ਇਕਤਾਰਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਇਕਤਾਰਾ (ਨਾਂ,ਪੁ) ਤੂੰਬੇ ਨੂੰ ਚਮੜੇ ਨਾਲ ਮੜ੍ਹ ਕੇ ਅਤੇ ਉਸ ਵਿੱਚ ਫਸਾਈ ਡੰਡੀ ਨਾਲ ਇੱਕ ਤਾਰ ਕੱਸ ਕੇ ਵਜਾਇਆ ਜਾਣ ਵਾਲਾ ਸਾਜ਼


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1565, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਇਕਤਾਰਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਇਕਤਾਰਾ [ਨਾਂਪੁ] ਇੱਕ ਸਾਜ਼ ਜਿਸ ਦੀ ਇੱਕ ਹੀ ਤਾਰ ਹੁੰਦੀ ਹੈ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1565, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਇਕਤਾਰਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਤਾਰਾ. ਸੰਗ੍ਯਾ—ਇੱਕ ਤਾਰ ਦਾ ਵਾਜਾ , ਜੋ ਜੰਗਮ ਜੋਗੀ ਬਜਾਇਆ ਕਰਦੇ ਹਨ. ਮੜ੍ਹੇਹੋਏ ਤੂੰਬੇ ਨਾਲ ਇੱਕ ਬਾਂਸ ਦੀ ਡੰਡੀ ਲਗਾਉਣ ਤੋਂ ਇਹ ਸਾਜ ਬਣਦਾ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1527, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-13, ਹਵਾਲੇ/ਟਿੱਪਣੀਆਂ: no

ਇਕਤਾਰਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ

ਇਕਤਾਰਾ: ਇਹ ਭਾਰਤ ਦਾ ਇਕ ਬਹੁਤ ਹੀ ਪੁਰਾਣਾ ਸਾਜ਼ ਹੈ ਜੋ ਲਗਭਗ ਸਾਰੇ ਭਾਰਤ ਵਿਚ ਹੀ ਵਜਾਇਆ ਜਾਂਦਾ ਹੈ। ਉਂਜ ਤਾਂ ਹੁਣ ਕੁਝ ਲੋਕ ਗੀਤ ਗਾਉਣ ਵਾਲੇ ਕਲਾਕਾਰ ਵੀ ਇਕਤਾਰੇ ਨਾਲ ਗਾਉਂਦੇ ਹਨ ਪਰ ਆਮ ਕਰਕੇ ਇਹ ਜੋਗੀਆਂ ਕੋਲ

 

ਇਕਤਾਰਾ

 ਹੀ ਵੇਖਿਆ ਜਾਂਦਾ ਹੈ। ਇਹ ਇਕ ਸਿੱਧਾ ਸਾਦਾ ਸਾਜ਼ ਹੈ ਜਿਸ ਦੀ ਬਣਤਰ ਵਿਚ ਕੋਈ ਪੇਚੀਦਗੀ ਨਹੀਂ। ਇਕਤਾਰੇ ਦੀ 120 ਸੈਂ. ਮੀ. ਦੇ ਕਰੀਬ ਲੰਬੀ ਅਤੇ 5 ਸੈਂ. ਮੀ. ਮੋਟੀ ਗੁਲਾਈ ਵਾਲੀ ਬਾਂਸ ਦੀ ਡੰਡੀ ਹੁੰਦੀ ਹੈ। ਇਸ ਬਾਂਸ ਦੀ ਡੰਡੀ ਦੇ ਇਕ ਸਿਰੇ ਤੇ ਤਾਰ ਨੂੰ ਸੁਰ ਕਰਨ ਵਾਲੀ ਖੂੰਟੀ ਲਗੀ ਹੁੰਦੀ ਹੈ ਤੇ ਡੰਡੀ ਦਾ ਦੂਸਰਾ ਸਿਰਾ ਸੁਕਾ ਕੇ ਖੋਖਲੇ ਕੀਤੇ ਕੱਦੂ ਦੇ ਤੂੰਬੇ ਵਿਚ ਦੀ ਲੰਘਾਇਆ ਹੁੰਦਾ ਹੈ। ਤੂੰਬੇ ਦੀ ਵਰਤੋਂ ਸੁਰ ਵਿਚ ਗੂੰਜ ਪੈਦਾ ਕਰਨ ਲਈ ਹੁੰਦੀ ਹੈ। ਲੋਹੇ ਦੀ ਤਾਰ ਦਾ ਇਕ ਸਿਰਾ ਤੂੰਬੇ ਵਿਚੋ ਨਿਕਲੇ ਹੋਏ ਬਾਂਸ ਤੇ ਲਗੀ ਹੋਈ ਇਕ ਕਿੱਲੀ ਨਾਲ ਬੰਨਿਆ ਹੋਇਆ ਹੁੰਦਾ ਹੈ ਤੇ ਦੂਜਾ ਸਿਰਾ ਡੰਡੀ ਦੇ ਦੂਜੇ ਪਾਸੇ ਬੰਨਿਆ ਜਾਂਦਾ ਹੈ। ਰਸਤੇ ਵਿਚ ਇਹ ਤਾਰ ਤੂਬੇ ਉੱਤੇ ਲੱਗੇ ਹੋਏ ਲੱਕੜ ਦੇ ਇਕ ਘੁੜੁਚ ਉੱਤੋਂ ਦੀ ਲੰਘਦੀ ਹੈ। ਇਕਤਾਰੇ ਦੀ ਆਵਾਜ਼ ਨੂੰ ਵਧੇਰੇ ਚੰਗਾ ਬਣਾਉਣ ਲਈ ਘੁੜੁਚ (bridge) ਅਤੇ ਤਾਰ ਦੇ ਵਿਚਕਾਰ ਰੇਸ਼ਮ ਜਾਂ ਉੱਨ ਦਾ ਇਕ ਧਾਗਾ ਲਗਾ ਦਿੱਤਾ ਜਾਂਦਾ ਹੈ।

 


ਲੇਖਕ : – ਨਰਿੰਦਰ ਕੁਮਾਰ ਸ਼ਰਮਾ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1251, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-24, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.