ਉਰਸ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਉਰਸ (ਨਾਂ,ਪੁ) ਕਿਸੇ ਪੀਰ ਫ਼ਕੀਰ ਦੀ ਖ਼ਾਨਗਾਹ ਜਾਂ ਮਜ਼ਾਰ ਪੁਰ ਮਨਾਇਆ ਜਾਣ ਵਾਲਾ ਪੁਰਬ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2077, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਉਰਸ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਉਰਸ. ਅ਼ ਉਸ੗. ਸੰਗ੍ਯਾ—ਪੀਰ ਅਤੇ ਬਜ਼ੁਰਗ ਦਾ ਸ਼੍ਰਾਧ । ੨ ਕਿਸੇ ਬਜ਼ੁਰਗ ਦੇ ਸਨਮਾਨ ਲਈ ਕੀਤਾ ਮੇਲਾ । ੩ ਦੇਖੋ, ਉਰ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2028, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-07-18, ਹਵਾਲੇ/ਟਿੱਪਣੀਆਂ: no

ਉਰਸ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਉਰਸ ( )––– ਇਹ ਅਰਬੀ ਸ਼ਬਦ ਹੈ, ਜਿਸ ਦੇ ਅਰਥ ਹਨ––‘ਲਾੜੀ ਨੂੰ ਲਾੜੇ ਕੋਲ ਲੈ ਜਾਣਾਇਸ ਵਿਚ ਉਹ ਸਾਰੇ ਰਸਮ-ਰਿਵਾਜ ਜਾਂਦੇ ਹਨ, ਜੋ ਵਿਆਹ ਨਾਲ, ਖ਼ਾਸ ਕਰਕੇ ਮੁਸਲਮਾਨੀ ਨਕਾਹ ਨਾਲ ਸਬੰਧ ਰਖਦੇ ਹਨ ਇਸਲਾਮ ਵਿਚ ਵਿਆਹ ਦੇ ਦੋ ਰੂਪ ਹਨ––(i) ਉਰਸ ਜਦੋਂ ਵਿਆਹ ਦੀ ਰਸਮ ਲਾੜੇ ਦੇ ਆਪਣੇ ਘਰ ਵਿਚ ਜਾਂ ਉਸ ਦੇ ਕਬੀਲੇ ਦੇ ਲੋਕਾਂ ਅੰਦਰ ਜਾ ਕੇ ਅਦਾ ਕੀਤੀ ਜਾਏ; (ii) ਉਮਰਾ ਜਦੋਂ ਸ਼ਾਦੀ ਦੀ ਰਸਮ ਲਾੜੀ ਦੇ ਘਰ ਜਾਂ ਉਸ ਦੇ ਸਬੰਧੀਆਂ ਵਿਚ ਪਹੁੰਚ ਕੇ ਅਦਾ ਕੀਤੀ ਜਾਏ ਦੋਹਾਂ ਕਿਸਮਾਂ ਵਿਚ ਫਰਕ ਬਸ ਥਾਂ ਦੀ ਚੋਣ ਦਾ ਹੈ, ਬਾਕੀ ਸਾਰੇ ਵਿਹਾਰਾਂ ਵਿਚ ਦੋਵੇਂ ਇਕੋ ਜਿਹੀਆਂ ਹਨ

          ਅਧਿਆਤਮਕ ਖੇਤਰ ਵਿਚਉਰਸਦਾ ਅਰਥ ਜਿੰਦ ਰੂਪੀ ਇਸਤਰੀ ਦਾ ਰੱਬ ਰੂਪੀ ਪਤੀ ਨੂੰ ਵਰਨਾ ਹੈ ਜਦੋਂ ਕੋਈ ਸੂਫ਼ੀ ਸੰਤ ਇਸ ਸੰਸਾਰ ਨੂੰ ਛੱਡ ਕੇ ਉਸ ਸੱਚੇ ਮਹਿਬੂਬ ਨੂੰ ਜਾ ਮਿਲਦਾ ਹੈ ਤਾਂ ਇਹ ਉਸ ਦਾਉਰਸਸਮਝਿਆ ਜਾਂਦਾ ਹੈ ਭਾਰਤ ਅਤੇ ਹੋਰ ਇਸਲਾਮੀ ਦੇਸ਼ਾਂ ਵਿਚ ਪ੍ਰਸਿੱਧ ਸੂਫ਼ੀ ਸੰਤਾਂ ਦੇ ਉਰਸ ਉਨ੍ਹਾਂ ਦੇ ਮਰਨ ਦਿਨ ਤੇ ਮਨਾਉਣ ਦਾ ਰਿਵਾਜ ਆਮ ਹੈ ਪੀਰ ਨਾਲ ਅਕੀਦਤ ਰਖਣ ਵਾਲੇ ਦੂਰੋਂ ਨੇੜਿਉਂ ਟੋਲੇ ਬੰਨ੍ਹਕੇ ਉਸ ਦੇ ਮਜ਼ਾਰ ਤੇ ਇਕੱਠੇ ਹੁੰਦੇ ਹਨ ਮੇਲੇ ਦਾ ਦਿਨ ਪੀਰ ਦੇ ਇਸ ਸੰਸਾਰ ਨੂੰ ਛੱਡਣ ਦਾ ਦਿਨ ਹੁੰਦਾ ਹੈ, ਜਾਂ ਫਿਰ ਉਸ ਦੀ ਵਫ਼ਾਤ ਦੇ ਦਿਨ ਦਾ ਠੀਕ ਠੀਕ ਪਤਾ ਨਾ ਹੋਣ ਤੇ ਰਬੀਅ-ਉਲ-ਅਵੱਲ ਦੀ ਬਾਰ੍ਹਵੀਂ ਤਾਰੀਖ ਚੁਣ ਲਈ ਜਾਂਦੀ ਹੈ ਪੀਰ ਦੀ ਮਾਨਤਾ ਅਨੁਸਾਰ ਇਹ ਮੇਲਾ ਇਕ ਦਿਨ ਤੋਂ ਲੈ ਕੇ ਛੇ ਦਿਨਾਂ ਤਕ ਹੋ ਸਕਦਾ ਹੈ

          ਉਰਸ ਦੇ ਦਿਨਾ ਵਿਚ ਪੀਰ ਦੇ ਮਜ਼ਾਰ ਉੱਤੇ ਕੁਰਾਨ ਸ਼ਰੀਫ ਦੀ ਤਲਾਵਤ ਹੁੰਦੀ ਰਹਿੰਦੀ ਹੈ ਲੋਕੀਂ ਆਪਣੀ ਸ਼ਰਧਾ ਅਨੁਸਾਰ ਕਪੜੇ, ਮੇਵੇ, ਰੁਪਏ ਪੈਸੇ ਤੇ ਸ਼ੀਰੀਨੀਆਂ ਭੇਟਾ ਕਰਦੇ ਅਤੇ ਸੁੱਖਾਂ ਸੁਖਦੇ ਹਨ ਕਬਰ ਉੱਤੇ ਫੁੱਲ ਚੜਾ§ ਜਾਂਦੇ ਹਨ ਤੇ ਭਾਂਤ-ਭਾਂਤ ਦੀਆਂ ਸੁਗੰਧੀਆਂ ਵੀ ਜਲਾਈਆਂ ਜਾਂਦੀਆਂ ਹਨ ਰਾਤ ਨੂੰ ਮਜ਼ਾਰ ਦੀ ਸਾਰੀ ਇਮਾਰਤ ਤੇ ਦੀਵੇ ਜਗਾਏ ਜਾਂਦੇ ਹਨ ਅਤੇ ਉਸੇ ਤਰ੍ਹਾਂ ਖ਼ੁਸ਼ੀ ਮਨਾਈ ਜਾਂਦੀ ਹੈ, ਜਿਵੇਂ ਵਿਆਹ ਸ਼ਾਦੀ ਸਮੇਂ ਹੁੰਦਾ ਹੈ

          ਉਰਸ ਦੇ ਦਿਨਾਂ ਵਿਚ ਮਜ਼ਾਰ ਦੇ ਨਾਲ ਹੀ ਕਿਸੇ ਖੁਲ੍ਹੀ ਥਾਂ ਤੇ ਸ਼ਾਮਿਆਨੇ ਲਾ ਕੇ ਜਾਂ ਖ਼ਾਸ ਹਾਲ ਕਮਰਿਆਂ ਵਿਚ ਮਹਿਫ਼ਲਾਂ ਲਾਈਆਂ ਜਾਂਦੀਆਂ ਹਨ ਇਕ ਪਾਸੇ ਖ਼ਾਸ ਸਜੀ ਹੋਈ ਮਸਨਦ ਤੇ ਤਕੀਆ ਲਾ ਕੇ ਪੀਰ ਦਾ ਸਜਾਦਾ-ਨਸ਼ੀਨ ਬੈਠਾ ਹੁੰਦਾ ਹੈ ਤੇ ਆਸੇ ਪਾਸੇ ਮਜ਼ਾਰ ਦੇ ਖ਼ਾਦਮ ਤੇ ਪੀਰ ਦੇ ਸ਼ਰਧਾਲੂ ਬੈਠ ਜਾਂਦੇ ਹਨ

ਮਹਿਫ਼ਲਾਂ ਜੰਮ ਜਾਂਦੀਆਂ ਹਨ ਕਵਾਲ ਕਵਾਲੀਆਂ ਪੇਸ਼ ਕਰਦੇ ਹਨ, ਜੋ ਅਕਸਰ ਪੀਰ ਦੇ ਆਪਣੇ ਕਲਾਮ ਵਿਚੋਂ ਹੁੰਦੀਆਂ ਹਨ, ਜਾਂ ਹੋਰਨਾਂ ਸੂਫੀ ਪੀਰਾਂ ਫ਼ਕੀਰਾਂ ਦੀਆਂ ਲਿਖੀਆਂ ਕਾਫ਼ੀਆਂ ਹੁੰਦੀਆਂ ਹਨ ਇਸ ਤਰ੍ਹਾਂ ਦਿਨ ਰਾਤ ਕਵਾਲੀ ਹੁੰਦੀ ਰਹਿੰਦੀ ਹੈ ਜਿਸ ਨੂੰ ਸੁਣ ਕੇ ਲੋਕ ਝੂਮ ਝੂਮ ਉਠਦੇ ਹਨ ਕਦੇ ਕਦੇ ਕਣੀ ਵਾਲੇ ਲੋਕ ਹਾਲ ਜਾਂ ਮਸਤੀ ਦੀ ਹਾਲਤ ਵਿਚ ਕੇ ਨੱਚ ਵੀ ਉਠਦੇ ਹਨ ਕਈ ਮਜ਼ਾਰਾਂ ਤੇ ਮੁਜਰੇ ਕਰਵਾਉਣ ਦਾ ਰਿਵਾਜ ਵੀ ਹੈ ਕਵਾਲਾਂ ਦੇ ਨਾਲ ਤਵਾਇਫ਼ਾਂ ਕੇ ਨਾਚ ਅਤੇ ਸੰਗੀਤ ਰਾਹੀਂ ਚੌਕੀਆਂ ਭਰਦੀਆਂ ਹਨ, ਜਿਸ ਦੇ ਇਵਜ਼ ਕਵਾਲਾਂ ਤੇ ਤਵਾਇਫ਼ਾਂ ਨੂੰ ਪੀਰ ਦਾ ਸਜਾਦਾਨਸ਼ੀਨ ਤੇ ਉਨ੍ਹਾਂ ਦੇ ਹੋਰ ਸ਼ਰਧਾਲੂ ਰੁਪਏ ਦਿੰਦੇ ਹਨ, ਜਿਨ੍ਹਾਂ ਨੂੰਵੇਲਾਂਆਖਦੇ ਹਨ ਵੇਲਾਂ ਵਸੂਲ ਕਰਨ ਸਮੇਂ ਕਵਾਲ ਤੇ ਤਵਾਇਫ਼ਾਂ ਵੇਲ ਦੇਣ ਵਾਲੇ ਨੂੰ ਅਸੀਸਾਂ ਦਿੰਦੀਆਂ ਹਨ ਤੇ ਇਸ ਗੱਲ ਨੂੰਸਵਾਬਮੰਨਿਆ ਜਾਂਦਾ ਹੈ

          ਉਰਸ ਦੇ ਦਿਨਾਂ ਵਿਚ ਚਾਵਲ, ਖੀਰ ਆਦਿ ਦੀਆਂ ਦੋਗਾਂ ਪਕਾ ਕੇ ਵੰਡਣ ਦਾ ਰਿਵਾਜ ਆਮ ਹੈ ਖ਼੍ਵਾਜਾ ਮੁਈਨੁੱਦੀਨ ਚਿਸ਼ਤੀ ਦੇ ਜਗਤ-ਪ੍ਰਸਿੱਧ ਉਰਸ ਤੇ, ਜੋ ਅਜਮੇਰ ਵਿਚ ਪਹਿਲੀ ਰਜਬ ਤੋਂ ਛੇ ਰਜਬ ਤਕ ਮਨਾਇਆ ਜਾਂਦਾ ਹੈ, ‘ਵੱਡੀ ਦੇਗਤੇਛੋਟੀ ਦੇਗਪਕਦੀ ਹੈ ਸਸਤੇ ਸਮਿਆਂ ਵਿਚ ਘੱਟ ਤੋਂ ਘੱਟ ਰਕਮ, ਜੋਵੱਡੀ ਦੇਗਲਈ ਦੁੱਧ, ਚਾਵਲ, ਘਿਉ, ਖੰਡ, ਬਦਾਮ, ਮੇਵੇ ਆਦਿ ਲਈ ਚਾਹੀ ਸੀ, 1000 ਰੁਪਏ ਹੁੰਦੀ ਸੀ ਦਾਨੀ ਨੂੰ ਦੇਗ ਲਈ ਇਹ ਰਕਮ ਦੇਣ ਤੋਂ ਇਲਾਵਾ ਦੋ ਸੌ ਰੁਪਿਆ ਮਜ਼ਾਰ ਦੇ ਖ਼ਾਦਮਾਂ ਨੂੰ ਨਜ਼ਰਾਨੇ ਵਜੋਂ ਵੀ ਦੇਣਾ ਪੈਂਦਾ ਸੀਛੋਟੀ ਦੇਗਤਿਆਰ ਕਰਨ ਲਈਵੱਡੀ ਦੇਗਤੋਂ ਅੱਧਾ ਖ਼ਰਚ ਕਰਨਾ ਪੈਂਦਾ ਸੀ ਜਦੋਂ ਦੇਗ ਤਿਆਰ ਹੋ ਜਾਂਦੀ ਤਾਂ ਬਾਹਰੋਂ ਆਏ ਯਾਤਰੀਆਂ ਲਈ ਅੱਠ ਮਟਕੇ ਖੀਰ ਦੇ ਕੱਢ ਕੇ ਰਖ ਲਏ ਜਾਂਦੇ ਬਾਕੀ ਖੀਰ ਲਈ ਪੀਰ ਦੇ ਸ਼ਰਧਾਲੂਆਂ ਵਿਚਲੁਟ ਮਚਦੀਅਤੇ ਲੋਕ ਸੜਦੀ ਬਲਦੀ ਖੀਰ ਖੋਹ ਖੋਹ ਕੇ ਲੈ ਜਾਂਦੇ ਦੇਗ ਦੇ ਥੱਲੇ ਲਗੀ ਖੀਰ ਨੂੰ ਸਾਫ਼ ਕਰਨ ਦਾ ਹੱਕ ਇੰਦਰਕੋਟ ਦੇ ਵਸਨੀਕਾਂ ਅਤੇ ਦਰਗਾਹ ਦੇ ਖ਼ਾਦਮਾਂ ਨੂੰ ਹੁੰਦਾ ਦੇਗ ਨੂੰ ਲੁੱਟਣ ਵਾਲਿਆਂ ਨੇ ਸਿਰ ਤੋਂ ਲੈ ਕੇ ਪੈਰਾਂ ਤਕ ਮੋਟੇ-ਮੋਟੇ ਕਪੜੇ ਪਾਏ ਹੁੰਦੇ ਤਾਂ ਜੋ ਸੜਦੀ ਬਲਦੀ ਖੀਰ ਦੇ ਅਸਰ ਤੋਂ ਬਚੇ ਰਹਿਣ ਲੁੱਟ ਸਮੇਂ ਗਰਮ ਗਰਮ ਖੀਰ ਤੋਂ ਕਈ ਲੋਕਾਂ ਨੂੰ ਛਾਲੇ ਤਾਂ ਪੈ ਜਾਂਦੇ, ਪਰ ਕੋਈ ਜਾਨੀ ਨੁਕਸਾਨ ਨਾ ਹੁੰਦਾ ਇਸ ਗੱਲ ਨੂੰ ਖ਼ਵਾਜਾ ਸਾਹਿਬ ਦੀ ਅਜ਼ਮਤ ਮੰਨਿਆ ਜਾਂਦਾ ਮਜ਼ਾਰ ਦੇ ਖ਼ਾਦਮਾਂ ਦਾਵਾ ਹੈ ਕਿ ਵੱਡੀ ਦੇਗ ਜਿਸ ਵਿਚ ਖੀਰ ਪਕਦੀ ਹੈ, 975 ਹਿ. (ਮੁਤਾਬਿਕ 1567 .) ਵਿਚ ਅਕਬਰ ਨੇ, ਅਤੇ ਛੋਟੀ ਦੇਗ 1022 ਹਿ. (ਮੁਤਾਬਿਕ 1613 .) ਵਿਚ ਜਹਾਂਗੀਰ ਨੇ ਭੇਟਾ ਕੀਤੀ ਸੀ ਵੱਡੀ ਦੇਗ ਏਡੀ ਵੱਡੇ ਹੈ ਕਿ ਉਸ ਵਿਚ ਖਲੋਤਾ ਆਦਮੀ ਦਿਸ ਨਹੀਂ ਸਕਦਾ ਦੇਗਾਂ ਆਦਿ ਪਕਾਉਣ ਦਾ ਰਿਵਾਜ ਹਾਲੀ ਤਕ ਉਸੇ ਤਰ੍ਹਾਂ ਚਲਦਾ ਹੈ, ਭਾਵੇਂ ਅੱਜ ਉਨ੍ਹਾਂ ਦੀ ਤਿਆਰੀ ਉੱਤੇ ਇਕ ਹਜ਼ਾਰ ਤੋਂ ਕਿਤੇ ਵਧ ਰਕਮ ਖ਼ਰਚ ਆਉਂਦੀ ਹੈ

          ਉਰਸ ਦੇ ਖ਼ਾਤਮੇ ਦੇ ਫ਼ਾਤਿਹਾ ਪੜ੍ਹੀ ਜਾਂਦੀ ਹੈ ਜਿਸ ਨੂੰਕੁਲ ਦੀ ਫ਼ਾਤਿਹਾਆਖਦੇ ਹਨ ਇਸ ਦੇ ਖ਼ਤਮ ਹੋਣ ਤੇ ਗੋਲੇ ਚਲਾਏ ਜਾਂਦੇ ਹਨ ਤੇ ਇਸ ਨਾਲ ਉਰਸ ਖ਼ਤਮ ਹੋ ਜਾਂਦਾ ਹੈ

          ਉਰਸ ਦੇ ਮੇਲੇ, ਜਿਨ੍ਹਾਂ ਦਾ ਹਵਾਲਾ ਉਪਰ ਦਿੱਤਾ ਗਿਆ ਹੈ, ਸੂਫ਼ੀ ਲੋਕਾਂ ਦੀ ਪਰਪਾਟੀ ਹੈ ਕੱਟੜ ਪੰਥੀ ਮੁਸਲਮਾਨ, ਜੋ ਸ਼ਰ੍ਹਾ ਦੇ ਪਾਬੰਦ ਹਨ, ਉਪਰਲੇ ਦਸਤੂਰ ਮੁਤਾਬਿਕ ਉਰਸ ਮਨਾਉਣ ਨੂੰਬੁੱਤ-ਪ੍ਰਸਤੀਸਮਝਦੇ ਹਨ ਉਹ ਉਰਸ ਵਾਲੇ ਦਿਨ ਇਬਰਤ ਹਾਸਲ ਕਰਨ ਖਾਤਰ ਮਜ਼ਾਰ ਤੇ ਜਾਣ ਅਤੇ ਕੇਵਲ ਕੁਰਾਨ ਸਰੀਫ਼ ਪਤ੍ਹਨ ਵਿਚ ਯਕੀਨ ਰਖਦੇ ਹਨ

                                        ਹ. ਪੁ. –(1) ਐਨ. ਇਸ. ; (2) ਇੰਪ. . ਇੰਡ. ; (3) ਸ਼ਾਰਟ ਗਾਈਡ ਟੂ ਦੀ ਦਰਗਾਹ ਖ਼ਵਾਜਾ ਸਾਹਿਬ (ਮੁਈਨ--ਦੀਨ ਚਿਸ਼ਤੀ)


ਲੇਖਕ : ਪਿਆਰਾ ਸਿੰਘ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1979, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-09, ਹਵਾਲੇ/ਟਿੱਪਣੀਆਂ: no

ਉਰਸ ਸਰੋਤ : ਪੰਜਾਬੀ ਸਾਹਿਤ ਸੰਦਰਭ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਉਰਸ : ਅਰਬੀ ਭਾਸ਼ਾ ਦੇ ਇਸ ਸ਼ਬਦ ਦਾ ‘ਲੁਗ਼ਾਤੇ ਫ਼ੀਰੋਜ਼ੀ’ ਅਨੁਸਾਰ ਅਰਥ ਹੈ ਨਿਕਾਹ ਜਾਂ ਸ਼ਾਦੀ ਵੇਲੇ ਦਾ ਖਾਣ(ਭੋਜ)।ਪਰ ਹੁਣ ਇਸ ਤੋਂ ਭਾਵ ਹੈ ਕਿਸੇ ਬਜ਼ੁਰਗ ਦੀ ਮ੍ਰਿਤੂ ਵਾਲੇ ਦਿਨ ਨੂੰ ਕੀਤਾ ਗਿਆ ਭੋਜ (‘ਮਜਲਸੇ ਤੁਆਮ’) ਅਤੇ ਸੂਰਾ-ਏ-ਫ਼ਾਤਿਹਾ ਆਦਿ ਪੜ੍ਹਨ ਦੀ ਰਸਮ।

  ਮੁਸਲਮਾਨਾਂ ਵਿਚ ਸੂਫ਼ੀ ਫ਼ਕੀਰਾਂ, ਦਰਵੇਸ਼ਾਂ, ਪੀਰਾਂ ਦੇ ਜਨਮ-ਦਿਨ ਦੀ ਥਾਂ ਮ੍ਰਿਤੂ ਵਾਲਾ ਦਿਨ ਮੰਨਾਇਆ ਜਾਂਦਾ ਹੈ। ਕਿਉਂਕਿ ਰੱਹਸਵਾਦੀ-ਪ੍ਰਕਿਆ ਅਨੁਸਾਰ ਉਸ ਦਿਨ ਸੂਫ਼ੀ ਫ਼ਕੀਰ ਇਸ ਦੁਨੀਆ ਰੂਪੀ ਪੇਕੇ ਘਰ ਨੂੰ ਛਡ ਕੇ ਪਰਾਮਤਮਾ ਰੂਪੀ ਸ਼ਹੁ ਦੇ ਘਰ ਮਹਾ-ਮਿਲਨ ਲਈ ਪ੍ਰਸਥਾਨ ਕਰਦਾ ਹੈ। ਇਸ ਵਾਸਤੇ ਉਦੋਂ ਨਿਕਾਹ ਜਾਂ ਵਿਆਹ ਦੇ ਮੌਕੇ ਕੀਤੀ ਜਾਣ ਵਾਲੀ ਖ਼ੁਸ਼ੀਆਂ ਭਰੀ ਰਸਮ ਨਿਭਾਈ ਜਾਂਦੀ ਹੈ। ਫਲਸਰੂਪ ਉਸ ਦਿਨ ਕੀਤਾ ਜਾਣ ਵਾਲਾ ਸਾਰਾ ਕਾਰਜ ਜਾਂ ਉਤਸਵ ‘ਉਰਸ’ ਅਖਵਾਉਂਦਾ ਹੈ।

  ਉਰਸ ਵਾਲੇ ਦਿਨ ਸੰਬੰਧਿਤ ਪੀਰ, ਫ਼ਕੀਰ ਦੀ ਦਰਗਾਹ, ਖ਼ਾਨਗਾਹ ਮਜ਼ਾਰ ਜਾਂ ਤਕੀਏ ਦੀ ਸਫ਼ਾਈ ਕਰਵਾ ਕੇ ਨਮਾਜ਼ ਪੜ੍ਹੀ ਜਾਂਦੀ ਹੈ ਅਤੇ ਫਿਰ ਫ਼ਕੀਰ ਦੀ ਕਬਰ ਉਤੇ ਚਾਦਰ ਚੜ੍ਹਾਉਣ ਅਤੇ ਦੀਵੇ ( ਚਿਰਾਗ਼) ਜਗਾਉਣ ਦੀ ਰਸਮ ਕੀਤੀ ਜਾਂਦੀ ਹੈ। ਇਸ ਮੌਕੇ ਤੇ ਕੱਵਾਲ ਸੰਗੀਤ ਦੀ ਮਜਲਸ ਸਜਾਂਦੇ ਹਨ। ਆਮ ਤੌਰ ਤੇ ਸੰਬੰਧਿਤ ਫ਼ਕੀਰ ਜਾਂ ਕਿਸੇ ਹੋਰ ਸੂਫ਼ੀ ਦਰਵੇਸ਼ ਦਾ ਕਲਾਮ ਗਾਇਆ ਜਾਂਦਾ ਹੈ। ਇਸ ਮੌਕੇ ਤੇ ਤਵਾਇਫ਼ਾਂ ਜਾਂ ਵੇਸਵਾਵਾਂ ਵੀ ਆ ਕੇ ਨਾਚ ਅਤੇ ਸੰਗੀਤ ਰਾਹੀਂ ਚੌਕੀਆਂ ਭਰਦੀਆਂ ਹਨ। ਹਜ਼ਾਰਾ ਦੀ ਗਿਣਤੀ ਵਿਚ ਸ਼ਰਧਾਲੂ ਆ ਕੇ ਪੀਰ ਨੂੰ ਆਪਣੀਆਂ ਭੇਟਾਂ ਰਾਹੀਂ ਸ਼ਰਧਾਂ ਦੇ ਫੁਲ ਅਰਪਿਤ ਕਰਦੇ ਹੋਇਆਂ ਸੰਗੀਤ ਦਾ ਆਨੰਦ ਮਾਣਦੇ ਹਨ। ਇਸ ਅਵਸਰ ‘ਤੇ ਮੁਸਲਮਾਨਾਂ ਤੋਂ ਭਿੰਨ ਜਾਤੀਆਂ ਜਾਂ ਧਰਮਾਂ ਵਾਲੇ ਵੀ ਸ਼ਰਧਾ-ਪੂਰਵਕ ਸ਼ਾਮਲ ਹੁੰਦੇ ਹਨ ਅਤੇ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰਦੇ ਹਨ। ਉਰਸ ਦੀ ਸਮਾਪਤੀ ਫ਼ਾਤਿਹਾ ਪੜ੍ਹਨ ਉਪਰੰਤ ਹੁੰਦੀ ਹੈ। ਉਰਸ ਇਕ ਤੋਂ ਛੇ ਦਿਨਾਂ ਤਕ ਚਲਦੇ ਰਹਿੰਦੇ ਹਨ।

   ਪੀਰ/ਫ਼ਕੀਰ ਦੀ ਮਾਨਤਾ ਅਨੁਸਾਰ ਅਜਮੇਰ ਵਿਚ ਖ੍ਵਾਜਾ ਮੁਈਨੁੱਦੀਨ ਚਿਸ਼ਤੀ, ਦਿੱਲੀ ਵਿਚ ਖ੍ਵਾਜਾ ਕੁਤਬੁੱਦੀਨ ਬਖ਼ਤੀਆਰ ਕਾਕੀ ,ਨਿਜ਼ਾਮੁੱਦੀਨ ਔਲੀਆ ਦੇ ਮਜ਼ਾਰਾਂ ‘ਤੇ ਮੰਨਾਏ ਜਾਣ ਵਾਲੇ ਉਰਸ ਹੁਣ ਬਹੁਤ ਵੱਡੇ ਮੇਲਿਆਂ ਦਾ ਰੂਪ ਧਾਰਣ ਕਰਦੇ ਜਾ ਰਹੇ ਹਨ। ਪੰਜਾਬ ਵਿਚ ਕੁਝ ਸੂਫ਼ੀ ਫ਼ਕੀਰਾਂ ਦੇ ਡੇਰਿਆਂ ਜਾਂ ਸਰਹਿੰਦ ਨੇੜੇ ਰੌਜ਼ਾ ਸ਼ਰੀਫ਼ ਵਿਚ ਉਰਸ ਮੰਨਾਉਣ ਦੀ ਪੰਰਪਰਾ ਹੈ।

    ਧਿਆਨ ਯੋਗ ਗੱਲ ਇਹ ਹੈ ਕਿ ਉਰਸ ਅਧਿਕਤਰ ਪਾਕਿਸਤਾਨ ਜਾਂ ਹਿੰਦੁਸਤਾਨ ਵਿਚ ਮੰਨਾਏ ਜਾਂਦੇ ਹਨ। ਬਾਹਰਲੇ ਮੁਲਕਾਂ ਦੇਸ਼ ਦੇ ਸ਼ਰਈ ਜਾਂ ਕੱਟੜ ਮੁਸਲਮਾਨ ਇਸ ਪ੍ਰਕਾਰ ਦੇ ਉਰਸ ਨੂੰ ਬੁੱਤ-ਪ੍ਰਸਤੀ ਜਾਂ ਮੂਰਤੀ-ਪੂਜਾ ਸਮਝਦੇ ਹਨ। ਇਸ ਤੋਂ ਇਲਾਵਾ ਸੰਗੀਤ ਅਤੇ ਮੁਜਾਰਾ ਵੀ ਇਸਲਾਮ ਵਿਚ ਪ੍ਰਵਾਨਿਤ ਨਹੀਂ ਹਨ। ਉਹ ਲੋਕ ਪੀਰਾਂ ਫ਼ਕੀਰਾਂ ਦੇ ਮਜ਼ਾਰ ਤੇ ਕੇਵਲ ਜ਼ਿਆਰਤ (ਦਰਸਨ ਪਰਸਨ) ਲਈ ਜਾਂਦੇ ਹਨ ਅਤੇ ਸ਼ਰਧ-ਪੂਰਵਕ ਉਪਦੇਸ਼ ਸੁਣਦੇ ਹੋਇਆਂ ਕੁਰਾਨ ਸ਼ਰੀਫ਼ ਦੀਆਂ ਆਇਤਾਂ ਪੜ੍ਹਦੇ ਹਨ। ਪੰਜਾਬੀ ਦੇ ਸੂਫ਼ੀ ਫ਼ਕੀਰਾਂ ਨਾਲ ਸੰਬੰਧਿਤ ਪ੍ਰਸੰਗਾ ਵਿਚ ਇਸ ਹਵਾਲੇ ਦੀ ਵਰਤੋਂ ਹੋਈ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਪੰਜਾਬੀ ਸਾਹਿਤ ਸੰਦਰਭ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1630, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-11-30, ਹਵਾਲੇ/ਟਿੱਪਣੀਆਂ: no

ਉਰਸ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਉਰਸ  : ਮੁਸਲਮਾਨ ਫਕੀਰਾਂ ਦੀ ਬਰਸੀ ਤੇ ਮਨਾਇਆ ਜਾਣ ਵਾਲਾ ਮੇਲਾ ਹੈ। ਇਹ ਮੁਸਲਮਾਨਾਂ ਦੇ ਵਿਆਹ ਦੀ ਵੀ ਇਕ ਰਸਮ ਹੈ। ਇਹ ਅਰਬੀ ਭਾਸ਼ਾ ਦੇ ਔਰਸ ਸ਼ਬਦ ਤੋਂ ਬਣਿਆ ਹੈ ਜਿਸ ਦਾ ਅਰਬ ਹੈ 'ਲਾੜੀ ਨੂੰ ਲਾੜੇ ਕੋਲ ਲੈ ਜਾਣਾ'। ਮੁਸਲਮਾਨੀ ਨਿਕਾਹ ਨਾਲ ਸਬੰਧਤ ਸਾਰੇ ਰਸਮ-ਰਿਵਾਜ ਇਸ ਵਿਚ ਆ ਜਾਂਦੇ ਹਨ। ਇਸਲਾਮ ਧਰਮ ਵਿਚ ਨਿਕਾਹ ਦੇ ਦੋ ਰੂਪ ਹਨ–

        (1) ਉਰਸ–ਜਦੋਂ ਵਿਆਹ ਦੀ ਰਸਮ ਲਾੜੇ ਦੇ ਘਰ ਜਾਂ ਕਬੀਲੇ ਦੇ ਲੋਕਾਂ ਵਿਚਕਾਰ ਕੀਤੀ ਜਾਵੇ।

        (2) ਉਮਰਾ–ਜਦੋਂ ਇਹ ਰਸਮ ਲਾੜੀ ਦੇ ਘਰ ਜਾਂ ਉਸ ਸਬੰਧੀਆਂ ਵਿਚ ਅਦਾ ਕੀਤੀ ਜਾਵੇ।

        ਉਰਸ ਦਾ ਅਧਿਆਤਮਕ ਪੱਖ ਤੋਂ ਅਰਥ ਹੈ, ਆਤਮਾ ਰੂਪੀ ਇਸਤਰੀ ਦਾ ਪਰਮਾਤਮਾ ਰੂਪੀ ਪਤੀ ਨੂੰ ਵਰਨਾ। ਕੋਈ ਵੀ ਮਹਾਨ ਸੂਫ਼ੀ ਸੰਤ ਜਦ ਸੰਸਾਰ ਛੱਡਦਾ ਹੈ ਅਤੇ ਰੱਬ ਨਾਲ ਜਾ ਮਿਲਦਾ ਹੈ ਤਾਂ ਇਸ ਨੂੰ ਉਸ ਦਾ ਉਰਸ ਮੰਨਿਆ ਜਾਂਦਾ ਹੈ। ਸੂਫ਼ੀ ਸੰਤਾਂ ਦੇ ਮਰਨ ਦਿਨ ਤੇ 'ਉਰਸ' ਮੰਨਿਆ ਜਾਂਦਾ ਹੈ। ਸੂਫ਼ੀ ਸੰਤਾਂ ਦੇ ਮਰਨ ਦਿਨ ਤੇ 'ਉਰਸ' ਮਨਾਉਣ ਦਾ ਰਿਵਾਜ ਹੈ। ਪੀਰ ਦੇ ਮਰਨ ਦਿਨ ਤੇ ਸ਼ਰਧਾਲੂ ਉਸ ਦੇ ਮਜ਼ਾਰ ਤੇ ਇਕੱਠੇ ਹੋ ਕੇ ਮੇਲਾ ਲਾਉਂਦੇ ਹਨ। ਜੇਕਰ ਸਹੀ ਦਿਨ ਦਾ ਪਤਾ ਨਾ ਹੋਵੇ ਤਾਂ ਰਬੀਅ-ਉਲ-ਅੱਵਲ ਦੀ ਬਾਰ੍ਹਵੀਂ ਤਾਰੀਖ ਚੁਣ ਲਈ ਜਾਂਦੀ ਹੈ। ਇਹ ਮੇਲਾ ਛੇ ਦਿਨ ਤਕ ਹੋ ਸਕਦਾ ਹੈ।

        ਉਰਸ ਦੇ ਦਿਨਾਂ ਵਿਚ ਪੀਰ ਦੇ ਮਜ਼ਾਰ ਨੂੰ ਖ਼ੂਬ ਸਜਾਇਆ ਜਾਂਦਾ ਹੈ। ਕੁਰਾਨ ਸ਼ਰੀਫ਼ ਦੀ ਤਲਾਵਤ ਹੁੰਦੀ ਰਹਿੰਦੀ ਹੈ, ਕਬਰ ਉੱਤੇ ਫੁੱਲ ਚੜ੍ਹਾਏ ਜਾਂਦੇ ਹਨ, ਇਤਰ ਵੀ ਵਰਤੇ ਜਾਂਦੇ ਹਨ, ਰਾਤ ਨੂੰ ਸਾਰੀ ਇਮਾਰਤ ਤੇ ਦੀਵੇ ਜਗਾਏ ਜਾਂਦੇ ਹਨ। ਲੋਕ ਸ਼ਰਧਾ ਅਨੁਸਾਰ ਕੱਪੜੇ, ਪੈਸੇ, ਮੇਵੇ ਆਦਿ ਭੇਟਾ ਕਰਦੇ ਹਨ ਅਤੇ ਸੁੱਖਾਂ ਸੁਖਦੇ ਹਨ। ਇਨ੍ਹਾਂ ਦਿਨਾਂ ਵਿਚ ਵਿਆਹ ਵਰਗੀ ਖ਼ੁਸ਼ੀ ਮਨਾਈ ਜਾਂਦੀ ਹੈ। ਖੁੱਲ੍ਹੀ ਥਾਂ ਤੇ ਸ਼ਾਮਿਆਨੇ ਲਾ ਕੇ ਮਹਿਫ਼ਲਾਂ ਵੀ ਲਗਦੀਆਂ ਹਨ। ਇਕ ਪਾਸੇ ਸਜੀ ਹੋਈ ਮਸਨਦ ਤੇ ਤਕੀਆ ਲਾ ਕੇ ਪੀਰ ਦਾ ਸਜਾਦਾ-ਨਸ਼ੀਨ ਬੈਠਾ ਹੁੰਦਾ ਹੈ। ਕਵਾਲ ਕਵਾਲੀਆਂ ਸੁਣਾਉਂਦੇ ਹਨ ਜੋ ਪੀਰ ਦੇ ਕਲਾਮ ਜਾਂ ਹੋਰ ਸੂਫ਼ੀ ਫ਼ਕੀਰਾਂ ਦੀਆਂ ਲਿਖੀਆਂ ਕਾਫ਼ੀਆਂ ਹੁੰਦੀਆਂ ਹਨ। ਇਸ ਸਭ ਦੇ ਬਦਲੇ ਵਿਚ, ਪੀਰ ਦਾ ਸਜਾਦਾ-ਨਸ਼ੀਨ ਅਤੇ ਹੋਰ ਸ਼ਰਧਾਲੂ ਕਵਾਲਾਂ ਨੂੰ ਇਨਾਮ ਵੱਜੋਂ ਰੁਪਏ ਦਿੰਦੇ ਹਨ ਜਿਨ੍ਹਾਂ ਨੂੰ 'ਵੇਲ ਕਰਾਉਣਾ' ਆਖਦੇ ਹਨ। ਕਵਾਲ ਵੇਲ ਕਰਾਉਣ ਵਾਲੇ ਨੂੰ ਅਸੀਸਾਂ ਦਿੰਦੇ ਹਨ ਅਤੇ ਇਸ ਨੁੰ 'ਸਵਾਬ' ਮੰਨਿਆ ਜਾਂਦਾ ਹੈ।

        ਉਰਸ ਦੇ ਦਿਨਾ ਵਿਚ ਚਾਵਲ, ਖੀਰ ਆਦਿ ਵੰਡਣ ਦਾ ਵੀ ਰਿਵਾਜ ਹੈ। ਅਜਮੇਰ ਵਿਚ ਖ਼ਵਾਜਾ ਮੁਈਨ-ਉਦ-ਦੀਨ ਚਿਸ਼ਤੀ ਦੇ ਉਰਸ ਤੇ 1567 ਈ. ਵਿਚ ਅਕਬਰ ਵੱਲੋਂ ਭੇਟ ਕੀਤੀ ਵਡੀ ਦੇਗ ਅਤੇ ਜਹਾਂਗੀਰ ਵੱਲੋਂ 1613 ਈ. ਵਿਚ ਭੇਟ ਕੀਤੀ ਛੋਟੀ ਦੇਗ ਵਿਚ ਖੀਰ ਪਕਾਈ ਜਾਂਦੀ ਹੈ। ਬਾਹਰੋਂ ਆਏ ਯਾਤਰੀਆਂ ਵਾਸਤੇ ਅੱਠ ਮਟਕੇ ਖੀਰ ਕੱਢ ਕੇ ਬਾਕੀ ਖ਼ੀਰ ਨੂੰ ਸ਼ਰਧਾਲੂ ਲੁੱਟ ਕੇ ਖਾਂਦੇ ਹਨ। ਪੰਜਾਬ ਵਿਚ ਸਰਹਿੰਦ ਵਿਖੇ ਮੁਜੱਦਦ ਅਲਫ਼ ਸਾਨੀ ਦਾ ਮਕਬਰਾ, ਰਫ਼ੀ-ਉਦ-ਦੀਨ ਦਾ ਰੋਜ਼ਾ ਅਤੇ ਰੋਜ਼ਾ ਚੀਨੀ ਤੇ ਵੀ 'ਉਰਸ' ਮਨਾਏ ਜਾਂਦੇ ਹਨ।

        ਉਰਸ ਦੇ ਖ਼ਾਤਮੇ ਤੇ ਫ਼ਾਤਿਹਾ ਖੜ੍ਹੀ ਜਾਂਦੀ ਹੈ ਜਿਸ ਨੂੰ 'ਕੁਲ ਦੀ ਫ਼ਾਤਿਹਾ' ਕਿਹਾ ਜਾਂਦਾ ਹੈ। ਕੱਟੜ ਪੰਥੀ ਮੁਸਲਮਾਨ ਜੋ ਸ਼ਰ੍ਹਾ ਦੇ ਪਾਬੰਦ ਹਨ, ਇਸ ਤਰ੍ਹਾਂ ਉਰਸ ਮਨਾਉਣ ਨੂੰ ਬੁੱਤ ਪ੍ਰਸਤੀ ਮੰਨਦੇ ਹਨ। ਉਹ ਉਰਸ ਵਾਲੇ ਦਿਨ ਇਬਰਤ ਹਾਸਲ ਕਰਨ ਖ਼ਾਤਰ ਮਜ਼ਾਰ ਤੇ ਜਾਣ ਅਤੇ ਕੇਵਲ ਕੁਰਾਨ ਸ਼ਰੀਫ਼ ਪੜ੍ਹਨ ਵਿਚ ਯਕੀਨ ਰਖਦੇ ਹਨ।

       


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1435, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-10-23-11-02-42, ਹਵਾਲੇ/ਟਿੱਪਣੀਆਂ: ਹ. ਪੁ.–ਪੰ. ਵਿ. ਕੋ. 1:74; ਪੰ. ਲੋ. ਵਿ. ਕੋ. 1:51; ਪੰ-ਰੰਧਾਵਾ

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.