ਕੰਜਰ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੰਜਰ (ਨਾਂ,ਪੁ) ਝਾੜੂ ਸਿਰਕੀ ਬਣਾ ਕੇ ਜਾਂ ਵਿਭਚਾਰ ਤੋਂ ਗੁਜ਼ਾਰਾ ਕਰਨ ਵਾਲੀ ਇੱਕ ਜਾਤੀ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2934, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਕੰਜਰ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੰਜਰ [ਨਾਂਪੁ] ਇੱਕ ਜਾਤੀ ਜਿਸ ਦੀਆਂ ਔਰਤਾਂ ਵੇਸਵਾਗਮਨੀ ਕਰਦੀਆਂ ਹਨ, ਭੜੂਆ; ਇਸ ਜਾਤੀ ਦਾ ਵਿਅਕਤੀ , ਬੇਸ਼ਰਮ ਆਦਮੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2933, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕੰਜਰ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੰਜਰ. ਦੇਖੋ, ਕੰਚਨ ੬। ੨ ਝਾੜੂ ਸਿਰਕੀ ਬਣਾਕੇ ਗੁਜਾਰਾ ਕਰਨ ਵਾਲੀ ਇੱਕ ਜਾਤਿ। ੩ ਸੰ. कञ्जर. ਕੰ (ਜਲ) ਨੂੰ ਖਿੱਚਣ ਵਾਲਾ, ਸੂਰਜ । ੪ ਹਾਥੀ। ੫ ਪੇਟ. ਉਦਰ । ੬ ਮੋਰ । ੭ ਅਗਸਤ ਮੁਨਿ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2875, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕੰਜਰ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ
ਕੰਜਰ : ਇਹ ਅਵਾਰਾਗਰਦ ਕਬੀਲਾ ਦ੍ਰਾਵਤ ਮੂਲ ਨਾਲ ਸਬੰਧਤ ਖ਼ਿਆਲ ਕੀਤਾ ਜਾਂਦਾ ਹੈ ਜੋ ਸਾਰੇ ਉੱਤਰੀ ਭਾਰਤ ਦੇ ਪਿੰਡਾਂ ਅਤੇ ਸ਼ਹਿਰਾਂ ਦੀ ਵਸੋਂ ਵਿਚ ਫੈਲਿਆ ਹੋਇਆ ਹੈ। ਕੰਜਰ ਸ਼ਬਦ ਦੀ ਉਤਪਤੀ ਸੰਸਕ੍ਰਿਤ ਦੇ ‘ਕਾਨਚਰ’ ਸ਼ਬਦ ਤੋਂ ਹੋਈ ਵੀ ਦੱਸੀ ਜਾਂਦੀ ਹੈ। ਉਂਜ ਭਾਸ਼ਾ, ਨਾਂ, ਸੰਸਕ੍ਰਿਤਾ ਆਦਿ ਵਿਚ ਉੱਤਰ ਭਾਰਤੀ ਪ੍ਰਵਿਰਤੀਆਂ ਕੰਜਰਾਂ ਵਿਚ ਇੰਨੀਆਂ ਪ੍ਰਬਲ ਹਨ ਕਿ ਇਨ੍ਹਾਂ ਦਾ ਮੂਲ ਦ੍ਰਾਵੜ ਮੰਨਣਾ ਵਿਗਿਆਨਕ ਪ੍ਰਤੀਤ ਨਹੀਂ ਹੁੰਦਾ। ਕੰਜਰਾਂ ਅਤੇ ਸਾਂਸੀਆਂ, ਹਾਬੂਰਾਂ, ਬੌਰੀਆਂ, ਭਾਟਾਂ, ਨਟਾਂ, ਵਣਜਾਰਿਆਂ, ਜੋਗੀਆਂ ਅਤੇ ਚਿੜੀਮਾਰਾਂ ਆਦਿ ਹੋਰ ਅਵਾਰਾਗਰਦ ਕਬੀਲਿਆਂ ਵਿਚ ਸਭਿਆਚਾਰਕ ਤੌਰ ਤੇ ਕਾਫ਼ੀ ਸਮਾਨਤਾ ਮਿਲਦੀ ਹੈ। ਇਕ ਕਥਨ ਅਨੁਸਾਰ ਕੰਜਰ ‘ਮਾਨ’ ਗੁਰੂ ਦੀ ਸੰਤਾਨ ਹਨ। ਇਹ ਬਹੁਤ ਸਾਰੇ ਸਗੋਤਰ ਵਿਆਹ ਸਬੰਧੀ ਅਤੇ ਗੋਤਾਂਤਰ ਵਿਆਹ ਸਬੰਧੀ ਉਪ-ਭਾਗਾਂ ਵਿਚ ਵੰਡੇ ਹੋਏ ਹਨ। 1891 ਦੀ ਮਰਦਮਸ਼ੁਮਾਰੀ ਤੋਂ ਪਤਾ ਲਗਦਾ ਹੈ ਕਿ ਕੰਜਰਾਂ ਦੇ 106 ਛੋਟੇ ਕਬੀਲੇ ਹਿੰਦੂਆਂ ਵਿਚ ਅਤੇ ਕੇਵਲ 6 ਛੋਟੇ ਕਬੀਲੇ ਮੁਸਲਮਾਨਾਂ ਵਿਚ ਸਨ। ਇਨ੍ਹਾਂ ਦੀ ਵੰਡ ਪੇਸ਼ੇ ਅਨੁਸਾਰ ਹੋਈ ਹੈ ਜਿਵੇਂ ਉਨ੍ਹਾਂ ਵਿਚੋਂ ਜਲਾਦ, ਕੂੰਚਬੰਦ, ਪੱਥਰਕੱਟ, ਰਾਸ਼ਬੰਦ ਆਦਿ ਨਾਵਾਂ ਤੋਂ ਸਪੱਸ਼ਟ ਹੁੰਦਾ ਹੈ।
ਇਨ੍ਹਾਂ ਦਾ ਵਿਆਹ ਪੈਸੇ ਦੇ ਕੇ ਹੁੰਦਾ ਹੈ। ਰਕਮ ਦਾ ਭੁਗਤਾਨ ਦੋ ਕਿਸ਼ਤਾਂ ਵਿਚ ਵਿਆਹ ਕਰਾਉਣ ਵਾਲੇ ਮਨੁੱਖ਼ ਨੂੰ ਕਰਨਾ ਪੈਂਦਾ ਹੈ। ਇਕ ਕਿਸ਼ਤ ਵਿਆਹ ਸਮੇਂ ਦਿਤੀ ਜਾਂਦੀ ਹੈ ਅਤੇ ਦੂਸਰੀ ਸੰਤਾਨ ਉਤਪਤੀ ਤੋਂ ਪਿਛੋਂ। ਇਨ੍ਹਾਂ ਵਿਚ ਵਿਧਵਾ-ਵਿਆਹ ਦਾ ਵੀ ਰਿਵਾਜ ਹੈ। ਵਿਧਵਾ ਆਮ ਕਰਕੇ ਆਪਣੇ ਕੁਆਰੇ ਦੇਵਰ ਨਾਲ ਹੀ ਵਿਆਹ ਕਰਾਉਂਦੀ ਹੈ।
ਕੁਝ ਸਮਾਂ ਪਹਿਲਾਂ ਇਹ ਪਿੰਡਾਂ ਵਿਚ ਜਜਮਾਨੀ ਕਰਦੇ ਸਨ ਅਤੇ ਪਿੰਡਾਂ ਦੇ ਲੋਕਾਂ ਦਾ ਮਨੋਰੰਜਨ ਕਰਨ ਬਦਲੇ ਧਨ ਅਤੇ ਪਸ਼ੂਆਂ ਦੇ ਰੂਪ ਵਿਚ ਸਾਲਾਨਾ ਦਾਨ ਲੈਂਦੇ ਹਨ। ਹਰੇਕ ਕੰਜਰ ਪਰਵਾਰ ਦੀ ਜਜਮਾਨੀ ਵਿਚ ਕੁਝ ਪਿੰਡ ਆਉਂਦੇ ਸਨ ਜਿਥੇ ਕਿ ਉਹ ਉਤਸਵਾਂ ਅਤੇ ਵਿਸ਼ੇਸ਼ ਸਮਿਆਂ ਤੇ ਨੱਚ ਗਾ ਕੇ ਉਨ੍ਹਾਂ ਦੇ ਮਨੋਰੰਜਨ ਦਾ ਸਾਧਨ ਬਣਦੇ ਸਨ। ਇਨ੍ਹਾਂ ਵਿਚੋਂ ਕੁਝ ਪਰਿਵਾਰ ਪਿੰਡ ਦੇ ਗੁੱਜਰ, ਮੀਨਾ ਅਤੇ ਹੋਰ ਜਾਤੀਆਂ ਦੀਆਂ ਵੰਸ਼ਵਲੀਆਂ ਇਕੱਤਰ ਕਰਨ ਦਾ ਕੰਮ ਵੀ ਕਰਦੇ ਸਨ। ਕੁਝ ਕੰਜਰ ਇਸਤਰੀਆਂ ਭੀਖ ਮੰਗਣ ਦੇ ਨਾਲ ਨਾਲ ਵੇਸਵਾ ਦਾ ਪੇਸ਼ਾ ਵੀ ਕਰਦੀਆਂ ਸਨ। ਪਰੰਤੂ ਅੱਜਕਲ੍ਹ ਆਪਣੇ ਪਰੰਪਰਾਗਤ ਪੇਸ਼ੇ ਛੱਡ ਕੇ ਆਰਥਕ ਪੱਖ ਤੋਂ ਵੱਧ ਲਾਭਦਾਇਕ ਪੇਸ਼ਿਆਂ ਵਿਚ ਪੈ ਰਹੇ ਹਨ।
ਕੰਜਰਾਂ ਦਾ ਪਹਿਰਾਵਾ ਗੁੱਜਰਾਂ ਵਰਗਾ ਹੁੰਦਾ ਹੈ। ਇਨ੍ਹਾਂ ਦੀਆਂ ਇਸਤਰੀਆਂ ਮੁਸਲਮਾਨ ਇਸਤਰੀਆਂ ਦੀ ਤਰ੍ਹਾਂ ਲਹਿੰਗੇ ਦੀ ਬਜਾਇ ਲੰਬਾ ਕੁੜਤਾ ਅਤੇ ਪਜਾਮਾ ਪਹਿਨਦੀਆਂ ਹਨ। ਖਾਣ-ਪੀਣ ਦੇ ਪੱਖੋਂ ਇਹ ਕਬੀਲਾ ਜੌਂ, ਬਾਰਰੇ, ਕੰਦ, ਮੂਲ, ਫਲਾਂ ਤੋਂ ਲੈ ਕੇ ਛਿਪਕਲੀ, ਗਿਰਗਿਟ ਅਤੇ ਡੱਡੂ ਦਾ ਮਾਸ ਤਕ ਖਾਂ ਜਾਂਦੇ ਹਨ। ਛਿਪਕਲੀ, ਸਾਨ੍ਹ ਸੱਪ ਅਤੇ ਗਿੱਪ ਦੀ ਖੱਲ ਤੋਂ ਵਿਸ਼ੇਸ਼ ਤਰ੍ਹਾਂ ਦੇ ਤੇਲ ਕੱਢ ਕੇ ਇਹ ਉਸ ਨੂੰ ਕਈ ਰੋਗਾਂ ਦਾ ਦਾਰੂ ਕਹਿ ਕੇ ਵੇਖਦੇ ਹਨ। ਇਨ੍ਹਾਂ ਦੀਆਂ ਭੀਖ ਮੰਗਣ ਵਾਲੀਆਂ ਇਸਤਰੀਆਂ, ਬਾਂਝਪਣ ਅਤੇ ਹੋਰ ਇਸਤਰੀ-ਰੋਗਾਂ ਦੀ ਦਵਾਈ ਇਸਤਰੀਆਂ ਨੂੰ ਵੇਚਦੀਆਂ ਹਨ ਅਤੇ ਹੱਥ ਦੇਖ ਕੇ ਕਿਸਮਤ ਵੀ ਦਸਦੀਆਂ ਹਨ।
ਕੰਜਰਾਂ ਦੇ ਕਬੀਲੇ ਦੀ ਪੰਚਾਇਤ ਬਹੁਤ ਸ਼ਕਤੀਸ਼ਾਲੀ ਅਤੇ ਸਰਬ ਸਵੀਕਾਰਿਤ ਸਭਾ ਹੁੰਦੀ ਹੈ। ਸ਼ਿਸਟ ਸਮਾਜ ਦੀ ਦ੍ਰਿਸ਼ਟੀ ਤੋਂ ਅਪਰਾਧੀ, ਪੇਸ਼ਾਵਰ ਜਾਣੇ ਜਾਂਦੇ ਕੰਜਰਾਂ ਵਿਚ ਵੀ ਕਬੀਲੇ ਦੇ ਨਿਯਮਾਂ ਦੀ ਉਲੰਘਣਾ ਤੇ ਕਰੜੀ ਸਜ਼ਾ ਮਿਲਦੀ ਹੈ। ਕੰਜਰ ਆਪਣੇ ਕਬੀਲੇ ਦੇ ਦੇਵੀ-ਦੇਵਤਿਆਂ ਦੇ ਨਾਲ ਨਾਲ ਹਿੰਦੂ ਦੇਵੀ-ਦੇਵਤਿਆਂ ਦੀ ਪੂਜਾ ਵੀ ਕਰਦੇ ਹਨ। ਬਿਪਤਾ ਪੈਣ ਤੇ ਕਬੀਲੇ ਦੇ ਦੇਵਤਾ ‘ਅਲਮੁੰਦੀ’ ਅਤੇ ‘ਅਸਪਾਲ’ ਦੇ ਕਰੋਧ ਨੂੰ ਘੱਟ ਕਰਨ ਲਈ ਬੱਕਰੇ, ਸੂਰ ਅਤੇ ਮੁਰਗੇ ਦੀ ਬਲੀ ਦਿੱਤੀ ਜਾਂਦੀ ਹੈ।
ਹ. ਪੁ.––ਹਿੰ. ਵਿ. ਕੋ. 2:297
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2445, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-17, ਹਵਾਲੇ/ਟਿੱਪਣੀਆਂ: no
ਕੰਜਰ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਕੰਜਰ : ਕੰਜਰ ਸ਼ਬਦ ਦੀ ਉਤਪਤੀ ਸੰਸਕ੍ਰਿਤ ਦੇ 'ਕਾਨਚਰ' ਸ਼ਬਦ ਤੋਂ ਹੋਈ ਦੱਸੀ ਜਾਂਦੀ ਹੈ। ਉਂਜ ਭਾਸ਼ਾ, ਨਾਂ, ਸੰਸਕ੍ਰਿਤੀ ਆਦਿ ਵਿਚ ਉੱਤਰ ਭਾਰਤੀ ਪ੍ਰਵਿਰਤੀਆਂ ਕੰਜਰਾਂ ਵਿਚ ਇੰਨੀਆਂ ਪ੍ਰਬਲ ਹਨ ਕਿ ਇਨ੍ਹਾਂ ਦਾ ਮੂਲ ਦ੍ਰਾਵੜ ਨਹੀਂ ਮੰਨਿਆ ਜਾ ਸਕਦਾ। ਕੰਜਰਾਂ, ਸਾਂਸੀਆਂ,ਹਾਬੂਰਾਂ, ਬੌਰੀਆਂ, ਭਾਟਾਂ,ਨਟਾਂ, ਵਣਜਾਰਿਆਂ, ਜੋਗੀਆਂ ਅਤੇ ਚਿੜੀਮਾਰਾਂ ਆਦਿ ਖ਼ਾਨਾਬਦੋਸ਼ ਕਬੀਲਿਆਂ ਵਿਚ ਸਮਾਨਤਾ ਮਿਲਦੀ ਹੈ। ਇਕ ਕਥਨ ਅਨੁਸਾਰ ਕੰਜਰ 'ਮਾਨ' ਦੀ ਸੰਤਾਨ ਹਨ। ਸੰਨ 1891 ਦੀ ਮਰਦਮ ਸ਼ੁਮਾਰੀ ਤੋਂ ਪਤਾ ਲਗਦਾ ਹੈ ਕਿ ਕੰਜਰਾਂ ਦੇ 106 ਛੋਟੇ ਕਬੀਲੇ ਹਿੰਦੂਆਂ ਵਿਚ ਅਤੇ ਕੇਵਲ 6 ਛੋਟੇ ਕਬੀਲੇ ਮੁਸਲਮਾਨਾਂ ਵਿਚ ਸਨ। ਇਨ੍ਹਾਂ ਦੀ ਵੰਡ ਪੇਸ਼ੇ ਅਨੁਸਾਰ ਹੋਈ ਹੈ ਜਿਵੇਂ ਇਨ੍ਹਾਂ ਵਿਚੋਂ ਜਲਾਦ, ਕੂੰਚ ਬੰਦ, ਪੱਥਰਕੱਟ, ਰਾਸਬੰਦ ਆਦਿ ਨਾਵਾਂ ਤੋਂ ਸਪੱਸ਼ਟ ਹੁੰਦਾ ਹੈ।
ਇਨ੍ਹਾਂ ਦਾ ਵਿਆਹ ਪੈਸੇ ਦੇ ਕੇ ਹੁੰਦਾ ਹੈ। ਰਕਮ ਦਾ ਭੁਗਤਾਨ ਦੋ ਕਿਸ਼ਤਾਂ ਵਿਚ ਵਿਆਹ ਕਰਵਾਉਣ ਵਾਲੇ ਮਰਦ ਨੂੰ ਕਰਨਾ ਪੈਂਦਾ ਹੈ। ਇਕ ਕਿਸ਼ਤ ਵਿਆਹ ਸਮੇਂ ਦਿੱਤੀ ਜਾਂਦੀ ਹੈ ਅਤੇ ਦੂਸਰੀ ਸੰਤਾਨ ਉਤਪਤੀ ਤੋਂ ਪਿਛੋਂ। ਇਨ੍ਹਾਂ ਵਿਚ ਵਿਧਵਾ ਵਿਆਹ ਦਾ ਵੀ ਰਿਵਾਜ ਹੈ। ਵਿਧਵਾ ਆਮ ਕਰਕੇ ਆਪਣੇ ਕੁਆਰੇ ਦਿਓਰ ਨਾਲ ਹੀ ਵਿਆਹ ਕਰਵਾਉਂਦੀ ਹੈ।
ਕੁਝ ਸਮਾਂ ਪਹਿਲਾਂ ਇਹ ਪਿੰਡਾਂ ਦੀ ਜਜਮਾਨੀ ਕਰਦੇ ਸਨ ਅਤੇ ਪਿੰਡਾਂ ਦੇ ਲੋਕਾਂ ਦਾ ਮਨੋਰੰਜਨ ਕਰਨ ਬਦਲੇ ਧਨ ਅਤੇ ਪਸ਼ੂਆਂ ਦੇ ਰੂਪ ਵਿਚ ਸਾਲਾਨਾਂ ਦਾਨ ਲੈਂਦੇ ਸਨ। ਹਰੇਕ ਕੰਜਰ ਪਰਿਵਾਰ ਦੀ ਜਜਮਾਨੀ ਵਿਚ ਕੁਝ ਪਿੰਡ ਆਉਂਦੇ ਸਨ ਜਿਥੇ ਕਿ ਉਹ ਉਤਸਵਾਂ ਅਤੇ ਵਿਸ਼ੇਸ਼ ਸਮਿਆਂ ਤੇ ਨੱਚ ਗਾ ਕੇ ਲੋਕਾਂ ਦੇ ਮਨੋਰੰਜਨ ਦਾ ਸਾਧਨ ਬਣਦੇ ਸਨ। ਇਨ੍ਹਾਂ ਵਿਚੋਂ ਕੁਝ ਪਰਿਵਾਰ ਪਿੰਡ ਦੇ ਗੁੱਜਰ, ਮੀਨਾ ਅਤੇ ਹੋਰ ਜਾਤੀਆਂ ਦੀਆਂ ਬੰਸਾਵਲੀਆਂ ਇੱਕਤਰ ਕਰਨ ਦਾ ਕੰਮ ਵੀ ਕਰਦੇ ਸਨ।ਕੁਝ ਕੰਜਰ ਇਸਤਰੀਆਂ ਭੀਖ ਮੰਗਣ ਦੇ ਨਾਲ ਨਾਲ ਵੇਸ਼ਵਾ ਦਾ ਪੇਸ਼ਾ ਵੀ ਕਰਦੀਆਂ ਸਨ ਪਰੰਤੂ ਅੱਜਕੱਲ੍ਹ ਹਿਹ ਆਪਣੇ ਪਰੰਪਰਾਗਤ ਪੇਸ਼ੇ ਛੱਡ ਕੇ ਆਰਥਕ ਪੱਖ ਤੋਂ ਵੱਧ ਲਾਭਦਾਇਕ ਧੰਦਿਆਂ ਵਿਚ ਪੈ ਰਹੇ ਹਨ।
ਕੰਜਰਾਂ ਦਾ ਪਹਿਰਾਵਾਂ ਗੁੱਜਰਾਂ ਵਰਗਾ ਹੁੰਦਾ ਹੈ।ਇਨ੍ਹਾਂ ਦੀਆਂ ਇਸਤਰੀਆਂ ਮੁਸਲਮਾਨ ਇਸਤਰੀਆਂ ਦੀ ਤਰ੍ਹਾਂ ਲਹਿੰਗੇ ਦੀ ਬਜਾਇ ਲੰਬਾ ਕੁੜਤਾ ਅਤੇ ਪਜਾਮਾ ਪਹਿਨਦੀਆਂ ਹਨ। ਖਾਣ ਪੀਣ ਦੇ ਪੱਖੋਂ ਇਹ ਕਬੀਲਾ ਜੌਂ, ਬਾਜਰਾ, ਕੰਦ ਮੂਲ ਤੇ ਫ਼ਲਾਂ ਤੋਂ ਲੈ ਕੇ ਛਿਪਕਲੀ, ਗਿਰਗਿਟ ਅਤੇ ਡੱਡੂ ਦਾ ਮਾਸ ਤੱਕ ਖਾ ਜਾਂਦੇ ਹਨ। ਛਿਪਕਲੀ, ਸਾਨ੍ਹਾ, ਸੱਪ ਅਤੇ ਗਿੱਧ ਦੀ ਖੱਲ ਤੋਂ ਵਿਸ਼ੇਸ਼ ਤਰ੍ਹਾਂ ਦੇ ਤੇਲ ਕੱਢ ਕੇ ਇਹ ਉਸ ਨੂੰ ਕਈ ਰੋਗਾਂ ਦੀ ਦਾਰੂ ਕਹਿ ਕੇ ਵੇਚਦੇ ਹਨ। ਇਨ੍ਹਾਂ ਦੀਆਂ ਭੀਖ ਮੰਗਣ ਵਾਲੀਆਂ ਇਸਤਰੀਆਂ, ਬਾਂਝਪਣ ਅਤੇ ਹੋਰ ਇਸਤਰੀ ਰੋਗਾਂ ਦੀ ਦਵਾਈ ਇਸਤਰੀਆਂ ਨੂੰ ਵੇਚਦੀਆਂ ਹਨ ਅਤੇ ਹੱਥ ਦੇਖ ਕੇ ਕਿਸਮਤ ਵੀ ਦਸਦੀਆਂ ਹਨ।
ਕੰਜਰਾਂ ਦੇ ਕਬੀਲੇ ਦੀ ਪੰਚਾਇਤ ਬਹੁਤ ਸ਼ਕਤੀਸ਼ਾਲੀ ਅਤੇ ਸਰਬ ਸਵੀਕਾਰਿਤ ਸਭਾ ਹੁੰਦੀ ਹੈ।ਸ਼ਿਸਟ ਸਮਾਜ ਦੀ ਦ੍ਰਿਸ਼ਟੀ ਤੋਂ ਅਪਰਾਧੀ, ਪੇਸ਼ਾਵਰ ਜਾਣੇ ਜਾਂਦੇ ਕੰਜਰਾਂ ਵਿਚ ਵੀ ਕਬੀਲੇ ਦੇ ਨਿਯਮਾਂ ਦੀ ਉਲੰਘਣਾ ਕਰਨ ਤੇ ਕਰੜੀ ਸਜ਼ਾ ਮਿਲਦੀ ਹੈ।ਕੰਜਰ ਆਪਣੇ ਕਬੀਲੇ ਦੇ ਦੇਵੀ ਦੇਵਤਿਆਂ ਦੇ ਨਾਲ ਨਾਲ ਹਿੰਦੂ ਦੇਵੀ-ਦੇਵਤਿਆਂ ਦੀ ਪੂਜਾ ਵੀ ਕਰਦੇ ਹਨ। ਬਿਪਤਾ ਪੈਣ ਤੇ ਕਬੀਲੇ ਦੇ ਦੇਵਤੇ ਅਲਮੁੰਦੀ ਅਤੇ 'ਅਸਪਾਲ' ਦੇ ਕਰੋਧ ਨੂੰ ਘੱਟ ਕਰਨ ਲਈ ਬੱਕਰੇ, ਸੂਰ ਅਤੇ ਮੁਰਗੇ ਦੀ ਬਲੀ ਦਿੱਤੀ ਜਾਂਦੀ ਹੈ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1436, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-07-19-02-59-36, ਹਵਾਲੇ/ਟਿੱਪਣੀਆਂ: ਹ. ਪੁ. –ਪੰ. ਵਿ. ਕੋ. 6 : 442
ਕੰਜਰ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੰਜਰ, (ਕੰਚਨ=ਇੱਕ ਜਾਤ) / ਪੁਲਿੰਗ : ੧. ਇੱਕ ਖਾਸ ਸ਼੍ਰੇਣੀ ਦਾ ਆਦਮੀ ਜਿਸ ਦੀਆਂ ਤੀਵੀਆਂ ਪੇਸ਼ਾ ਕਰਾਉਂਦੀਆਂ ਹਨ, ਭੜੂਆ; ੨. ਬੇਸ਼ਰਮ ਆਦਮੀ; ੩. ਵਿਸ਼ੇਸ਼ਣ : ਕਮੀਨਾ, ਬੇਸ਼ਰਮ
–ਕੰਜਰਾਊ, ਪੁਲਿੰਗ : ਕੰਜਰਪੁਣਾ
–ਕੰਜਰਖਾਨਾ, ਪੁਲਿੰਗ : ੧. ਚਕਲਾ, ਕੰਜਰਾਂ ਦਾ ਅੱਡਾ, ਕੰਜਰਾਂ ਦੇ ਉਠਣ ਬੈਠਣ ਦੀ ਥਾਂ; ੨. ਕੁਪੱਤਖਾਨਾ, ਲੜਾਈ ਝਗੜਾ, ਖੱਪਖਾਨਾ
–ਕੰਜਰਪੁਣਾ, ਪੁਲਿੰਗ : ਕੰਜਰ ਹੋਣ ਦਾ ਭਾਵ, ਕੰਜਰਾਂ ਦਾ ਕੰਮ, ਬੇਹਯਾਈ, ਭੜੂਆਪੁਣਾ, ਬੇਸ਼ਰਮੀ ਦਾ ਕੰਮ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 193, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-15-11-10-29, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First