ਕੱਤਣੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੱਤਣੀ (ਨਾਂ,ਇ) ਇਸਤਰੀਆਂ ਦੇ ਚਰਖਾ ਕੱਤਣ ਸਮੇਂ ਪੂਣੀਆਂ ਗਲੋਟੇ ਆਦਿ ਰੱਖਣ ਲਈ ਕਾਨਿਆਂ ਦੀਆਂ ਤੀਲ੍ਹਾਂ ਜਾਂ ਖੱਗਿਆਂ ਨਾਲ ਬਣਾਈ ਪੱਛੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4125, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕੱਤਣੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੱਤਣੀ [ਨਾਂਇ] (ਮਲ) ਚਰਖ਼ਾ ਕਤਦੇ ਸਮੇਂ ਪੂਣੀਆਂ ਗਲੋਟੇ ਆਦਿ ਰੱਖਣ ਵਾਲ਼ਾ ਛਿੱਕੂ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4123, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕੱਤਣੀ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਕੱਤਣੀ :  ਇਹ ਸ਼ਬਦ ਸੂਤ ਕੱਤਣ ਤੋਂ ਬਣਿਆ ਹੈ। ਚਰਖਾ ਕੱਤਣ ਵੇਲੇ ਕੁੜੀਆਂ ਜਿਸ ਛਿੱਕੂ ਜਾਂ ਪੱਛੀ ਵਿਚ ਪੂਣੀਆਂ ਕੱਤ ਕੇ ਸਾਂਭਦੀਆਂ ਹਨ ਉਸਨੂੰ ਕੱਤਣੀ ਕਿਹਾ ਜਾਂਦਾ ਹੈ। ਇਸ ਕੱਤੇ ਹੋਏ ਸੂਤ ਤੋ ਮੁਟਿਆਰਾਂ ਦੇ ਦਾਜ ਦਾ ਸਮਾਨ ਤਿਆਰ ਕੀਤਾ ਜਾਂਦਾ ਹੈ, ਇਸ ਲਈ ਇਸ ਲਾਹੇਵੰਦ ਕੰਮ ਵਿਚ ਕਈ ਤਰ੍ਹਾਂ ਦੀਆਂ ਰੰਗੀਨੀਆਂ ਭਰੀਆਂ ਜਾਂਦੀਆਂ ਹਨ। ਕੁੜੀਆਂ ਨੂੰ ਸੋਹਣੀ ਕੱਤਣੀ ਦਾ ਸ਼ੌਕ ਹੁੰਦਾ ਹੈ ਅਤੇ ਉਹ ਕਈ ਤਰ੍ਹਾਂ ਨਾਲ ਇਸ ਦੀ ਸਜਾਵਟ ਕਰਦੀਆਂ ਹਨ। ਸਾਧਾਰਨ ਕੱਤਣੀ ਕਾਨੇ ਜਾ ਮੁੰਜ ਦੀ ਬਣਾਈ ਜਾਂਦੀ ਹੈ। ਮੋਰ ਦੇ ਖੰਭਾਂ ਨਾਲ ਬਣਾਈ ਕੱਤਣੀ ਬੜੀ ਸੁੰਦਰ ਲੱਗਦੀ ਹੈ। ਕਈ ਅਮੀਰ ਸੁਆਣੀਆਂ ਚਾਂਦੀ ਦੀ ਕੱਤਣੀ ਵੀ ਵਰਤਦੀਆਂ ਹਨ। ਕੱਤਣੀ ਬਾਰੇ ਪੰਜਾਬ ਦੀਆਂ ਮੁਟਿਆਰਾਂ ਦੇ ਭਾਵ ਲੋਕ-ਗੀਤਾਂ ਵਿਚ ਆਪ ਮੁਹਾਰੇ ਪ੍ਰਗਟ ਹੋਏ ਹਨ :-

           ਕੱਤਣੀ ਦੀ ਤੀਲ ਟੁੱਟ ਗਈ

           ਖੰਭ ਸਿਟ ਜਾ ਕਲਹਿਰੀਆਂ ਮੋਰਾ

           ਕੱਤਣੀ 'ਚ ਰੱਖੇਂ ਰਿਉੜੀਆਂ

           ਚੱਜ ਨਾ ਵਸਣ ਦੇ ਤੇਰੇ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 951, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-07-19-03-54-18, ਹਵਾਲੇ/ਟਿੱਪਣੀਆਂ: ਹ. ਪੁ. –ਪੰ. ਕੋ. ; ਪੰ. ਲੋ. ਵਿ. ਕੋ. ; ਪੰਜਾਬੀ ਲੋਕ-ਗੀਤ ਬਣਤਰ ਤੇ ਵਿਕਾਸ -ਅਵਤਾਰ ਸਿੰਘ ਦਲੇਰ

ਕੱਤਣੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੱਤਣੀ, (ਕੱਤਣਾ<ਸੰਸਕ੍ਰਿਤ : कर्तन=ਕੱਤਣਾ) \ ਇਸਤਰੀ ਲਿੰਗ : ੧. ਕੱਤਣ ਦਾ ਭਾਵ ਜਾਂ ਕੰਮ, ਕੱਤਣ ਦਾ ਤ੍ਰੀਕਾ ਜਾਂ ਢੰਗ; ੨. ਪੱਛੀ ਪੂਣੀਆਂ ਗਲੋਟੇ ਰੱਖਣ ਵਾਲਾ ਨਾੜ ਤੀਲੀਆਂ ਆਦਿ ਦਾ ਬਣਿਆ ਹੋਇਆ ਢਕਣੇਦਾਰ ਡੱਬਾ ਜਾਂ ਬਗ਼ੈਰ ਢਕਣੇ ਛਿੱਕੂ; ‘ਕੱਤਣੀ ਨੂੰ ਫੁੱਲ ਲਗਦੇ, ਹੋ ਗਈ ਪਟੋਲ੍ਹਿਆ ਤਿਆਰੀ’


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 136, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-25-08-57-10, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.