ਖਾਰੀ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖਾਰੀ (ਨਾਂ,ਇ) ਹੋਕਾ ਦੇ ਕੇ ਚੀਜ਼ਾਂ ਵੇਚਣ ਸਮੇਂ ਸਿਰ ’ਤੇ ਚੁੱਕੀ ਜਾਣ ਵਾਲੀ ਕਾਨਿਆਂ ਦੀ ਟੋਕਰੀ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3408, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਖਾਰੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖਾਰੀ [ਨਾਂਇ] ਕਾਨਿਆਂ ਦੀ ਟੋਕਰੀ; ਇੱਕ ਮਾਪ; ਨੀਲ ਬਣਾਉਣ ਦੇ ਦੋ ਚੁਬੱਚੇ; ਚਾਟੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3400, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਖਾਰੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖਾਰੀ. ਸੰਗ੍ਯਾ—ਪਿਟਾਰੀ. “ਪਤਿ ਕੁ ਕੋ ਧਰ ਵਿੱਚ ਖਾਰੀ.” (ਗੁਪ੍ਰਸੂ) ੨ ਸਮੁੰਦਰ, ਜੋ ਖਾਰੇ ਜਲ ਵਾਲਾ ਹੈ. “ਖਾਰੀ ਲਗ ਲੱਛਮੀ ਸਗਰੀ.” (ਗੁਪ੍ਰਸੂ) ੩ ਮੱਟੀ. ਚਾਟੀ. “ਡਾਰ ਦਈ ਦਧਿ ਕੀ ਸਭਿ ਖਾਰੀ.” (ਕ੍ਰਿਸਨਾਵ) ੪ ਵਿ—ਖਾਰੇ ਸੁਆਦ ਵਾਲੀ.
“ਅੰਤ ਕੀ ਬਾਰ ਹੋਤ ਕਤ ਖਾਰੀ.” (ਸਵੈਯੇ ਸ੍ਰੀ ਮੁਖਵਾਕ ਮ: ੫) ੫ ਸੰ. खारी. ਸੰਗ੍ਯਾ—ਇੱਕ ਮਣ ਅਠਾਈ ਸੇਰ ਤੋਲ।1 ੬ ਦਾਗ. ਧੱਬਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3321, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no
ਖਾਰੀ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਖਾਰੀ (ਗੁ.। ਦੇਖੋ , ਖਰਾ। ਖਰੇ ਤੋਂ ਖਾਰੀ) ੧. ਖਰੇ, ਚੰਗੇ। ਯਥਾ-‘ਅੰਤ ਕੀ ਬਾਰ ਹੋਤ ਕਤ ਖਾਰੀ’ ਅੰਤ ਦੇ ਸਮੇਂ (ਇਹ ਮਿਠੇ ਭੋਜਨ ਆਦਿਕ) ਕਿਆ ਚੰਗੇ ਹੁੰਦੇ ਹਨ ਭਾਵ ਨਹੀਂ ।
੨. (ਸੰਸਕ੍ਰਿਤ ਕਸ਼ਾੑਰ) ਖਾਰੇ। ਯਥਾ-‘ਹੋਤ ਕਤ ਖਾਰੀ’ ਹੋਂਦੇ ਹਨ ਕੈਸੇ ? (ਉਤਰ) (ਖਾਰ) ਖਾਰੇ ਭਾਵ ਕੌੜੇ ।
੩. (ਦੇਸ਼ ਭਾਸ਼ਾ) ਖੜੇ (ਸਹਾਇਤਾ ਲਈ)। ਯਥਾ-‘ਹੋਤ ਕਤ ਖਾਰੀ’ ਅੰਤ ਦੇ ਵੇਲੇ ਹੋਂਦੇ ਹਨ ਕਿਆ ਖੜੇ (ਇਸ ਜੀਵ ਦੀ ਸਹਾਇਤਾ ਲਈ) ਭਾਵ ਨਹੀਂ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 3294, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First