ਢੰਡ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਢੰਡ [ ਨਾਂਇ ] ਢੰਨ , ਛੰਭ , ਟੋਬਾ , ਡੁੰਮ੍ਹ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5961, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਢੰਡ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਢੰਡ . ਜਿਲਾ ਅਮ੍ਰਿਤਸਰ , ਤਸੀਲ ਤਰਨਤਾਰਨ , ਥਾਣਾ ਲਹੌਰੀਮਲ ਦਾ ਇੱਕ ਪਿੰਡ , ਜੋ ਰੇਲਵੇ ਸਟੇਸ਼ਨ ਖਾਸੇ ਤੋਂ ਪੰਜ ਮੀਲ ਦੱਖਣ ਹੈ. ਇਸ ਤੋਂ ਪੱਛਮ ਵੱਲ ਸਮੀਪ ਹੀ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਗੁਰੂ ਜੀ ਪ੍ਰਚਾਰ ਲਈ ਇਸ ਇ਼ਲਾਕੇ਼ ਆਏ ਸਨ. ਪਹਿਲਾਂ ‘ ਘਸੇਲ’ ਪਿੰਡ ਠਹਿਰੇ , ਫਿਰ ਇੱਥੇ ਚਰਣ ਪਾਏ. ਗੁਰਦ੍ਵਾਰਾ ਸਾਧਾਰਣ ਜਿਹਾ ਬਣਿਆ ਹੋਇਆ ਹੈ. ਪਾਸ ਰਹਾਇਸ਼ੀ ਮਕਾਨ ਹਨ. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ. ਦਸ ਰੁਪਯੇ ਸਾਲਾਨਾ ਇਸੀ ਪਿੰਡ ਵੱਲੋਂ ਜ਼ਮੀਨ ਦੇ ਮਿਲਦੇ ਹਨ ਅਤੇ ਸਾਢੇ ਪੰਜ ਕਨਾਲ ਜ਼ਮੀਨ ਸਰਦਾਰ ਵਰਿਆਮ ਸਿੰਘ ਰਸਾਲਦਾਰ ਨੇ ਗੁਰਦ੍ਵਾਰੇ ਦੇ ਨਾਮ ਲਗਾਈ ਹੈ. ਪਿੰਡ ਸਾਰਾ ਸਿੱਖਾਂ ਦਾ ਹੈ. ਗੁਰਦ੍ਵਾਰੇ ਪਾਸ ਹੀ ਇੱਕ ਛੱਪੜ ਹੈ. ਕਹਿਂਦੇ ਹਨ ਕਿ ਇੱਥੇ ਸਤਿਗੁਰਾਂ ਨੇ ਚਰਣ ਧੋਤੇ ਸਨ. ਨਗਰ ਵਾਸੀ ਹੁਣ ਇਸ ਛੱਪੜ ਨੂੰ ਪੱਕਾ ਕਰਨ ਦੇ ਯਤਨ ਵਿੱਚ ਹਨ. ਭਾਦੋਂ ਦੀ ਅਮਾਵਸ ਨੂੰ ਮੇਲਾ ਹੁੰਦਾ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5738, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਢੰਡ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਢੰਡ ( ਪਿੰਡ ) : ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦਾ ਇਕ ਪਿੰਡ ਜੋ ਛੇਹਰਟਾ-ਝਬਾਲ ਸੜਕ ਉਤੇ ਅੰਮ੍ਰਿਤਸਰ ਤੋਂ 11 ਕਿ.ਮੀ. ਦੱਖਣ-ਪੱਛਮ ਦਿਸ਼ਾ ਵਿਚ ਸਥਿਤ ਹੈ । ਸਥਾਨਕ ਰਵਾਇਤ ਅਨੁਸਾਰ ਬਿਰਧ ਭਾਈ ਲਿੰਘਾਹ ਦੀ ਗੁਰੂ-ਦਰਸ਼ਨ ਦੀ ਇੱਛਾ ਪੂਰੀ ਕਰਨ ਲਈ ਗੁਰੂ ਹਰਿਗੋਬਿੰਦ ਸਾਹਿਬ ਇਸ ਪਿੰਡ ਆਏ ਸਨ । ਗੁਰੂ ਜੀ ਦੀ ਆਮਦ ਦੀ ਯਾਦ ਵਜੋਂ ਪਿੰਡ ਦੀ ਦੱਖਣੀ ਬਾਹੀ ਵਾਲੇ ਪਾਸੇ ‘ ਗੁਰਦੁਆਰਾ ਪਾਤਿਸ਼ਾਹੀ ਛੇਵੀਂ’ ਬਣਿਆ ਹੋਇਆ ਹੈ । ਇਸ ਦੀ ਇਮਾਰਤ ਸੰਤ ਗੁਰਮੁਖ ਸਿੰਘ ਸੇਵਾ ਵਾਲੇ ਨੇ ਸੰਨ 1929 ਈ. ਵਿਚ ਬਣਵਾਈ ਸੀ । ਇਸ ਗੁਰੂ-ਧਾਮ ਦੀ ਵਿਵਸਥਾ ਸਥਾਨਕ ਸੰਗਤ ਕਰਦੀ ਹੈ । ਭਾਦੋਂ ਦੀ ਮਸਿਆ ਨੂੰ ਵੱਡਾ ਧਾਰਮਿਕ ਮੇਲਾ ਲਗਦਾ ਹੈ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5718, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.