ਕੱਚੇ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੱਚੇ, ਵਿਸ਼ੇਸ਼ਣ : ਕੱਚ ਦਾ (ਬਹੁ ਵਚਨ)

–ਕੱਚੇ ਘੜੇ ਦੀ ਚੜ੍ਹਨਾ,  ਮੁਹਾਵਰਾ :  ਨੱਸ਼ੇ ਵਿੱਚ ਮਸਤ ਹੋਣਾ, ਅਵ-ਤਵਾ ਬੋਲਣਾ, ਪਾਗਲਾਂ ਵਾਲਾ ਵਰਤਾਉ ਕਰਨਾ

–ਕੱਚੇ ਘੜੇ ਦੀ ਪੀਣਾ,  ਮੁਹਾਵਰਾ : ਕੋਈ ਮੂਰਖਤਾ ਦਾ ਕੰਮ ਕਰਨਾ

–ਕੱਚੇ ਘੜੇ ਪਾਣੀ ਭਰਨਾ,  ਮੁਹਾਵਰਾ : ਅਜ਼ਮਾਇਸ਼ ਵਿੱਚ ਦੀ ਨਿਕਲਣਾ

–ਕੱਚੇ ਦਿਨ, ਪੁਲਿੰਗ : ੧. ਕੱਚੀ ਰੁੱਤ; ੨. ਗਰਭ ਠਹਿਰਨ ਤੋਂ ਬਾਅਦ ਦੇ ਕੁਝ ਦਿਨ

–ਕੱਚੇ ਨੂੰ ਖਾ ਜਾਣਾ, ਮੁਹਾਵਰਾ :  ਗੁੱਸੇ ਵਿੱਚ ਦੂਜੇ ਨੂੰ ਧਮਕੀ ਦੇਣਾ ਕਿ ਤੂੰ ਮੇਰੇ ਅੱਗੇ ਕੀ ਚੀਜ਼ ਹੈਂ

–ਕੱਚੇ ਨੂੰ ਚੱਬ (ਚਬਾ) ਜਾਣਾ,  ਮੁਹਾਵਰਾ :  ਗੁੱਸੇ ਵਿੱਚ ਆ ਕੇ ਦੂਜੇ ਨੂੰ ਧਮਕਾਉਣਾ ਕਿ ਤੂੰ ਮੇਰੇ ਅੱਗੇ ਕੀ ਚੀਜ਼ ਹੈ

–ਕੱਚੇ ਪੱਕੇ ਦਿਨ, ਪੁਲਿੰਗ : ਗਰਭ ਠਹਿਰਨ ਤੋਂ ਬਾਅਦ ਦੇ ਕੁਝ ਦਿਨ ਜਦੋਂ ਔਰਤ ਦੇ ਹਾਜ਼ਮੇ ਵਿੱਚ ਫ਼ਰਕ ਆ ਗਿਆ ਹੁੰਦਾ ਹੈ ਤੇ ਜੀ ਕੱਚਾ ਹੁੰਦਾ ਰਹਿੰਦਾ ਹੈ

–ਕੱਚੇ ਪੈਣਾ,  ਮੁਹਾਵਰਾ : ਸ਼ਰਮਿੰਦਾ ਹੋਣਾ
 
–ਕੱਚੇ,  ਕਿਰਿਆ ਵਿਸ਼ੇਸ਼ਣ  : ਨਾਮਜ਼ਬੂਤ ਬੁਨਿਆਦ ਤੇ ਡਾਵਾਂਡੋਲੀ ਵਿੱਚ, ਅਨਿਸਚਿਤ ਤੌਰ ਤੇ (ਲਾਗੂ ਕਿਰਿਆ : ਹੋਣਾ, ਖਲੋਣਾ, ਖੜੋਣਾ)

–ਕੱਚੇ ਬੱਚੇ,  ਪੁਲਿੰਗ : ਬਾਲ ਬੱਚੇ, ਚੀਂਗੜ ਬੋਟ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2325, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-14-11-16-39, ਹਵਾਲੇ/ਟਿੱਪਣੀਆਂ:

ਕੱਚੇ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੱਚੇ, ਵਿਸ਼ੇਸ਼ਣ : ਕੱਚਾ ਦਾ (ਬਹੁ-ਵਚਨ)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2325, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-14-11-16-57, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.