ਕੜਾਹੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੜਾਹੀ (ਨਾਂ,ਇ) 1 ਚੌੜਾ ਖੁੱਲ੍ਹੇ ਮੂੰਹ ਵਾਲਾ ਲੋਹੇ ਦਾ ਬਰਤਨ 2 ਦੇਵੀ ਦੇਵਤੇ ਨਿਮਿੱਤ ਅਰਪਨ ਕੀਤਾ ਜਾਣ ਵਾਲਾ ਕੜਾਹ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2881, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕੜਾਹੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੜਾਹੀ [ਨਾਂਇ] ਦੇਵੀ-ਦੇਵਤਿਆਂ ਦੀ ਭੇਟਾ ਲਈ ਤਿਆਰ ਕੀਤਾ ਪ੍ਰਸ਼ਾਦ , ਚੌੜੇ ਮੂੰਹ ਵਾਲ਼ਾ ਅਤੇ ਡੂੰਘੇ ਤਲੇ ਅਤੇ ਕੁੰਡਿਆਂ ਵਾਲ਼ਾ ਬਰਤਨ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2871, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕੜਾਹੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੜਾਹੀ. ਛੋਟਾ ਕੜਾਹਾ। ੨ ਕੜਾਹ. ਹਲੂਆ. “ਧੁਰੋਂ ਪਤਾਲੋਂ ਲਈ ਕੜਾਹੀ.” (ਭਾਗੁ) ੩ ਦੇਵੀ ਆਦਿ ਦੇਵਤਿਆਂ ਨੂੰ ਅਰਪਨ ਕੀਤਾ ਕੜਾਹ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2796, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੜਾਹੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੜਾਹੀ, (ਸੰਸਕ੍ਰਿਤ : कटाह) \ ਇਸਤਰੀ ਲਿੰਗ : ੧. ਇੱਕ ਚੌੜਾ ਤੇ ਡੂੰਘਾ ਲੋਹੇ ਦਾ ਭਾਂਡਾ ਜਿਸ ਵਿੱਚ ਮਠਿਆਈ ਆਦਿ ਤਲਦੇ ਜਾਂ ਪਕਾਉਂਦੇ ਹਨ; ੨. ਮਠਿਆਈ ਜਾਂ ਪਕਵਾਨ

–ਕੜਾਈ ਕਰਨਾ, ਮੁਹਾਵਰਾ : ਕਿਸੇ ਦੇਵੀ ਦੇਵਤੇ ਦੀ ਮਨੌਤੀ ਲਈ ਮਠਿਆਈ ਆਦਿ ਭੇਟ ਕਰਨਾ, ਸੁਖਣਾ ਦੇਣਾ

–ਕੜਾਹੀ ’ਚ ਹੱਥ ਪਾਉਣਾ, ਮੁਹਾਵਰਾ : ਪੁਰਾਣੀ ਇੱਕ ਪ੍ਰੀਖਿਆਰੀਤ ਜਿਸ ਵਿੱਚ ਨਿਰਦੋਸ਼ਪੁਣਾ ਜਾਚਣ ਲਈ ਦੋਸ਼ੀ ਨੂੰ ਗਰਮ ਤੇਲ ਦੀ ਕੜਾਹੀ ਵਿੱਚ ਹੱਥ ਪਾਉਣ ਲਈ ਕਿਹਾ ਜਾਂਦਾ ਸੀ। ਹੱਥ ਜਲਣ ਤੇ ਦੋਸ਼ੀ ਤੇ ਨਾ ਜਲਣ ਨੂੰ ਨਿਰਦੋਸ਼ ਸਮਝਿਆ ਜਾਂਦਾ ਸੀ

–ਕੜਾਹੀ ਚਾੜ੍ਹਣਾ, : ੧. ਪਕਵਾਨ ਪਕਾਉਣਾ; ਕਿਸੇ ਚੀਜ਼ ਦੀ ਤਿਆਰੀ ਕਰਣਾ, ਮੁਹਾਵਰਾ : ਕੜਾਹੀ ਦੀ ਖੁਰਚਣ ਖਾਣਾ ਕਹਿੰਦੇ ਹਨ ਕਿ ਜੋ ਵੀ ਕੜਾਹੀ ਦੀ ਖੁਰਚਣ ਖਾਂਦਾ ਹੈ ਉਸ ਦੇ ਵਿਆਹ ਸਮੇਂ ਮੀਂਹ ਪੈ ਜਾਂਦਾ ਹੈ

–ਕੜਾਹੀ ਫੇਰਨਾ, ਮੁਹਾਵਰਾ : ਸਾਕ ਸੰਬੰਧੀਆਂ ਵਿੱਚ ਭਾਜੀ ਵੰਡਣਾ

–ਕੜਾਹੀ ਚਾੜ੍ਹਨਾ, : ੧. ਪਕਵਾਨ ਪਕਾਉਣਾ; ੨. ਕਿਸੇ ਕਾਜ ਦੀ ਤਿਆਰੀ ਕਰਨਾ

–ਕੜਾਹੀ ਪੂਜਣਾ, ਮੁਹਾਵਰਾ : ਕਿਸੇ ਕਾਰਜ ਸਮੇਂ ਕੜਾਹੀ ਚਾੜ੍ਹਨ ਤੋਂ ਪਹਿਲਾਂ ਕੜਾਹੀ ਦਾ ਪੂਜਣਾ

–ਕੜਾਹੀ ਬੰਨ੍ਹਣਾ, ਮੁਹਾਵਰਾ : ਟੂਣਾ ਕਰਨਾ (ਕੜਾਹੀ ਤੇ)

–ਠੰਢੀ ਕੜਾਹੀ, ਇਸਤਰੀ ਲਿੰਗ : ਵਿਆਹ ਵਿੱਚ ਪਕਵਾਨ ਪਕਾਉਣ ਤੋਂ ਪਿੱਛੋਂ ਬਚਿਆ ਹੋਇਆ ਪਦਾਰਥ ਜਿਸ ਵਿੱਚ ਹੋਰ ਪਕਵਾਨ ਪਕਾ ਕੇ ਸਾਕਾਂ ਸਬੰਧੀਆਂ ਵਿੱਚ ਵੰਡਦੇ ਹਨ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 115, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-20-10-41-08, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.