ਆਤੰਕਵਾਦੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਆਤੰਕਵਾਦੀ [ਨਾਂਪੁ] ਆਤੰਕ ਪੈਦਾ ਕਰਨ ਵਾਲ਼ਾ ਵਿਅਕਤੀ , ਦਹਿਸ਼ਤਪਸੰਦ, ਅੱਤਵਾਦੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1291, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਆਤੰਕਵਾਦੀ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Terrorist_ਆਤੰਕਵਾਦੀ: ਪੰਜਾਬ ਰਾਜ ਬਨਾਮ ਸੁਖਪਾਲ ਸਿੰਘ (ਏ ਆਈ ਆਰ 1990 ਐਸ ਸੀ 231) ਅਨੁਸਾਰ ਆਤੰਕਵਾਦੀ ਦਾ ਮਤਲਬ ਹੈ ਉਹ ਵਿਅਕਤੀ ਜੋ ਆਤੰਕਵਾਦ ਦੀ ਨੀਤੀ ਅਪਣਾਉਂਦਾ ਹੈ ਜਾਂ ਉਸ ਦੀ ਹਮਾਇਤ ਕਰਦਾ ਹੈ।

       ਟੈਰਰਰਿਸਟ ਅਫ਼ੈਕਟਿਡ ਏਰੀਆਜ਼ (ਸਪੈਸ਼ਲ ਕੋਰਟਸ) ਐਕਟ, 1984 ਅਨੁਸਾਰ ਆਤੰਕਵਾਦੀ ਦਾ ਮਤਲਬ ਹੈ ਉਹ ਵਿਅਕਤੀ ਜੋ

 (i)   ਲੋਕਾਂ ਨੂੰ ਜਾਂ ਲੋਕਾਂ ਦੇ ਕਿਸੇ ਅਨੁਭਾਗ ਨੂੰ ਡਰ ਵਿਚ ਪਾਉਣ, ਜਾਂ

(ii)    ਵਖ ਵਖ ਧਾਰਮਕ, ਨਸਲੀ, ਭਾਸ਼ਾਈ ਜਾਂ ਪ੍ਰਦੇਸ਼ਕ ਗਰੁਪਾਂ, ਜਾਂ ਜਾਤਾਂ, ਭਾਈਚਾਰਿਆਂ ਵਿਚਕਾਰ ਇਕਸੁਰਤਾ ਤੇ ਪ੍ਰਤੀਕੂਲ ਪ੍ਰਭਾਵ ਪਾਉਣ; ਜਾਂ

(iii)   ਕਾਨੂੰਨ ਦੁਆਰਾ ਸਥਾਪਤ ਸਰਕਾਰ ਨੂੰ ਮਜਬੂਰ ਕਰਨ ਜਾਂ ਡਰਾਉਣ; ਜਾਂ

(iv)   ਭਾਰਤ ਦੀ ਪ੍ਰਭਤਾ ਅਤੇ ਸਲਾਮਤੀ ਅਥਵਾ ਅਖੰਡਤਾ ਨੂੰ ਖ਼ਤਰੇ ਵਿਚ ਪਾਉਣ ਦੀ ਦ੍ਰਿਸ਼ਟੀ ਨਾਲ ਲੋਕਾਂ ਨੂੰ ਅਕਾਰਨ ਹਲਾਕ ਕਰਦਾ ਹੈ, ਜਾਂ ਹਿੰਸਾ ਦੀ ਵਰਤੋਂ ਕਰਦਾ ਹੈ, ਜਾਂ ਸੇਵਾਵਾਂ ਅਤੇ ਸਮਾਜ ਲਈ ਲਾਜ਼ਮੀ ਸੰਚਾਰ ਸਾਧਨਾਂ ਵਿਚ ਵਿਘਨ ਪਾਉਂਦਾ ਹੈ ਜਾਂ ਸੰਪਤੀ ਨੂੰ ਨੁਕਸਾਨ ਪਹੁੰਚਾਉਂਦਾ ਹੈ।

       ਇਸ ਤਰ੍ਹਾਂ ਆਤੰਕਵਾਦੀ ਉਸ ਵਿਅਕਤੀ ਨੂੰ ਕਿਹਾ ਜਾ ਸਕਦਾ ਹੈ ਜੋ ਜ਼ਾਹਰਾ ਤੌਰ ਤੇ ਸਿਆਸੀ ਮਨਸ਼ੇ ਨਾਲ ਉਸ ਨੂੰ ਪ੍ਰਾਪਤ ਕਾਨੂੰਨੀ ਚਾਰਾਜੋਈਆਂ ਕਰਨ ਤੋਂ ਬਿਨਾਂ ਅਪਰਾਧਕ ਕੰਮ ਕਰਦਾ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1153, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.