ਗੰਭੀਰ ਅਤੇ ਅਚਾਨਕ ਭੜਕਾਹਟ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Grave and sudden provocation _ ਗੰਭੀਰ ਅਤੇ ਅਚਾਨਕ ਭੜਕਾਹਟ : ਇਸ ਵਾਕੰਸ਼ ਦੀ ਵਰਤੋਂ ਭਾਰਤੀ ਦੰਡ ਸੰਘਤਾ ਦੀ ਧਾਰਾ 300 ਦੇ ਹੇਠਾਂ ਦਿੱਤੇ ਅਪਵਾਦ-ਵਿਚ ਕੀਤੀ ਗਈ ਹੈ । ਇਸ ਦਾ ਮਤਲਬ ਹੈ ਕਿ ਭੜਕਾਹਟ ਇਤਨੀ ਅਚਾਨਕ ਹੋਣੀ ਚਾਹੀਦੀ ਹੈ ਜਿਸ ਕਾਰਨ ਮਨੁੱਖ ਦਾ ਆਪਣੇ ਆਪ ਤੇ ਕੰਟਰੋਲ ਨ ਰਹਿ ਜਾਵੇ । ਇਸ ਮਾਨਸਿਕ ਅਵਸਥਾ ਵਿਚ ਕੀਤਾ ਗਿਆ ਕਤਲ ਧਾਰਾ 300 ਅਧੀਨ ਨ ਆ ਕੇ ਦੰਡਯੋਗ ਮਨੁੱਖ-ਹੱਤਿਆ ਦਾ ਅਪਰਾਧ ਸਮਝਿਆ ਜਾਂਦਾ ਹੈ ।

            ਕੇ. ਐਮ. ਨਾਨਾਵਤੀ ਬਨਾਮ ਰਾਜ ( ਏ ਆਈ ਆਰ 1962 ਐਸ ਸੀ. 605 ) ਅਨੁਸਾਰ ਗੰਭੀਰ ਅਤੇ ਅਚਾਨਕ ਭੜਕਾਹਟ ਉਦੋਂ ਗਠਤ ਹੁੰਦੀ ਹੈ ਜਦੋਂ ਕੋਈ ਬਾਦਲੀਲ ਆਦਮੀ ਜੋ ਸਮਾਜ ਦੇ ਉਸ ਹੀ ਵਰਗ ਦਾ ਹੋਵੇ ਜਿਸ ਦਾ ਮੁਲਜ਼ਮ ਹੈ , ਉਸ ਹੀ ਪਰਿਸਥਿਤੀ ਵਿਚ ਹੁੰਦੇ ਹੋਏ ਜਿਸ ਵਿਚ ਮੁਲਜ਼ਮ ਸੀ , ਇਸ ਹਦ ਤਕ ਭੜਕਾਹਟ ਵਿਚ ਆ ਜਾਵੇਗਾ ਕਿ ਉਸ ਦਾ ਆਪਣੇ ਆਪ ਤੇ ਕੰਟਰੋਲ ਨਹੀਂ ਰਹਿ ਜਾਵੇਗਾ । ਅਦਾਲਤ ਅਨੁਸਾਰ ਭਾਰਤ ਵਿਚ ਕੁਝ ਹਾਲਾਤ ਅਧੀਨ ਸ਼ਬਦ ਅਤੇ ਸੈਨਤਾਂ ਵੀ ਗੰਭੀਰ ਅਤੇ ਅਚਾਨਕ ਭੜਕਾਹਟ ਪੈਦਾ ਕਰ ਸਕਦੀਆਂ ਹਨ ਜਿਸ ਨਾਲ ਮੁਲਜ਼ਮ ਦਾ ਕੇਸ ਧਾਰਾ 300 ਦੇ ਪਹਿਲੇ ਅਪਵਾਦ ਅਧੀਨ ਆ ਜਾਂਦਾ ਹੈ ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 679, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.