ਕਲੰਦਰ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਲੰਦਰ (ਨਾਂ,ਪੁ) 1 ਰਿੱਛ, ਬਾਂਦਰ ਆਦਿ ਨਚਾ ਕੇ ਤਮਾਸ਼ਾ ਵਿਖਾਉਣ ਵਾਲਾ 2 ਮੁਸਲਮਾਨ ਫ਼ਕੀਰਾਂ ਦਾ ਇੱਕ ਫਿਰਕਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3818, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕਲੰਦਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਲੰਦਰ [ਨਾਂਪੁ] ਮੁਸਲਮਾਨ ਸੂਫ਼ੀ ਫ਼ਕੀਰਾਂ ਦਾ ਇੱਕ ਫ਼ਿਰਕਾ; ਇਸ ਫ਼ਿਰਕੇ ਨਾਲ ਸੰਬੰਧਿਤ ਦਰਵੇਸ਼; ਬਾਂਦਰ/ਰਿੱਛ ਆਦਿ ਦਾ ਤਮਾਸ਼ਾ ਦਿਖਾਉਣ ਵਾਲ਼ਾ; ਬਾਜ਼ੀਗਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3817, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਲੰਦਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਲੰਦਰ ਫ਼ਾ ਅਥਵਾ ਵਿ—ਮਸ੍ਤ. ਬੇਪਰਵਾ। ੨ ਫ਼ਕੀਰਾਂ ਦਾ ਇੱਕ ਖਾਸ ਦਰਜਾ. ਦੇਖੋ, ਅਬਦਾਲ. “ਆਉ ਕਲੰਦਰ ਕੇਸਵਾ.” (ਭੈਰ ਨਾਮਦੇਵ) “ਮਨੁ ਮੰਦਰੁ ਤਨੁ ਵੇਸ ਕਲੰਦਰੁ.” (ਬਿਲਾ ਮ: ੧) ਮਨ ਹੀ ਮੇਰੇ ਲਈ ਮੰਦਿਰ ਹੈ, ਅਤੇ ਸ਼ਰੀਰ ਕਲੰਦਰੀ ਵੇਸ ਹੈ। ੩ ਹੁਣ ਬਾਂਦਰ ਨਚਾਉਣ ਵਾਲੇ ਭੀ ਕਲੰਦਰ ਕਹੇ ਜਾਂਦੇ ਹਨ.

 

ਜੋਗ ਤੋ ਜਾਨਲੀਓ ਤੁਮ ਊਧਵ,

ਆਸਨ ਸਾਧ ਸਮਾਧਿ ਲਗਾਨੇ,

ਪੂਰਕ ਰੇਚਕ ਕੁੰਭਕ ਕੀ ਗਤਿ,

ਐਨ ਲਗਾਵਤ ਠੀਕ ਠਿਕਾਨੇ,

ਪੈ ਜਸੁਧਾਸੁਤ ਕੇ ਜੋਊ ਕੌਤਕ ,

ਕ੍ਯੋਂਕਰ ਤੂ ਰਿਦ ਅੰਤਰ ਆਨੇ।

ਮਾਨੀ ਮੁਨਿੰਦ੍ਰ ਸੁ ਜਾਨੇ ਕਹਾਂ ਕਛੁ

ਬੰਦਰ ਭੇਦ ਕਲੰਦਰ ਜਾਨੇ.

(ਬਾਵਾਰਾਮ ਦਾਸ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3747, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਲੰਦਰ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਕਲੰਦਰ (ਸੰ.। ਫ਼ਾਰਸੀ ਕਲੰਦਰ ਅ਼ਰਬੀ ਕ਼ਲੰਦਰੀ) ੧. ਦੋਸ਼ ਅਰਥ-ਬੇਸਮਝ, ਮੂਰਖ। ਇਸੇ ਕਰਕੇ ਇਸ ਦਾ ਅਰਥ ਲੁੱਚਾ ਤੇ ਨਲੈਕ ਬੀ ਕਰਦੇ ਹਨ, ਅਰ ਇਥੋਂ ਹੀ ਬਾਂਦਰਾਂ ਰਿੱਛਾਂ ਦੇ ਪਾਲਣ ਵਾਲੇ ਨੂੰ ਕਹਿੰਦੇ ਹਨ। ਜਿਸ ਅਰਥ ਵਿਚ ਕਿ ਆਮ ਪੰਜਾਬੀ ਇਸ ਪਦ ਨੂੰ ਵਰਤਦੇ ਹਨ।

੨. ਵਿਦਵਾਨ ਲੋਕ ਵਰਤਣ ਵਿਚ ਉਸ ਫਕੀਰ ਨੂੰ ਆਖਦੇ ਹਨ, ਜਿਸ ਦੀ ਬ੍ਰਿਤੀ ਸੰਸਾਰ ਤੋਂ ਉਠ ਗਈ ਹੋਵੇ ਅਰ ਈਸ਼੍ਵਰਾਕਾਰ ਹੋ ਗਈ ਹੋਵੇ। ਮਸਤ ਬੇਪਰਵਾਹ ਫਕੀਰ ਜੋ ਨਾਮ ਰੂਪ ਤੋਂ ਬ੍ਰਿਤੀ ਉਠਾਕੇ ਸਾਈਂ ਦੀ ਲਿਵ ਵਿਚ ਰਹਿੰਦੇ ਹੋਣ। ਯਥਾ-‘ਮਨੁ ਮੰਦਰੁ ਤਨੁ ਵੇਸ ਕਲੰਦਰੁ ਘਟ ਹੀ ਤੀਰਥਿ ਨਾਵਾ’ ਤਨ ਹੀ ਸਾਡਾ ਕਲੰਦਰਾਂ ਵਾਲਾ ਵੇਸ ਹੈ, ਹੋਰ ਭੇਖ ਨਹੀਂ ਕਰਦੇ। ਕਲੰਦਰ ਵੇਸ ਤੋਂ ਤਾਤਪਰਜ ਹੈ ਕਿ ਦੇਹ ਅਧ੍ਯਾਸ ਛੁਟ ਗਿਆ ਹੈ। ਮਨ ਸਾਡਾ ਮੰਦਰ ਹੈ, ਅਸੀਂ ਹੋਰ ਮੰਦਰਾਂ ਵਿਚ ਨਹੀਂ ਜਾਂਦੇ ਅਰ ਹਿਰਦਾ ਸਾਡਾ ਤੀਰਥ ਹੈ, ਉਥੇ ਅਸ਼ਨਾਨ ਕਰਦੇ ਹਾਂ, ਕਿਉਂਕਿ ਇਕ ਸ਼ਬਦ ਮੇਰੇ ਪ੍ਰਾਣਾਂ ਵਿਚ ਵਸਦਾ ਹੈ। ਕਈ ਮੰਦਰ ਦਾ ਮਨ+ਅੰਦਰ ਅਰਥ ਕਰਦੇ ਹਨ, ਜੋ ਠੀਕ ਨਹੀਂ ਭਾਸਦਾ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 3695, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਕਲੰਦਰ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ

ਕਲੰਦਰ : ਮੁਸਲਮਾਨਾਂ ਵਿਚ ਫ਼ਕੀਰਾਂ ਦਾ ਇਹ ਇਕ ਫ਼ਿਰਕਾ ਹੈ ਜੋ ਸਿਰ ਅਤੇ ਦਾੜ੍ਹੀ ਨਹੀਂ ਮੁਨਾਉਂਦੇ ਅਤੇ ਨਾ ਹੀ ਗ੍ਰਹਿਸਤ ਜੀਵਨ ਅਪਣਾਉਂਦੇ ਹਨ। ਇਹ ਹਜ਼ਰਤ ਲੂਤ ਦੇ ਪੈਰੋਕਾਰ ਹਨ। ਕਲੰਦਰ ਦਰਵੇਸ਼ਾਂ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਪੂਰਬੀ ਪਰਸ਼ੀਆ ਦੇ ਦਰਵੇਸ਼ਾਂ ਦੇ ਦੂਸਰੇ ਫ਼ਿਰਕਿਆਂ ਨਾਲੋਂ ਇਹ ਇਕ ਵਖਰਾ ਫ਼ਿਰਕਾ ਸੀ ਜਿਸ ਦੇ ਅਨੁਯਾਈ ਘੁੰਮਣ ਫਿਰਨ ਵਾਲੇ ਫ਼ਕੀਰ ਸਨ। ਇਨ੍ਹਾਂ ਦੀ ਵਿਚਾਰਧਾਰਾ ਅਲ-ਮਕਰੀਜ਼ੀ ਅਲ-ਖਿਤਾਤ ਦੀ ਮਿਸਰ ਵਿਚਲੇ ਕਲੰਦਰੀ ਫ਼ਿਰਕੇ ਵਾਲੀ ਸੀ। ਇਨ੍ਹਾਂ ਦੇ ਕੋਈ ਨਿਸ਼ਚਿਤ ਨਿਯਮਾਂ ਜਾਂ ਅਸੂਲ ਨਹੀਂ ਸਨ ਸਗੋਂ ਇਹ ਧਾਰਮਕ ਅਤੇ ਸਮਾਜਕ ਨਿਯਮਾਂ ਦੀ ਉਲੰਘਣਾ ਕਰਦੇ ਸਨ। ਇਹ ਫ਼ਿਰਕਾ ਕੇਂਦਰੀ ਏਸ਼ੀਆ ਵਿਚੋਂ ਆਰੰਭ ਹੋਇਆ ਜਾਪਦਾ ਹੈ, ਜਿਸ ਉਤੇ ਭਾਰਤੀ ਵਿਚਾਰਾਂ ਦਾ ਪ੍ਰਭਾਵ ਪਿਆ। ਇਹ ਵੀ ਸੰਭਵ ਹੈ ਕਿ ਸ਼ਬਦ ਕਲੰਦਰ ਦਾ ਮੂਲ ਹੀ ਭਾਰਤੀ ਹੋਵੇ। ਮਕਰੀਜ਼ੀ (ਮੌਤ 1442) ਅਨੁਸਾਰ ਇਹ ਉਸ ਤੋਂ 400 ਸਾਲ ਪਹਿਲਾਂ ਅਰਬ ਦੇਸ਼ ਵਿਚ ਹੋਂਦ ਵਿਚ ਆਇਆ ਫ਼ਿਰਕਾ ਹੈ। ਪਰਸ਼ੀਆ ਵਿਚ ਇਸ ਫ਼ਿਰਕੇ ਦੇ ਲੋਕ ਬਹੁਤ ਗਿਣਤੀ ਵਿਚ ਸਨ। ਸਤਾਰ੍ਹਵੀਂ ਸਦੀ ਵਿਚ ਵੀ ਇਨ੍ਹਾਂ ਦੀ ਵਧੇਰੇ ਗਿਣਤੀ ਉਥੇ ਹੀ ਸੀ।

          2. ਰਿੱਛ ਅਤੇ ਬਾਂਦਰਾਂ ਨੂੰ ਬੱਚਿਆਂ ਦੇ ਮਨੋਰੰਜਨ ਲਈ ਨਚਾਉਣ ਵਾਲੇ ਵਿਅਕਤੀ ਨੂੰ ਵੀ ਕਲੰਦਰ ਕਿਹਾ ਜਾਂਦਾ ਹੈ।

          ਹ. ਪੁ.––ਪੰ. ਕੋ. 4 : 530 ; ਸ਼ਾ. ਐਨ. ਇਸ. 240


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2617, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-23, ਹਵਾਲੇ/ਟਿੱਪਣੀਆਂ: no

ਕਲੰਦਰ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਲੰਦਰ, (ਫ਼ਾਰਸੀ : ਕਲੰਦਰ=ਅਣਚੀਰੀ ਸਾਦੀ ਗੇਲੀ) \ ਪੁਲਿੰਗ : ੧. ਮੁਸਲਮਾਨਾਂ ਵਿੱਚ ਫਕੀਰਾਂ ਦਾ ਫ਼ਿਰਕਾ ਜੋ ਸਿਰ ਤੇ ਦਾੜ੍ਹੀ ਮੁਨਾਉਂਦੇ ਤੇ ਗ੍ਰਹਿਸਤ ਨਹੀਂ ਕਰਦੇ, ਹਜ਼ਰਤ ਲੂਤ ਦੇ ਪੈਰੋਕਾਰ; ੨. ਲੂਤੀ ਪੁਰਸ਼ ਤੇ ‘ਤੂਰ’ ਦੀ ਇਸਤ੍ਰੀ ਤੋਂ ਜੰਮਿਆ ਆਦਮੀ, ਮਿਲੀ ਜੁਲੀ ਜਾਤੀ ਵਾਲਾ ਪੁਰਸ਼; ੩. ਬਾਂਦਰ ਜਾਂ ਰਿੱਛ ਦਾ ਤਮਾਸ਼ਾ ਕਰਨ ਵਾਲਾ, ਲੂਤੀ, ਬਾਜ਼ੀਗਰ; ੪. ਵਿਸ਼ੇਸ਼ਣ : ਸ਼ਰਾਰਤੀ, ਨੱਚਣ ਟੱਪਣ ਵਾਲਾ

–ਕਲੰਦਰਖਾਨਾ, ਪੁਲਿੰਗ : ਕਲੰਦਰਾਂ ਦੇ ਰਹਿਣ ਦੀ ਥਾਂ

–ਕਲੰਦਰਨੀ, ਕਲੰਦਰਿਆਣੀ, ਇਸਤਰੀ ਲਿੰਗ : ਕਲੰਦਰ ਦੀ ਤੀਵੀਂ

–ਕਲੰਦਰੀ, ਵਿਸ਼ੇਸ਼ਣ : ਕਲੰਦਰ ਵਾਲਾ, ਕਲੰਦਰ ਸਬੰਧੀ, ਇਸਤਰੀ ਲਿੰਗ : ਕਲੰਦਰ ਦਾ ਕੰਮ ਜਾਂ ਪੇਸ਼ਾ, ਕਲੰਦਰ ਦਾ ਰੁਤਬਾ

–ਮਸਤ ਕਲੰਦਰ, ਪੁਲਿੰਗ : ਦਰਵੇਸ਼, ਫ਼ਕੀਰ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 254, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-06-03-13-32, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ

"ਕਲਦਰੀ" ਦਰਵਾਜੇ ਜਾਂ ਕੈਲੰਡਰ ਗੇਟ ਬਾਰੇ ਵੀ ਅਰਥ ਪੜਤਾਲ ਕਰਕੇ ਦਸਾਂ ਦੀ ਕ੍ਰਿਪਾਲਤਾ ਕਰਨੀ ਜੀ।ਕਈ ਸ਼ਹਿਰਾਂ ਕਸਬਿਆਂ ਵਿੱਚ ਕੈਲੰਡਰ ਦਰਵਾਜੇ ਬਹੁਤ ਦੇ ਜਾਂਦੇ ਹਨ।


SAVINDER SINGH, ( 2024/03/16 05:2523)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.