ਕੁੰਗੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੁੰਗੀ (ਨਾਂ,ਇ) ਬਹੁਤੇ ਮੀਂਹ ਪੈਣ ਜਾਂ ਲਗਾਤਾਰ ਬੱਦਲਵਾਈ ਰਹਿਣ ਕਾਰਨ ਕਣਕ ਜਵਾਰ ਕਪਾਹ ਆਦਿ ਦੀ ਫ਼ਸਲ ਦੇ ਟਾਂਵੇਂ-ਟਾਂਵੇਂ ਬੂਟੇ ਨੂੰ ਲੱਗਣ ਵਾਲੀ ਉੱਲੀ ਕਿਸਮ ਦੀ ਬਿਮਾਰੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 749, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕੁੰਗੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੁੰਗੀ [ਨਾਂਇ] ਕੇਸਰ ਦੇ ਰੰਗ ਦੀ ਉੱਲੀ ਜੋ ਕਣਕ ਆਦਿ ਦੀ ਫ਼ਸਲ ਨੂੰ ਰੋਗਗ੍ਰਸਤ ਕਰਦੀ ਹੈ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 749, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕੁੰਗੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੁੰਗੀ. ਸੰਗ੍ਯਾ—ਕੁੰਗੂ (ਕੇਸਰ) ਰੰਗੀ ਇੱਕ ਕੀੜੀ , ਜੋ ਬਹੁਤ ਸੂਖਮ ਹੁੰਦੀ ਹੈ, ਇਹ ਕਣਕ ਜੌਂ ਆਦਿਕ ਦੇ ਖੇਤਾਂ ਨੂੰ ਨਾਸ਼ ਕਰ ਦਿੰਦੀ ਹੈ. Ustilago Tritici.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 709, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੁੰਗੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੁੰਗੀ, (ਕੁੰਗ<ਸੰਸਕ੍ਰਿਤ : कङ्कुम=ਕੇਸਰ) \ ਇਸਤਰੀ ਲਿੰਗ : ਕਣਕ ਦੀ ਫ਼ਸਲ ਨੂੰ ਲੱਗਣ ਵਾਲੀ ਇੱਕ ਬੀਮਾਰੀ, ਕੁੰਗੀ ਦਾ ਰੰਗ ਕੇਸਰ ਦੇ ਰੰਗ ਨਾਲ ਮਿਲਦਾ ਹੁੰਦਾ ਹੈ ਜੋ ਬੱਦਲ ਆਮ ਰਹਿਣ ਕਰਕੇ ਬੂਟੇ ਪੀਲੇ ਜਾਂ ਲਾਲ ਪੈ ਜਾਂਦੇ ਹਨ। ਇਹ ਉੱਲੀ ਦੀ ਇੱਕ ਕਿਸਮ ਹੈ

–ਕੁੰਗੀ ਲੱਗਣਾ, ਕਿਰਿਆ ਅਕਰਮਕ : ਕਣਕ ਤੇ ਕੁੰਗੀ ਦੇ ਅਸਰ ਨਾਲ ਕਾਲੇ ਰੰਗ ਦਾ ਧੂੜਾ ਜੇਹਾ ਜਮ ਜਾਣਾ

–ਕਾਲੀ ਕੁੰਗੀ, (ਖੇਤੀਬਾੜੀ) \ ਇਸਤਰੀ ਲਿੰਗ :  ਇੱਕ ਬੀਮਾਰੀ ਜਿਸ ਕਰਕੇ ਕਣਕ ਜੌਂ ਆਦਿ ਦੀ ਫ਼ਸਲ ਦੇ ਬੂਟਿਆਂ ਉੱਤੇ ਕਾਲੇ ਰੰਗ ਦਾ ਧੂੜਾ ਜੇਹਾ ਜਮ ਜਾਂਦਾ ਹੈ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 15, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-04-28-02-08-47, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.