ਅਸਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਸਰ [ਨਾਂਪੁ] ਪ੍ਰਭਾਵ , ਦਬਾਅ; ਨਤੀਜਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5597, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਅਸਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਸਰ. ਅ਼ ਅ੆ਰ. ਸੰਗ੍ਯਾ—ਪ੍ਰਭਾਉ। ੨ ਦਬਾਉ। ੩ ਚਿੰਨ੍ਹ. ਨਿਸ਼ਾਨ। ੪ ਸੰਬੰਧ । ੫ ਇਤਿਹਾਸ । ੬ ਅ਼ ਅ਼੉ਰ. ਨਿਚੋੜਨਾ। ੭ ਰੋਕਣਾ। ੮ ਦੇਣਾ. ੯ ਲੌਢਾ ਵੇਲਾ । ੧੦ ਦਿਨ । ੧੧ ਰਾਤ । ੧੨ ਵਰਖਾ । ੧੩ ਸਮਾ. ਵੇਲਾ. ਕਾਲ. ਜਿਵੇਂ—ਹਮ ਅਸਰ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5579, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-05, ਹਵਾਲੇ/ਟਿੱਪਣੀਆਂ: no

ਅਸਰ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਅਸਰ : ਇਸ ਸ਼ਬਦ ਦੀ ਵਰਤੋਂ ਰਿਗਵੇਦ ਵਿਚ ਲਗਭਗ 105 ਵਾਰ ਹੋਈ ਹੈ। ਇਨ੍ਹਾਂ ਵਿਚੋਂ 90 ਥਾਵਾਂ ਤੇ ਇਹ ਚੰਗੇ ਅਰਥਾਂ ਵਿਚ ਵਰਤਿਆ ਗਿਆ ਹੈ, ਸਿਰਫ 15 ਥਾਵਾਂ ਤੇ ਇਸ ਦਾ ਅਰਥ ਦੇਵਤਿਆਂ ਦਾ ਦੁਸ਼ਮਣ ਆਇਆ ਹੈ। ‘ਅਸੁਰ’ ਦਾ ਮੁਲ ਅਰਥ ਪ੍ਰਾਣਧਾਰੀ ਪ੍ਰਾਣਸ਼ਕਤੀ ਵਾਲਾ ਹੈ ਅਤੇ ਇਸ ਤਰ੍ਹਾਂ ਇਹ ਵੈਦਿਕ ਦੇਵਤਿਆਂ ਦੇ ਇਕ ਆਮ ਵਿਸ਼ੇਸ਼ਣ ਦੇ ਤੌਰ ਤੇ ਵਰਤਿਆ ਗਿਆ ਹੈ। ਖਾਸ ਕਰਕੇ ਇਹ ਸ਼ਬਦ ਇੰਦਰ, ਮਿੱਤਰ ਤੇ ਵਰੁਣ ਦੇ ਨਾਲ ਲੱਗ ਕੇ ਉਨ੍ਹਾਂ ਦੀ ਕਿਸੇ ਖ਼ਾਸ ਤਾਕਤ ਨੂੰ ਪ੍ਰਗਟ ਕਰਦਾ ਹੈ। ਇੰਦਰ ਦੇ ਸੰਬੰਧ ਵਿਚ ਇਹ ਸਪੱਸ਼ਟ ਹੈ ਕਿ ਇਹ ਉਸ ਦੀ ਤਾਕਤ ਦਾ ਸੂਚਕ ਹੈ ਪਰ ਵਰੁਣ ਦੇ ਨਾਲ ਜੁੜ ਕੇ ਇਹ ਉਸ ਦੇ ਅਖਲਾਕ ਅਤੇ ਪ੍ਰਬੰਧ ਸ਼ਕਤੀ ਵੱਲ ਇਸ਼ਾਰਾ ਕਰਦਾ ਹੈ। ਚੰਗੇ ਸ਼ਬਦਾਂ ਵਿਚ ਅਸੁਰ ਸ਼ਬਦ ਪਾਰਸੀਆਂ ਦੇ ਪ੍ਰਧਾਨ ਦੇਵਤਾ ‘ਅਹੁਰ–ਮਜ਼ਦ’ ਦੇ ਨਾਂ ਨਾਲ ਮਿਲਦਾ ਹੈ। ਇਹ ਸ਼ਬਦ ਉਸ ਜ਼ਮਾਨੇ ਦੀ ਯਾਦ ਦਿਵਾਉਂਦਾ ਹੈ ਜਦੋਂ ਵੈਦਿਕ ਆਰੀਆਂ ਤੇ ਈਰਾਨੀਆਂ (ਪਾਰਸੀਆਂ) ਦੇ ਵੱਡੇ ਵਡੇਰੇ ਇਕੱਠੇ ਹੀ ਰਹਿੰਦੇ ਅਤੇ ਇਕੋ ਹੀ ਦੇਵਤੇ ਦੀ ਪੂਜਾ ਕਰਦੇ ਹੁੰਦੇ ਸਨ। ਪਿੱਛੋਂ ਆਰੀਆਂ ਦੀਆਂ ਇਨ੍ਹਾਂ ਦੋਹਾਂ ਸਾਖਾਂ ਵਿਚ ਕਿਸੇ ਕਾਰਨ ਫੁੱਟ ਪੈ ਗਈ। ਨਤੀਜਾ ਇਹ ਹੋਇਆ ਕਿ ਵੈਦਿਕ ਆਰੀਆਂ ਨੇ ਅਸੁਰ ਨੂੰ ‘ਨਾ–ਸੁਰ’ ਦੇ ਅਰਥਾਂ ਵਿਚ ਮੰਨ ਕੇ ਇਸ ਸ਼ਬਦ ਦੀ ਵਰਤੋਂ ਦੈਂਤਾਂ ਲਈ ਕਰਨੀ ਸ਼ੁਰੂ ਕਰ ਦਿੱਤੀ। ਦੂਜੇ ਪਾਸੇ ਈਰਾਨੀਆਂ ਨੇ ਵੀ ਦੇਵ ਸ਼ਬਦ ਨੂੰ ਆਪਣੇ ਧਰਮ ਦੇ ਦਾਨਵਾਂ ਦੇ ਅਰਥਾਂ ਵਿਚ ਵਰਤਣਾ ਸ਼ੁਰੂ ਕਰ ਦਿੱਤਾ। ਨਤੀਜਾ ਇਹ ਹੋਇਆ ਕਿ ਵੈਦਿਕ ‘ਵ੍ਰਿਤਰਘਨ’ (ਇੰਦਰ) ਅਵੇਸਤਾ ਭਾਸ਼ਾ ਵਿਚ ‘ਵੈਰੇਥਰਘਨ’ ਦੇ ਰੂਪ ਵਿਚ ਇਕ ਖ਼ਾਸ ਦੈਂਤ ਲਈ ਵਰਤਿਆ ਜਾਣ ਲਗ ਪਿਆ ਅਤੇ ਈਰਾਨੀਆਂ ਦਾ ਅਸੁਰ ਸ਼ਬਦ ‘ਪਿਪਰ’ ਆਦਿ ਦੇਵਤਿਆਂ ਦੇ ਵਿਰੋਧੀ ਦਾਨਵਾ ਲਈ ਰਿਗਵੇਦ ਵਿਚ ਵਰਤਿਆ ਗਿਆ। ਇਨ੍ਹਾਂ ਦਾਨਵਾਂ ਨੂੰ ਇੰਦਰ ਨ ਆਪਣੇ ਬੱਜਰ ਨਾਲ ਮਾਰ ਦਿੱਤਾ ਸੀ (ਰਿਗਵੇਦ 10/38/3–4)। ਸ਼ਤਪਥ ਬ੍ਰਾਹਮਣ (13/8/2/1) ਵਿਚ ਦੇਵ ਅਤੇ ਅਸੁਰ ਇਕ ਦੂਜੇ ਦੇ ਭਰਾ ਤੇ ਦੁਸ਼ਮਣ ਮੰਨੇ ਗੲੈ ਹਨ। ਇਸ ਬ੍ਰਾਹਮਣ ਤੋਂ ਪਤਾ ਲਗਦਾ ਹੈ ਕਿ ਅਸੁਰ ਦੇਵ–ਦ੍ਰਿਸ਼ਟੀ ਤੋਂ ਭੈੜੀ ਤੇ ਗੰਦੀ ਬੋਲੀ ਬੋਲਦੇ ਹਨ। ਪਤੰਜਲੀ ਨੇ ਆਪਣੇ ਮਹਾਂ ਭਾਸ਼ ਦੇ ਪਸਪਸਾਹਨਿਕ ਵਿਚ ਸ਼ਤਪਥ ਦੇ ਉਕਤ ਕਥਨ ਦਾ ਹਵਾਲਾ ਦਿੱਤਾ ਹੈ। ਸ਼ਬਰ ਸੁਆਮੀ ਨੇ ‘ਪਿਕ’, ‘ਨੇਮ’, ‘ਤਾਮਰਸ’ ਆਦਿ ਸ਼ਬਦਾਂ ਨੂੰ ਅਸੁਰੀ ਭਾਸ਼ਾ ਦੇ ਸ਼ਬਦ ਮੰਨਿਆ ਹੈ। ਆਰੀਆ ਦੇ ਅੱਠ ਵਿਆਹਾਂ ਵਿਚੋਂ ‘ਅਸੁਰੀ’ ਵਿਆਹ ਦਾ ਸਬੰਧ, ਅਸੁਰਾਂ ਨਾਲ ਮੰਨਿਆ ਜਾਂਦਾ ਹੈ। ਪੁਰਾਣਾਂ ਵਿਚ ਅਤੇ ਅਵਾਤਰ ਸਾਹਿਤ ਵਿਚ ‘ਅਸੁਰ’ ਸਿਰਫ ਇਕ ਸੁਰ ਨਾਲ ਦੈਂਤਾਂ ਦਾ ਹੀ ਵਾਚਕ ਸ਼ਬਦ ਮੰਨਿਆ ਗਿਆ ਹੈ।

        


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4401, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-15, ਹਵਾਲੇ/ਟਿੱਪਣੀਆਂ: no

ਅਸਰ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਅਸਰ, ਅਰਬੀ / ਪੁਲਿੰਗ  : ਪਰਭਾਵ, ਦਬਾਉ, ਫੁਲ, ਨਤੀਜਾ, ਨਿਚੋੜ, ਸਾਰ (ਲਾਗੂ ਕ੍ਰਿਆ : ਹੋਣਾ, ਪੈਣਾ)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1465, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-09-30-03-49-18, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.