ਕੁੰਡ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੁੰਡ (ਨਾਂ,ਪੁ) 1 ਜਲ ਇਕੱਤਰ ਕਰਕੇ ਰੱਖਣ ਵਾਲਾ ਚੁਬੱਚਾ 2 ਖੁੱਲ੍ਹੇ ਮੂੰਹ ਵਾਲਾ ਡੂੰਘਾ ਬਰਤਨ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 43092, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕੁੰਡ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੁੰਡ [ਨਾਂਪੁ] ਧਰਤੀ ਵਿੱਚ ਬਣਿਆ ਹੋਇਆ ਟੋਆ; ਸਰੋਵਰ , ਛੋਟਾ ਤਲਾਅ; ਖੁੱਲ੍ਹੇ ਮੂੰਹ ਵਾਲ਼ਾ ਡੂੰਘਾ ਭਾਂਡਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 43088, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕੁੰਡ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੁੰਡ. ਸੰ. कुण्ङ्. ਧਾ—ਰਖ੍ਯਾ ਕਰਨਾ. ਸੰਭਾਲਨਾ । ੨ ਸੰਗ੍ਯਾ—ਜੋ ਜਲ ਦੀ ਰਖ੍ਯਾ ਕਰੇ, ਟੋਆ. ਗਢਾ। ੩ ਹ਼ੌਜ. ਚਬੱਚਾ. “ਜੈਸੇ ਅੰਭ ਕੁੰਡ ਕਰਿ ਰਾਖਿਓ ਪਰਤ ਸਿੰਧੁ ਗਲਿਜਾਹਾ.” (ਆਸਾ ਮ: ੫) ੪ ਅੱਗ ਦੇ ਰੱਖਣ ਦਾ ਟੋਆ. (ਕੁਡਿ ਦਾਹੇ) ਹੋਮ ਲਈ ਸ਼ਾਸਤ੍ਰ ਦੀ ਵਿਧੀ ਨਾਲ ਪੁੱਟਿਆ ਹੋਇਆ ਟੋਆ. ਦੇਖੋ, ਹਵਨਕੁੰਡ। ੫ ਖਾਸ ਕਰਕੇ ਨਰਕ ਦੇ ੮੬ ਗਰਤ, ਜੋ ਕੁਕਰਮੀਆਂ ਨੂੰ ਸਜ਼ਾ ਦੇਣ ਲਈ ਬਣਾਏ ਹਨ. ਦੇਖੋ, ਦੇਵੀਭਾਗਵਤ ਸਕੰਧ ੯ ਅ: ੩੭। ੬ ਹਿੰਦੂਧਰਮਸ਼ਾਸਤ੍ਰ ਅਨੁਸਾਰ ਪਤੀ ਦੇ ਜਿਉਂਦੇ ਜਾਰ ਤੋਂ ਪੈਦਾ ਹੋਇਆ ਪੁਤ੍ਰ.1 ਦੇਖੋ, ਪਾਰਾਸ਼ਰ ਸਿਮ੍ਰਿਤਿ ਅ: ੪, ਸ਼. ੨੩। ੭ ਕੂਟ (ਦਿਸ਼ਾ) ਲਈ ਭੀ ਕੁੰਡ ਸ਼ਬਦ ਆਇਆ ਹੈ. “ਤਿਂਹ ਚਤੁਰ ਕੁੰਡ ਜਿਤ੍ਯੋ ਦੁਬਾਰ.” (ਗ੍ਯਾਨ) “ਸੋ ਚਹੁ ਕੁੰਡੀ ਜਾਣੀਐ.” (ਮ: ੨ ਵਾਰ ਮਾਝ) ੮ ਪੰਜਾਬੀ ਵਿੱਚ ਫ਼ਾਰਸੀ ‘ਕੁੰਦ’ ਦੀ ਥਾਂ ਭੀ ਕੁੰਡ ਵਰਤਦੇ ਹਨ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 42988, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੁੰਡ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਕੁੰਡ ਸੰਸਕ੍ਰਿਤ ਕੁਣੑਡ:। ਡੂੰਘਾ ਟੋਆ- ਗਰਭ ਕੁੰਡ ਨਰਕ ਤੇ ਰਾਖੈ ਭਵਜਲੁ ਪਾਰਿ ਉਤਾਰੇ


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 42920, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਕੁੰਡ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੁੰਡ, (ਪ੍ਰਾਕ੍ਰਿਤ : कुंड; ਸੰਸਕ੍ਰਿਤ : कुएड) \ ਪੁਲਿੰਗ : ੧. ਖੁਲ੍ਹੇ ਮੂੰਹ ਵਾਲਾ ਇੱਕ ਗਹਿਰਾ ਭਾਂਡਾ; ੨. ਲਿਲਾਰੀਆਂ ਦਾ ਖੁਲ੍ਹੇ ਮੂੰਹ ਵਾਲਾ ਧਾਤ ਜਾਂ ਮਿੱਟੀ ਦਾ ਬਰਤਨ ਜਿਸ ਵਿੱਚ ਉਹ ਕੱਪੜੇ ਰੰਗਦੇ ਹਨ; ੩. ਧਰਤੀ ਵਿੱਚ ਖੋਦਿਆ ਹੋਇਆ ਟੋਆ ਜਾਂ ਮਿੱਟੀ ਧਾਤ ਆਦਿ ਦਾ ਬਣਿਆ ਹੋਇਆ ਬਰਤਨ ਜਿਸ ਵਿੱਚ ਹਵਨ ਕੀਤਾ ਜਾਂਦਾ ਹੈ; ੪. ਹੌਜ਼, ਚੁਬੱਚਾ; ੫. ਲੱਕੜ ਜਾਂ ਲੋਹੇ ਦੀ ਖੁਰਲੀ ਜਿਸ ਵਿੱਚ ਗੁਤਾਵਾ (ਸੰਨ੍ਹੀ) ਕੀਤਾ ਜਾਂਦਾ ਹੈ; ੬. ਗਰਤ, ਟੋਆ ਜੋ ਪੁਰਾਣਾਂ ਦੇ ਕਥਨ ਅਨੁਸਾਰ ਕੁਕਰਮੀਆਂ ਨੂੰ ਸਜ਼ਾ ਦੇਣ ਲਈ ਬਣਿਆ ਹੋਇਆ ਹੈ; ੭. ਸਰੋਵਰ, ਛੋਟਾ ਤਲਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 863, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-05-02-04-30-32, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ

ਕੁੜੇ


Jharmal singh, ( 2021/07/04 01:2453)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.