ਕੂਟ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੂਟ [ਨਾਂਪੁ] ਖੂੰਜਾ, ਨੁੱਕਰ; ਦਿਸ਼ਾ, ਪਾਸਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 25485, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕੂਟ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੂਟ. ਸੰਗ੍ਯਾ—ਦਿਸ਼ਾ. ਤਰਫ। ੨ ਸੰ. ਪਹਾੜ ਦੀ ਚੋਟੀ. ਟਿੱਲਾ. “ਗਿਰ੍ਯੋ ਜਾਨੁ ਕੂਟ੎ਥਲੀ ਵ੍ਰਿੱਛ ਮੂਲੰ.” (ਰੁਦ੍ਰਾਵ) ੩ ਪਹਾੜ. “ਜਮਨਾ ਤਟ ਕੂਟ ਪਰ੍ਯੋਂ ਕਿਹ ਭਾਂਤ?” (ਨਾਪ੍ਰ) ੪ ਅੰਨ ਦਾ ਢੇਰ । ੫ ਹਥੌੜਾ। ੬ ਸੋਟੀ ਆਦਿਕ ਵਿੱਚ ਲੁਕਿਆ ਹੋਇਆ ਸ਼ਸਤ੍ਰ. ਗੁਪਤੀ । ੭ ਛਲ. ਕਪਟ । ੮ ਗੁਪਤ ਭੇਤ । ੯ ਪਹੇਲੀ. ਬੁਝਾਰਤ । ੧੦ ਵਿ—ਝੂਠਾ। ੧੧ ਛਲੀਆ । ੧੨ ਬਣਾਉਟੀ. ਨਕ਼ਲੀ। ੧੩ ਧਰਮ ਤੋਂ ਪਤਿਤ । ੧੪ ਅਚਲ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 25440, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੂਟ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੂਟ, (ਸੰਸਕ੍ਰਿਤ :कूट=ਚੋਟੀ) \ ਇਸਤਰੀ ਲਿੰਗ : ੧. ਦਿਸ਼ਾ, ਤਰਫ਼, ਪਾਸਾ; ੨. ਪਹਾੜ ਦੀ ਚੋਟੀ, ਸਿਖਰ, ਟਿੱਲਾ; ੩. ਪਰਬਤ, ਪਹਾੜ; ੪. ਅੰਨ ਦਾ ਢੇਰ; ੫. ਛਲ ਕਪਟ; ੬. ਗੁਪਤ ਭੇਦ, ਬੁਝਾਰਤ; ੭. ਮੱਥੇ ਦੀ ਹੱਡੀ, ਸਿੰਗ; ੮. ਢੇਰ, ਸਮੂਹ; ੯. ਹਥੋੜਾ; ੧0. ਹਲ ਦਾ ਫਾਲਾ; ੧੧. ਹਿਰਨ ਫੜਨ ਦਾ ਜਾਲ; ੧੨ ਝੂਠਾ, ਕਪਟੀ, ਛਲੀਆ, ੧੩. ਨਕਲੀ, ਬਣਾਉਟੀ; ੧੪. ਧਰਮ ਤੋਂ ਰਹਿਤ

–ਕੂਟ ਕਪਟ, ਪੁਲਿੰਗ : ਕੂੜ ਕਪਟ, ਝੂਠ

–ਕੂਟਕਾਰ, ਪੁਲਿੰਗ : ੧. ਜਾਅਲਸਾਜ਼, ਠੱਗ; ੨. ਝੂਠਾ

–ਕੂਟਨੀਤੀ , ਇਸਤਰੀ ਲਿੰਗ : ਦਾਉ ਪੇਚ, ਦਾਉ ਪੇਚ ਵਾਲੀ ਨੀਤੀ

–ਕੂਟਯੁੱਧ, ਪੁਲਿੰਗ : ਉਹ ਲੜਾਈ ਜਿਸ ਵਿੱਚ ਵਿਰੋਧੀ ਨਾਲ ਧੋਖਾ ਕੀਤਾ ਜਾਵੇ, ਧੋਖੇ ਦੀ ਲੜਾਈ

–ਅੰਨ ਕੂਟ, ਪੁਲਿੰਗ : ਇੱਕ ਤਿਉਹਾਰ ਜਿਸ ਦਿਨ ਬਹੁਤ ਸਾਰੇ ਭੋਜਨਾਂ ਦਾ ਢੇਰ ਲਾ ਕੇ ਭਗਵਾਨ ਨੂੰ ਭੋਗ ਲਾਉਂਦੇ ਹਨ, ਗੋਵਰਧਨ ਪੂਜਾ

–ਚਾਰ ਕੁੰਟ, ਇਸਤਰੀ ਲਿੰਗ : ੧. ਚੌਫ਼ੇਰੇ, ਸਭ ਪਾਸੇ; ੨. ਸਾਰਾ ਜਹਾਨ, ਦੁਨੀਆ

–ਚਾਰ ਕੂੰਟਾਂ ਭਾਲ ਕਰਨਾ, ਮੁਹਾਵਰਾ : ਸਾਰੇ ਪਾਸੇ ਤਲਾਸ਼ ਕਰਨਾ, ਹਰ ਜਗ੍ਹਾ ਟੋਲਣਾ, ਕੋਈ ਜਗ੍ਹਾ ਖੋਜਣੋਂ ਨਾ ਛੱਡਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 111, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-05-24-01-25-16, ਹਵਾਲੇ/ਟਿੱਪਣੀਆਂ:

ਕੂਟ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੂਟ, ਪੁਲਿੰਗ : ਕਟ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 650, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-05-24-01-25-36, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.