ਕਸੂਰ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਸੂਰ (ਨਾਂ,ਪੁ) ਭੁੱਲ; ਗ਼ਲਤੀ; ਐਬ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13955, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕਸੂਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਸੂਰ 1 [ਨਾਂਪੁ] ਦੋਸ਼, ਗ਼ਲਤੀ, ਅਪਰਾਧ , ਜੁਰਮ 2 [ਨਿਪੁ] ਪਾਕਿਸਤਾਨੀ ਪੰਜਾਬ ਦਾ ਇੱਕ ਸ਼ਹਿਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13936, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਸੂਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਸੂਰ. ਦੇਖੋ, ਕੁਸੂਰ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13795, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਸੂਰ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ

ਕਸੂਰ : ‘ਜੁੱਤੀ ਕਸੂਰੀ’ ਗੀਤ ਵਾਲਾ ਇਹ ਪ੍ਰਸਿੱਧ ਸ਼ਹਿਰ ਪਾਕਿਸਤਾਨ ਵਿਚ ਪੰਜਾਬ ਪ੍ਰਾਂਤ ਦੇ ਸੰਨ 1976 ਵਿਚ ਨਵੇਂ ਬਣੇ ਕਸੂਰ ਜ਼ਿਲ੍ਹੇ ਦਾ ਪ੍ਰਸਾਸ਼ਕੀ ਕੇਂਦਰ ਅਤੇ ਸਦਰ-ਮੁਕਾਮ ਹੈ। ਇਸ ਤੋਂ ਪਹਿਲਾਂ ਇਹ ਸ਼ਹਿਰ ਲਾਹੌਰ ਜ਼ਿਲ੍ਹੇ ਵਿਚ ਸ਼ਾਮਲ ਸੀ। ਇਹ ਭਾਰਤ ਦੀ ਸਰਹੱਦ ਉਤੇ ਖੇਮਕਰਨ ਅਤੇ ਹੁਸੈਨੀ ਵਾਲਾ ਕਸਬਿਆਂ ਦੇ ਸਾਹਮਣੇ ਵਸਿਆ ਹੋਇਆ ਹੈ। ਇਸ ਸ਼ਹਿਰ ਦੀ ਬੁਨਿਆਦ ਹਿੰਦੂ ਅਵਤਾਰ ਸ੍ਰੀ ਰਾਮ ਚੰਦਰ ਦੇ ਪੁੱਤਰ ਕੁਸ਼ ਨੇ ਰੱਖੀ। ਕਨਿੰਘਮ ਅਨੁਸਾਰ 7 ਵੀਂ ਸਦੀ ਦੌਰਾਨ ਚੀਨੀ ਯਾਤਰੀ ਹਿਊਨਸਾਂਗ ਵੀ ਇਥੇ ਆਇਆ।

          ਅਨੁਮਾਨ ਹੈ ਕਿ ਮੁਸਲਮਾਨਾਂ ਦੇ ਸਭ ਤੋਂ ਪਹਿਲੇ ਹਮਲੇ ਤੋਂ ਪਹਿਲਾਂ ਇਥੇ ਰਾਜਪੂਤਾਂ ਦਾ ਵਸੇਬਾ ਸੀ। ਕਸੂਰ ਸ਼ਹਿਰ ਦਾ ਨਾਂ ਇਤਿਹਾਸ ਵਿਚ ਮੁਸਲਮਾਨੀ ਰਾਜਕਾਲ ਦੇ ਅੰਤ ਤਕ ਨਹੀਂ ਆਉਦਾ। ਖ਼ਿਆਲ ਕੀਤਾ ਜਾਂਦਾ ਹੈ ਕਿ ਸੁਲਮਾਨ ਰਾਜ ਦੇ ਉਪਰੰਤ ਜਾਂ ਤਾਂ ਮੁਗਲ ਬਾਦਸ਼ਾਹ ਬਾਬਰ ਜਾਂ ਉਸਦੇ ਪੋਤੇ ਅਕਬਰ ਦੇ ਸਮੇਂ ਇਹ ਇਕ ਪਠਾਣ-ਆਬਾਦੀ ਦੇ ਰੂਪ ਵਿਚ ਵਸਿਆ। ਸਿਖਾਂ ਦੇ ਭਾਤਕ ਵਿਚ ਆਉਣ ਸਮੇਂ ਕਸੂਰ ਦੇ ਪਠਾਣਾਂ ਤੇ ਸਿਖਾਂ ਵਿਚ ਝੜੱਪਾਂ ਹੋਈਆਂ। ਸੰਨ 1763 ਤੇ 1770 ਵਿਚ ਭੰਗੀ ਮਿਸਲ ਦੇ ਸਰਦਾਰਾਂ ਨੇ ਹੱਲਾ ਕਰਕੇ ਕੁਝ ਸਮੇਂ ਲਈ ਸ਼ਹਿਰ ਤੇ ਕਬਜ਼ਾ ਕਰ ਲਿਆ ਪਰ 1794 ਵਿਚ ਪਠਾਣਾਂ ਨੇ ਆਪਣੀ ਆਜ਼ਾਦੀ ਮੁੜ ਬਹਾਲ ਕਰ ਲਈ। ਇਸ ਪਿਛੋਂ ਸੰਨ 1807 ਵਿਚ ਇਹ ਸਿਖਾਂ ਦੇ ਰਾਜ ਵਿਚ ਸ਼ਾਮਲ ਹੋ ਗਿਆ। ਸੰਨ 1867 ਵਿਚ ਇਸਨੂੰ ਮਿਊਂਸਪਲਟੀ ਦੇ ਰੂਪ ਵਿਚ ਨਿਗਮਿਤ ਕੀਤਾ ਗਿਆ। ਕਸੂਰ ਵਿਚ 26 ਕਿਲੇਬੰਦ ਮਹੱਲੇ ਹਨ। ਸ਼ਹਿਰ ਬਿਆਸ ਦਰਿਆ ਦੇ ਪੁਰਾਣੇ ਵਹਿਣ ਦੇ ਉਪਰਾਲੇ ਪਾਸੇ ਸਥਿਤ ਹੈ।

          ਕਸੂਰ ਤੋਂ ਕਰਾਚੀ ਅਤੇ ਲਾਹੌਰ ਤਕ ਰੇਲ-ਮਾਰਗ ਬਣਿਆ ਹੋਇਆ ਹੈ ਅਤੇ ਇਹ ਇਕ ਸਥਾਨਕ ਵਪਾਰ ਦੀ ਮੰਡੀ ਵੀ ਹੈ। ਸਰਹੱਦੋਂ ਪਾਰ ਅੰਮ੍ਰਿਤਸਰ ਅਤੇ ਫ਼ਿਰੋਜ਼ਪੁਰ ਸ਼ਹਿਰਾਂ ਨਾਲ ਇਹ ਸੜਕਾਂ ਰਾਹੀਂ ਜੁੜਿਆ ਹੋਇਆ ਹੈ।

          ਇਥੇ ਚਮੜੇ ਦੀ ਰੰਗਾਈ, ਕਪਾਹ-ਵੇਲਣ, ਤੇਲ-ਕੱਢਣ, ਬੁਣਾਈ ਅਤੇ ਚਮੜੇ ਦੇ ਸਾਮਾਨ ਦੇ ਉਦਯੋਗ ਵਿਕਸਿਤ ਹਨ। ਇਸ ਤੋਂ ਇਲਾਵਾ ਇਕ ਹਸਪਤਾਲ ਅਤੇ ਪੰਜਾਬ ਯੂਨੀਵਰਸਿਟੀ ਨਾਲ ਸਬੰਧਤ ਇਕ ਕਾਲਜ ਕਸੂਰ ਦੀਆਂ ਮੁੱਖ ਸੰਸਥਾਵਾਂ ਹਨ।

          ਆਬਾਦੀ––155,000 (1981)

          31˚ 07' ਉ. ਵਿਥ.; 74˚ 27' ਪੂ. ਲੰਬ.

          ਹ. ਪੁ.––ਐਨ. ਬ੍ਰਿ. 13 : 248


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 10130, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-17, ਹਵਾਲੇ/ਟਿੱਪਣੀਆਂ: no

ਕਸੂਰ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਕਸੂਰ :  ਇਹ ਪੱਛਮੀ ਪੰਜਾਬ (ਪਾਕਿਸਤਾਨ) ਦੇ ਕਸੂਰ ਜ਼ਿਲ੍ਹੇ ਦਾ ਸਦਰ ਮੁਕਾਮ ਹੈ ਜਿਹੜਾ ਕਿ ਭਾਰਤ-ਪਾਕਿ ਸਰਹੱਦ ਉੱਤੇ ਹੁਸੈਨੀ ਵਾਲਾ ਪਿੰਡ ਤੋਂ 10 ਕਿ.ਮੀ. ਦੀ ਦੁਰੀ ਤੇ ਵਸਿਆ ਹੋਇਆ ਹੈ। ਇਸ ਸ਼ਹਿਰ ਦੀ ਬੁਨਿਆਦ ਸ੍ਰੀ ਰਾਮ ਚੰਦਰ ਜੀ ਦੇ ਸਪੁੱਤਰ ਕੁਸ਼ ਦੁਆਰਾ ਰੱਖੀ ਮੰਨੀ ਜਾਂਦੀ ਹੈ ਜਿਸ ਕਰਕੇ ਇਸ ਦਾ ਨਾਂ ਕੁਸ਼ਪੁਰ ਜਾਂ ਕੁਸ਼ਵਾਰ ਪੈ ਗਿਆ ਜੋ ਸਮਾਂ ਪਾ ਕੇ ਕਸੂਰ ਹੋ ਗਿਆ। ਮੁਸਲਮਾਨ ਰਾਜ ਦੇ ਅਖ਼ੀਰਲੇ ਸਮੇਂ ਤੀਕ ਇਤਿਹਾਸ ਵਿਚ ਕਸੂਰ ਸ਼ਹਿਰ ਬਾਰੇ ਜ਼ਿਕਰ ਨਹੀਂ ਆਉਂਦਾ। ਮੁਗ਼ਲ ਬਾਦਸ਼ਾਹ ਬਾਬਰ ਜਾਂ ਉਸਦੇ ਪੋਤਰੇ ਅਕਬਰ ਦੇ ਰਾਜ ਕਾਲ ਦੌਰਾਨ ਇਹ ਸ਼ਹਿਰ ਇਕ ਮੁਸਲਮਾਨ ਬਸਤੀ ਵਜੋਂ ਆਬਾਦ ਹੋਇਆ। ਇਤਿਹਾਸਕਾਰ ਜੇ.ਡੀ. ਕਨਿੰਘਮ ਦਾ ਵਿਚਾਰ ਹੈ ਕਿ ਸੱਤਵੀਂ ਸਦੀ ਵਿਚ ਪ੍ਰਸਿੱਧ ਚੀਨੀ ਯਾਤਰੀ ਹਿਊਨਸਾਂਗ ਇਸ ਸ਼ਹਿਰ ਵਿਚ ਆਇਆ ਸੀ।

        ਸਿੱਖਾਂ ਦੇ ਤਾਕਤ ਵਿਚ ਆਉਣ ਤੋਂ ਬਾਅਦ ਕਸੂਰ ਦੇ ਪਠਾਣਾਂ ਤੇ ਸਿੱਖਾਂ ਵਿਚ ਝੜਪਾਂ ਹੋਣੀਆਂ ਸ਼ੁਰੂ ਹੋ ਗਈਆਂ।ਸੰਨ 1763 ਵਿਚ ਖ਼ਾਲਸਾ ਦਲ ਨੇ ਕਸੂਰ ਦੇ ਹਾਕਮ ਉਸਮਾਨ ਖ਼ਾਨ ਨੂੰ ਕਤਲ ਕਰਕੇ ਕਸੂਰ ਉਤੇ ਕਬਜ਼ਾ ਕਰ ਲਿਆ ਪਰ 1794 ਵਿਚ ਪਠਾਣਾਂ ਨੇ ਆਪਣੀ ਆਜ਼ਾਦੀ ਮੁੜ ਬਹਾਲ ਕਰ ਲਈ। ਸੰਨ 1807 ਵਿਚ ਮਹਾਰਾਜਾ ਰਣਜੀਤ ਸਿੰਘ ਨੇ ਇਥੋਂ ਦੇ ਹਾਕਮ ਕੁਤਬ-ਉਦ-ਦੀਨ ਨੂੰ ਜਿੱਤ ਕੇ ਕਸੂਰ ਨੂੰ ਸਿੱਖ ਰਾਜ ਵਿਚ ਮਿਲਾ ਲਿਆ।

    ਇਸ ਇਲਾਕੇ ਵਿਚ ਬਹੁਤੀ ਵਸੋਂ ਮੁਸਲਮਾਨਾਂ ਦੀ ਹੀ ਰਹੀ ਹੈ। ਕਸੂਰ ਸ਼ਹਿਰ ਵਿਚ ਮਸਜਿਦਾਂ ਵੀ ਬਹੁਤ ਹਨ ਜਿਨ੍ਹਾਂ ਵਿਚੋਂ ਜਾਮਾ ਮਸਜਿਦ, ਹੁਸੈਨ ਖ਼ਾਨ ਮਸਜਿਦ ਅਤੇ ਮਸਜਿਦ ਵਾਦਾ ਖ਼ਾਨ ਬਹੁਤ ਪ੍ਰਸਿੱਧ ਹਨ। ਇਹ ਪੀਰਾਂ ਫ਼ਕੀਰਾਂ ਦਾ ਸ਼ਹਿਰ ਹੈ। ਇਥੇ 300 ਤੋਂ ਵੱਧ ਮਕਬਰੇ ਅਜੇ ਵੀ ਮੌਜੂਦ ਹਨ। ਇਨ੍ਹਾਂ ਵਿਚੋਂ  ਸਦਰ ਦੀਵਾਨ ਅਨਸਾਰੀ, ਹਾਜ਼ੀ ਮੁਹੰਮਦ ਸ਼ਰੀਫ, ਸ਼ਾਹ ਇਨਾਇਤ, ਬੁੱਲ੍ਹੇ ਸ਼ਾਹ, ਸ਼ਾਹ ਕਮਾਲ ਚਿਸ਼ਤੀ ਅਤੇ ਬਾਵਾ ਥੰਮ੍ਹਣ ਦੀਆਂ ਯਾਦਗਾਰਾਂ ਦੀ ਬਹੁਤ ਮਾਨਤਾ ਹੈ। ਸਦਰ ਦੀਵਾਨ ਅਨਸਾਰੀ ਦੇ ਮਕਬਰੇ ਉਤੇ ਹਰ ਸਾਲ ਮਾਘ ਦੇ ਮਹੀਨੇ ਬਸੰਤ ਪੰਚਮੀ ਨੂੰ ਅਤੇ ਬਾਵਾ ਥੰਮ੍ਹਣ ਦੀ ਸਮਾਧ ਉਤੇ ਵਿਸਾਖੀ ਵਾਲੇ ਦਿਨ ਭਾਰੀ ਮੇਲਾ ਲਗਦਾ ਹੈ।

         ਇਥੇ ਮਿਉਂਸਪਲ ਕਮੇਟੀ ਪਹਿਲੀ ਵਾਰੀ ਸੰਨ 1867 ਵਿਚ ਬਣੀ। ਇਥੇ ਚਮੜੇ ਦੀ ਰੰਗਾਈ ਅਤੇ ਚਮੜੇ ਦੇ ਸਮਾਨ ਦਾ ਉਦਯੋਗ ਕਾਫ਼ੀ ਵਿਕਸਤ ਹੈ। ਇਕ ਹਸਪਤਾਲ ਅਤੇ ਪੰਜਾਬ ਯੂਨੀਵਰਸਿਟੀ ਲਾਹੌਰ ਨਾਲ ਸਬੰਧਤ ਇਕ ਕਾਲਜ ਇਥੋਂ ਦੀਆਂ ਮੁੱਖ ਸੰਸਥਾਵਾਂ ਹਨ।ਕਸੂਰ ਦੀ ਮੇਥੀ, ਖਜੂਰ ਅਤੇ ਜੁੱਤੀ ਬਹੁਤ ਪ੍ਰਸਿੱਧ ਹਨ। 'ਕਸੂਰੀ ਜੁੱਤੀ' ਤੇ ਲੋਕ-ਗੀਤ ਵੀ ਬਣੇ ਹੋਏ ਹਨ।

 ਆਬਾਦੀ - 55,523 (1981)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 7598, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-07-19-02-35-03, ਹਵਾਲੇ/ਟਿੱਪਣੀਆਂ: ਹ. ਪੁ. –ਅੈਨ. ਬ੍ਰਿ. 13:248; ਪੰ. ਵਿ. ਕੋ. 6:422; ਪੰ. ਲੋ. ਵਿ. ਕੋ. 4:943

ਕਸੂਰ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਸੂਰ, ਅਰਬੀ : ਕਸੂਰ √ਕਸਰ=ਛੋਟਾ ਹੋਣਾ) / ਪੁਲਿੰਗ :੧. ਨੁਕਸ; ੨. ਐਬ, ਖੋਟ, ਅਪਰਾਧ, ਗੁਨਾਹ, ਦੋਸ਼, ਗ਼ਲਤੀ, ਖਤਾ, (ਲਾਗੂ ਕਿਰਿਆ : ਹੋਣਾ, ਕਰਨਾ, ਕੱਢਣਾ, ਦੱਸਣਾ, ਬਖਸ਼ਣਾ, ਮਾਫ਼ ਕਰਨਾ, ਲੱਭਣਾ)

–ਕਸੂਰਦਾਰ, ਵਿਸ਼ੇਸ਼ਣ : ਕਸੂਰ ਕਰਨ ਵਾਲਾ, ਗੁਨਾਹੀ

–ਕਸੂਰਮੰਦ, ਵਿਸ਼ੇਸ਼ਣ : ਕਸੂਰ ਕਰਨ ਵਾਲਾ, ਕਸੂਰਵਾਰ

–ਕਸੂਰਵੰਦ, ਵਿਸ਼ੇਸ਼ਣ : ਕਸੂਰ ਕਰਨ ਵਾਲਾ, ਕਸੂਰਵਾਰ

–ਕਸੂਰਵਾਰ, ਵਿਸ਼ੇਸ਼ਣ : ਕਸੂਰ ਕਰਨ ਵਾਲਾ, ਖਤਾਕਾਰ, ਗੁਨ੍ਹਾਗਾਰ, ਅਪਰਾਧੀ, ਦੋਸ਼ੀ, ਮੁਜਰਮ

–ਕਸੂਰ-ਮਾਫ਼, ਅਵਯ : ਜਦੋਂ ਕੋਈ ਕਸੂਰ ਕਰਦਾ ਹੈ ਤਾਂ ਬਖਸ਼ਵਾਉਣ ਲਈ ਇਹ ਸ਼ਬਦ ਕਹਿੰਦਾ ਹੈ, ਦੂਸਰੇ ਦੀ ਗ਼ਲਤੀ ਕੱਢਣ ਜਾਂ ਉਸ ਦੇ ਖਿਲਾਫ਼ ਜਾਣ ਵਾਲੀ ਕੋਈ ਗੱਲ ਕਰਨ ਤੋਂ ਪਹਿਲਾਂ ਵੀ ਕਈ ਇਹ ਸ਼ਬਦ ਕਹਿ ਦਿੰਦੇ ਹਨ

–ਕਸੂਰੀ, ਵਿਸ਼ੇਸ਼ਣ : ਗੁਨ੍ਹਾਗਾਰ, ਕਸੂਰਵਾਰ, ਔਗਣਹਾਰ

–ਬੇ-ਕਸੂਰ, ਵਿਸ਼ੇਸ਼ਣ : ਜਿਸ ਦਾ ਕੋਈ ਕਸੂਰ ਨਾ ਹੋਵੇ, ਨਿਰਦੋਸ਼


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 948, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-05-04-21-41, ਹਵਾਲੇ/ਟਿੱਪਣੀਆਂ:

ਕਸੂਰ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਸੂਰ, (ਅਰਬੀ, ਕਸਰ=ਤੋੜਨਾ) / ਪੁਲਿੰਗ : ਕਸਰ ਦਾ ਬਹੁ-ਵਚਨ, ਬਹੁਤੀਆਂ ਕਸਰਾਂ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1128, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-05-04-22-03, ਹਵਾਲੇ/ਟਿੱਪਣੀਆਂ:

ਕਸੂਰ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਸੂਰ, (ਲਹਿੰਦੀ) (ਅਰਬੀ : ਕਸਰ=ਘੱਟ ਕਰਨਾ) / ਪੁਲਿੰਗ : ੧. ਕਟੌਤੀ ਜੋ ਪੈਦਾਵਾਰ ਦੇ ਸਰਕਾਰੀ ਜਾਂ ਕਾਸ਼ਤਕਾਰ ਦੇ ਹਿੱਸੇ ਵਿਚੋਂ ਕੀਤੀ ਜਾਵੇ; ੨. ਬਾਰਾਂ ਮਹੀਨਿਆਂ ਦੇ ਕਰਜ਼ੇ ਉਤੇ ਤੇਰਾਂ ਮਹੀਨਿਆਂ ਦਾ ਸੂਦ ਉਗਰਾਹੁਣ ਦੀ ਕਿਰਿਆ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1128, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-05-04-22-20, ਹਵਾਲੇ/ਟਿੱਪਣੀਆਂ:

ਕਸੂਰ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਸੂਰ, (ਸੰਸਕ੍ਰਿਤ : ਕੁਸ਼+ਪੁਰ) / ਪੁਲਿੰਗ : ਪੰਜਾਬ ਦਾ ਇੱਕ ਪਰਸਿੱਧ ਸ਼ਹਿਰ ਜਿਸ ਬਾਰੇ ਮਸ਼ਹੂਰ ਹੈ ਕਿ ਇਸ ਨੂੰ ਸ਼੍ਰੀ ਰਾਮ ਚੰਦਰ ਦੇ ਪੁੱਤਰ ਕੁਸ਼ ਨੇ ਵਸਾਇਆ ਸੀ

–ਕਸੂਰੀ, ਵਿਸ਼ੇਸ਼ਣ : ਕਸੂਰ ਨਾਲ ਸਬੰਧਤ, ਕਸੂਰ ਸ਼ਹਿਰ ਦਾ, ਪੁਲਿੰਗ : ਕਸੂਰ ਸ਼ਹਿਰ ਦਾ ਰਹਿਣ ਵਾਲਾ 

–ਕਸੂਰੀਆ, ਵਿਸ਼ੇਸ਼ਣ : ਕਸੂਰ ਦਾ ਰਹਿਣ ਵਾਲਾ

–ਕਸੂਰੀ ਮੇਥੀ, ਇਸਤਰੀ ਲਿੰਗ : ਕਸੂਰ ਸ਼ਹਿਰ ਦੀ ਮੇਥੀ ਜੋ ਆਪਣੀ ਖੁਸ਼ਬੋ ਕਰ ਕੇ ਬਹੁਤ ਪਰਸਿੱਧ ਹੈ 


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1128, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-05-04-22-40, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ

Attt


Suraj batth, ( 2022/07/30 10:4155)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.