ਤੱਤ ਖਾਲਸਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤੱਤ ਖਾਲਸਾ. ਸੰਮਤ ੧੭੭੧ ਵਿੱਚ ਬੰਦਾ ਬਹਾਦੁਰ ਨੇ ਪ੍ਰਭੁਤਾ ਦੇ ਮਦ ਵਿੱਚ ਆਕੇ ਹਰਿਮੰਦਿਰ ਵਿੱਚ ਆਪਣੀ ਗੱਦੀ ਵਿਛਾ ਪੂਜਾ ਕਰਾਉਣੀ ਚਾਹੀ , ਅਤੇ ਵਾਹਗੁਰੂ ਜੀ ਕੀ ਫ਼ਤਹਿ਼ ਦੀ ਥਾਂ ਸੱਚੇ ਸਾਹਿਬ1 ਕੀ ਫਤੇ ਆਖਣ ਲੱਗਾ, ਤਦ ਖਾਲਸੇ ਨੇ ਉਸ ਦੀ ਸਰਦਾਰੀ ਤੋਂ ਆਪਣੇ ਤਾਈਂ ਸ੍ਵਤੰਤ੍ਰ ਕਰ ਲਿਆ, ਅਰ ਸਿੰਘਾਂ ਦੇ ਦੋ ਦਲ ਹੋ ਗਏ. ਜੋ ਦਸ਼ਮੇਸ਼ ਦੇ ਨਿਯਮਾਂ ਪੁਰ ਪੱਕੇ ਰਹਿਣ ਵਾਲੇ ਸਨ, ਉਹ “ਤੱਤ ਖਾਲਸਾ” ਕਹਾਏ ਅਰ ਜੋ ਬੰਦਾ ਬਹਾਦੁਰ ਦੇ ਮਗਰ ਚੱਲੇ, ਉਹ “ਬੰਦਈ ਖਾਲਸਾ” ਪ੍ਰਸਿੱਧ ਹੋਏ. ਇਸ ਵੇਲੇ ਬੰਦਈ ਸਿੱਖ ਗੁਰੂ ਗ੍ਰੰਥ ਸਾਹਿਬ ਤੋਂ ਛੁੱਟ ਹੋਰ ਕੋਈ ਧਰਮਪੁਸ੍ਤਕ ਨਹੀਂ ਮੰਨਦੇ ਅਰ ਸਾਰੇ ਸੰਸਕਾਰ ਗੁਰਮਤ ਅਨੁਸਾਰ ਕਰਦੇ ਹਨ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1663, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਤੱਤ ਖਾਲਸਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਬਾਰਵੀਂ, ਭਾਸ਼ਾ ਵਿਭਾਗ ਪੰਜਾਬ

ਤੱਤ ਖਾਲਸਾ : ਸੰਨ 1714 (ਸੰਮਤ 1771) ਵਿਚ ਬੰਦਾ ਬਹਾਦਰ ਨੇ ਪ੍ਰਭੁਤਾ ਦੇ ਅਹੰਕਾਰ ਵਿਚ ਆ ਕੇ ਹਰਿਮੰਦਰ ਸਾਹਿਬ ਵਿਚ ਆਪਣੀ ਗੱਦੀ ਕਾਇਮ ਕਰ ਕੇ ਪੂਜਾ ਕਰਾਉਣੀ ਚਾਹੀ ਅਤੇ ਵਾਹਿਗੁਰੂ ਜੀ ਕੀ ਫ਼ਤਹਿ ਦੀ ਥਾਂ ਤੇ ਸੱਚੇ ਸਾਹਿਬ (ਜਿਸ ਤੋਂ ਉਸ ਦਾ ਭਾਵ ਸ੍ਰੀ ਗੁਰੂ ਗੋਬਿੰਦ ਸਾਹਿਬ ਸੀ) ਕੀ ਫ਼ਤਿਹ ਬੁਲਾਉਣ ਲੱਗਾ। ਤੱਤ ਖਾਲਸੇ ਨੇ ਉਸ ਦੀ ਸਰਦਾਰੀ ਤੋਂ ਆਪਣੇ ਆਪ ਨੂੰ ਸੁਤੰਤਰ ਕਰ ਲਿਆ। ਇਸ ਤਰ੍ਹਾਂ ਸਿੰਘਾਂ ਦੇ ਦੋ ਦਲ ਬਣੇ ਗਏ। ਜਿਹੜੇ ਦਸਮੇਸ਼ ਦੇ ਨਿਯਮਾਂ ਉਪਰ ਪੱਕੇ ਰਹਿਣ ਵਾਲੇ ਸਨ ਉਹ ‘ਤੱਤ ਖਾਲਸਾ’ ਅਖਵਾਏ ਅਤੇ ਜੋ ਬੰਦਾ ਬਹਾਦਰ ਦੇ ਮਗਰ ਚੱਲੇ, ਉਹ ‘ਬੰਦਈ ਖਾਲਸਾ’ ਕਹਾਉਣ ਲਗੇ। ਬੰਦਈ ਸਿੱਖਾਂ ਦੀ ਗਿਣਤੀ ਬਹੁਤ ਘੱਟ ਹੈ ਪਰ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਛੁੱਟ ਕੋਈ ਹੋਰ ਧਰਮ ਪੁਸਤਕ ਨੂੰ ਨਹੀਂ  ਮੰਨਦੇ ਅਤੇ ਸਾਰੇ ਸੰਸਕਾਰ ਗੁਰਮਤ ਅਨੁਸਾਰ ਕਰਦੇ ਹਨ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਬਾਰਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1257, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-03-06-03-36-52, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.