ਕੁੰਡੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੁੰਡੀ (ਨਾਂ,ਇ) ਬੂਹਾ ਬੰਦ ਕਰਨ ਦੀ ਸੰਗਲੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 27077, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕੁੰਡੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੁੰਡੀ. ਮੱਛੀ ਫਾਹੁਣ ਦੀ ਹੁੱਕ। ੨ ਦਰਵਾਜ਼ਾ ਅੜਾਉਣ ਦੀ ਛੋਟੀ ਸੰਗੁਲੀ। ੩ ਕੁੰਟੀਂ. ਦਿਸ਼ਾਓਂ ਮੇਂ. “ਚਹੁ ਕੁੰਡੀ ਚਹੁ ਜੁਗ ਜਾਤੇ.” (ਬਿਹਾ ਛੰਤ ਮ: ੪) ੪ ਡਿੰਗ. ਘੋੜਾ. ਬਾਂਕੀ ਚਾਲ ਵੇਲੇ ਅਗਲੇ ਪੈਰਾਂ ਨੂੰ ਕੁੰਡਲ ਜੇਹੇ ਕਰਨ ਤੋਂ ਇਹ ਨਾਉਂ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 26930, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੁੰਡੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੁੰਡੀ, (ਕੁੰਡ<ਸੰਸਕ੍ਰਿਤ : कुण्डल+ਈ)\ ਇਸਤਰੀ ਲਿੰਗ : ਮੱਛੀਆਂ ਫੜਨ ਵਾਲੀ ਮੁੜੀ ਹੋਈ ਲੋਹੇ ਦੀ ਹੁਕ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 240, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-05-03-02-29-33, ਹਵਾਲੇ/ਟਿੱਪਣੀਆਂ:

ਕੁੰਡੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੁੰਡੀ, (ਸੰਸਕ੍ਰਿਤ : कुण्डल) \ ਇਸਤਰੀ ਲਿੰਗ : ੧. ਦਰਵਾਜ਼ੇ ਦੀ ਸੰਗਲੀ, ਛੋਟਾ ਕੁੰਡਾ (ਲਾਗੂ ਕਿਰਿਆ : ਖੜਕਾਉਣਾ, ਦੇਣਾ, ਮਾਰਨਾ, ਲਾਉਣਾ); ੨. ਕਿਸੇ ਧਾਤ ਜਾਂ ਕਿੱਲ ਦਾ ਮੋੜ ਕੇ ਬਣਾਇਆ ਹੋਇਆ ਕੁੰਡਾ ਜੇਹਾ ਜੋ ਕੱਪੜੇ ਜਾਂ ਹੋਰ ਚੀਜ਼ਾਂ ਟੰਗਣ ਲਈ ਵਰਤਿਆ ਜਾਂਦਾ ਹੈ; ੩. ਵੇਲਾਂ ਅਤੇ ਰੁੱਖ ਦੇ ਫਲ ਆਦਿ ਤੋੜਨ ਦਾ ਔਜ਼ਾਰ, ਵਲਦਾਰ ਖੂੰਡੀ; ੪. (ਲਹਿੰਦੀ) ਮੁੜੇ ਹੋਏ ਸਿੰਗਾਂ ਵਾਲੀ (ਮੱਝ); ੫. ਮੋਚੀ ਦਾ ਸੀਉਣ ਅਤੇ ਤਿੱਲੇ ਜੜਾਉਣ ਵਾਲਾ ਇੱਕ ਨੋਕਦਾਰ ਸੰਦ; ੬. (ਲਹਿੰਦੀ) \ ਇਸਤਰੀ ਲਿੰਗ : ਢੋਲ ਵਜਾਉਣ ਲਈ ਮੁੜੀ ਹੋਈ ਲੱਕੜੀ

–ਕੁੰਡੀ ਸੀਖ, ਕੁੰਡੀ ਸੀਂਖ,  ਇਸਤਰੀ ਲਿੰਗ : ਕੁੰਡੀ ਤੇ ਸੀਖ ਜਿਨ੍ਹਾਂ ਨਾਲ ਤੰਦੂਰ ਵਿਚੋਂ ਰੋਟੀਆਂ ਲਾਹੁੰਦੇ ਤੇ ਕੱਢਦੇ ਹਨ

–ਕੁੰਡੀ ਲੱਗਣਾ,  ਮੁਹਾਵਰਾ :  ਫਸ ਜਾਣਾ : ‘ਉਸ ਨੂੰ ਕੁੰਡੀ ਲੱਗੀ ਮੱਛ ਜਿਉਂ ਮਿਰਜ਼ਾ ਛੋੜ ਗਿਆ ਉਸ ਟੰਗ’ (ਹਾਫਜ਼ ਬਰਖੂਰਦਾਰ ਮਿਰਜ਼ਾ ਸਾਹਿਬਾਂ )


–ਕੁੰਡੀ ਵੱਜਣਾ, ਮੁਹਾਵਰਾ : ਦਰਵਾਜ਼ੇ ਦਾ ਬੰਦ ਹੋ ਜਾਣਾ, ਬੂਹਾ ਭੇੜਿਆ ਜਾਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 240, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-05-03-02-31-52, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ

I was searching the ਕੌੜੀ world. Is it real word in punjabi dictionary ?


Balwinder singh, ( 2019/06/14 06:1715)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.