ਉਗ੍ਰਸੇਨ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਉਗ੍ਰਸੇਨ ਸੰ. उग्रसेन. ਸੰਗ੍ਯਾ—ਉਗ੍ਰ (ਜ਼ੋਰਾਵਰ) ਹੈ ਜਿਸ ਦੀ ਸੈਨਾ (ਫ਼ੌਜ). ਪਵਨਰੇਖਾ (ਅਥਵਾ ਕਾਸ਼੍ਯਾ) ਦੇ ਪੇਟ ਤੋਂ ਆਹੁਕ ਦਾ ਪੁਤ੍ਰ, ਜੋ ਕਰਣੀ ਦਾ ਪਤਿ, ਕੰਸ ਦਾ ਪਿਤਾ , ਕ੍ਰਿ੄ਨ ਜੀ ਦੇ ਨਾਨਾ ਦੇਵਕ ਦਾ ਵਡਾ ਭਾਈ ਅਤੇ ਦੇਵਕੀ ਦਾ ਤਾਇਆ ਸੀ. ਉਗਸ੍ਰੇਨ ਨੇ ਆਪਣੀ ਭਤੀਜੀ ਪੁਤ੍ਰੀ ਕਰਕੇ ਪਾਲੀ ਸੀ, ਇਸ ਲਈ ਦੇਵਕੀ ਉਗਸ੍ਰੇਨ ਦੀ ਪੁਤ੍ਰੀ ਪ੍ਰਸਿੱਧ ਹੋਈ. ਉਗ੍ਰਸੇਨ ਨੇ ਮਥੁਰਾ ਦਾ ਰਾਜ ਬਹੁਤ ਉੱਤਮ ਰੀਤਿ ਨਾਲ ਕੀਤਾ, ਪਰ ਇਸ ਦੇ ਦੁ੄਍ ਪੁਤ੍ਰ ਕੰਸ ਨੇ ਪਿਤਾ ਨੂੰ ਗੱਦੀਓਂ ਲਾਹਕੇ ਆਪ ਰਾਜ ਸੰਭਾਲ ਲਿਆ. ਕ੍ਰਿ੄ਨ ਜੀ ਨੇ ਆਪਣੇ ਮਾਮਾ ਕੰਸ ਨੂੰ ਮਾਰਕੇ, ਨਾਨਾ ਉਗ੍ਰਸੇਨ ਨੂੰ ਮੁੜ ਮਥੁਰਾ ਦੀ ਗੱਦੀ ਤੇ ਬੈਠਾਇਆ. ਇਹ ਕਰਤਾਰ ਦਾ ਭਗਤ ਅਤੇ ਉਪਕਾਰੀ ਸੱਜਨ ਸੀ “ਉਗ੍ਰਸੈਣ ਕਉ ਰਾਜ ਅਭੈ ਭਗਤਹ ਜਨ ਦੀਓ.” (ਸਵੈਯੇ ਮ: ੧ ਕੇ) “ਉਗ੍ਰਸੈਨ ਕੀ ਕੰਨਿਕਾ ਨਾਮ ਦੇਵਕੀ ਤਾਸ.” (ਕ੍ਰਿਸਨਾਵ) ੨ ਰਾਜਾ ਪਰੀਛਤ (ਪਰੀ੡੖ਤ) ਦਾ ਇੱਕ ਪੁਤ੍ਰ। ੩ ਗੁਰੂ ਅਮਰਦਾਸ ਜੀ ਦਾ ਇੱਕ ਸਿੱਖ , ਜਿਸ ਨੂੰ ਜਗਤਗੁਰੂ ਨੇ ਵਿਦ੍ਯਾ ਅਤੇ ਧਰਮਪ੍ਰਚਾਰ ਦਾ ਉਪਦੇਸ਼ ਦਿੱਤਾ. “ਉਗ੍ਰਸੈਨ ਅਰੁ ਰਾਮੂ ਦੀਪਾ.” (ਗੁਪ੍ਰਸੂ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 636, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-07-15, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.