ਸਟੇਜੀ ਕਾਵਿ ਅਤੇ ਬੀਭਤਸ ਰਸ ਸਰੋਤ : ਪੰਜਾਬੀ ਸਟੇਜੀ ਕਾਵਿ, ਸਰੂਪ, ਸਿਧਾਂਤ ਤੇ ਸਥਿਤੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਇਸ ਦਾ ਸਥਾਈ ਭਾਗ ਜੁਗੁਪਸਾ ਹੈ । ਸੂਗ ਵਾਲੀਆਂ ਘਿਨਾਉਣੀਆਂ ਚੀਜ਼ਾਂ ਦੇਖ ਕੇ ਮਨ ਵਿਚ ਜੋ ਘਿਰਣਾ ਭਾਵ ਪੈਦਾ ਹੁੰਦੇ ਹਨ ਉਹ ਬੀਭਤਸ ਰਸ ਪੈਦਾ ਕਰਦੇ ਹਨ । ਹਰਸਾ ਸਿੰਘ ਚਾਤਰ ਦੀ ਕਵਿਤਾ ਵਿਚੋਂ ਗੁਰਮੁਖ ਸਿੰਘ ਦੇ ਬੀਭਤਸ ਰਸ ਦੀ ਉਦਾਹਰਨ ਇਉਂ ਦਿੱਤੀ ਹੈ :

ਥਾਂ ਥਾਂ ਚਰਬੀ ਖਿੱਲੀ ਵਹਿ ਪਈ ਰੱਤ ਦੀ ਗੰਗ

ਥਾਂ ਥਾਂ ਦਿਸਣ ਰੁਲਦੇ ਵੱਖੋ ਵੱਖਰੇ ਅੰਗ

ਥਾਂ ਥਾਂ ਘੋੜੇ ਪਏ ਨੇ ਥਾਂ ਥਾਂ ਟੁੱਟੇ ਤੰਗ ,

ਥਾਂ ਥਾਂ ਸਿਰ ਘੜ ਦਿਸਦੇ ਥਾਂ ਥਾਂ ਦਿਸਦੀ ਟੰਗ ।


ਲੇਖਕ : ਡਾ. ਰਾਜਿੰਦਰ ਪਾਲ ਸਿੰਘ,
ਸਰੋਤ : ਪੰਜਾਬੀ ਸਟੇਜੀ ਕਾਵਿ, ਸਰੂਪ, ਸਿਧਾਂਤ ਤੇ ਸਥਿਤੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 856, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-18, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.