ਅਸ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਸ. ਸੰ. ईद्दश—ਈਦ੍ਰਿਸ਼. ਵਿ—ਅਜੇਹਾ. ਐਸਾ. ਜੈਸਾ. ਜੇਹਾ. “ਅਸ ਸੁੰਦਰ ਨਹਿ ਕੋਊ.” (ਸਲੋਹ) “ਰਸਨਾ! ਤੁਵ ਅਸ ਨਾ ਕੋਊ, ਸੀਲਵੰਤ ਸਹੁਲਾਸ। ਕਠਿਨ ਦਸਨ ਮੇ ਰੈਨ ਦਿਨ ਕਰਤ ਬੈਸ ਭਰ ਬਾਸ.” (ਬਸੰਤ ਸਤਸਈ) ੨ ਕ੍ਰਿ—ਅਸ੍ਤਿ. ਹੈ. “ਬਾਂਹ ਗਹੇ ਕੀ ਲਾਜ ਅਸ.” (ਰਾਮਾਵ) ੩ ਸੰਗ੍ਯਾ—ਤਲਵਾਰ. ਦੇਖੋ, ਅਸਿ. “ਸਾਂਗ ਸਰੋਹੀ ਸੈਫ ਅਸ.” (ਸਨਾਮਾ) ੪ ਘੋੜਾ. ਦੇਖੋ, ਅਸ਼੍ਵ. “ਅਸਪਤਿ ਗਜਪਤਿ.” (ਤਿਲੰ ਨਾਮਦੇਵ) ੫ ਇੱਕ ਰਾਜੇ ਦਾ ਨਾਉਂ ਦੇਖੋ, ਧੁਨੀ (ੲ) ੬ ਫ਼ਾ ਅਸ਼. ਸਰਵ—ਉਸ ਦਾ, ਦੇ. “ਖ਼ਾਕੇ ਰਾਹਸ਼ ਤੂਤਯਾਏ ਚਸ਼ਮੇ ਮਾਸ੍ਤ.” (ਜ਼ਿੰਦਗੀ) ਉਸਦੇ ਰਾਹ ਦੀ ਧੂੜੀ ਮੇਰੀਆਂ ਅੱਖਾਂ ਦਾ ਸੁਰਮਾ ਹੈ। ੭ ਸੰ.अश्—ਅਸ਼ੑ. ਧਾ—ਫੈਲਨਾ. ਪਹੁੰਚਨਾ. ਪ੍ਰਾਪਤ ਕਰਨਾ, ਜਮਾ ਕਰਨਾ, ਭੋਗਣਾ, ਖਾਣਾ. ਇਸੇ ਧਾਤੁ ਤੋਂ ਰਾਸ਼ੀ, ਅਸ਼ਨ. ਅਸ਼੍ਵ ਆਦਿ ਸ਼ਬਦ ਬਣਦੇ ਹਨ। ੮ ਸੰ. अस्—ਅਸੑ. ਧਾ—ਜਾਣਾ, ਚਮਕਣਾ, ਲੈਣਾ, ਹੋਣਾ, ਫੈਂਕਣਾ, ਛੱਡਣਾ, ਰੋਕਣਾ, ਨਿਕਾਲਣਾ, ਰੱਖਣਾ, ਕੱਟਣਾ, ਹਿੱਸੇ ਕਰਨਾ, ਮਿਲਾਉਣਾ. ਇਸੇ ਧਾਤੁ ਤੋਂ ਅਸਿ, ਅਸੁ, ਅਸੁਰ ਆਦਿ ਸ਼ਬਦ ਬਣਦੇ ਹਨ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15200, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-05, ਹਵਾਲੇ/ਟਿੱਪਣੀਆਂ: no

ਅਸ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਅਸ (ਸੰ.। ਸੰਸਕ੍ਰਿਤ ਅਸ੍ਵ) ਘੋੜਾ। ਯਥਾ-‘ਅਸਪਤਿ ਗਜਪਤਿ ਨਰਹ ਨਰਿੰਦ’।        ਦੇਖੋ , ‘ਅਸਪਤਿ’


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 15095, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ

what is the meaning of ansh .... is it a part or small part of something


Arjun, ( 2019/09/02 11:2845)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.