ਕਤ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਤ. ਵ੍ਯ—ਕੁਤ: ਕੁਤੋ. ਕਿਉਂ. ਕਿਸ ਲਈ. ਕਾਹੇ ਕੋ. “ਸਿੰਘਸਰਨ ਕਤ ਜਾਈਐ ਜਉ ਜੰਬੁਕ ਗ੍ਰਾਸੈ.” (ਬਿਲਾ ਸਧਨਾ) “ਕਾਗਰ ਨਾਵ ਲੰਘਹਿ ਕਤ ਸਾਗਰ?” (ਮਲਾ ਮ: ੫) ੨ ਸਰਵ—ਕਿਸ. “ਕਤ ਕੀ ਮਾਈ ਬਾਪ ਕਤ ਕੇਰਾ?” (ਗਉ ਮ: ੧) ੩ ਕ੍ਰਿ. ਵਿ—ਕੁਤ੍ਰ. ਕਿੱਥੇ. ਕਹਾਂ. “ਕਤ ਜਾਈਐ ਰੇ? ਘਰ ਲਾਗੋ ਰੰਗ.” (ਬਸੰ ਰਾਮਾਨੰਦ) ੪ ਕਿਤੇ. ਕਹੀਂ. “ਕਤ ਨਹੀਂ ਠੌਰ ਮੂਲੁ ਕਤ ਲਾਵਉ?” (ਗਉ ਕਬੀਰ) ਕਿਤੇ ਥਾਂ ਨਹੀਂ ਬੂਟੀ (ਦਵਾਈ) ਕਿੱਥੇ ਲਾਵਾਂ? ੫ ਅ਼ ਕ਼ਤ਼. ਕੱਟਣ ਦੀ ਕ੍ਰਿਯਾ. “ਸਚਿ ਨ ਲਾਗੈ ਕਤੁ.” (ਮਾਰੂ ਮ: ੧) ਸੱਚ ਕ਼ਤ਼ਅ਼ ਨਹੀਂ ਕੀਤਾ ਜਾ ਸਕਦਾ. ਭਾਵ, ਸਤ੍ਯ ਖੰਡਨ ਨਹੀਂ ਹੋ ਸਕਦਾ। ੬ ਹਸਦ. ਕੀਨਾ. “ਦੰਦੀ ਮੈਲ ਨ ਕਤੁ ਮਨ ਜੀਭੈ ਸਚਾ ਸੋਇ.” (ਮ: ੧ ਵਾਰ ਸੋਰ) ੭ ਦੇਖੋ, ਕ਼ਤ਼ਈ਼. “ਅਖੀ ਕਤ ਨ ਸੰਜਰੈ ਤਿਨ.” (ਭਾਗੁ)। ੮ ਸੰਸਕ੍ਰਿਤ ਗ੍ਰੰਥਾਂ ਵਿੱਚ ਇਕ ਰਿਖੀ ਦਾ ਨਾਮ “ਕਤ” ਆਇਆ ਹੈ. ਦੇਖੋ, ਕਾਤ੍ਯਾਯਨ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 21080, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਤ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਕਤ ਵੇਖੋ ਕਤੁ


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 21047, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਕਤ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਤ, (ਅਰਬੀ : ਕੱਤ=ਟੇਢਾ ਕੱਟਣਾ) \ ਪੁਲਿੰਗ : ੧. ਟੱਕ; ੨. ਕਲਮ ਦੀ ਅਗਲੀ ਨੋਕ; ੩. ਕਲਮ ਦੀ ਨੋਕ ਦੀ ਚੌੜਾਈ ਜਿਸ ਨਾਲ ਕਾਤਬ ਅੱਖਰਾਂ ਦੀ ਲੰਬਾਈ ਨਾਪਦੇ ਹਨ (ਲਾਗੂ ਕਿਰਿਆ : ਕੱਟਣਾ, ਲੱਗਣਾ, ਲਗਾਉਣਾ)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2053, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-25-08-47-07, ਹਵਾਲੇ/ਟਿੱਪਣੀਆਂ:

ਕਤ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਤ, (ਅਰਬੀ : ਕੱਤ) \ ਪੁਲਿੰਗ : ਹਸਦ, ਕੀਨਾ, (ਕਵਿਤਾ): ‘ਦੰਦੀ ਮੈਲ ਨਾ ਕਤ ਮਨ’


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2053, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-25-08-47-31, ਹਵਾਲੇ/ਟਿੱਪਣੀਆਂ:

ਕਤ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਤ, ਪੜਨਾਂਵ : ਕਿਸ: ‘ਕਤ ਕੀ ਮਾਈ ਬਾਪ ਕਤ ਕੇਰਾ’


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2053, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-25-08-48-41, ਹਵਾਲੇ/ਟਿੱਪਣੀਆਂ:

ਕਤ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਤ (ਸੰਸਕ੍ਰਿਤ : कुत्र) ਕਿਰਿਆ ਵਿਸ਼ੇਸ਼ਣ : ਕਿੱਥੇ; ‘ਕਤ ਜਾਈਐ ਰੇ ਘਰ ਲਾਗੋ ਰੰਗ’


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2053, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-25-08-49-01, ਹਵਾਲੇ/ਟਿੱਪਣੀਆਂ:

ਕਤ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਤ, (ਪ੍ਰਾਕ੍ਰਿਤ : कुतो; ਸੰਸਕ੍ਰਿਤ : कुत) \ ਅਵਯ : ਕਿੱਥੋਂ, ਕਿਸ ਲਈ, ਕਾਹਨੂੰ, ਕਿਉਂ, ‘ਸਿੰਘ ਸਰਨ ਕਤ ਜਾਈਏ’


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1990, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-25-08-50-06, ਹਵਾਲੇ/ਟਿੱਪਣੀਆਂ:

ਕਤ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਤ, (ਸੰਸਕ੍ਰਿਤ : कदा) \ ਕਿਰਿਆ ਵਿਸ਼ੇਸ਼ਣ : ਕਦ; ‘ਕਤ ਪਾਈਐ ਬਿਸਰਾਮ’


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1990, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-25-08-50-54, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.