ਕੰਠ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੰਠ (ਨਾਂ,ਪੁ) ਵੇਖੋ : ਸੰਘ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13748, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕੰਠ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੰਠ [ਨਾਂਪੁ] ਗਲ਼, ਸੰਘ , ਗਰਦਨ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13739, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕੰਠ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੰਠ. ਸੰ. कण्ठ. ਸੰਗ੍ਯਾ—ਗਲਾ. ਗਲ। ੨ ਗ੍ਰੀਵਾ. ਗਰਦਨ. “ਕੰਠ ਰਮਣੀਯ ਰਾਮ ਰਾਮ ਮਾਲਾ.” (ਸਹਸ ਮ: ੫) ੩ ਕਿਨਾਰਾ. ਤਟ. ਕੰਢਾ. “ਕੰਠੇ ਬੈਠੀ ਗੁਰਸਬਦਿ ਪਛਾਨੈ.” (ਮਲਾ ਅ: ਮ: ੧) ੪ ਕੰਠਧੁਨਿ. “ਕੋਕਿਲ ਸੋ ਕੰਠ.” (ਕ੍ਰਿਸਨਾਵ) ੫ ਵਿ—ਹਿ਼ਫ਼੓. ਕੰਠਾਗ੍ਰ. “ਗੁਰੁਬਾਨੀ ਕੋ ਕੰਠ ਕਰੀਜੈ.” (ਗੁਪ੍ਰਸੂ) ਦੇਖੋ, ਕੰਠਾਗ੍ਰ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13559, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੰਠ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਕੰਠ (ਸੰ.। ਸੰਸਕ੍ਰਿਤ ਕਣਠੑ) ੧. ਗਲਾ। ਯਥਾ-ਕੰਠ ਰਮਣੀਯ ਰਾਮ ਰਾਮ ਮਾਲਾ’ ਗਲੇ ਵਿਚ ਸੁੰਦਰ ਰਾਮ ਨਾਮ ਰੂਪੀ ਮਾਲਾ।

੨. ਕੰਠ ਲਗਾਉਣਾ ਮੁਹਾਵਰਾ ਹੈ, ਜੱਫੀ ਪਾਣ ਤੋਂ। ਯਥਾ-‘ਅਪਣੇ ਦਾਸ ਕਉ ਕੰਠਿ ਲਗਾਵੈ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 13484, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਕੰਠ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੰਠ, (ਸੰਸਕ੍ਰਿਤ : कण्ठ) \ ਪੁਲਿੰਗ : ੧. ਗਲਾ, ਸੰਘ; ੨. ਗਲ, ਗਰਦਨ; ੩. ਗਲੇ ਦੀ ਆਵਾਜ਼, ਘੰਡੀ. ਹਿਫਜ਼, ਕੰਠਾਗ੍ਰ

–ਕੰਠ –ਅੱਖਰ, ਪੁਲਿੰਗ :  ਗਲੇ ਵਿਚੋਂ ਨਿਕਲਣ ਵਾਲਾ ਅੱਖਰ ਜਿਵੇਂ- ਕ, ਖ, ਗ, ਘ, ਙ
 
–ਕੰਠਹਾਰ, ਪੁਲਿੰਗ : ੧. ਕੰਠਾ, ਗਲ ਦਾ ਹਾਰ; ੨. ਖਹਿੜੇ ਪਿਆ ਆਦਮੀ 
 
–ਕੰਠ ਹੋਣਾ, ਮੁਹਾਵਰਾ : ਜ਼ੁਬਾਨੀ ਯਾਦ ਹੋਣਾ, ਚੇਤੇ ਹੋਣਾ 
 
–ਕੰਠ ਕਰਨਾ,ਕੰਠ ਕਰ ਲੈਣਾ, ਮੁਹਾਵਰਾ : ਜ਼ੁਬਾਨੀ ਯਾਦ ਕਰਨਾ, ਮੂੰਹ ਜ਼ੁਬਾਨੀ ਕਰਨਾ, ਚੇਤੇ ਕਰਨਾ, ਰਟਣਾ 
 
–ਕੰਠਤਲਾ, ਵਿਸ਼ੇਸ਼ਣ : ਤਾਲੂ ਚੋਂ ਨਿਕਲਣ ਵਾਲਾ (ਅੱਖਰ) 
 
–ਕੰਠ ਬੋਲਣਾ,  ਕਿਰਿਆ ਅਕਰਮਕ : ਘੰਡ ਬੋਲਣਾ, ਘੁਰੜੂ ਵੱਜਣਾ, ਜਾਨ ਟੁਟਣ ਦਾ ਸਮਾਂ ਆ ਪਹੁੰਚਣਾ, ਮਰਨ ਵੇਲੇ ਦੇ ਆਖਰੀ ਸਵਾਸਾं ਦਾ ਸੀਨੇ ਦੀ ਬਲਗਮ ਕਾਰਣ ਆਵਾਜ਼ ਪੈਦਾ ਕਰਨਾ 
 
–ਕੰਠਮਾਲਾ, ਇਸਤਰੀ ਲਿੰਗ : ੧. ਇੱਕ ਰੋਗ ਜਿਸ ਕਾਰਣ ਗਲ ਵਿੱਚ ਲੜੀਵਾਰ ਗਿਲ੍ਹਟੀਆਂ ਨਿਕਲ ਆਉਂਦੀਆਂ ਹਨ, ਗਲਹੀਰਾਂ, ਹਜ਼ੀਰਾਂ; ੨. ਕੰਠ ਦਾ ਹਾਰ, ਗਲ ਵਿੱਚ ਪਾਉਣ ਵਾਲੀ ਮਾਲਾ 
 
–ਕੰਠਰੋਧ, ਪੁਲਿੰਗ : ਗਲਾ ਰੁਕ ਜਾਣ ਦਾ ਭਾਵ
 
–ਕੰਠ ਲਗਣਾ, ਮੁਹਾਵਰਾ : ਗਲੇ ਮਿਲਣਾ 
 
–ਕੰਠ ਲਾਉਣਾ, ਮੁਹਾਵਰਾ : ਗਲ ਨਾਲ ਲਾਉਣਾ, ਪਿਆਰ ਕਰਨਾ, ਆਪਣਾ ਬਣਾ ਲੈਣਾ 


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1013, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-19-03-13-25, ਹਵਾਲੇ/ਟਿੱਪਣੀਆਂ:

ਕੰਠ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੰਠ, (ਸੰਸਕ੍ਰਿਤ : कण्ठ) \ ਵਿਸ਼ੇਸ਼ਣ : ੧. ਖੁੰਢਾ, ਕੁੰਦ; ੨. ਮੋਟੀ ਅਕਲ ਦਾ, ਜਿਸ ਦੀ ਅਕਲ ਤੇਜ਼ ਨਾ ਹੋਵੇ, ਕੁੰਦ ਜ਼ਿਹਨ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 116, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-05-02-04-28-04, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.