ਕਰਫ਼ਿਊ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਰਫ਼ਿਊ [ਨਾਂਪੁ] ਅਮਨ-ਚੈਨ ਸਥਾਪਿਤ ਕਰਨ ਲਈ ਪ੍ਰਸ਼ਾਸਨ ਵੱਲੋਂ ਦਿੱਤਾ ਗਿਆ ਲੋਕਾਂ ਨੂੰ ਘਰਾਂ ਵਿੱਚ ਰਹਿਣ ਦਾ ਹੁਕਮ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1278, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਰਫ਼ਿਊ ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Curfew ਕਰਫ਼ਿਊ: ਕਰਫ਼ਿਊ ਸਰਕਾਰ ਦੁਆਰਾ ਕੁਝ ਵਿਅਕਤੀਆਂ ਲਈ ਨਿਸ਼ਚਿਤ ਸਮੇਂ ਤੋਂ ਪਹਿਲਾਂ ਰੋਜ਼ਾਨਾ ਘਰ ਵਾਪਸ ਆਉਣ ਦਾ ਜਾਰੀ ਕੀਤਾ ਹੁਕਮ ਹੁੰਦਾ ਹੈ। ਇਹ ਲੋਕ ਵਿਵਸਥਾ ਨੂੰ ਬਣਾਈ ਰੱਖਣ ਲਈ ਲਗਾਇਆ ਜਾ ਸਕਦਾ ਹੈ। (ਜਿਵੇਂ ਕਿ 2003 ਦੇ ਉੱਤਰ ਪੂਰਬ ਬਲੈਕ ਆਊਟ, ਫ਼ਰਾਂਸ ਵਿਚ 2005 ਦੀ ਖ਼ਾਨਾਜੰਗੀ ਅਤੇ 2010 ਦੇ ਦਿੱਲੀ ਦੇ ਭੂਚਾਲ ਤੋਂ ਬਾਅਦ ਦੀਆਂ ਸਥਿਤੀਆਂ ਵਿਚ) ਜਾਂ ਇਹ ਕੁਝ ਗਰੁੱਪਾਂ ਨੂੰ ਦਬਾਉਣ ਲਈ ਲਗਾਇਆ ਜਾ ਸਕਦਾ ਹੈ। ਕਰਫਿਊ ਬਹੁਤ ਸਾਰੇ ਸ਼ਹਿਰਾਂ ਜਾਂ ਰਾਜਾਂ ਵਿਚ ਕੁਝ ਗਰੁੱਪਾਂ ਤੇ ਲੰਮੇ ਸਮੇਂ ਤੋਂ ਲਗਾਏ ਜਾਂਦੇ ਰਹੇ ਹਨ ਜਿਵੇਂ ਕਿ ਦੂਜੇ ਵਿਸ਼ਵ ਯੁੱਧ ਦੇ ਦੌਰਾਨ ਸੰਯੁਕਤ ਰਾਜ ਦੇ ਪੱਛਮੀ ਸਾਹਿਤ ਤੇ ਜਾਪਾਨੀ-ਅਮਰੀਕਨ ਯੂਨੀਵਰਸਿਟੀ ਵਿਦਿਆਰਥੀਆਂ ਤੇ, ਜਿਸ ਕ੍ਰੋਅ ਕਾਨੂੰਨਾਂ ਦੇ ਸਮੇਂ ਦੇ ਦੌਰਾਨ ਬਹੁਤ ਸਾਰੇ ਨਗਰਾਂ ਵਿਚ ਅਫ਼ਰੀਕੀਆਂ-ਅਮਰੀਕੀਆਂ ਤੇ ਜਾਂ 1980 ਤੋਂ ਸੰਯੁਕਤ ਰਾਜ ਦੇ ਬਹੁਤ ਸਾਰੇ ਨਗਰਾਂ ਵਿਚ 18 ਸਾਲਾਂ ਦੀ ਲਗਭਗ ਉਮਰ ਦੇ ਨੌਜਵਾਨਾਂ ਤੇ। ਕਿਸੇ ਅਜਿਹੀ ਉਮਰ ਦੇ ਕਾਨੂੰਨੀ ਸਰਪ੍ਰਸਤਾਂ ਦੁਆਰਾ ਇਕ ਨਿਸ਼ਚਿਤ ਸਮੇਂ ਤੇ ਵਿਸ਼ੇਸ਼ ਕਰਕੇ ਸ਼ਾਮ ਨੂੰ ਜਾਂ ਰਾਤ ਨੂੰ ਘਰ ਵਾਪਸ ਆੳਹੁਣ ਦਾ ਆਦੇਸ਼। ਇਹ ਰੋਜ਼ਾਨਾ ਵੀ ਲਾਗੂ ਹੋ ਸਕਦਾ ਹੈ ਜਾਂ ਮੌਕੇ ਅਨੁਸਾਰ ਵੱਖ ਵੱਖ ਜਾਂ ਹਫ਼ਤੇ ਦੇ ਦਿਨ ਅਨੁਸਾਰ ਅਲਗ ਅਲਗ ਹੋ ਸਕਦਾ ਹੈ, ਜੇ ਨਾਬਾਲਗ਼ ਨੇ ਅਗਲੇ ਦਿਨ ਸਕੂਲ ਜਾਣਾ ਹੋਵੇ।

      ਮਹਿਮਾਨਾਂ ਲਈ ਨਿਸ਼ਚਿਤ ਸਮੇਂ ਤੋਂ ਪਹਿਲਾਂ, ਆਮ ਕਰਕੇ ਸ਼ਾਮ ਨੂੰ ਜਾਂ ਰਾਤ ਨੂੰ ਆਪਣੇ ਹੋਸਟਲਾਂ ਵਿਚ ਰੋਜ਼ਾਨਾ ਵਾਪਸ ਆਉਣ ਦਾ ਆਦੇਸ਼।

      ਬੇਸਬਾਲ ਵਿਚ ਇਕ ਸਮਾਂ , ਜਿਸ ਤੋਂ ਬਾਅਦ ਖੇਡ ਦਾ ਖ਼ਤਮ ਹੋਣਾ ਜ਼ਰੂਰੀ ਹੈ ਜਾਂ ਖੇਡ ਨੂੰ ਸਥਗਿਤ ਕੀਤਾ ਜਾਣਾ ਚਾਹੀਦਾ ਹੈ। ਉਦਾਹਰਣ ਵਜੋਂ ਅਮਰੀਕਨ ਲੀਗ ਵਿਚ ਕਰਫ਼ਿਊ ਨਿਯਮ ਨੇ ਬਹੁਤ ਸਾਰੇ ਸਾਲਾਂ ਲਈ ਇਹ ਆਦੇਸ਼ ਜਾਰੀ ਰੱਖਿਆ ਕਿ (ਅੰਤਰ-ਰਾਸ਼ਟਰੀ ਮੰਗਾਂ ਤੋਂ ਛੁੱਟ) ਕੋਈ ਵਾਰੀ 100 ਸਵੇਰ ਤੋਂ ਬਾਅਦ ਸੁਰੂ ਨਹੀਂ ਹੋ ਸਕਦੀ ਸੀ

   ਵਿਮਾਨ-ਚਾਲਨ ਵਿਚ ਰਾਤ ਉਡਾਨ ਪ੍ਰਤਿਬੰਧ ਰਾਤ ਸਮੇਂ ਦਰਸਾਏ ਸਮੇਂ ਤੋਂ ਬਾਅਦ ਹਵਾਈ ਜਹਾਜ਼ਾਂ ਦੇ ਚਾਲਨ ਤੇ ਪਾਬੰਦੀ ਲਗਾ ਸਕਦੇ ਹਨ ਤਾਂ ਜੋ ਹਵਾਈ ਜਹਾਜ਼ ਦਾ ਸ਼ੋਰ ਨਜ਼ਦੀਕ ਰਹਿਣ ਵਾਲੇ ਲੋਕਾਂ ਦੀ ਨੀਂਦ ਨੂੰ ਖ਼ਰਾਬ ਨਾ ਕਰ ਸਕੇ। ਇਸ ਦੀ ਉੱਘੀ ਮਿਸਾਲ ਹੀਥ੍ਰੋ, ਗੈਟਵਿਕ ਅਤੇ ਸਟੈਵਿਕ ਅਤੇ ਸਟੈਨਸਟੈਡ ਦੇ ਲੰਦਨ ਦੇ ਹਵਾਈ ਅੱਡੇ ਹਨ, ਜੋ ਕੈਟਾ ਕਾਊਂਟ ਪ੍ਰਣਾਲੀ ਅਨੁਸਾਰ ਸੰਚਾਲਿਤ ਹੁੰਦੇ ਹਨ। ਲਸੰਸ-ਪ੍ਰਾਪਤ ਖੇਤਰਾਂ ਦੇ ਯੂ ਕੇ ਪੈਟਰਨਾਂ ਦੇ ਕੁਝ ਸਥਾਨਾਂ ਤੇ ਹਵਾਈ ਜਹਾਜ਼ ਕਰਫ਼ਿਊ ਸਮੇਂ ਤੋਂ ਬਾਅਦ ਪ੍ਰਵੇਸ਼ ਨਹੀਂ ਕਰ ਸਕਦੇ।


ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1172, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਕਰਫ਼ਿਊ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ

ਕਰਫ਼ਿਊ : ਇੰਗਲੈਂਡ ਵਿਚ ਸ਼ਹਿਰ ਵਾਸੀਆਂ ਨੂੰ ਗਰਮੀਆਂ ਦੀ ਰੁੱਤ ਵਿਚ ਸੂਰਜ ਛੁਪਣ ਵੇਲੇ ਅਤੇ ਸਰਦੀਆਂ ਦੀ ਰੁੱਤ ਵਿਚ 8 ਵਜੇ ਘੰਟੀ ਵਜਾ ਕੇ ਸੂਚਨਾ ਦੇਣ ਦੇ ਰਿਵਾਜ ਨੂੰ ਕਰਫ਼ਿਊ ਦਾ ਨਾਂ ਦਿੱਤਾ ਗਿਆ ਹੈ। ਇਹ ਰਿਵਾਜ ਵਿਲੀਅਮ ਜੇਤੂ ਨੇ ਚਾਲੂ ਕੀਤਾ ਸੀ। ਇਹ ਕੋਈ ਧੱਕੇਸ਼ਾਹੀ ਦਾ ਹੁਕਮ ਨਹੀਂ ਸੀ। ਉਸ ਸਮੇਂ ਸਾਰੇ ਮਕਾਨ ਲੱਕੜ ਦੇ ਬਣੇ ਹੋਏ ਹੁੰਦੇ ਸਨ ਜਿਸ ਕਰਕੇ ਮਕਾਨਾਂ ਵਿਚ ਅੱਗ ਬਲਦੀ ਛੱਡਣੀ ਖਤਰੇ ਤੋਂ ਖਾਲੀ ਨਹੀਂ ਸੀ ਹੁੰਦੀ। ਕਥਿਤ ਸਮੇਂ ਤੇ ਘੰਟੀ ਵਜਾਉਣ ਦੀ ਰਸਮੀ ਵਰਤੋਂ ਅਜੇ ਵੀ ਇੰਗਲੈਂਡ ਦੇ ਕੁਝ ਜ਼ਿਲ੍ਹਿਆਂ ਵਿਚ ਜਾਰੀ ਹੈ। ਅੱਜਕਲ੍ਹ ਸ਼ਹਿਰੀ ਗੜਬੜ ਸਮੇਂ ਇਸ ਦੀ ਵਰਤੋਂ ਕਈ ਸਰਕਾਰਾਂ ਕਰਦੀਆਂ ਹਨ।

          ਹ. ਪੁ.––ਐਵ. ਐਨ. 4 : 224


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 925, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-23, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.