ਗਿੱਦੜ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗਿੱਦੜ (ਨਾਂ,ਪੁ) ਕੁੱਤੇ ਦੀ ਸ਼ਕਲ ਜਿਹਾ ਇੱਕ ਡਰਾਕਲ ਬਿਰਤੀ ਦਾ ਜਾਨਵਰ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6028, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਗਿੱਦੜ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗਿੱਦੜ [ਨਾਂਪੁ] ਏਸ਼ੀਆ ਅਤੇ ਉੱਤਰੀ ਅਮਰੀਕਾ ਦਾ ਕੁੱਤੇ ਵਰਗਾ ਪੀਲ਼ੇ ਭੂਰੇ ਰੰਗ ਦਾ ਜੰਗਲੀ ਜਾਨਵਰ ਜੋ ਝੁੰਡ ਬਣਾ ਕੇ ਸ਼ਿਕਾਰ ਕਰਦਾ ਹੈ ਜਾਂ ਮੁਰਦਾ ਅਤੇ ਘਾਹ ਖਾਂਦਾ ਹੈ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6022, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਗਿੱਦੜ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗਿੱਦੜ. ਦੇਖੋ, ਗਿਦੜ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5970, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਗਿੱਦੜ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ

ਗਿੱਦੜ : ਇਹ ਕੈਨਿਡੀ ਕੁਲ ਦੀ ਕੈਨਿਸ (Canis) ਪ੍ਰਜਾਤੀ ਦਾ ਇਕ ਬਘਿਆੜ ਵਰਗਾ ਮਾਸਾਹਾਰੀ ਪ੍ਰਾਣੀ ਹੈ, ਜਿਸਨੂੰ ਡਰਪੋਕ ਸਮਝਿਆ ਜਾਂਦਾ ਹੈ। ਇਸ ਦੀਆਂ ਤਿੰਨ ਪ੍ਰਸਿੱਧ ਜਾਤੀਆਂ, ਪੂਰਬੀ ਯੂਰਪ ਅਤੇ ਉੱਤਰ-ਪੂਰਬੀ ਅਫ਼ਰੀਕਾ ਤੋਂ ਦੱਖਣ-ਪੂਰਬੀ ਏਸ਼ੀਆ ਤੱਕ ਮਿਲਣ ਵਾਲਾ ਸੁਨਹਿਰੀ ਜਾਂ ਏਸ਼ੀਆਈ ਗਿੱਦੜ (C. aureus) ਦੱਖਣੀ ਅਤੇ ਪੂਰਬੀ ਅਫ਼ਰੀਕਾ ਦੇ ਕਾਲੀ ਪਿੱਠ ਵਾਲੇ (C. mesomelas) ਅਤੇ ਤੀਜੇ ਪਾਸਿਆਂ ਤੋਂ ਧਾਰੀਆਂ ਵਾਲੇ ਗਿੱਦੜ ਹਨ।

          ਗਿੱਦੜ ਤਕਰੀਬਨ 85 ਤੋਂ 95 ਸੈ. ਮੀ. ਲੰਮਾ (ਇਸ ਵਿਚ 30-35 ਸੈਂ. ਮੀ. ਪੂਛ ਦੀ ਲੰਬਾਈ ਸ਼ਾਮਲ ਹੈ) ਅਤੇ ਲਗਭਗ 7-11 ਕਿ. ਗ੍ਰਾ. ਭਾਰਾ ਪ੍ਰਾਣੀ ਹੈ। ਸੁਨਹਿਰੀ ਕਿਸਮ ਦਾ ਰੰਗ ਪੀਲਾ ਜਿਹਾ, ਕਾਲੀ ਪਿੱਠ ਵਾਲੇ ਦਾ ਰੰਗ ਜੰਗਾਲ ਵਰਗਾ ਲਾਲ ਤੇ ਪਿੱਠ ਕਾਲੀ ਅਤੇ ਪਾਸਿਆਂ ਤੇ ਧਾਰੀਆਂ ਵਾਲੀ ਕਿਸਮ ਸਲੇਟੀ ਜਿਹੇ ਰੰਗ ਦੀ ਹੁੰਦੀ ਹੈ, ਜਿਸਦੀ ਪੂਛ ਦਾ ਸਿਰਾ ਚਿੱਟਾ ਅਤੇ ਹਰੇਕ ਪਾਸੇ ਤੇ ਇਕ ਗੂੜ੍ਹੀ ਅਤੇ ਪੀਲੀ ਅਸਪਸ਼ਟ ਜਿਹੀ ਧਾਰੀ ਹੁੰਦੀ ਹੈ।

          ਇਹ ਰਾਤਲ ਪ੍ਰਾਣੀ ਆਮ ਤੌਰ ਤੇ ਖੁੱਲ੍ਹੀਆਂ ਥਾਵਾਂ ਤੇ ਇਕੱਲੇ, ਇਕੱਠੇ, ਜੋੜਿਆਂ ਵਿਚ ਜਾਂ ਝੁੰਡਾਂ ਵਿਚ ਰਹਿੰਦੇ ਹਨ। ਇਹ ਦਿਨ ਨੂੰ ਛੁਪੇ ਰਹਿੰਦੇ ਹਨ ਤੇ ਹਨੇਰਾ ਹੋਣ ਤੇ ਸ਼ਿਕਾਰ ਦੀ ਭਾਲ ਵਿਚ ਨਿਕਲਦੇ ਹਨ। ਇਹ ਛੋਟੇ ਛੋਟੇ ਜਾਨਵਰਾਂ, ਪੌਦਿਆਂ ਜਾਂ ਮੁਰਦੇ ਪ੍ਰਾਣੀਆਂ ਆਦਿ ਤੇ ਆਹਾਰ ਕਰ ਲੈਂਦੇ ਹਨ। ਗਿੱਦੜ ਸ਼ੇਰਾਂ ਅਤੇ ਹੋਰ ਵੱਡੀਆਂ ਵੱਡੀਆਂ ਬਿੱਲੀਆਂ ਦਾ ਪਿੱਛਾ ਕਰਦੇ ਰਹਿੰਦੇ ਹਨ ਅਤੇ ਉਨ੍ਹਾਂ ਦੇ ਰੱਜ ਜਾਣ ਤੇ ਉਨ੍ਹਾਂ ਤੋਂ ਬਾਕੀ ਬਚਿਆ ਸ਼ਿਕਾਰ ਇਹ ਖਾ ਲੈਂਦੇ ਹਨ। ਇਹ ਜਦੋਂ ਝੁੰਡਾਂ ਵਿਚ ਇਕੱਠੇ ਨਿਕਲਦੇ ਹਨ ਤਾਂ ਬਾਰਾਂ-ਸਿੰਗੇ ਤੇ ਭੇਡਾਂ ਵਰਗੇ ਜਾਨਵਰਾਂ ਦਾ ਸ਼ਿਕਾਰ ਵੀ ਕਰ ਲੈਂਦੇ ਹਨ। ਇਹ ਸ਼ਾਮ ਨੂੰ ਉੱਚੀ ਆਵਾਜ਼ ਕਢਦੇ ਹਨ। ਇਨ੍ਹਾਂ ਦੀ ਪੂਛ ਦੇ ਮੁੱਢ ਦੇ ਹੇਠਾਂ ਇਕ ਗਿਲਟੀ ਹੁੰਦੀ ਹੈ ਜਿਸ ਵਿਚੋਂ ਇਕ ਰਿਸਾਉ ਨਿਕਲਣ ਕਾਰਨ ਗਿੱਦੜਾਂ ਤੋਂ ਬਦਬੂ ਜਿਹੀ ਆਉਂਦੀ ਹੈ। ਇਹ ਘੁਰਨਿਆਂ ਵਿਚ ਬੱਚੇ ਦਿੰਦੇ ਹਨ, ਇਕ ਵਾਰ ਵਿਚ ਇਹ 2-7 ਬੱਚੇ ਦਿੰਦੇ ਹਨ। ਇਨ੍ਹਾਂ ਦਾ ਗਰਭ-ਕਾਲ 57-70 ਦਿਨ ਦਾ ਹੁੰਦਾ ਹੈ। ਬਘਿਆੜਾਂ ਅਤੇ ਕਾਇਓਟਾਂ ਦੀ ਤਰ੍ਹਾਂ ਗਿੱਦੜ ਵੀ ਘਰੇਲੂ ਕੁੱਤਿਆਂ ਨਾਲ ਦੋਗਲੇ ਬੱਚੇ ਪੈਦਾ ਕਰ ਸਕਦੇ ਹਨ।

          ਹ. ਪੁ.––ਐਨ. ਬ੍ਰਿ. ਮਾ. 5 : 487


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4671, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-16, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.