ਸਿਖਿਆਰਥੀ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Apprentice _ ਸਿਖਿਆਰਥੀ : ਆਮ ਬੋਲਚਾਲ ਦੀ ਭਾਸ਼ਾ ਵਿਚ ਸਿਖਿਆਰਥੀ ਅਤੇ ਸ਼ਾਗਿਰਦ ਵਿਚ ਕੋਈ ਫ਼ਰਕ ਨਹੀਂ ਕੀਤਾ ਜਾਂਦਾ । ਦੋਹਾਂ ਸ਼ਬਦਾਂ ਵਿਚ ਫ਼ਰਕ ਇਹ ਹੈ ਕਿ ਸਿਖਲਾਈ ਲੈਣ ਵਾਲੇ ਹਰੇਕ ਵਿਅਕਤੀ ਨੂੰ ਸਿਖਿਆਰਥੀ ਕਿਹਾ ਜਾ ਸਕਦਾ ਹੈ , ਪਰ ਜਿਹੜਾ ਸਿਖਿਆਰਥੀ ਕਾਨੂੰਨ ਦੇ ਉਪਬੰਧਾਂ ਅਨੁਸਾਰ ਸਿਖਲਾਈ ਲੈਣ ਦੇ ਦੌਰਾਨ ਆਪਣੇ ਮਾਲਕ ਦੀ ਸੇਵਾ ਕਰਨ ਲਈ ਪਾਬੰਦ ਹੋਵੇ ਉਸ ਨੂੰ ਸ਼ਾਗਿਰਦ ਕਹਿਣਾ ਉਚਿਤ ਹੈ । ਸ਼ਾਗਿਰਦ ਆਪਣੇ ਉਸਤਾਦ ਕੋਲੋਂ ਕੋਈ ਕਲਾ , ਟ੍ਰੇਡ ਜਾਂ ਵਪਾਰ ਸਿਖਦਾ ਹੈ ਅਤੇ ਸ਼ਾਗਿਰਦੀ ਦੇ ਸਮੇਂ ਅਤੇ ਕਈ ਵਾਰੀ ਉਸ ਤੋਂ ਬਾਦ ਵੀ ਕੁਝ ਸਮੇਂ ਲਈ ਉਸਤਾਦ ਦੀ ਸੇਵਾ ਕਰਦਾ ਹੈ । ਕਲਾ , ਟ੍ਰੇਡ ਜਾਂ ਵਪਾਰ ਦੀ ਸਿਖਲਾਈ ਦੇਣ ਵਾਲੇ ਨੂੰ ਉਸਤਾਦ ਕਿਹਾ ਜਾਂਦਾ ਹੈ ਅਤੇ ਦੋਹਾਂ ਵਿਚਕਾਰ ਦੇ ਸਬੰਧ ਉਨ੍ਹਾਂ ਵਿਚਕਾਰ ਹੋਏ ਮੁਆਇਦੇ ਦੁਆਰ ਤੈਅ ਕੀਤੇ ਜਾਂਦੇ ਹਨ ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 637, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.