ਜਗਤ ਦਾ ਅੰਤ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਗਤ ਦਾ ਅੰਤ : ਗੁਰਬਾਣੀ ਵਿਚ ਜਗਤ ਦੀ ਉਤਪੱਤੀ ਹੀ ਨਹੀਂ , ਇਸ ਦਾ ਅੰਤ ਵੀ ਪਰਮਾਤਮਾ ਦੁਆਰਾ ਮੰਨਿਆ ਗਿਆ ਹੈ— ਜਿਸ ਤੇ ਉਪਜੈ ਤਿਸ ਤੇ ਬਿਨਸੈ ਘਟਿ ਘਟਿ ਸਚੁ ਭਰਪੂਰਿ ( ਗੁ.ਗ੍ਰੰ.20 ) ; ਜਿਨਿ ਸਿਰਿ ਸਾਜੀ ਤਿਨਿ ਫੁਨਿ ਗੋਈ ਤਿਸੁ ਬਿਨੁ ਦੂਜਾ ਅਵਰੁ ਕੋਈ ( ਗੁ.ਗ੍ਰੰ. 355 ) । ਅਸਲ ਵਿਚ , ਪਰਮਾਤਮਾ ਖ਼ੁਦ ਇਸ ਸ੍ਰਿਸ਼ਟੀ ਦੀ ਸਿਰਜਨਾ ਕਰਦਾ ਹੈ ਅਤੇ ਆਪ ਹੀ ਇਸ ਦਾ ਅੰਤ ਕਰਦਾ ਹੈ । ਉਸ ਨੂੰ ਜਿਵੇਂ ਚੰਗਾ ਲਗਦਾ ਹੈ ਜਾਂ ਜਿਵੇਂ ਉਸ ਦੀ ਇੱਛਾ ਹੁੰਦੀ ਹੈ , ਉਸੇ ਤਰ੍ਹਾਂ ਕਰਦਾ ਹੈ— ਢਢੈ ਢਾਹਿ ਉਸਾਰੈ ਆਪੇ ਜਿਉ ਤਿਸੁ ਭਾਵੈ ਤਿਵੈ ਕਰੇ ( ਗੁ.ਗ੍ਰੰ.433 ) । ਬਾਜੀਗਰ ਵਾਂਗ ਆਪ ਖੇਲ ਦਾ ਪਸਾਰਾ ਕਰਦਾ ਹੈ ਅਤੇ ਆਪ ਹੀ ਸਮੇਟ ਲੈਂਦਾ ਹੈ । ਆਸਾ ਰਾਗ ਵਿਚ ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ— ਨਟੂਐ ਸਾਂਗੁ ਬਣਾਇਆ ਬਾਜੀ ਸੰਸਾਰਾ ਖਿਨੁ ਪਲੁ ਬਾਜੀ ਦੇਖੀਐ ਉਝਰਤ ਨਹੀ ਬਾਰਾ ( ਗੁ.ਗ੍ਰੰ.422 ) ।

ਸਪੱਸ਼ਟ ਹੈ ਕਿ ਪਰਮਾਤਮਾ ਆਪਣੀ ਇੱਛਾ ਅਨੁਸਾਰ ਸ੍ਰਿਸ਼ਟੀ ਦੀ ਰਚਨਾ ਕਰਦਾ ਹੈ ਅਤੇ ਫਿਰ ਆਪ ਹੀ ਆਪਣੇ ਵਿਚ ਵਿਲੀਨ ਕਰ ਲੈਂਦਾ ਹੈ । ਪਰ ਇਸ ਦਾ ਅੰਤ ਕਦ ਹੋਵੇਗਾ ? ਇਸ ਬਾਰੇ ਕੇਵਲ ਪਰਮਾਤਮਾ ਹੀ ਜਾਣਦਾ ਹੈ , ਉਸ ਤੋਂ ਭਿੰਨ ਹੋਰ ਕੋਈ ਨਹੀਂ ਜਾਣਦਾ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 706, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.