ਕੁਠਾਲੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੁਠਾਲੀ. ਸੰ. ਕੁ—੎ਥਾਲੀ. ਸੰਗ੍ਯਾ—ਮਿੱਟੀ ਦੀ ਥਾਲੀ. ਮਿੱਟੀ ਦਾ ਬਣਾਇਆ ਭਾਂਡਾ , ਜਿਸ ਵਿੱਚ ਸੁਨਿਆਰ ਸੁਇਨਾ ਚਾਂਦੀ ਆਦਿਕ ਧਾਤਾਂ ਢਾਲਦਾ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6503, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੁਠਾਲੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੁਠਾਲੀ, (ਸੰਸਕ੍ਰਿਤ : कु=ਧਰਤੀ (ਮਿੱਟੀ)+ਠਾਲੀ<ਸੰਸਕ੍ਰਿਤ : स्थाली=ਕੁੱਜੀ) \ ਇਸਤਰੀ ਲਿੰਗ : ਮਿੱਟੀ ਦੀ ਉਹ ਪਿਆਲੀ ਜਿਸ ਵਿੱਚ ਸੋਨਾ ਚਾਂਦੀ ਗਾਲਦੇ ਹਨ, ਇੱਕ ਕਿਸਮ ਦੀ ਚਿਕਣੀ ਮਿੱਟੀ ਦਾ ਜਾਂ ਕਿਸੇ ਨਾ ਢਲਣ ਵਾਲੀ ਧਾਤ ਦਾ ਬਣਿਆ ਹੋਇਆ ਚੂੰਗੜਾ ਜਿਸ ਵਿਚ ਧਾਤਾਂ ਨੂੰ ਪਾ ਕੇ ਗਾਲਦੇ ਹਨ

–ਕੁਠਾਲੀ ਗਾਲਣਾ, ਮੁਹਾਵਰਾ : ਧਾਤ ਗਾਲਣੀ, ਮੂਲੋਂ ਨਾਸ਼ ਕਰ ਦੇਣਾ

–ਕੁਠਾਲੀ ਪਾਉਣਾ, ਮੁਹਾਵਰਾ : ਗਾਲਣ ਲਈ ਧਾਤ ਦਾ ਕੁਠਾਲੀ ਵਿੱਚ ਪਾਉਣਾ

–ਕੁਠਾਲੀ ਪੈ ਨਿਕਲਣਾ, ਮੁਹਾਵਰਾ : ਪਰਖੇ ਜਾਣਾ, ‘ਦੁਖ ਸਹਿ ਕੈ ਸੱਚਾ ਸਾਬਤ ਹੋਣਾ’

(ਭਾਈ ਬਿਸ਼ਨਦਾਸ ਪੁਰੀ)

–ਕੁਠਾਲੀ ਵਿੱਚ ਪਾਉਣਾ, ਮੁਹਾਵਰਾ : ਇਮਤਿਹਾਨ ਵਿੱਚ ਪਾਉਣਾ

–ਕੁਠਾਲੀ ਵਿੱਚ ਪੈਣਾ, ਮੁਹਾਵਰਾ :  ਇਮਤਿਹਾਨ ਵਿੱਚ ਪੈਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 60, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-05-02-04-30-19, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.