ਅਰਲ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਰਲ (ਨਾਂ,ਪੁ) ਦਰਵਾਜ਼ੇ ਦੇ ਤਖ਼ਤਿਆਂ ਪਿੱਛੇ ਮਜਬੂਤੀ ਲਈ ਦੁਵੱਲੀ ਕੰਧ ਵਿੱਚ ਫਸਾਇਆ ਜਾਣ ਵਾਲਾ ਡੰਡਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2278, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਅਰਲ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਰਲ [ਨਾਂਪੁ] ਦਰਵਾਜ਼ੇ ਦੇ ਪਿੱਛੇ ਬਿਨਾਂ ਜੰਦਰੇ ਦੇ ਅੜਿਕਾ ਲਾਉਣ ਵਾਲ਼ਾ ਕਿੱਲ ਜਾਂ ਡੰਡਾ , ਚਿਟਕਣੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2268, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਅਰਲ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਅਰਲ : ਮਾਰਕੁਇਸ ਅਤੇ ਵਾਈਕਾਊਂਟ ਦੇ ਵਿਚਕਾਰਲਾ ਇਕ ਸਤਿਕਾਰ ਵਾਲਾ ਪਦ ਹੈ ਜੋ ਅੰਗਰੇਜ਼ ਰਾਈਸਾਂ ਤੇ ਸਰਦਾਰਾਂ ਨੂੰ ਦਿੱਤਾ ਜਾਂਦਾ ਹੈ। ਇਸ ਖ਼ਿਤਾਬ ਦਾ ਇਤਿਹਾਸ ਬੜਾ ਪੁਰਾਣਾ ਹੈ ਅਤੇ 1337 ਈ. ਤੱਕ ਇਹ ਖ਼ਿਤਾਬ ਸਭ ਤੋਂ ਉੱਚਾ ਸਮਝਿਆ ਜਾਂਦਾ ਰਿਹਾ ਹੈ।

          ਸਕੰਡੇਨੇਵੀ ਅਸਲੇ ਦਾ ਇਹ ਸ਼ਬਦ ਇੰਗਲੈਂਡ ਦੇ ਬਾਦਸ਼ਾਹ ਕੈਨਿਊਟ ਦੇ ਸਮੇਂ ਵਿਚ ਪਹਿਲਾਂ ਜੈਰਲ ਦੇ ਰੂਪ ਵਿਚ ਪ੍ਰਚੱਲਤ ਹੋਇਆ ਹੈ ਜੋ ਫਿਰ ਇਅਰਲ ਤੇ ਅੱਗੇ ਚੱਲ ਕੇ ਅਰਲ ਬਣ ਗਿਆ। ਇਹ ਖ਼ਿਤਾਬ ਪਿਤਾ ਪੁਰਖੀ ਚਲਦਾ ਹੈ। ਅਰਲ ਪਹਿਲੋਂ ਹੀ ਕਾਉਂਟੀ ਦੇ ਹਾਕਮ ਹੁੰਦੇ ਹਨ। ਸੰਨ 1410 ਵਿਚ ਸਭ ਤੋਂ ਪਹਿਲਾਂ ਜਾਫ਼ਰੇ-ਦ-ਮੈਂਡੀਵਿਲ ਨੂੰ ਸੱਸੈਕਸ ਦਾ ਅਰਲ ਬਣਾਇਆ ਗਿਆ। ਖ਼ਾਨਦਾਨੀ ਹੋਣ ਕਰਕੇ ਪੁੱਤਰ ਨਾ ਹੋਣ ਉੱਤੇ ਇਹ ਖ਼ਿਤਾਬ ਧੀ ਨੂੰ ਵੀ ਮਿਲਦਾ ਸੀ ਤੇ ਧੀਆਂ ਬਹੁਤੀਆਂ ਹੋਣ ਤੇ ਬਾਦਸ਼ਾਹ ਇਕ ਦੇ ਹੱਕ ਵਿਚ ਆਪਣਾ ਫ਼ੈਸਲਾ ਦੇ ਦੇਂਦਾ ਸੀ। ਵਿਆਹੀ ਹੋਈ ਧੀ ਦੇ ਪਤੀ ਨੂੰ ਪਾਰਲੀਮੈਂਟ ਵਿਚ ਬੈਠਣ ਦਾ ਹੱਕ ਮਿਲ ਜਾਂਦਾ ਸੀ। ਸੰਨ 1337 ਵਿਚ ਬਹੁਤ ਸਾਰੇ ਅਰਲ ਬਣਾਏ ਗਏ ਅਤੇ ਉਨ੍ਹਾਂ ਨੂੰ ਜਾਗੀਰਾਂ ਵੀ ਦਿੱਤੀਆਂ ਗਈਆਂ। ਉਨਾਂ ਦਾ ਕਿਸੇ ਇਕ ਕਾਉਂਟੀ ਦੇ ਇਲਾਕੇ ਨਾਲ ਸਬੰਧ ਨਹੀਂ ਸੀ। ਸੰਨ 1383 ਵਿਚ ਇਸ ਖ਼ਿਤਾਬ ਨੂੰ ਸਿਰਫ਼ ਪੁੱਤਰ ਤੱਕ ਹੀ ਸੀਮਿਤ ਰੱਖਣ ਦੀ ਰੋਕ ਲਾਈ ਗਈ ਅਤੇ ਨਾਲ ਹੀ ਇਸ ਨੂੰ ਜੀਵਨ ਵਿਚ ਹੀ ਧਾਰਨ ਕਰਨ ਦਾ ਵੀ ਫ਼ੈਸਲਾ ਹੋਇਆ। ਇਸ ਦੇ ਨਾਲ ਤਲਵਾਰ ਪਹਿਨਣਾ ਅਤੇ ਐਡਵਰਡ ਦੇ ਸਮੇਂ ਤੋਂ ਕੱਢੀ ਹੋਈ ਸੁਨਹਿਰੀ ਟੋਪੀ ਅਤੇ ਕਾਲਰ ਬੰਨ੍ਹਣਾ ਵੀ ਜ਼ਰੂਰੀ ਹੋ ਗਿਆ। ਅੱਗੇ ਜਾ ਕੇ ਆਮ ਲੋਕਾਂ ਨੂੰ ਵੀ ਅਰਲ ਬਣਾ ਦਿੱਤਾ ਜਾਣ ਲੱਗਾ। ਸਕਾਟਲੈਂਡ ਵਿਚ ਸਭ ਤੋਂ ਪਹਿਲਾਂ 1393 ਈ. ਵਿਚ ਲਿੰਡਜ਼ੇ ਨੂੰ ਕ੍ਰਾਫ਼ੋਰਡ ਦਾ ਅਰਲ ਬਣਾਇਆ ਗਿਆ। ਆਇਰਲੈਂਡ ਵਿਚ ਕਿਲਡੇਅਰ ਦਾ ਅਰਲ ਸਭ ਤੋਂ ਵੱਡਾ ਸਮਝਿਆ ਜਾਂਦਾ ਸੀ। ਅਰਲ ਦਾ ਸੰਬੋਧਨ ‘ਰਾਈਟ ਆਨਰੇਬਲ’ ਅਤੇ ‘ਲਾਰਡ’ ਹੈ। ਉਸ ਦੇ ਜੇਠੇ ਪੁੱਤਰ ਨੂੰ ‘ਵਾਕੀਕਾਊਂਟ’ ਕਿਹਾ ਜਾਂਦਾ ਹੈ ਤੇ ਉਸ ਦੀ ਹਰ ਇਕ ਧੀ ‘ਲੇਡੀ’ ਕਹਾਉਂਦੀ ਹੈ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1541, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-20, ਹਵਾਲੇ/ਟਿੱਪਣੀਆਂ: no

ਅਰਲ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਅਰਲ, ਪੁਲਿੰਗ : ਕਵਾੜਾਂ (ਤਖ਼ਤਿਆਂ) ਦੇ ਪਿੱਛੇ ਲਗਾਉਣ ਦਾ ਡੰਡਾ, ਰੋਕ, ਚਿਟਕਣੀ, ਅੜਿੱਕਾ ਲਾਉਣ ਵਾਲੀ ਚਿਟਕਣੀ, ਮੁਹਰੇ ਅੜਾਉਣ ਵਾਲੀ ਕੁੰਡੀ, ਬਿਨਾਂ ਜੰਦਰੇ ਦੇ ਅੜਿੱਕਾ ਦੇਣ ਵਾਲਾ ਲੋਹੇ ਦਾ ਵਿੰਗਾ ਕਿੱਲ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 724, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-08-12-44-14, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.