ਖੱਟਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖੱਟਾ (ਨਾਂ,ਪੁ) 1 ਖੱਟੇ ਰਸ ਵਾਲਾ ਨਿੰਬੂ ਸ਼੍ਰੇਣੀ ਦਾ ਇੱਕ ਫ਼ਲ 2 ਖੱਟੀ ਲੱਸੀ 3 ਪੀਲਾ ਰੰਗ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5762, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਖੱਟਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖੱਟਾ 1 [ਨਾਂਪੁ] ਨਿੰਬੂ ਜਾਤੀ ਦਾ ਇੱਕ ਫਲ਼; ਬੇਹਾ ਦਹੀਂ [ਵਿਸ਼ੇ] ਖੱਟੇ ਸੁਆਦ ਵਾਲ਼ਾ 2 [ਵਿਸ਼ੇ] ਪੀਲ਼ੇ ਰੰਗ ਦਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5752, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਖੱਟਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖੱਟਾ. ਵਿ—ਤੁਰਸ਼. ਅਮੑਲ । ੨ ਸੰਗ੍ਯਾ—ਇੱਕ ਨੇਂਬੂ ਦੀ ਕਿਸਮ ਦਾ ਬੂਟਾ ਅਤੇ ਉਸ ਦਾ ਫਲ, ਜੋ ਖੱਟੇ ਰਸ ਦਾ ਹੁੰਦਾ ਹੈ. Sour lime. ਇਸ ਦੀ ਬਾੜ ਬਹੁਤ ਸੁੰਦਰ ਹੁੰਦੀ ਹੈ. ਇਸ ਦਾ ਰਸ ਆਲੂ ਗਾਗਟੀ ਅਤੇ ਅਚਾਰ ਆਦਿ ਵਿੱਚ ਵਰਤੀਦਾ ਹੈ. ਇਸ ਉੱਤੇ ਸੰਗਤਰੇ ਮਾਲਟੇ ਆਦਿ ਦਾ ਪਿਉਂਦ ਕੀਤਾ ਜਾਂਦਾ ਹੈ. L. Citrus acida. “ਮੁੰਡ ਪਰਯੋ ਜਨੁ ਡਾਰ ਤੇ ਖੱਟਾ.” (ਕ੍ਰਿਸ਼ਨਾਵ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5666, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no

ਖੱਟਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ

ਖੱਟਾ : ਇਹ ਨਿੰਬੂ ਪਰਿਵਾਰ ਦਾ ਇਕ ਫਲਦਾਰ ਰੁੱਖ ਹੈ ਜਿਸ ਦਾ ਵਿਗਿਆਨਕ ਨਾਂ ਸਿਟਰਸ ਔਰੈਂਸ਼ੀਅਮ ਹੈ। ਇਸ ਦਾ ਅੰਗਰੇਜ਼ੀ ਵਿਚ ਸਾਅਰ-ਬਿਟਰ ਬਿਗੈਰੇਡ ਜਾਂ ਸੈਵਿਲ ਆਰੇਂਜ ਵੀ ਕਿਹਾ ਜਾਂਦਾ ਹੈ। ਇਸ ਦਾ ਮੂਲ-ਸਥਾਨ ਦੱਖਣ ਪੂਰਬੀ ਏਸ਼ੀਆ ਹੈ। ਇਹ ਅਰਬਾਂ ਦੁਆਰਾ ਸਪੇਨ ਵਿਚ ਲਿਆਂਦਾ ਗਿਆ ਅਤੇ ਮਾਲਟੇ ਤੋਂ ਕਈ ਹਜ਼ਾਰ ਸਾਲ ਪਹਿਲਾਂ ਇਹ ਉੱਥੇ ਕਾਸ਼ਤ ਕੀਤਾ ਜਾਂਦਾ ਰਿਹਾ ਸੀ। ਰੁੱਖ ਦੀ ਉਚਾਈ 6 ਤੋਂ 9 ਮੀ. ਤੱਕ ਹੁੰਦੀ ਹੈ। ਇਸ ਦੀਆਂ ਸ਼ਾਖ਼ਾਵਾਂ ਉੱਪਰ ਤਿੱਖੇ ਤਿੱਖੇ ਕੰਡੇ ਹੁੰਦੇ ਹਨ। ਇਸ ਦੇ ਫੁੱਲ ਬਹੁਤ ਜ਼ਿਆਦਾ ਖੁਸ਼ਬੂਦਾਰ ਹੁੰਦੇ ਹਨ ਅਤੇ ਸ਼ਿੰਗਾਰ-ਸਮੱਗਰੀ ਵਿਚ ਵਰਤੇ ਜਾਂਦੇ ਨੀਰੋਲੀ ਦੇ ਤੇਲ ਦਾ ਸੋਮਾ ਹਨ। ਇਸ ਦੇ ਫਲ ਗੋਲ, ਸੰਤਰੀ-ਲਾਲ ਰੰਗ ਦੇ ਹੁੰਦੇ ਹਨ ਅਤੇ ਇਨ੍ਹਾਂ ਵਿਚਲਾ ਗੁੱਦਾ ਤੇਜ਼ਾਬੀ ਹੁੰਦਾ ਹੈ।

          ਸੰਯੁਕਤ ਰਾਜ ਅਮਰੀਕਾ ਵਿਚ ਖੱਟਾ, ਸਜਾਵਟੀ ਪੌਦੇ ਦੇ ਤੌਰ ਤੇ ਲਗਾਇਆ ਜਾਂਦਾ ਹੈ ਅਤੇ ਗ੍ਰਾਫਟਿੰਗ ਵਿਚ ਇਸ ਦਾ ਸਟਾਕ ਵਰਤਿਆ ਜਾਂਦਾ ਹੈ। ਸਪੇਨ ਵਿਚ ਵੀ ਖੱਟਾ ਬਹੁਤ ਜ਼ਿਆਦਾ ਉਗਾਇਆ ਜਾਂਦਾ ਹੈ ਅਤੇ ਇਸ ਫਲ ਤੋਂ ਚਟਨੀ, ਮੁਰੱਬਾ ਆਦਿ ਬਣਾਏ ਜਾਂਦੇ ਹਨ। ਇਸਦੇ ਛਿਲਕੇ ਤੋਂ ਪ੍ਰਾਪਤ ਤੇਲ, ਸ਼ਿੰਗਾਰ, ਸਮੱਗਰੀ, ਖੁਸ਼ਬੂ ਅਤੇ ਦਵਾਈਆਂ ਆਦਿ ਵਿਚ ਵਰਤਿਆ ਜਾਂਦਾ ਹੈ। ਭਾਰਤ ਵਿਚ ਖੱਟੇ ਦੀ ਵਰਤੋਂ ਬਾਗ਼ਾਂ ਦੀਆਂ ਵਾੜਾਂ ਕਰਨ ਅਤੇ ਨਿੰਬੂ ਪਰਿਵਾਰ ਦੇ ਕਈ ਹੋਰ ਬੂਟੇ ਪਿਉਂਦ ਕਰਨ ਲਈ ਕੀਤੀ ਜਾਂਦੀ ਹੈ।

          ਹ. ਪੁ.– ਇ. ਬ੍ਰਾ. 409; ਐਨ. ਬ੍ਰਿ. 16 : 1021; ਮ. ਕੋ. 386.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4071, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-10-03, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.