ਖੇਪ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖੇਪ. ਸਿੰਧੀ. ਸੰਗ੍ਯਾ—ਮਾਲ ਦੀ ਭਰਤੀ. ਵਣਿਜ ਦੀ ਵਸਤੁ. “ਲਾਦਿ ਖੇਪ ਸੰਤਹਿ ਸੰਗਿ ਚਾਲ.” (ਸੁਖਮਨੀ) “ਨਿਬਹੀ ਨਾਮ ਕੀ ਸਚੁ ਖੇਪ.” (ਸਾਰ ਮ: ੫) ੨ ਦੇਖੋ, ੖੥ਪ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8493, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no

ਖੇਪ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Consignment_ਖੇਪ: ਇਕ ਜਾਂ ਬਹੁਤੇ ਵਿਅਕਤੀਆਂ ਦੁਆਰਾ ਇਕ ਜਾਂ ਵੱਧ ਵਿਅਕਤੀਆਂ ਨੂੰ ਆਮ ਵਾਹਕ ਰਾਹੀਂ ਇਕ ਥਾਂ ਤੋਂ ਦੂਜੀ ਥਾਂ ਭੇਜੀ ਗਈ ਸੰਪਤੀ ਜਾਂ ਮਾਲ। ਭੇਜਣ ਵਾਲਿਆਂ ਨੂੰ ਭਿਜਵਾਲ ਅਤੇ ਪ੍ਰਾਪਤ ਕਰਨ ਵਾਲੇ ਨੂੰ ਪ੍ਰਾਪਕ ਕਿਹਾ ਜਾਂਦਾ ਹੈ। ਪ੍ਰਾਪਕ ਉਹ ਮਾਲ ਆਪਣੇ ਲੇਖੇ ਜਾਂ ਭਿਜਵਾਲ ਦੇ ਲੇਖੇ ਉਸ ਮਾਲ ਦੀ ਵਿਕਰੀ ਕਰਦਾ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8459, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਖੇਪ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਖੇਪ (ਸੰ.। ਸੰਸਕ੍ਰਿਤ ਕਸ਼ੇੑਪ=ਘਲਾਉ। ਪੰਜਾਬੀ ਉਹ ਮਾਲ ਜੋ ਵਣਜਾਰਾ ਇਕ ਫੇਰੇ ਵਿਚ ਲੱਦ ਕੇ ਲੈ ਜਾਏ ਯਾ ਲੈ ਆਵੇ) ਵਪਾਰ ਦਾ ਮਾਲ ਜੋ ਬਾਹਰ ਵੇਚਣ ਲਈ ਲੱਦ ਲੈ ਜਾਯਾ ਜਾਏ, ਯਾ ਸ੍ਵਦੇਸ਼ ਲਈ ਲੱਦ ਲਿਆਂਦਾ ਜਾਏ। ਰਾਸ , ਮਾਲ। ਯਥਾ-‘ਹਰਿ ਲਦੇ ਖੇਪ ਸਵਲੀ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 8458, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.