ਕੁੰਭ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੁੰਭ [ਨਾਂਪੁ] ਮਿੱਟੀ ਦਾ ਘੜਾ , ਮਟਕਾ; (ਜੋਤਸ਼) ਇੱਕ ਰਾਸ਼ੀ; ਬਾਰਾਂ ਸਾਲਾਂ ਬਾਅਦ ਆਉਣ ਵਾਲ਼ਾ ਹਿੰਦੂ ਧਰਮ ਦਾ ਇੱਕ ਤਿਉਹਾਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4594, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕੁੰਭ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੁੰਭ. ਸੰ. ਸੰਗ੍ਯਾ—ਘੜਾ. ਕਲਸ਼. “ਕੁੰਭੇ ਬਧਾ ਜਲੁ ਰਹੈ, ਜਲ ਬਿਨੁ ਕੁੰਭ ਨ ਹੋਇ.” (ਵਾਰ ਆਸਾ) ੨ ਹਾਥੀ ਦੇ ਮੱਥੇ ਪੁਰ ਘੜੇ ਜੇਹਾ ਉਭਰਿਆ ਹੋਇਆ ਹਿੱਸਾ. “ਕਟ ਕਟ ਗਿਰੇ ਗਜਨ ਕੁੰਭਸਥਲ।” (ਪਾਰਸਾਵ) ੩ ਚੌਸਠ ਸੇਰ ਭਰ ਵਜ਼ਨ। ੪ ਗਿਆਰਵੀਂ ਰਾਸ਼ਿ, ਜਿਸ ਦੇ ਨਛਤ੍ਰਾਂ ਦਾ ਆਕਾਰ ਘੜੇ ਤੁੱਲ ਹੈ. Aquarius। ੫ ਯੋਗਸ਼ਾਸਤ੍ਰ ਅਨੁਸਾਰ ਪ੍ਰਾਣਾਯਾਮ ਦੀ ਇੱਕ ਰੀਤਿ, ਜਿਸ ਕਰਕੇ ਪ੍ਰਾਣ ਠਹਿਰਾਈਦੇ ਹਨ. ਕੁੰਭਕ. “ਰੇਚਕ ਪੂਰਕ ਕੁੰਭ ਕਰੈ.” (ਪ੍ਰਭਾ ਅ: ਮ: ੧) ਦੇਖੋ, ਕੁੰਭਕ। ੬ ਭਵਿ੄਴ਤਪੁਰਾਣ ਅਨੁਸਾਰ ਇੱਕ ਦੈਤ, ਜਿਸ ਨੂੰ ਦੁਰਗਾ ਨੇ ਮਾਰਿਆ. “ਕੁੰਭ ਅਕੁੰਭ ਸੇ ਜੀਤ ਸਭੈ ਜਗ.” (ਵਿਚਿਤ੍ਰ) ੭ ਕੁੰਭਕਰਣ ਦਾ ਇੱਕ ਪੁਤ੍ਰ। ੮ ਵੇਸ਼੍ਯਾ ਦਾ ਪਤਿ। ੯ ਗੁੱਗਲ. ਦੇਖੋ, ਗੁੱਗਲ । ੧੦ ਇੱਕ ਪਰਵ. ਸਕੰਦਪੁਰਾਣ ਵਿੱਚ ਕਥਾ ਹੈ ਕਿ ਜਦ ਦੇਵ ਦੈਤਾਂ ਨੇ ਮਿਲਕੇ ਖੀਰਸਮੁੰਦਰ ਰਿੜਕਿਆ, ਤਾਂ ਚੌਦਾਂ ਰਤਨ ਨਿਕਲੇ, ਜਿਨ੍ਹਾਂ ਵਿੱਚ ਅਮ੍ਰਿਤ ਦੇ ਕੁੰਭ (ਘੜੇ) ਸਹਿਤ ਨਿਕਲੇ ਧਨੰਤਰ (ਧਨ੍ਵੰਤਰਿ) ਦੀ ਗਿਣਤੀ ਹੈ. ਧਨੰਤਰ ਨੇ ਅਮ੍ਰਿਤ ਦਾ ਘੜਾ ਇੰਦ੍ਰ ਨੂੰ ਦਿੱਤਾ, ਇੰਦ੍ਰ ਨੇ ਆਪਣੇ ਪੁਤ੍ਰ ਜਯੰਤ ਨੂੰ ਦੇ ਕੇ ਆਖਿਆ ਕਿ ਘੜੇ ਨੂੰ ਸੁਰਗ ਵਿੱਚ ਲੈਜਾ. ਜਦ ਜਯੰਤ ਕੁੰਭ ਲੈ ਕੇ ਤੁਰਿਆ, ਤਾਂ ਦੈਤਾਂ ਦੇ ਗੁਰੂ ਸ਼ੁਕ੍ਰ ਨੇ ਹੁਕਮ ਦਿੱਤਾ ਕਿ ਘੜਾ ਖੋਹ ਲਓ. ਦੇਵਤਿਆਂ ਅਤੇ ਦੈਤਾਂ ਦਾ ਬਾਰਾਂ ਦਿਨ ਘੋਰ ਯੁੱਧ ਹੋਇਆ. ਘੜੇ ਦੀ ਖੋਹਾ ਖੋਹੀ ਵਿੱਚ ਚਾਰ ਥਾਈਂ (ਹਰਿਦ੍ਵਾਰ, ਪ੍ਰਯਾਗ , ਨਾਸਿਕ, ਉੱਜੈਨ) ਕੁੰਭ ਵਿੱਚੋਂ ਅਮ੍ਰਿਤ ਡਿਗਿਆ, ਇਸ ਲਈ ਚਾਰੇ ਥਾਂ ਕੁੰਭਮੇਲਾ ਹੁੰਦਾ ਹੈ. ਦੇਵਤਿਆਂ ਦੇ ਬਾਰਾਂ ਦਿਨ ਮਨੁੱਖਾਂ ਦੇ ਬਾਰਾਂ ਵਰ੍ਹੇ ਬਰੋਬਰ ਹਨ, ਇਸ ਕਾਰਣ ਬਾਰਾਂ ਵਰ੍ਹੇ ਪਿੱਛੋਂ, ਹਰੇਕ ਥਾਂ ਕੁੰਭਪਰਵ ਹੋਇਆ ਕਰਦਾ ਹੈ.

(ੳ) ਵ੍ਰਿਹਸਪਤਿ ਕੁੰਭ ਰਾਸ਼ਿ ਵਿੱਚ ਅਤੇ ਸੂਰਜ ਮੇਖ ਰਾਸ਼ਿ ਵਿੱਚ ਹੋਵੇ ਤਾਂ ਹਰਿਦ੍ਵਾਰ (ਗੰਗਾ) ਤੇ ਕੁੰਭਪਰਵ ਹੁੰਦਾ ਹੈ.

(ਅ) ਅਮਾਵਸ੍ਯਾ ਨੂੰ ਵ੍ਰਿਹਸਪਤਿ ਮੇਖ ਰਾਸ਼ਿ ਵਿੱਚ, ਚੰਦ੍ਰਮਾ ਅਤੇ ਸੂਰਜ ਮਕਰ ਰਾਸ਼ਿ ਵਿੱਚ ਹੋਣ ਤੋਂ ਪ੍ਰਯਾਗ ਦਾ ਕੁੰਭ ਹੁੰਦਾ ਹੈ.

(ੲ) ਵ੍ਰਿਹਸਪਤਿ ਚੰਦ੍ਰਮਾ ਅਤੇ ਸੂਰਜ ਅਮਾਵਸ੍ਯਾ ਨੂੰ ਕਰਕ ਰਾਸ਼ਿ ਵਿੱਚ ਆਉਣ ਤੋਂ ਗੋਦਾਵਰੀ (ਨਾਸਿਕ) ਪੁਰ ਕੁੰਭਪਰਵ ਹੋਇਆ ਕਰਦਾ ਹੈ.

(ਸ) ਸੂਰਜ, ਚੰਦ੍ਰਮਾ ਅਤੇ ਵ੍ਰਿਹਸਪਤਿ ਕੁੰਭ ਰਾਸ਼ਿ ਵਿੱਚ ਅਮਾਵਸ੍ਯਾ ਨੂੰ ਆਉਣ ਤੋਂ ਧਾਰਾ (ਉੱਜੈਨ) ਦਾ ਕੁੰਭ ਹੁੰਦਾ ਹੈ. ਦੇਖੋ, ਕੁੰਭਿ. “ਕੁੰਭਿ ਜੌ ਕੇਦਾਰ ਨ੍ਹਾਈਐ.” (ਰਾਮ ਨਾਮਦੇਵ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4546, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੁੰਭ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੁੰਭ, (ਸੰਸਕ੍ਰਿਤ : कुम्भ) \ ਪੁਲਿੰਗ : ੧. ਮਿੱਟੀ ਦਾ ਘੜਾ; ੨. ਜੋਤਸ਼ ਵਿੱਚ ਗਿਆਰ੍ਹਵੀਂ ਰਾਸ਼ੀ; ੩. ਹਾਥੀ ਦੇ ਮੱਥੇ ਪੁਰ ਘੜੇ ਜੇਹਾ ਉਭਰਿਆ ਹਿੱਸਾ; ੪. ਇੱਕ ਪਰਬ ਜੋ ਹਰ ਬਾਰ੍ਹਵੇਂ ਸਾਲ ਮਗਰੋਂ ਆਉਂਦਾ ਹੈ; ੫. ੬੪ ਸੇਰ ਭਾਰ; ੬. ਯੋਗ ਸ਼ਾਸਤਰ ਅਨੁਸਾਰ ਪਰਾਣਾਯਾਮ ਦੀ ਇੱਕ ਰੀਤੀ ਜਿਸ ਅਨੁਸਾਰ ਮਰਾਣ ਠਹਿਰਾਈਦੇ ਨੇ : ‘ਰੈਚਕ ਪੂਰਕ ਕੁੰਭ ਕਰੈ’ (ਪ੍ਰਭਾਤ ਅਸ਼ਟਪਦੀ ਮਹਲਾ ੧); ੭. ਭਵਿਸ਼ਤ ਪੁਰਾਣ ਅਨੁਸਾਰ ਇੱਕ ਦੈਂਤ ਦਾ ਨਾਂ ਜਿਸ ਨੂੰ ਦੁਰਗਾ ਨੇ ਮਾਰਿਆ ਸੀ : ‘ਕੁੰਭ ਅਕੁੰਭ ਸੇ ਜੀਤ ਸਭੈ ਜਗ’ (ਵਿਚਿਤਰ) ੮. ਵੇਸ਼ਵਾ ਦਾ ਪਤੀ, ਉਹ ਪੁਰਸ਼ ਜਿਸ ਨੇ ਕੰਜਰੀ ਆਪਣੇ ਘਰ ਵਸਾ ਲਈ ਹੋਵੇ; ੯. ਗੁੱਗਲ

–ਕੁੰਭਕਾਰ, ਪੁਲਿੰਗ : ਘੁਮਿਆਰ

–ਕੁੰਭਕਾਰੀ, ਇਸਤਰੀ ਲਿੰਗ : ਘੁਮਿਆਰ ਦਾ ਕੰਮ, ਘੁਮਿਆਰੀ

–ਕੁੰਭ ਦਾ ਮੇਲਾ, ਪੁਲਿੰਗ : ਸਕੰਧ ਪੁਰਾਣ ਅਨੁਸਾਰ ਜਦੋਂ ਦੇਵਤਿਆਂ ਤੇ ਦੈਂਤਾਂ ਦੀ ਲੜਾਈ ਹੋਈ ਤੇ ਅੰਮ੍ਰਿਤ ਦੇ ਘੜੇ ਵਿਚੋਂ ਹਰਦਵਾਰ, ਪ੍ਰਯਾਗ, ਨਾਸਕ, ਉਜੈਨ ਚਾਰ ਥਾਈਂ ਅੰਮ੍ਰਿਤ ਡਿੱਗਾ, ਜਿਥੇ ਹਰ ਵਰ੍ਹੇ ਮੇਲਾ ਲੱਗਦਾ ਹੈ, ਇਹਨੀਂ ਥਾਈਂ ਮੇਲਾ ਲੱਗਣ ਦਾ ਵਕਤ ਜੋਤਸ਼ ਅਨੁਸਾਰ ਨੀਯਤ ਹੈ

–ਕੁੰਭਨਾਸਨੀ, ਇਸਤਰੀ ਲਿੰਗ : ਹਾਥੀਆਂ ਦੇ ਸਿਰ ਛੇਦਣ ਵਾਲੀ ਬਰਛੀ

–ਕੁੰਭੀ, ਇਸਤਰੀ ਲਿੰਗ : ਛੋਟਾ ਕੁੰਭ

–ਕੁੰਭੀ ਨਰਕ, ਪੁਲਿੰਗ : ਪੂਰਾ ਨਾਮ, ਕੁੰਭੀ ਪਾਕ ਨਰਕ, ਜਿਥੇ ਨਰਕੀ ਜੀਵਾਂ ਨੂੰ ਘੜੇ ਵਿੱਚ ਬੰਦ ਕਰ ਕੇ ਥੱਲੇ ਅੱਗ ਬਾਲੀ ਜਾਂਦੀ ਹੈ

–ਕੁੰਭੀ ਪਾਕ ਨਰਕ, ਪੁਲਿੰਗ : ਕੁੰਭੀ ਨਰਕ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 37, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-05-11-11-17-12, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.