ਕਲੌੜ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਲੌੜ: ਫ਼ਤਿਹਗੜ੍ਹ ਸਾਹਿਬ ਜ਼ਿਲੇ ਵਿਚ ਬੱਸੀ ਪਠਾਣਾ (30°-42` ਉ, 76°-25` ਪੂ) ਦੇ 9 ਕਿਲੋਮੀਟਰ ਦੂਰ ਪੂਰਬ ਵੱਲ ਇਕ ਪਿੰਡ ਹੈ ਜਿੱਥੇ ਗੁਰੂ ਤੇਗ਼ ਬਹਾਦਰ ਜੀ ਦੀ ਯਾਦ ਨਾਲ ਸੰਬੰਧਿਤ ਇਕ ਇਤਿਹਾਸਿਕ ਗੁਰਦੁਆਰਾ ਸੁਸ਼ੋਭਿਤ ਹੈ। ਕੀਰਤਪੁਰ ਤੋਂ ਮਾਲਵੇ ਦੇ ਮੈਦਾਨਾਂ ਵੱਲ ਜਾਂਦੇ ਹੋਏ ਗੁਰੂ ਜੀ ਥੋੜ੍ਹੇ ਸਮੇਂ ਲਈ ਇੱਥੇ ਰੁਕੇ ਸਨ। ਗੁਰੂ ਤੇਗ਼ ਬਹਾਦਰ ਜੀ ਦੀ ਇਸ ਯਾਤਰਾ ਦੀ ਯਾਦ ਵਿਚ ਪਿੰਡ ਵਿਖੇ ਇਕ ਉੱਚੇ ਥੇਹ ਉੱਤੇ ਇਕ ਥੜ੍ਹਾ ਬਣਾਇਆ ਗਿਆ। ਬਾਅਦ ਵਿਚ ਇਸ ਥਾਂ ਤੇ ਮੰਜੀ ਸਾਹਿਬ ਬਣਾਇਆ ਗਿਆ ਅਤੇ ਮੌਜੂਦਾ ਇਮਾਰਤ 1968 ਵਿਚ ਬਣਾਈ ਗਈ ਸੀ। ਇਸ ਵਿਚ ਇਕ ਆਇਤਾਕਾਰ ਹਾਲ ਹੈ ਜਿਸ ਦੇ ਦੋ ਪਾਸੇ ਵਰਾਂਡਾ ਹੈ। ਨੇੜੇ ਹੀ ਗੁਰੂ ਕਾ ਲੰਗਰ ਹੈ ਅਤੇ ਇਸ ਟਿੱਲੇ ਦੇ ਹੇਠਾਂ ਯਾਤਰੂਆਂ ਲਈ ਕਮਰਿਆਂ ਦੀ ਕਤਾਰ ਹੈ। ਸਥਾਨਿਕ ਕਮੇਟੀ ਗੁਰਦੁਆਰੇ ਦਾ ਪ੍ਰਬੰਧ ਕਰਦੀ ਹੈ।

      ਕਲੌੜ, ਗਿਆਨੀ ਦਿੱਤ ਸਿੰਘ ਦਾ ਜਨਮ ਅਸਥਾਨ ਹੋਣ ਕਰਕੇ ਵੀ ਪ੍ਰਸਿੱਧ ਹੈ। ਗਿਆਨੀ ਜੀ ਸਿੰਘ ਸਭਾ ਲਹਿਰ ਦੇ ਮੋਢੀਆਂ ਵਿਚੋਂ ਇਕ ਸਨ। 1976 ਵਿਚ ਉਹਨਾਂ ਦੀ ਯਾਦ ਵਿਚ ਇੱਥੇ ਇਕ ਲਾਇਬ੍ਰੇਰੀ ਸਥਾਪਿਤ ਕੀਤੀ ਗਈ ਸੀ।


ਲੇਖਕ : ਮ.ਗ.ਸ. ਅਤੇ ਅਨੁ.: ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1869, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.