ਕਾਫੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਾਫੀ. ਅ਼ ਵਿ—ਕਫ਼ਾਯਤ (ਸਰਫਾ) ਕਰਨ ਵਾਲਾ. ਸੰਜਮੀ। ੨ ਸੰਗ੍ਯਾ—ਕਰਤਾਰ। ੩ ਇੱਕ ਰਾਗਿਣੀ, ਜੋ ਕਾਫੀ ਠਾਟ ਦੀ ਸੰਪੂਰਣ ਰਾਗਿਣੀ ਹੈ. ਇਸ ਨੂੰ ਗਾਂਧਾਰ ਸ਼ੁੱਧ ਅਤੇ ਕੋਮਲ ਦੋਵੇਂ ਲਗਦੇ ਹਨ. ਨਿ੄੠ਦ ਕੋਮਲ ਅਤੇ ਬਾਕੀ ਸਾਰੇ ਸ਼ੁੱਧ ਸੁਰ ਹਨ. ਪੰਚਮ ਵਾਦੀ ਅਤੇ ੄ੜਜ ਸੰਵਾਦੀ ਹੈ. ਗਾਉਣ ਦਾ ਵੇਲਾ ਦਿਨ ਦਾ ਚੌਥਾ ਪਹਿਰ ਹੈ. ਕਈਆਂ ਨੇ ਕਾਫੀ ਨੂੰ ਧਮਾਰ ਨਾਉਂ ਦਿੱਤਾ ਹੈ.

 

ਆਰੋਹੀ—੄ ਰ ਗਾ ਮ ਪ ਧ ਨਾ ੄.

ਅਵਰੋਹੀ—੄ ਨਾ ਧ ਪ ਮ ਗਾ ਰ ੄.

ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਾਫੀ ਵੱਖਰੀ ਨਹੀਂ ਲਿਖੀ, ਕਿੰਤੂ ਆਸਾ , ਤਿਲੰਗ, ਸੂਹੀ ਅਤੇ ਮਾਰੂ ਨਾਲ ਮਿਲਾਕੇ ਲਿਖੀ ਗਈ ਹੈ.

ਗੀਤ ਦੀ ਇੱਕ ਧਾਰਣਾ. ਅ਼ਰਬੀ ਵਿੱਚ “ਕ਼ਾਫ਼ੀ” ਦਾ ਅਰਥ ਹੈ ਪਿੱਛੇ ਚੱਲਣ ਵਾਲਾ. ਅਨੁਚਰ. ਅਨੁਗਾਮੀ. ਛੰਦ ਦਾ ਉਹ ਪਦ , ਜੋ ੎ਥਾਈ (ਰਹਾਉ) ਹੋਵੇ, ਜਿਸ ਪਿੱਛੇ ਹੋਰ ਤੁਕਾਂ ਗਾਉਣ ਸਮੇਂ ਜੋੜੀਆਂ ਜਾਣ, ਅਤੇ ਜੋ ਮੁੜ ਮੁੜ ਗੀਤ ਦੇ ਤਾਲ ਵਿਸ਼੍ਰਾਮ ਪੁਰ ਆਵੇ, ਸੋ “ਕ਼ਾਫ਼ੀ” ਹੈ. ਇਹ ਛੰਦ ਦੀ ਖਾਸ ਜਾਤਿ ਨਹੀਂ ਹੈ. ਸੂਫ਼ੀ ਫ਼ਕ਼ੀਰ ਜੋ ਪ੍ਰੇਮਰਸ ਭਰੇ ਪਦ ਗਾਇਆ ਕਰਦੇ ਹਨ, ਅਤੇ ਜਿਨ੍ਹਾਂ ਪਿੱਛੇ ਸਾਰੀ ਮੰਡਲੀ ਮੁਖੀਏ ਦੇ ਕਹੇ ਪਦ ਨੂੰ ਦੁਹਰਾਉਂਦੀ ਹੈ, ਉਹ ਕ਼ਾਫ਼ੀ ਨਾਮ ਤੋਂ ਪ੍ਰਸਿੱਧ ਹਨ. ਦੇਖੋ, ਮੀਆਂ ਬਖ਼ਸ਼ ਦੀ ਕ਼ਾਫ਼ੀ:—

ਮਿਠੜੀ ਪੌਨ ਮੋਰ ਮਨ ਭਾਵੇ,

ਕੋਇਲ ਮਸ੍ਤ ਅਵਾਜ਼ ਸੁਨਾਵੇ,

ਕੈਸੇ ਗੀਤ ਪਪੀਹਾ ਗਾਵੇ,

ਝਿਮ ਝਿਮ ਮੇਘ ਮਲਾਰੇ.xxx

ਇਸ ਧਾਰਣਾ ਵਿੱਚ ਤਿੰਨ ਪਦ ਸੋਲਾਂ ਸੋਲਾਂ ਮਾਤ੍ਰਾ ਦੇ ਹਨ, ਅੰਤ ਦਾ ਰਹਾਉ (ਕ਼ਾਫ਼ੀ) ੧੨ ਮਾਤ੍ਰਾ ਦਾ ਹੈ.

(ਅ) ਬੁਲ੍ਹੇਸ਼ਾਹ ਫ਼ਕ਼ੀਰ ਦੀਆਂ ਕ਼ਾਫ਼ੀਆਂ ਭੀ ਪੰਜਾਬ ਵਿੱਚ ਬਹੁਤ ਪ੍ਰਸਿੱਧ ਹਨ, ਜੋ ਬਹੁਤ ਚੌਪਈ ਦਾ ਰੂਪ (ਸੋਲਾਂ ਮਾਤ੍ਰਾ ਦੀਆਂ) ਹਨ, ਯਥਾ:—

ਉਠ ਜਾਗ ਘੁਰਾੜੇ ਮਾਰ ਨਹੀਂ,—

ਤੂੰ ਏਸ ਜਹਾਨੋ ਜਾਵੇਂਗੀ,

ਫਿਰ ਕਦਮ ਨ ਏਥੇ ਪਾਂਵੇਂਗੀ,

ਇਹ ਜੋਬਨ ਰੂਪ ਲੁਟਾਂਵੇਗੀ,

ਤੂੰ ਰਹਿਣਾ ਵਿੱਚ ਸੰਸਾਰ ਨਹੀਂ.—

ਮਁ੣ਹ ਆਈ ਬਾਤ ਨ ਰਹਿੰਦੀ ਹੈ,—

ਉਹ ਸ਼ੌਹ ਅਸਾਥੋਂ ਵੱਖ ਨਹੀਂ,

ਬਿਨ ਸ਼ੌਹ ਤੋਂ ਦੂਜਾ ਕੱਖ ਨਹੀਂ,

ਪਰ ਦੇਖਣ ਵਾਲੀ ਅੱਖ ਨਹੀ,

ਇਹ ਜਾਨ ਪਈ ਦੁਖ ਸਹਿੰਦੀ ਹੈ.—

(ੲ) ਕਈਆਂ ਨੇ “ਤਾਟੰਕ” ਛੰਦ ਦੀ ਚਾਲ ਨੂੰ ਹੀ “ਕ਼ਾਫ਼ੀ” ਦਾ ਸਰੂਪ ਦੱਸਿਆ ਹੈ, ਪਰ ਇਹ ਸਹੀ ਨਹੀਂ, ਕਿਉਂਕਿ ਕ਼ਾਫ਼ੀ ਖਾਸ ਛੰਦ ਨਹੀਂ ਹੈ ਕਿੰਤੂ ਗਾਉਣ ਦਾ ਇੱਕ ਢੰਗ ਹੈ। ੫ ਅ਼ਰਬ ਮਿਸਰ ਆਦਿਕ ਵਿੱਚ ਹੋਣ ਵਾਲਾ ਇੱਕ ਪੌਦਾ, ਜਿਸ ਨੂੰ ਮਕੋਯ ਜੇਹੇ ਫਲ ਲਗਦੇ ਹਨ. ਇਨ੍ਹਾਂ ਫਲਾਂ ਨੂੰ ਭੁੰਨਕੇ, ਆਟਾ ਬਣਾ ਲੈਂਦੇ ਹਨ. ਅਤੇ ਉਸ ਚੂਰਣ ਨੂੰ ਚਾਯ (ਚਾਹ) ਦੀ ਤਰਾਂ ਉਬਾਲਕੇ ਪੀਂਦੇ ਹਨ. ਕਾਹਵਾ. Coffee ਕਾਫ਼ੀ ਦੀ ਤਾਸੀਰ ਗਰਮ ਖ਼ੁਸ਼ਕ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 28885, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਾਫੀ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਕਾਫੀ (ਸੰ.। ਹਿੰਦੀ) ਹਿੰਦੀ ਵਿਚ ਰਾਗਨੀ ਦਾ ਨਾਮ ਦੱਸਦੇ ਹਨ ਜੋ ਸੰਪੂਰਨ ਹੈ, ਪਰੰਤੂ ਪੰਜਾਬੀ ਵਿਚ ਇਹ ਇਕ ਪ੍ਰਬੰਧਕ ਚਾਲ ਹੈ, ਜੋ ਕਵੀ ਲੋਕ ਰਚਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਸੂਹੀ, ਤਿਲੰਗ, ਆਸਾ ਆਦ ਰਾਗਾਂ ਦੇ ਨਾਲ ਕਾਫੀ ਲਿਖ੍ਯਾ ਹੈ ਤੇ ਗੇਣਤੀ ਵਿਚ ਬੀ ਨਹੀਂ ਆਇਆ। ਇਸ ਤੋਂ ਬੀ ਛੰਦ ਦੀ ਚਾਲ ਸਹੀ ਹੁੰਦੀ ਹੈ। ਬਾਣੀ ਬਿਉਰਾ ਵਿਚ ਦਸਿਆ ਹੈ ਕਿ ਸਿੰਧੜੇ ਨੂੰ ਕਈ ਕਾਫੀ ਕਹਿੰਦੇ ਹਨ, ਪਰ ਓਥੇ ਹੀ ਮੁਕਾਬਲਾ ਕਰਕੇ ਦੱਸਿਆ ਹੈ ਕਿ ਇਹ ਸਿੰਧੜਾ ਨਹੀਂ ਹੈ*

----------

* ਦੇਖੋ , ਬਾਣੀ ਬਿਉਰਾ ਕ੍ਰਿਤ ਡਾਕਟਰ ਚਰਨ ਸਿੰਘ ਜੀ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 28832, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਕਾਫੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਾਫੀ, (ਅਰਬੀ : ਕਾਫੀ<ਕਿਫਾਇਤ=ਕਾਫੀ ਹੋਣਾ, ਬਥੇਰਾ ਹੋਣਾ) \ ਵਿਸ਼ੇਸ਼ਣ : ੧. ਜਿੰਨੇ ਨਾਲ ਕੰਮ ਸਰੇ, ਬਥੇਰਾਂ, ਬਹੁਤ,ਚੋਖਾ; ੨. ਫ਼ਿਕਾ ਦੀ ਇੱਕ ਕਿਤਾਬ ਦਾ ਨਾਂ; ੩. ਵਾਕਾਬੋਧ ਦੀ ਇੱਕ ਕਿਤਾਬ

–ਕਾਫੀ ਸੋ ਵਾਫੀ, ਅਖੌਤ : ਜਿੰਨੇ ਨਾਲ ਕੰਮ ਸਰ ਜਾਵੇ ਉਹ ਹੀ ਬਥੇਰਾ ਹੁੰਦਾ ਹੈ

–ਕਾਫੀ ਤੋਂ ਵੱਧ, ਵਿਸ਼ੇਸ਼ਣ : ਲੋੜ ਨਾਲੋਂ ਵਧੀਕ, ਬਹੁਤ ਜ਼ਿਆਦਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1406, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-13-01-53-47, ਹਵਾਲੇ/ਟਿੱਪਣੀਆਂ:

ਕਾਫੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਾਫੀ, (ਹਿੰਦੀ : काफी) \ ਇਸਤਰੀ ਲਿੰਗ : ੧. ਇੱਕ ਰਾਗਨੀ ਜੋ ਕਾਫੀ ਠਾਟ ਦੀ ਸੰਪੂਰਨ ਰਾਗਨੀ ਹੈ ਇਸ ਨੂੰ ਗਾਂਧਾਰ ਸ਼ੁੱਧ ਅਤੇ ਕੋਮਲ ਦੋਵੇਂ ਲੱਗਦੇ ਹਨ, ਨਿਸ਼ਾਦ ਕੋਮਲ ਅਤੇ ਬਾਕੀ ਸਾਰੇ ਸ਼ੁੱਧ ਸੁਰ ਹਨ, ਪੰਚਮਵਾਦੀ ਅਤੇ ਸ਼ੜਜ ਸੰਵਾਦੀ ਹੈ ਇਸ ਦੇ ਗਾਉਣ ਦਾ ਵੇਲਾ ਦਿਨ ਦਾ ਚੌਥਾ ਪਹਿਰ ਹੈ, ਇਸ ਨੂੰ ਧਮਾਰ ਵੀ ਕਹਿੰਦੇ ਹਨ; ਗੁਰੂ ਗ੍ਰੰਥ ਸਾਹਿਬ ਵਿੱਚ ਕਾਫ਼ੀ ਵੱਖਰੀ ਨਹੀਂ ਲਿਖੀ ਸਗੋਂ ਆਸਾ ਤਿਲੰਗ ਸੂਹੀ ਅਤੇ ਮਾਰੂ ਨਾਲ ਮਿਲਾ ਕੇ ਲਿਖੀ ਗਈ ਹੈ; ੨. ਪੰਜਾਬੀ ਦਾ ਇੱਕ ਕਾਵਿ ਛੰਦ; ੩. ਕਈ ਇਸ ਨੂੰ ਅਰਬੀ ‘ਕਫਾ’ ਜਿਸ ਦੇ ਅਰਥ ਹਨ ‘ ਪਿਛੇ ਚਲਣਾ’ ਤੋਂ ਨਿਕਲਿਆ ਦਸਦੇ ਹਨ, ਸੂਫ਼ੀ ਫ਼ਕੀਰ ਜੋ ਪ੍ਰੇਮ ਰਸ ਭਰੇ ਪਦ ਗਾਇਆ ਕਰਦੇ ਸਨ ਉਨ੍ਹਾਂ ਪਿੱਛੇ ਸਾਰੀ ਮੰਡਲੀ ਉਸ ਪਦ ਨੂੰ ਦੁਹਰਾਂਦੀ ਸੀ, ਇਸ ਲਈ ਇਸ ਲਈ ਇਹ ਦਾ ਨਾਉਂ ਕਾਫੀ ਪਿਆ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1069, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-13-01-54-15, ਹਵਾਲੇ/ਟਿੱਪਣੀਆਂ:

ਕਾਫੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਾਫੀ, (ਕਾਫ਼ਾ, ਐਬੇਸੀਨੀਆ ਦੇ ਇੱਕ ਪ੍ਰਾਂਤ ਵੱਲ ਤੱਧਿਤ ਜਿਸ ਦੀ ਧਰਤੀ ਕਾਫ਼ੀ ਬ੍ਰਿਛ ਦੀ ਜਨਮ ਭੋਇ ਹੈ, ਟਾਕਰਾ ਕਰੋ / ਅਰਬੀ : ਕਾਹਵਾ=ਸ਼ਰਾਬ<ਤੁਰਕੀ : ਕਾਹਵੇਂ, ਅੰਗਰੇਜ਼ੀ : Coffee, ਫ਼ਰਾਂਸੀਸੀ : Cafi) \ ਇਸਤਰੀ ਲਿੰਗ : ਚਾਹ ਦੀ ਤਰ੍ਹਾਂ ਉਬਾਲਾ ਦੇ ਕੇ ਪੀਣ ਵਾਲੀ ਇੱਕ ਹਲਕੀ ਨਸ਼ੀਲੀ ਚੀਜ਼, ਕਾਹਵਾ, ਇੱਕ ਬੂਟਾ ਜਿਸ ਦੇ ਬੀਜ ਭੁੰਨ ਕੇ ਚਾਹ ਵਾਂਗ ਉਬਾਲ ਕੇ ਪੀਂਦੇ ਹਨ

–ਕਾਫੀ ਹਾਊਸ, ਪੁਲਿੰਗ : ਉਹ ਥਾਂ ਜਿਥੇ ਕਾਫੀ ਵਿਕਦੀ ਹੈ, ਕਾਹਵਾਖਾਨਾ

–ਕਰੀਮ ਕਾਫੀ, ਇਸਤਰੀ ਲਿੰਗ : ਉਹ ਕਾਫੀ ਜਿਸ ਵਿੱਚ ਦੁੱਧ ਦੀ ਥਾਂ ਕਰੀਮ ਪਾਈ ਹੋਵੇ

–ਕੋਲਡ ਕਾਫੀ, ਇਸਤਰੀ ਲਿੰਗ :  ਠੰਢੀ ਕਾਫੀ, ਉਹ ਕਾਫੀ ਜਿਸ ਵਿੱਚ ਬਰਫ ਪਾਈ ਹੋਵੇ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1069, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-13-02-32-39, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ

Hor jaankari


Savita, ( 2020/05/06 10:2304)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.