ਕਲ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਲ 1 [ਨਾਂਇ] ਜੰਤਰ , ਮਸ਼ੀਨ , ਪੁਰਜ਼ਾ; ਪਿੰਜਰੇ ਦੀ ਚਿਟਕਣੀ; ਧੋਖਾ , ਫ਼ਰੇਬ; ਜਾਲ, ਫੰਧਾ; ਹੁਸ਼ਿਆਰੀ, ਚਲਾਕੀ, ਕਲੇਸ਼, ਝਗੜਾ 2 [ਨਾਂਇ] ਮਿੱਠਾ ਸ੍ਵਰ , ਸੁਰੀਲੀ ਧੁਨੀ 3 [ਨਾਂਪੁ] ਚਾਰ

ਯੁੱਗਾਂ ਵਿੱਚੋਂ ਅੰਤਿਮ ਯੁੱਗ, ਪਾਪ ਦਾ ਯੁੱਗ, ਕਲਯੁੱਗ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 37389, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਲ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਲ. ਸੰ. कल्. ਧਾ—ਸ਼ਬਦ ਕਰਨਾ, ਗਿਣਨਾ, ਫੈਂਕਣਾ, ਜਾਣਾ, ਬੰਨ੍ਹਣਾ, ਲੈਣਾ, ਵ੍ਯਾਕੁਲ ਹੋਣਾ। ੨ ਵਿ—ਸੁੰਦਰ. ਮਨੋਹਰ. “ਕਹਿਣ ਅੰਮ੍ਰਿਤ ਕਲ ਢਾਲਣ.” (ਸਵੈਯੇ ਮ: ੨ ਕੇ) ਸਤਿਗੁਰਾਂ ਦਾ ਮਨੋਹਰ ਕਥਨ ਅਮ੍ਰਿਤ ਵਤ ਹੈ। ੩ ਸੰਗ੍ਯਾ—ਮਿੱਠੀ ਧੁਨਿ. “ਕੂਕਤ ਕੋਕਿਲ ਕਲ ਰਵ ਤਾਸੂ.” (ਨਾ. ਪ੍ਰਾ.)। ੪ ਵੀਰਜ. ਮਣੀ। ੫ ਕਲਾ. ਸ਼ਕਤਿ. “ਨੀਕੀ ਕੀਰੀ ਮਹਿ ਕਲ ਰਾਖੈ.” (ਸੁਖਮਨੀ) “ਜਿਨ ਕਲ ਰਾਖੀ ਮੇਰੀ.” (ਸੂਹੀ ਮ: ੫) ਦੇਖੋ, ਸਰੀਰ ਕਲ। ੬ ਭਾਗ. ਅੰਸ. ਹਿੱਸਾ. “ਕਲੀਕਾਲ ਮਹਿ ਇਕ ਕਲ ਰਾਖੀ.” ਅਤੇ—“ਤ੍ਰੇਤੈ ਇਕ ਕਲ ਕੀਨੀ ਦੂਰਿ.” (ਰਾਮ ਮ: ੩) ੭ ਕਲ੍ਯ (ਕਲ੍ਹ). Tomorrow. “ਇਸੀ ਭਾਂਤ ਕਲ ਚਲ ਕਰ ਆਵਹੁ” (ਗੁਪ੍ਰਸੂ) ੮ ਚੈਨ. ਸ਼ਾਂਤਿ. “ਮਨ ਕਲ ਨਿਮਖਮਾਤ੍ਰ ਨਹਿ ਪਰੈ.” (ਗੁਪ੍ਰਸੂ) ੯ ਕਲਾ. ਵਿਦ੍ਯਾ. “ਜਿਸੁ ਭੁਲਾਏ ਆਪਿ ਤਿਸੁ ਕਲ ਨਹੀ ਜਾਣੀਆ.” (ਵਾਰ ਗਉ ੨ ਮ: ੫) “ਤੂ ਬੇਅੰਤੁ ਸਰਬ ਕਲ ਪੂਰਾ.” (ਬੈਰਾ ਮ: ੪) ੧੦ ਅਵਿਦ੍ਯਾ, ਜੋ ਜੀਵਾਂ ਨੂੰ ਕਲ (ਬੰਧਨ) ਪਾਉਂਦੀ ਹੈ. “ਗੁਰ ਕੈ ਬਾਣਿ ਬਜਰ ਕਲ ਛੇਦੀ.” (ਗਉ ਕਬੀਰ) ੧੧ ਯੰਤ੍ਰ. ਮਸ਼ੀਨ. “ਬੰਧਨ ਕਾਟੈ ਸੋ ਪ੍ਰਭੂ ਜਾਂਕੈ ਕਲ ਹਾਥਿ.” (ਬਿਲਾ ਮ: ੫) ੧੨ ਕਾਲੀ. ਯੋਗਿਨੀ. “ਕਲ ਸਨਮੁਖ ਆਵਤ ਭਈ ਜਾਂਹਿ ਬੇਖ ਬਿਕਰਾਲ.” (ਨਾਪ੍ਰ) ੧੩ ਅਕਾਲ ਦਾ ਸੰਖੇਪ. “ਜੋ ਕਲ ਕੋ ਇਕ ਬਾਰ ਧਿਐਹੈ.” (ਚੌਪਈ) ੧੪ ਛੰਦ ਦਾ ਚਰਣ. ਤੁਕ । ੧੫ ਕਲਿਯੁਗ. “ਕਲਿ ਮਹਿ ਰਾਮ ਨਾਮੁ ਸਾਰੁ.” (ਧਨਾ ਮ: ੧) ਦੇਖੋ, ਕਲਿ ੪ ਅਤੇ ਯੁਗ ੪.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 37295, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਲ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਲ, (ਸੰਸਕ੍ਰਿਤ : कला) \ ਇਸਤਰੀ ਲਿੰਗ : ੧. ਕਲਾ, ਜੰਤਰ, ਮਸ਼ੀਨ, ਪੁਰਜ਼ਾ, ਪੇਚ, ਜਿੰਦਰੇ ਅੰਦਰ ਦੀ ਝੜ ; ੨. ਪਿੰਜਰੇ ਦੀ ਰਤਾ ਕੁ ਤਾਰ ਨਾਲ ਬੰਦ ਹੋ ਜਾਣ ਵਾਲੀ ਚਿਟਕਣੀ ; ੩. ਫੰਧਾ, ਜਾਲ ; ੪. ਛਲ, ਫ਼ਰੇਬ; ੫. ਚਲਾਕੀ, ਉਸਤਾਦੀ; ੬. ਕੁੰਜੀ ਤਾਰ ਨਕੇਲ ਡੋਰ ਆਦਿ ਜਿਸ ਨਾਲ ਕੋਈ ਚੀਜ਼ ਕਾਬੂ ਵਿੱਚ ਰਹੇ (ਲਾਗੂ ਕਿਰਿਆ : ਖੋਲ੍ਹਣਾ, ਚੱਲਣਾ, ਚਲਾਉਣਾ)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3129, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-03-12-34-27, ਹਵਾਲੇ/ਟਿੱਪਣੀਆਂ:

ਕਲ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਲ, (ਲਹਿੰਦੀ) \ ਪੁਲਿੰਗ : ਇੱਕ ਬਹੁਤ ਚੰਗੀ ਕਿਸਮ ਦਾ ਘਾਹ, ਇਸ ਦੇ ਫੁਲ ਮਧਾਣੀ ਦੀ ਸ਼ਕਲ ਦੇ ਹੁੰਦੇ ਹਨ

–ਕਲ ਹੱਥ ਵਿਚ ਹੋਣਾ, ਮੁਹਾਵਰਾ : ਕਿਸੇ ਉਤੇ ਕਾਬੂ ਹੋਣਾ, ਕੋਈ ਆਪਣੇ ਵੱਸ ਵਿਚ ਹੋਣਾ

–ਕਲ ਘੁਮਾਉਣਾ, ਮੁਹਾਵਰਾ : ਕਲ ਮਰੋੜਨਾ, ਕਲ ਫੇਰਨਾ

–ਕਲ ਠੀਕ ਕਰਨਾ, ਮੁਹਾਵਰਾ : ਮਸ਼ੀਨ ਠੀਕ ਕਰਨਾ

–ਕਲਦਾਰ, ਵਿਸ਼ੇਸ਼ਣ : ੧. ਜਿਸ ਵਿਚ ਕੋਈ ਕਲ ਜਾਂ ਪੇਚ ਲੱਗਿਆ ਹੋਇਆ ਹੋਵੇ ; ੨. ਰੁਪਈਆ

–ਕਲ ਫੇਰਨਾ, ਮੁਹਾਵਰਾ : ੧. ਮਸ਼ੀਨ ਚਲਾਉਣਾ ਕਲ ਘੁਮਾਉਣਾ, ਕਲਦਾਰ ਚੀਜ਼ ਵਿਚ ਕੁੰਜੀ ਦੇਣਾ ਜਾਂ ਖੂੰਟੀ ਮਰੋੜਨਾ; ੨. ਮਸ਼ੀਨ ਠੀਕ ਕਰਨਾ

–ਕਲ ਬੈਠਣਾ, ਮੁਹਾਵਰਾ : ਪਾਸੇ ਬੈਠਣਾ, ਜਿਵੇਂ ‘ਊਠ ਕਿਸ ਕਲ ਬੈਠਦਾ ਹੈ’

–ਕਲ ਮਰੋੜਨਾ,   ਮੁਹਾਵਰਾ : ੧. ਮਸ਼ੀਨ ਚਲਾਉਣਾ, ਮਸ਼ੀਨ ਚਾਲੂ ਕਰਨਾ, ਕਲ ਫੇਰਨਾ, ਕਲਦਾਰ ਚੀਜ਼ ਵਿਚ ਕੁੰਜੀ ਲਾਉਣਾ, ਮਸ਼ੀਨ ਠੀਕ ਕਰਨਾ; ੨. ਬਰਖਲਾਫ਼ ਕਰ ਦੇਣਾ

–ਕਲ ਮੋੜਨਾ, ਮੁਹਾਵਰਾ : ਕਲ ਮਰੋੜਨਾ, ਕਲ ਫੇਰਨਾ

–ਕਲ ਵਿਗੜਨਾ (ਵਿਗੜ ਜਾਣਾ), ਮੁਹਾਵਰਾ : ੧. ਕਿਸੇ ਮਸ਼ੀਨ ਦਾ ਨਕਾਰਾ ਹੋ ਜਾਣਾ, ਪੁਰਜ਼ੇ ਦਾ ਖਰਾਬ ਹੋ ਜਾਣਾ, ਕਿਸੇ ਚੀਜ਼ ਦਾ ਨਿਕੰਮੇ ਹੋ ਜਾਣਾ; ਮਿਜ਼ਾਜ਼ ਵਿਗੜ ਜਾਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3129, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-03-12-34-41, ਹਵਾਲੇ/ਟਿੱਪਣੀਆਂ:

ਕਲ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਲ, (ਲਹਿੰਦੀ) \ ਪੁਲਿੰਗ  : ਇੱਕ ਬਹੁਤ ਚੰਗੀ ਕਿਸਮ ਦਾ ਘਾਹ, ਜਿਸ ਦੇ ਫੁਲ ਮਧਾਣੀ ਦੀ ਸ਼ਕਲ ਦੇ ਹੁੰਦੇ ਹਨ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3347, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-03-12-35-02, ਹਵਾਲੇ/ਟਿੱਪਣੀਆਂ:

ਕਲ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਲ, (ਸੰਸਕ੍ਰਿਤ :√कल्=ਬੋਲਣਾ) \ ਇਸਤਰੀ ਲਿੰਗ : ਮਿੱਠੀ ਧੁਨੀ, ਮਿੱਠਾ ਸਵਰ

–ਕਲ ਅਲਾਪ, ਪੁਲਿੰਗ : ਸੁਰੀਲਾ ਰਾਗ, ਮਿੱਠੀ ਗੱਲ ਬਾਤ

–ਕਲ ਕੰਠ, ਪੁਲਿੰਗ: ਸੁਰੀਲਾ ਗਲਾ

–ਕਲਕੰਠੀ, ਇਸਤਰੀ ਲਿੰਗ : ੧. ਸੁਰੀਲੇ ਗਲੇ ਵਾਲੀ ਕੋਇਲ; ੨. ਹੰਸਣੀ

–ਕਲਕਲ, ਪੁਲਿੰਗ : ੧. ਸ਼ੋਰ, ਖੱਪ, ਰੌਲਾ; ੨. ਸ਼ੰਕਰ ਜੀ ਦਾ ਇੱਕ ਨਾਉਂ

–ਕਲ ਧੁਨੀ, ਇਸਤਰੀ ਲਿੰਗ : ਸੁਰੀਲੀ ਆਵਾਜ਼, ਕਲ ਅਲਾਪ; ਪੁਲਿੰਗ : ਕਬੂਤਰ, ਮੋਰ, ਕੋਇਲ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3129, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-03-12-35-51, ਹਵਾਲੇ/ਟਿੱਪਣੀਆਂ:

ਕਲ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਲ, (ਸੰਸਕ੍ਰਿਤ : कलह=ਲੜਾਈ) \ ਇਸਤਰੀ ਲਿੰਗ : ੧. ਲੜਾਈ ਝਗੜਾ; ਫਿਤਨਾ, ਫਸਾਦ, ੨. ਨਾਰਦ ਦੀ ਇਸਤਰੀ ; ੩. ਚਹੁੰ ਜੁੱਗਾਂ ਵਿਚੋਂ ਆਖਰੀ ਯੁੱਗ

–ਕਲਹਾਰਾ, ਵਿਸ਼ੇਸ਼ਣ : ਲੜਾਕਾ, ਝਗੜਾਲੂ

–ਕਲਕਾਰ, ਕਲਕਾਰਕ, ਪੁਲਿੰਗ : ੧. ਨਾਰਦ ਦਾ ਇੱਕ ਨਾਉਂ; ੨. ਲੜਾਕਾ, ਝਗੜਾਲੂ, ਕਲਹਕਾਰ

–ਕਲਕਾਰਨੀ, ਵਿਸ਼ੇਸ਼ਣ / ਇਸਤਰੀ ਲਿੰਗ : ਲੜਾਕੀ, ਝਗੜਾਲੂ, ਕਲਹਕਾਰਨੀ

–ਕਲਕਾਰੀ, ਵਿਸ਼ੇਸ਼ਣ / ਪੁਲਿੰਗ : ਲੜਾਕਾ, ਝਗੜਾਲੂ, ਕਲਹਕਾਰੀ

–ਕਲਖੋਰਾ, ਵਿਸ਼ੇਸ਼ਣ : ਕੌੜਾ, ਝਗੜਾਲੂ, ਲੜਾਕਾ

–ਕਲ ਜਗਾਉਣਾ, ਕਿਰਿਆ ਸਕਰਮਕ  : ਫਿਤਨਾ ਖੜਾ ਕਰਨਾ ਜਾਂ ਜਗਾਉਣਾ, ਪੁਆੜਾ ਪੁਆਉਣਾ

–ਕਲਜੋਗਣ, ਕਲਜੋਗਣੀ, ਇਸਤਰੀ ਲਿੰਗ : ੧. ਲੜਾਈ ਜਾਂ ਫਸਾਦ ਕਰਾਉਣ ਵਾਲੀ (ਤੀਵੀਂ); ੨. ਚੰਦਰੀ

–ਕਲਜੋਗੀ, ਪੁਲਿੰਗ : ਸ਼ਰਾਰਤੀ ਆਦਮੀ, ਫਸਾਦੀ ਬੰਦਾ

–ਸੁਤੀ ਕਲਾ ਜਗਾਉਣਾ, ਸੁਤੀਆਂ ਕਲਾਂ ਜਗਾਉਣਾ, ਮੁਹਾਵਰਾ : ਮਿਟ ਚੁਕੇ ਝਗੜੇ ਨੂੰ ਨਵੇਂ ਸਿਰਿਉਂ ਖੜਾ ਕਰਨਾ ਜਾਂ ਚੁੱਕਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3347, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-03-12-36-16, ਹਵਾਲੇ/ਟਿੱਪਣੀਆਂ:

ਕਲ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਲ, (ਸੰਸਕ੍ਰਿਤ : कलि=ਚੌਥਾ ਤੇ ਆਖਰੀ ਜੁਗ) \ ਪੁਲਿੰਗ : ੧. ਚੌਥਾ ਤੇ ਆਖਰੀ ਜੁਗ, ਇਸ ਦੀ ਆਯੂ ੪੩੨000 ਸਾਲ ਹੈ ਇਹ ੩੧0੨ ਪੂ. ਈ. ਤੋਂ ਅਰੰਭ ਹੋਇਆ ਸੀ। ਇਸ ਦੇ ਅੰਤ ਤੇ ਸੰਸਾਰ ਮੁੱਕ ਜਾਵੇਗਾ; ੨. ਪਾਪ ਦਾ ਜੁਗ; ੩. ਲੜਾਈ, ਝਗੜਾ

–ਕਲਯੁਗ, ਪੁਲਿੰਗ : ਚਹੁੰ ਯੁਗਾਂ ਵਿਚੋਂ ਆਖਰੀ ਜੁਗ, ਕਲਯੁਗ

–ਕਲਜੁਗੀ, ਵਿਸ਼ੇਸ਼ਣ : ੧. ਕਲਜੁਗ ਨਾਲ ਸੰਬੰਧਤ; ੨. ਝਗੜੇ ਵਾਲਾ, ਫਸਾਦੀ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3129, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-03-12-36-35, ਹਵਾਲੇ/ਟਿੱਪਣੀਆਂ:

ਕਲ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਲ, (ਸੰਸਕ੍ਰਿਤ : काल=ਕਾਲਾ) \ ਵਿਸ਼ੇਸ਼ਣ : ਕਾਲਾ, ਗਹਿਰਾ ਨੀਲਾ, ਪੱਕੇ ਰੰਗ ਦਾ

–ਕਲਸਿਰਾ, ਵਿਸ਼ੇਸ਼ਣ : ਕਾਲੇ ਸਿਰ ਵਾਲਾ (ਆਦਮੀ)
 
–ਕਲਕਲੋਟਾ, ਵਿਸ਼ੇਸ਼ਣ : ਕਾਲਾ ਸਿਆਹ, ਪੱਕੇ ਕਾਲੇ ਰੰਗ ਦਾ, ਕਲੋਟਾ
 
–ਕਲਕਲੋਟੀ, ਵਿਸ਼ੇਸ਼ਣ : ਕਾਲੀ ਸਿਆਹ, ਪੱਕੇ ਰੰਗ ਦੀ, ਕਲੋਟੀ
 
–ਕਲਚਿੜੀ, ਇਸਤਰੀ ਲਿੰਗ :ਇੱਕ ਚਿੜੀ ਜਿਸ ਦਾ ਪੇਟ ਕਾਲਾ, ਰੰਗ ਮਟੀਆਲਾ ਤੇ ਚੁੰਝ ਲਾਲ ਹੁੰਦੀ ਹੈ। ਇਸ ਦੀ ਬੋਲੀ ਬੜੀ ਸੁਰੀਲੀ ਹੁੰਦੀ ਹੈ
 
–ਕਲਚੀਟ, ਇਸਤਰੀ ਲਿੰਗ : ਕਲਚਿੜੀ
 
–ਕਲਜੀਭਾ, ਵਿਸ਼ੇਸ਼ਣ : ਕਾਲੀ ਜੀਭ ਵਾਲਾ
 
–ਕਲਜੀਭੀ, ਵਿਸ਼ੇਸ਼ਣ / ਇਸਤਰੀ ਲਿੰਗ : ੧. ਕਾਲੀ ਜੀਭ ਵਾਲੀ; ੨. ਭੈੜੇ ਬੋਲ ਵਾਲੀ
 
–ਕਲੱਤਣ, ਇਸਤਰੀ ਲਿੰਗ : ਕਾਲਾ ਹੋਣ ਦਾ ਭਾਵ, ਕਲੋਂ, ਕਾਲਖ, ਕਾਲਸ, ਕਾਲਾ ਰੰਗ
 
–ਕਲਮਾਸ਼, ਵਿਸ਼ੇਸ਼ਣ : ੧. ਕਾਲਾ ਚਿੱਟਾ, ਦਾਗ਼ਦਾਰ, ਬਹੁਰੰਗਾ; ਪੁਲਿੰਗ : ੨. ਕਾਲਾ ਰੰਗ
 
–ਕਲਮੂੰਹਾ, ਵਿਸ਼ੇਸ਼ਣ :ਕਾਲੇ ਮੂੰਹ ਵਾਲ, ਲਾਅਨਤੀ, ਭਰਿਸ਼ਟ, ਮਨਹੂਸ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3129, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-03-04-20-55, ਹਵਾਲੇ/ਟਿੱਪਣੀਆਂ:

ਕਲ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਲ, (ਸੰਸਕ੍ਰਿਤ : कल्य; ਅਰਬੀ : ਕੁੱਲ) \ ਪੁਲਿੰਗ : ਗੂੰਗਾ, ਬਹਿਰਾ, ਡੋਰਾ, ਬੋਲਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3347, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-03-04-21-10, ਹਵਾਲੇ/ਟਿੱਪਣੀਆਂ:

ਕਲ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਲ, (ਤੁਰਕੀ) \ ਵਿਸ਼ੇਸ਼ਣ : ਗੰਜੇ ਸਿਰ ਵਾਲਾ, ਗੰਜਾ

–ਕਲਗਾ ਸਿੰਘ, (ਖਾਲਸਾਈ ਬੋਲਾ) \ ਪੁਲਿੰਗ : ਗੰਜਾ, ਜਿਸ ਦੇ ਸਿਰ ਉਤੇ ਵਾਲ ਨਾ ਹੋਣ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3347, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-03-04-21-26, ਹਵਾਲੇ/ਟਿੱਪਣੀਆਂ:

ਕਲ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਲ, (ਸੰਸਕ੍ਰਿਤ : लल्य) \ ਇਸਤਰੀ ਲਿੰਗ : ਚੈਨ, ਆਰਾਮ, ਸਕੂਨ, ਅਮਨ, ਸ਼ਾਂਤੀ, ਦਿਲ ਦਾ ਕਰਾਰ, ਸਬਰ ਕਰਾਰ (ਲਾਗੂ ਕਿਰਿਆ : ਆਉਣਾ, ਹੋਣਾ, ਪਾਉਣਾ, ਪੈਣਾ)

–ਕਲ ਕਰਾਰ, ਪੁਲਿੰਗ : ਦਿਲ ਦਾ ਚੈਨ, ਦਿਲ ਦਾ ਆਰਾਮ, ਦਿਲ ਦੀ ਸ਼ਾਂਤੀ
 
–ਕਲ ਨਾ ਆਉਣਾ, ਮੁਹਾਵਰਾ : ਕਰਾਰ ਨਾ ਆਉਣਾ, ਦਿਲ ਨੂੰ ਚੈਨ ਨਾ ਆਉਣਾ
 
–ਕਲ ਨੂੰ ਕਲ ਨਹੀਂ, ਅਖੌਤ : ਭਾਵ :––ਲੜਨ ਭਿੜਨ ਵਿੱਚ ਸ਼ਾਂਤੀ ਨਹੀਂ ਹੁੰਦੀ
 
–ਕਲਮਕਲ, ਕਲਮਲ, ਇਸਤਰੀ ਲਿੰਗ : ਬੇਚੈਨ, ਅਸ਼ਾਂਤੀ, ਬੇਕਰਾਰੀ
 
–ਬੇਕਲ, ਵਿਸ਼ੇਸ਼ਣ : ਵਿਆਕੁਲ, ਬੇਕਰਾਰ, ਬੇਚੈਨ, ਅਸ਼ਾਂਤ
 
–ਵਿਕਲ, ਵਿਸ਼ੇਸ਼ਣ : ਬੇਕਲ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3347, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-03-04-21-39, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.