ਕਾਟ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਾਟ (ਨਾਂ,ਇ) ਕੱਪੜੇ ਨੂੰ ਵਿਧੀਵਤ ਕੱਟਣ ਦੀ ਜੁਗਤ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7782, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕਾਟ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਾਟ [ਨਾਂਇ] ਕੱਟਣ ਦੀ ਕਿਰਿਆ; ਕਿਸੇ ਦੀ ਗੱਲ ਦਾ ਵਿਰੋਧ ਕਰਨ ਦਾ ਭਾਵ; ਤਾਸ਼ ਦੀ ਗੱਦੀ ਨੂੰ ਦੋ ਹਿੱਸਿਆਂ ਵਿੱਚ ਵੰਡਣ ਦਾ ਭਾਵ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7773, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਾਟ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਾਟ. ਸੰਗ੍ਯਾ—ਕੱਟਣ ਦੀ ਕ੍ਰਿਯਾ। ੨ ਵਸਤ੍ਰ ਆਦਿਕ ਦੀ ਬ੍ਯੋਂਤ. ਤਰਾਸ਼। ੩ ਘਾਉ. ਜ਼ਖ਼ਮ। ੪ ਸੰ. ਗਹਿਰਾਈ. ਡੂੰਘਿਆਈ। ੫ ਰਕਮ ਦੀ ਮਿਨਹਾਈ (deduction). ਜਿਵੇਂ—ਤਨਖਾਹ ਵਿੱਚੋਂ ਪੰਜ ਰੁਪਯੇ ਮਹੀਨਾ ਕਾਟ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7632, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਾਟ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਕਾਟ ਵੇਖੋ ਕਟਿ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 7549, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਕਾਟ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਾਟ, ਪੁਲਿੰਗ : ਕਾਰਡ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 547, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-02-12-38-25, ਹਵਾਲੇ/ਟਿੱਪਣੀਆਂ:

ਕਾਟ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਾਟ, ਇਸਤਰੀ ਲਿੰਗ : ੧. ਸਮਤਲ ਸ਼ਕਲ ਜਿਹੜੀ ਕਿ ਕਿਸੇ ਨਿੱਗਰ (Solid) ਨੂੰ ਕਿਸੇ ਸਮਤਲ ਦੁਆਰਾ ਕੱਟਣ ਤੋਂ ਪੈਦਾ ਹੁੰਦੀ ਹੈ; ੨. ਇਸ ਸਮਤਲ ਸ਼ਕਲ ਦਾ ਖੇਤਰ ਫਲ; ੩. ਚੱਕਰ, ਟੋਟਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 547, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-02-12-39-01, ਹਵਾਲੇ/ਟਿੱਪਣੀਆਂ:

ਕਾਟ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਾਟ, ਪੁਲਿੰਗ : ਕਾਠ

–ਕਾਟ ਕਬਾੜ, ਪੁਲਿੰਗ : ਕਾਠ ਕਬਾੜ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 547, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-02-12-39-29, ਹਵਾਲੇ/ਟਿੱਪਣੀਆਂ:

ਕਾਟ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਾਟ, (ਸੰਸਕ੍ਰਿਤ √कृत्+ਕੱਟਣਾ; ਪ੍ਰਾਕ੍ਰਿਤ : कट्ट; ਗੁਜਰਾਤੀ : ਕਾਟਵੂੰ; ਸਿੰਧੀ : ਕਟਣੂੰ; ਬੰਗਾਲੀ, ਕਾਟਿਣਾ) \ ਇਸਤਰੀ ਲਿੰਗ : ੧. ਕੱਟਣ ਦਾ ਕੰਮ, ਕਟਾਈ, ਕਟੌਤੀ, ਛਾਂਟੀ; ੨. ਜ਼ਖ਼ਮ, ਘਾਉ, ਦੰਦਾਂ ਦੀ ਕੱਟੀ ਹੋਈ ਚੀਜ਼; ੩. ਖਰਾਸ਼; ੪. ਦੁਸ਼ਮਣੀ, ਵੈਰ; ੫. ਬੁਰਾਈ, ਬਦੀ; ੬. ਪਾਣੀ ਨਾਲ ਜੋ ਦਰਿਆ ਦਾ ਕਿਨਾਰਾ ਉੜ ਜਾਵੇ, ਰਵਾਨੀ, ਢਾ, ਆਖਰ, ਮਿਤੀ ਕਾਟਾ; ੭. ਤਾਸ਼ ਦੀ ਗੱਠੀ ਨੂੰ ਦੋ ਭਾਗਾਂ ਵਿੱਚ ਕਰਨ ਦੀ ਕਿਰਿਆ, ਤਾਸ਼ ਦੇ ਇੱਕ ਰੰਗ ਦੀ ਸਰ ਤੇ ਦੂਜੇ ਰੰਗ ਦ ਪੱਤੇ ਦਾ ਸੁੱਟਣਾ; ੮. ਪਰਭਾਵ

–ਕਾਟ ਕਬਾਲਾ (ਕਾਨੂੰਨ), ਪਰਿਭਾਸ਼ਾ / ਪੁਲਿੰਗ : ੧. ਕਨੂੰਨੀ ਲਿਖਤ ਜਿਸ ਅਨੁਸਾਰ ਜੇ ਚੀਜ਼ ਦਾ ਮੁੱਲ ਮਿਥੀ ਤਰੀਕ ਤੱਕ ਵਾਪਸ ਨਾ ਕੀਤਾ ਜਾਵੇ ਤਾਂ ਉਸ ਚੀਜ਼ ਦਾ ਵੇਚਣਾ (ਫਰੋਖ਼ਤ) ਬੰਦ ਹੋ ਜਾਂਦਾ ਹੈ

–ਕਾਟ ਕਰਨਾ,  ਮੁਹਾਵਰਾ / ਕਿਰਿਆ ਸਕਰਮਕ : ੧. ਕੱਟਣਾ; ੨. ਅਸਰ ਕਰਨਾ; ੩. ਨੁਕਸਾਨ ਪਹੁੰਚਾਉਣਾ; ੪. ਜ਼ਖ਼ਮ ਪਾ ਦੇਣਾ; ੫. ਤੋੜ ਕਰਨਾ; ੬. ਉੱਤਰ ਦੇਣਾ, ਤਰਦੀਦ ਕਰਨਾ; ੭. ਪਾਣੀ ਦਾ ਧਰਤੀ ਨੂੰ ਕੱਟ ਕੇ ਬਹਿਣ ਲਈ ਰਸਤਾ ਬਣਾ ਲੈਣਾ

–ਕਾਟ ਛਾਂਟ, ਇਸਤਰੀ ਲਿੰਗ  : ੧. ਕੱਖ ਵੱਢ ਕੇ ਠੀਕ ਕਰਨ ਦੀ ਕਿਰਿਆ, ਛੰਗਾਈ, ਪੌਦੇ ਕੱਟਣੇ, ਛਾਂਟੀ; ੨. ਹਿਸਾਬ ਵਿੱਚ ਘਾਟਾ ਵਾਧਾ; ੩. ਕਤਰ ਵਿਉਂਤ, ਕਮੀ, ਘਟਾਉ (ਲਾਗੂ ਕਿਰਿਆ : ਕਰਨਾ, ਹੋਣਾ); ੪. ਸੋਧ ਸੁਧਾਈ, ਤਰਮੀਮ; ੫. ਰੱਦੀ, ਨਾਕਾਰਾ ਵਸਤੂ

–ਕਾਟ ਫਾਂਸ, ਇਸਤਰੀ ਲਿੰਗ : ੧. ਚਲਾਕੀ, ਇਆਰੀ; ੨. ਅਮਾਨਤ ਜਾਂ ਹੱਕ ਵਿੱਚ ਘਾਟਾ ਵਾਧਾ; ੩. ਲਗਾਈ ਬੁਝਾਈ, ਚੁਗਲਖੋਰੀ ( ਲਾਗੂ ਕਿਰਿਆ : ਹੋਣਾ, ਕਰਨਾ, ਆਉਣਾ)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 458, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-02-12-39-49, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.