ਕਲੇਜਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਲੇਜਾ (ਨਾਂ,ਪੁ) ਜਿਗਰ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2224, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕਲੇਜਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਲੇਜਾ. ਦੇਖੋ, ਕਰੇਜਾ. “ਕਰਕ ਕਲੇਜੇ ਮਾਹਿ.” (ਮ: ੧ ਵਾਰ ਮਲਾ) ਡਿੰਗ. ਕਲੋ. ਦੇਖੋ, ਕਾਲਜਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2169, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਲੇਜਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਲੇਜਾ, (ਸੰਸਕ੍ਰਿਤ : कालेय=ਜਿਗਰ) \ ਪੁਲਿੰਗ : ਜਿਗਰ, ਕਾਲਜਾ

–ਕਲੇਜਾ ਉਛਲਣਾ, ਮੁਹਾਵਰਾ : ੧. ਦਿਲ ਖ਼ੁਸ਼ ਹੋਣਾ; ੨. ਦਿਲ ਧੜਕਣਾ, ਘਬਰਾਹਟ ਹੋਣਾ

–ਕਲੇਜਾ ਉਲਟਣਾ, ਮੁਹਾਵਰਾ : ਉਲਟੀ ਕਰਦੇ ਕਰਦੇ ਹੀ ਘਬਰਾ ਜਾਣਾ ਜਾਂ ਆਂਤੜੀਆਂ ਵਿੱਚ ਬਲ ਪੈਣਾ

–ਕਲੇਜਾ ਸੜ ਜਾਣਾ, ਮੁਹਾਵਰਾ : ਕਾਲਜਾ ਤਪ ਜਾਣਾ, ਦੁਖੀ ਹੋਣਾ

–ਕਲੇਜਾ ਸਾੜ ਦੇਣਾ, ਮੁਹਾਵਰਾ : ਅਤਿ ਦੁਖੀ ਕਰਨਾ, ਕਲੇਜਾ ਭੁੰਨ ਸੁੱਟਣਾ, ਕਲੇਜਾ ਲੂਹ ਦੇਣਾ

–ਕਲੇਜਾ ਕੱਟਣਾ,  ਮੁਹਾਵਰਾ : ਹੀਰੇ ਦੀ ਕਣੀ ਜਾਂ ਕਿਸੇ ਹੋਰ ਜ਼ਹਿਰ ਕਾਰਨ ਅੰਤੜੀਆਂ ਵਿੱਚ ਚੀਰ ਪੌਣਾ (ਪਾਉਣਾ)

–ਕਲੇਜਾ ਕੱਢ ਕੇ ਦੇਣਾ, ਮੁਹਾਵਰਾ : ਆਪਣੀ ਸਭ ਤੋਂ ਪਿਆਰੀ ਵਸਤੂ ਦੇਣਾ

–ਕਲੇਜਾ ਕੱਢਣਾ (ਕੱਢ ਲੈਣਾ), ਮੁਹਾਵਰਾ : ੧. ਕਿਸੇ ਜਿੱਨ ਭੂਤ ਦਾ ਜਿਗਰ ਕੱਢ ਕੇ ਲੈ ਜਾਣਾ; ੨. ਸਹਿਮ ਪਾਉਣਾ, ਬਹੁਤ ਡਰਾ ਦੇਣਾ

–ਕਲੇਜਾ ਖਾਵਾਂ (ਤੇਰਾ), ਅਖੌਤ : ਦੁਖ ਤੇ ਨਿਰਾਸਤਾ ਕਾਰਨ ਜਦ ਕੁਝ ਨਾ ਲੱਭੇ ਤਾਂ ਕਹਿੰਦੇ ਹਨ

–ਕਲੇਜਾ ਖੁਸਣਾ, ਮੁਹਾਵਰਾ : ਕਲੇਜਾ ਘਿਰਨਾ, ਕਲੇਜੇ ਖੋਹ ਪੈਣਾ

–ਕਲੇਜਾ ਘਿਰਨਾ, ਮੁਹਾਵਰਾ  : ਭੁੱਖ ਦਾ ਅਨੁਭਵ ਹੋਣਾ ਕੁਝ ਖਾਣ ਨੂੰ ਜੀ ਕਰਨਾ, ਭੁੱਖ ਲੱਗਣਾ : ‘ਹੋਸ਼ ਤਬੀਅਤ ਥਾਂ ਨਾ ਰਹੀ ਉਸ ਆਣ ਕਲੇਜਾ ਘਿਰਿਆ’   (ਸੈਫੁਲਮੁਲੂਕ)

–ਕਲੇਜਾ ਛਾਨਣੀ ਕਰਨਾ (ਕਰ ਦੇਣਾ), ਮੁਹਾਵਰਾ : ਕਲੇਜਾ ਵਿੰਨ੍ਹ ਸੁਟਣਾ (ਦੇਣਾ)

–ਕਲੇਜਾ ਛਾਣਨੀ ਛਾਣਨੀ ਕਰ ਦੇਣਾ , ਮੁਹਾਵਰਾ : ਕਲੇਜਾ ਛਾਣਨੀ ਕਰ ਦੇਣਾ, ਕਲੇਜਾ ਵਿੰਨ੍ਹ ਸੁੱਟਣਾ, ਕਲੇਜਾ ਵਿੰਨ ਦੇਣਾ, ਕਲੇਜੇ ਤੀਰ ਮਾਰਨਾ

–ਕਲੇਜਾ ਛੇਦਣਾ, ਮੁਹਾਵਰਾ : ਕਲੇਜੇ ਤੀਰ ਮਾਰਨਾ, ਕਲੇਜਾ ਵਿੰਨ੍ਹਣਾ

–ਕਲੇਜਾ ਤਪਣਾ, ਮੁਹਾਵਰਾ : ਅੰਦਰ ਸੜ ਜਾਣਾ, ਦੁਖੀ ਹੋਣਾ

–ਕਲੇਜਾ ਥੰਮਣਾ, ਮੁਹਾਵਰਾ : ਜ਼ਬਰ ਕਰਨਾ, ਸਬਰ ਕਰਨਾ, ਕਲੇਜੇ ਤੇ ਹੱਥ ਰੱਖਣਾ

–ਕਲੇਜਾ ਦਿਕ ਹੋਣਾ, ਮੁਹਾਵਰਾ : ਖਾਧੀ ਹੋਈ ਖਰਾਕ ਹਜ਼ਮ ਨਾ ਹੋਣ ਦੇ ਕਾਰਨ ਤਬੀਅਤ ਦਾ ਖਰਾਬ ਹੋਣਾ

–ਕਲੇਜਾ ਧੱਕ ਧੱਕ ਕਰਨਾ, ਮੁਹਾਵਰਾ : ਡਰ ਨਾਲ ਘਬਰਾ ਜਾਣਾ

–ਕਲੇਜਾ ਧੜਕਨਾ, ਮੁਹਾਵਰਾ : ੧. ਡਰ ਨਾਲ ਜੀ ਕੰਬਣਾ, ਡਰ ਨਾਲ ਘਬਰਾ ਜਾਣਾ; ੨. ਡਰ ਆਸ ਜਾਂ ਖ਼ੁਸ਼ੀ ਕਾਰਨ ਦਿਲ ਵਿੱਚ ਧੁਕਧੁਕੀ ਹੋਣਾ

–ਕਲੇਜਾ ਪਾਟ ਜਾਣਾ, ਮੁਹਾਵਰਾ : ਈਰਖਾ ਭਾਵ ਵਿੱਚ ਆਉਣਾ, ਬਹੁਤ ਹਸਦ ਹੋਣਾ

–ਕਲੇਜਾ ਭਰ ਆਉਣਾ, ਮੁਹਾਵਰਾ : ਦੁੱਖ ਅਨੁਭਵ ਕਰਨਾ, ਦਿਲ ਭਰ ਆਉਣਾ

–ਕਲੇਜਾ ਭੰਨ ਸੁੱਟਣਾ, ਮੁਹਾਵਰਾ : ਕਲੇਜਾ ਲੂਹ ਦੇਣਾ, ਸਾੜ ਬਾਲ ਦੇਣਾ, ਕਲੇਜਾ ਲੂਹ ਸੁੱਟਣਾ

–ਕਲੇਜਾ ਭੁੰਨ ਦੇਣਾ, ਮੁਹਾਵਰਾ : ਕਲੇਜਾ ਭੁੰਨ ਸੁੱਟਣਾ

–ਕਲੇਜਾ ਮਲਣਾ, ਮੁਹਾਵਰਾ : ਦਿਲ ਦੁਖਾਉਣਾ, ਕਸ਼ਟ ਪੁਚਾਉਣਾ

–ਕਲੇਜਾ ਮੂੰਹ ਨੂੰ ਆਉਣਾ, ਮੁਹਾਵਰਾ : ੧. ਬਹੁਤ ਦੁੱਖ ਮੰਨਣਾ, ਜੀ ਘਬਰਾਉਣਾ, ਰੰਜ ਜਾਂ ਗ਼ਮ ਕਰਕੇ ਬੇਕਰਾਰ ਹੋਣਾ, ਬੇਚੈਨ ਹੋਣਾ; ੨. ਤਬੀਅਤ ਖਰਾਬ ਹੋਣਾ, ਖਰਾਬ ਚੀਜ਼ ਨੂੰ ਵੇਖ ਕੇ ਜੀ ਕੱਚਾ ਹੋਣਾ

–ਕਲੇਜਾ ਵਧ ਜਾਣਾ, ਕਿਰਿਆ ਅਕਰਮਕ : ੧. ਤਿੱਲੀ ਦਾ ਵੱਧ ਜਾਣਾ, ਤਿੱਲੀ ਦਾ ਰੋਗ ਹੋਣਾ

–ਕਲੇਜਾ ਲੂਹ ਸੁੱਟਣਾ,ਮੁਹਾਵਰਾ : ਅਤਿ ਦੁੱਖੀ ਕਰਨਾ, ਸਾੜ ਬਾਲ ਦੇਣਾ, ਕਲੇਜਾ ਭੁੰਨ ਸੁੱਟਣਾ

–ਕਲੇਜਾ ਲੂਹ ਦੇਣਾ, ਮੁਹਾਵਰਾ : ਕਲੇਜਾ ਲੂਹ ਸੁੱਟਣਾ

–ਕਲੇਜਾ ਵਿੰਨ੍ਹਣਾ, ਮੁਹਾਵਰਾ : ਸੱਟ ਲਾਉਣਾ, ਦੁੱਖੀ ਕਰਨਾ, ਕਲੇਜਾ ਛੇਦਣਾ, ਕਲੇਜੇ ਤੀਰ ਮਾਰਨਾ

–ਕਲੇਜੇ ਸੱਟ ਵੱਜਣਾ, ਮੁਹਾਵਰਾ : ਸਦਮਾ ਹੋਣਾ, ਕਲੇਜੇ ਤੀਰ ਵਜਣਾ

–ਕਲੇਜੇ ਹੌਲ ਉਠਣਾ, ਮੁਹਾਵਰਾ : ੧. ਅਤਿ ਸਹਿਮ ਜਾਣਾ, ਬਹੁਤ ਡਰ ਜਾਣਾ; ੨. ਈਰਖਾ ਉਤਪੰਨ ਹੋਣਾ, ਹਸਦ ਕਰਨਾ

–ਕਲੇਜੇ ਕਾਨੀ ਖਾਣਾ, ਮੁਹਾਵਰਾ : ਆਤਮ ਹੱਤਿਆ ਕਰਨਾ, ਦੁਖਤ ਹੋਣਾ

–ਕਲੇਜੇ ਖੋਹ ਪੈਣਾ, ਮੁਹਾਵਰਾ : ਕਲੇਜਾ ਖੁਸਣਾ, ਕਲੇਜਾ ਘਿਰਨਾ

–ਕਲੇਜੇ ਠੰਡ ਪੈਣਾ, ਮੁਹਾਵਰਾ : ਸੁਖ ਹੋਣਾ, ਸ਼ਾਂਤੀ ਮਿਲਣਾ

–ਕਲੇਜੇ ਤੀਰ ਮਾਰਨਾ, ਮੁਹਾਵਰਾ : ਸੱਟ ਮਾਰਨਾ, ਕਲੇਜਾ ਵਿੰਨ੍ਹਣਾ, ਕਲੇਜਾ ਛੇਦਣਾ, ਕਲੇਜੇ ਤੀਰ ਲਾਉਣਾ

–ਕਲੇਜੇ ਤੀਰ ਲੱਗਣਾ, ਮੁਹਾਵਰਾ : ਦੁਖ ਹੋਣਾ, ਸੱਟ ਪਹੁੰਚਣਾ

–ਕਲੇਜੇ ਤੀਰ ਲਾਉਣਾ, ਮੁਹਾਵਰਾ : ੧. ਦੁਖੀ ਕਰਨਾ, ਸੱਟ ਮਾਰਨਾ; ੨. ਚੁਭਵੀਂ ਗੱਲ ਕਹਿਣਾ

–ਕਲੇਜੇ ਤੀਰ ਵਜਣਾ, ਮੁਹਾਵਰਾ : ਸਦਮਾ ਪਹੁੰਚਣਾ, ਪੀੜਾ ਉਠਣਾ, ਸੱਟ ਲੱਗਣਾ

–ਕਲੇਜੇ ਤੇ ਹੱਥ ਰੱਖ ਕੇ ਕਹਿਣਾ, ਮੁਹਾਵਰਾ : ਨਿਸ਼ਾ ਨਾਲ ਦੱਸਣਾ

–ਕਲੇਜੇ ਤੇ ਹੱਥ ਰਖਣਾ, ਮੁਹਾਵਰਾ : ਸਬਰ ਕਰਨਾ, ਜਿਗਰਾ ਕਰਨਾ, ਕਲੇਜਾ ਥੰਮਣਾ

–ਕਲੇਜੇ ਤੇ ਛੁਰੀਆਂ ਚੱਲਣਾ, ਮੁਹਾਵਰਾ : ਬਹੁਤ ਦੁਖੀ ਹੋਣਾ, ਕਲੇਜੇ ਤੀਰ ਵੱਜਣਾ

–ਕਲੇਜੇ ਤੇ ਛੁਰੀਆਂ ਚਲਾਉਣਾ, ਮੁਹਾਵਰਾ : ਅਤਿ ਦੁਖੀ ਜਾਂ ਤੰਗ ਕਰਨਾ, ਕਲੇਜਾ ਵਿੰਨ੍ਹਣਾ

–ਕਲੇਜੇ ਦਾ ਟੁਕੜਾ, ਪੁਲਿੰਗ : ਪੁੱਤਰ ਜਾਂ ਧੀ, ਬਹੁਤ ਪਿਆਰਾ ਬੰਦਾ, ਲਖ਼ਤੇ-ਜਿਗਰ

–ਕਲੇਜੇ ਨਾਲ ਲਾਉਣਾ, ਮੁਹਾਵਰਾ : ਛਾਤੀ ਨਾਲ ਲਾਉਣਾ, ਜੱਫੀ ਪਾਉਣਾ, ਪਿਆਰ ਕਰਨਾ, ਗਲੇ ਲਾਉਣਾ

–ਕਲੇਜੇ ਨਾਲ ਲਾ ਕੇ ਰੱਖਣਾ, ਮੁਹਾਵਰਾ : ਕਿਸੇ ਪਿਆਰੀ ਚੀਜ਼ ਨੂੰ ਆਪਣੇ ਪਾਸ ਰੱਖਣਾ ਤੇ ਦੂਰ ਨਾ ਹੋਣ ਦੇਣਾ, ਬਹੁਤ ਪਿਆਰੀ ਕਰ ਕੇ ਜਾਂ ਬਹੁਤ ਯਤਨ ਨਾਲ ਰੱਖਣਾ

–ਕਲੇਜੇ ਨੂੰ ਖੋਹ ਪੈਣਾ, ਕਲੇਜੇ ਨੂੰ ਧੂਹ ਪੈਣਾ, ਮੁਹਾਵਰਾ : ੧. ਕਾਲਜਾ ਘਿਰਨਾ, ਭੁੱਖ ਆਦਿ ਕਰਕੇ ਡੋਬ ਪੈਣਾ; ੨. ਪਿਆਰ ਦੀ ਖਿੱਚ ਹੋਣਾ

–ਕਲੇਜੇ ਪੀੜ ਉਠਣਾ, ਮੁਹਾਵਰਾ : ੧. ਦੁੱਖੀ ਹੋਣਾ, ਕਲੇਜਾ ਵਿੰਨਿਆ ਜਾਣਾ, ਕਲੇਜੇ ਤੀਰ ਲੱਗਣਾ; ੨. ਹਸਦ ਜਾਂ ਈਰਖਾ ਕਰਨਾ

–ਅਸੀਂ ਸੁੱਖ ਕਲੇਜੇ ਠੰਡ, ਮੁਹਾਵਰਾ : ਕਲੇਜੇ ਠੰਢ ਪੈਣਾ

–ਪੱਥਰ ਕਲੇਜਾ,  ਵਿਸ਼ੇਸ਼ਣ : ਸਖ਼ਤ ਦਿਲ ਦਾ, ਬੇਦਰਦੀ

–ਵੱਡੇ ਕਲੇਜੇ ਦਾ, ਵਿਸ਼ੇਸ਼ਣ : ਬੜੇ ਜਿਗਰੇ ਵਾਲਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 119, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-14-02-25-04, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.