ਕੋਰਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੋਰਾ (ਵਿ,ਪੁ) 1 ਅਣਵਰਤਿਆ ਭਾਂਡਾ ਜਾਂ ਕੱਪੜਾ 2 ਲਿਹਾਜ਼ ਤੋਂ ਰਹਿਤ 3 ਗਿਆਨ ਅਤੇ ਵਿੱਦਿਆ ਤੋਂ ਰਹਿਤ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11148, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕੋਰਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੋਰਾ (ਨਾਂ,ਪੁ) ਹਵਾ ਵਿਚਲੇ ਪਾਣੀ ਦੇ ਕਿਣਕਿਆਂ ਦਾ ਠੰਡ ਕਾਰਨ ਜੰਮਿਆ ਬਰਫ਼ ਜਿਹਾ ਬੂਰ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11146, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕੋਰਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੋਰਾ [ਵਿਸ਼ੇ] ਅਣਲੱਗ, ਅਣਵਰਤਿਆ, ਅਣਪਹਿਨਿਆ; ਅਨਪੜ੍ਹ, ਜਾਹਲ; ਰੁੱਖੇ ਸੁਭਾਅ ਵਾਲ਼ਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11131, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕੋਰਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੋਰਾ. ਵਿ—ਅਣਭਿੱਜ. ਉਹ ਵਸਤ੍ਰ ਜਿਸ ਦੀ ਪਾਣ ਨਹੀਂ ਕੱਢੀ. “ਨਾਨਕ ਪਾਹੈ ਬਾਹਰਾ ਕੋਰੈ ਰੰਗੁ ਨ ਸੋਇ.” (ਵਾਰ ਆਸਾ) ੨ ਉਹ ਆਦਮੀ ਜਿਸ ਪੁਰ ਵਿਦ੍ਯਾ ਅਤੇ ਉਪਦੇਸ਼ ਦਾ ਅਸਰ ਨਹੀਂ ਹੋਇਆ. “ਮਨਮੁਖ ਮੁਗਧੁ ਨਰੁ ਕੋਰਾ ਹੋਇ.” (ਸੂਹੀ ਮ: ੪) ੩ ਨਵਾਂ ਭਾਂਡਾ , ਜਿਸ ਵਿੱਚ ਜਲ ਆਦਿਕ ਕੁਝ ਨਹੀਂ ਪਾਇਆ. ਅਣਲੱਗ. ਦੇਖੋ, ਕੋਰੀ। ੪ ਲਿਹ਼ਾ੓ ਬਿਨਾ. ਰੁੱਖੇ ਸੁਭਾਉ ਵਾਲਾ। ੫ ਸੰਗ੍ਯਾ—ਤੁ੄੠ਰ. ਹਿਮ. ਕੱਕਰ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11043, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੋਰਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਕੋਰਾ (ਗੁ.। ਪੰਜਾਬੀ ਅਪਣੇ ਪਹਿਲੇ ਐਸੇ ਹਾਲ ਵਿਚ, ਜੋ ਸੁਧਾਰਿਆ ਨਹੀਂ ਗਿਆ) ਅਨਧੋਤਾ, ਅਨਘੜ , ਅਨਭਿੱਜ। ਯਥਾ-‘ਮਨੁ ਕੋਰਾ ਹਰਿ ਰੰਗਿ ਭੇਨ ’ ਅਨਭਿਜ ਮਨ (ਸੰਤਾਂ ਦੀ ਕ੍ਰਿਪਾ ਨਾਲ) ਹਰੀ ਦੇ ਰੰਗ ਵਿਚ ਗਿਆ ਹੈ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 11004, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਕੋਰਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ

ਕੋਰਾ : ਭਾਰਤ ਦੇ ਉੱਤਰ ਪ੍ਰਦੇਸ਼ ਰਾਜ ਦੇ ਫਤ੍ਹੇਪੁਰ ਜ਼ਿਲ੍ਹੇ ਦੀ ਖਾਜੂਹਾ ਤਹਿਸੀਲ ਦਾ ਇਕ ਪੁਰਾਣਾ ਸ਼ਹਿਰ ਹੈ। ਇਹ ਸ਼ਹਿਰ ਆਗਰੇ ਤੋਂ ਅਲਾਹਾਬਾਦ ਵਾਲੀ ਸੜਕ ਤੇ ਫਤ੍ਹੇਪੁਰ ਸ਼ਹਿਰ ਦੇ ਪੱਛਮ ਵੱਲ ਲਗਭਗ 48 ਕਿ. ਮੀ. ਦੀ ਦੂਰੀ ਤੇ ਸਥਿਤ ਹੈ। ਕਈ ਸਦੀਆਂ ਤੱਕ ਇਸ ਸ਼ਹਿਰ ਤੇ ਅਰਗਾਲ ਦੇ ਗੌਤਮ ਰਾਜਿਆਂ ਦਾ ਕਬਜ਼ਾ ਰਿਹਾ। ਅਕਬਰ ਦੇ ਸਮੇਂ ਇਹ ਇਲਾਹਾਬਾਦ ਦੇ ਸੂਬੇ ਦੀ ਇਕ ਸਰਕਾਰ ਦਾ ਸਦਰ-ਮੁਕਾਮ ਸੀ। ਇਥੇ ਹਾਲੇ ਵੀ ਕਈ ਪੁਰਾਣੇ ਮਕਾਨ ਮੌਜੂਦ ਹਨ ਜੋ ਕਾਫ਼ੀ ਖ਼ਸਤਾ ਹਾਲਤ ਵਿਚ ਡਿਗੇ ਢੱਠੇ ਹੋਏ ਹਨ। ਇਥੇ ਇਕ ਬਹੁਤ ਸੋਹਣੀ ਬਾਰਾਂਦਰੀ ਹੈ ਜੋ ਇਕ ਬਹੁ਼ਤ ਵੱਡੇ ਅਤੇ ਆਲੀਸ਼ਾਨ ਬਾਗ਼ ਵਿਚ ਬਣੀ ਹੋਈ ਹੈ। ਇਕ ਤਲਾਬ ਵੀ ਬਣਿਆ ਹੋਇਆ ਹੈ। ਬਾਗ਼ ਦੁਆਲੇ ਉੱਚੀ ਦੀਵਾਰ ਬਣੀ ਹੋਈ ਹੈ ਜੋ ਅਠਾਰ੍ਹਵੀਂ ਸਦੀਂ ਵਿਚ ਉਸ ਸਮੇਂ ਦੇ ਹੁਕਮਰਾਨ ਦੁਆਰਾ ਬਣਾਈ ਗਈ ਸੀ। ਕੋਰਾ ਦੇ ਨਾਲ ਹੀ ਜਹਾਨਾਬਾਦ ਸ਼ਹਿਰ ਹੈ।

          26° 7' ਉ. ਵਿਥ. ; 80° 22' ਪੂ. ਲੰਬ.

          ਹ. ਪੁ.– ਇੰਪ. ਗ. ਇੰਡ. 15 : 398


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 8226, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-10-01, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.