ਕੰਗਣੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੰਗਣੀ (ਨਾਂ,ਇ) ਪੰਛੀਆਂ ਨੂੰ ਚੋਗੇ ਵਜੋਂ ਪਾਇਆ ਜਾਣ ਵਾਲਾ ਚੀਣੇ ਦੀ ਕਿਸਮ ਦਾ ਅਨਾਜ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3220, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕੰਗਣੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੰਗਣੀ. ਸੰਗ੍ਯਾ—ਛੋਟਾ ਕੰਕਨ। ੨ ਸੰ. कङ्गुणी —ਕੰਗੁਣੀ. ਇੱਕ ਪ੍ਰਕਾਰ ਦਾ ਅੰਨ , ਜੋ ਸਾਉਣੀ ਦੀ ਫਸਲ ਵਿੱਚ ਹੁੰਦਾ ਹੈ. ਮਾਲਕੰਗੁਣੀ. Belastrus Paniculatus.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3152, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੰਗਣੀ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਕੰਗਣੀ  : 1.    ਬੱਚਿਆਂ ਦੇ ਹੱਥਾਂ ਜਾਂ ਪੈਰਾਂ ਵਿਚ ਪਾਏ ਜਾਣ ਵਾਲੇ ਛੋਟੇ ਕੰਗਣ ਨੂੰ ਕੰਗਣੀ ਕਿਹਾ ਜਾਂਦਾ ਹੈ।

2.   ਇਕ ਕਿਸਮ ਦਾ ਘਟੀਆ ਅਨਾਜ ਜਿਸਦਾ ਦਾਣਾ ਬਾਜਰੇ ਵਾਂਗ ਛੋਟਾ ਹੁੰਦਾ ਹੈ।ਇਹ ਦਾਣੇ ਪੀਲੇ ਰੰਗ ਦੇ ਹੁੰਦੇ ਹਨ। ਇਸਦਾ ਚੋਗਾ ਤਿੱਤਰ, ਬਟੇਰਿਆਂ ਅਤੇ ਹੋਰ ਪਾਲਤੂ ਪੰਛੀਆਂ ਨੂੰ ਪਾਇਆ ਜਾਂਦਾ ਹੈ। ਇਹ ਸੌਣੀ ਦੀ ਫ਼ਸਲ ਦਾ ਅਨਾਜ ਹੈ ਅਤੇ ਇਸਦੀ ਬਿਜਾਈ ਦੂਰ ਦੂਰ ਦੀ ਵਿੱਥ ਤੇ ਕੀਤੀ ਜਾਂਦੀ ਹੈ।

             ਕਣਕ  ਕਮਾਦੀ ਸੰਘਣੀ,

             ਤੇ ਟਾਵੀਂ ਟਾਵੀਂ ਕੰਗਣੀ। 


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1602, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-07-19-02-55-14, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ.; ਪੰ. ਲੋ. ਵਿ. ਕੋ.

ਕੰਗਣੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੰਗਣੀ (ਸੰਸਕ੍ਰਿਤ : ਕੰਕਣ) / ਇਸਤਰੀ ਲਿੰਗ : ੧. ਛੋਟਾ ਕੰਗਣ, ਪਤਲੀ ਸਲਾਖ ਦਾ ਕੰਗਣ, ਪਤਲੀ ਚੂੜੀ; ੨. ਸ਼ਰਾਬ ਦੀ ਬੋਤਲ ਹਿਲਾਇਆਂ ਸਤਹ ਉਤੇ ਚੌਫੇਰੇ ਬੋਤਲ ਦੇ ਨਾਲ ਨਾਲ ਬੁਲਬੁਲਿਆਂ ਦੀ ਜੋ ਇੱਕ ਚੂੜੀ ਜੇਹੀ ਬਣ ਜਾਂਦੀ ਹੈ; ੩. ਕਿਨਾਰਾ, ਕੰਢਾ (ਲਾਗੂ ਕਿਰਿਆ : ਪੈਣਾ, ਪੈ ਜਾਣਾ); ੪. ਚੀਣੇ ਦੀ ਕਿਸਮ ਦਾ ਇੱਕ ਅਨਾਜ ਜਿਸ ਦੇ ਦਾਣੇ ਚਿੜੀਆਂ, ਬਟੇਰਿਆਂ ਆਦਿ ਨੂੰ ਚੋਗੇ ਵਜੋਂ ਪਾਉਂਦੇ ਹਨ। ਇਸ ਦਾ ਬੂਟਾ ਕਣਕ ਵਰਗਾ ਤੇ ਦਾਣਾ ਬਾਜਰੇ ਦੇ ਦਾਣੇ ਜੇਹਾ ਪੀਲੇ ਰੰਗ ਦਾ ਹੁੰਦਾ ਹੈ, ਕਣਕ ਕਮਾਦੀ ਸੰਘਣੀ ਟਾਵੀਂ ਟਾਵੀਂ ਕੰਗਣੀ; ੫. ਕਿੰਗਰੀ ਜੋ ਮਿੱਟੀ ਦੇ ਭਾਂਡਿਆਂ ਤੇ ਸਜਾਵਟ ਵਜੋਂ ਘੁਮਿਆਰ ਬਣਾ ਦੇਂਦੇ ਹਨ

–ਕੰਗਣੀਦਾਰ ਗਲਾਸ, ਪੁਲਿੰਗ : ਵੱਡਾ ਗਲਾਸ ਜਿਸ ਦੇ ਥੱਲੇ ਦਾ ਕੰਢਾ ਕੰਗਣੀ ਵਰਗਾ ਹੁੰਦਾ ਹੈ, ਕੜੀ ਵਾਲਾ ਗਲਾਸ

–ਕਣਕ ਕਮਾਦੀ ਸੰਘਣੀ ਟਾਵੀਂ ਟਾਵੀਂ ਕੰਗਣੀ, ਅਖੌਤ : ਕਣਕ ਤੇ ਕਮਾਦ ਸੰਘਣੇ ਬੀਜਣੇ ਚਾਹੀਦੇ ਹਨ ਤੇ ਕੰਗਣੀ ਵਿਰਲੀ

–ਛਣਕੰਗਣੀ, ਇਸਤਰੀ ਲਿੰਗ : ਛੋਟਾ ਛਣਕੰਗਣ ਜੋ ਬੱਚਿਆਂ ਦੇ ਹੱਥ ਪਹਿਨਾਇਆ ਜਾਂਦਾ ਹੈ

–ਵਡਕੰਗਣਾ, ਪੁਲਿੰਗ : ਕੰਗਣੀ ਦੀ ਇੱਕ ਕਿਸਮ ਜਿਸ ਦੇ ਦਾਣੇ ਮੁਟੇਰੇ ਹੁੰਦੇ ਹਨ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 187, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-11-07-35-39, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.