ਘੁੰਗਰੂ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਘੁੰਗਰੂ (ਨਾਂ,ਪੁ) ਖੜਕਣ ਵਜੋਂ ਪਿੱਤਲ ਜਾਂ ਤਾਂਬੇ ਆਦਿ ਦੇ ਖੋਲ ਵਿੱਚ ਪਾਇਆ ਗੋਲਾਕਾਰ ਜਗੋਲਾ (ਢੀਂਡਾ)


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5579, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਘੁੰਗਰੂ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਘੁੰਗਰੂ [ਨਾਂਪੁ] ਛੋਟੀਆਂ ਖੜਕਣ ਵਾਲ਼ੀਆਂ ਟੱਲੀਆਂ ਜੋ ਛਣਕਾਰ ਲਈ ਬੰਨ੍ਹੀਆਂ ਜਾਂਦੀਆਂ ਹਨ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5574, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਘੁੰਗਰੂ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਘੁੰਗਰੂ. ਦੇਖੋ, ਘੁੰਘਰੂ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5466, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਘੁੰਗਰੂ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਘੁੰਗਰੂ : ਇਹ ਪ੍ਰਾਚੀਨ ਕਾਲ ਦਾ ਸੰਗੀਤ ਸਾਜ਼ ਹੈ। ਇਸ ਦੀ ਗਿਣਤੀ ਘਣ ਸਾਜ਼ਾਂ ਵਿਚ ਕੀਤੀ ਜਾਂਦੀ ਹੈ। ਇਹ ਇਕ ਅਜਿਹਾ ਸੰਗੀਤ ਸਾਜ਼ ਹੈ ਜੋ ਹਰ ਇਕ ਪ੍ਰਾਂਤ ਦੇ ਨਾਚ ਵਿਚ ਪ੍ਰਯੋਗ ਹੁੰਦਾ ਹੈ।

ਪੰਜਾਬ ਵਿਚ ਇਹ ਮਰਦ ਅਤੇ ਤੀਵੀਆਂ ਦਾ ਸਾਂਝਾ ਸਾਜ਼ ਹੈ। ਮਰਦ ਇਸ ਨੂੰ ਪੈਰਾਂ ਵਿਚ ਬੰਨ੍ਹ ਕੇ ਭੰਗੜੇ ਵਿਚ ਨੱਚਦੇ ਹਨ। ਤੀਵੀਆਂ ਵਿਆਹ ਸ਼ਾਦੀਆਂ ਅਤੇ ਗਿੱਧਿਆਂ ਵਿਚ ਨੱਚਣ ਵੇਲੇ ਇਸ ਸਾਜ਼ ਦਾ ਪ੍ਰਯੋਗ ਕਰਦੀਆਂ ਹਨ। ਲੋਕ ਨਾਚ ਵਿਚ ਪ੍ਰਯੋਗ ਕੀਤੇ ਜਾਣ ਵਾਲੇ ਘੁੰਗਰੂ ਚਮੜੇ ਦੇ ਪਟੇ ਵਿਚ ਪਰੋਏ ਜਾਂਦੇ ਹਨ ਅਤੇ ਉਨ੍ਹਾਂ ਦੀ ਗਿਣਤੀ ਲੋਕ ਨਾਚ ਦੇ ਘੁੰਗਰੂਆਂ ਨਾਲੋਂ ਵੱਧ ਹੁੰਦੀ ਹੈ।

ਲੋਕ ਨਾਚ ਦੇ ਘੁੰਗਰੂਆਂ ਦੇ ਸੁਰ ਵੱਲ ਇਨ੍ਹਾ ਧਿਆਨ ਨਹੀਂ ਦਿੱਤਾ ਜਾਂਦਾ ਜਿਨ੍ਹਾਂ ਸ਼ਾਸਤਰੀ ਨਾਚ ਤੇ ਘੁੰਗਰੂਆਂ ਦੇ ਸੁਰ ਵੱਲ ਦਿੱਤਾ ਜਾਂਦਾ ਹੈ। ਸ਼ਾਸਤਰੀ ਨਾਚ ਦੇ ਸਾਰੇ ਘੁੰਗਰੂ ਸੁਰ ਤੇ ਮਿਲੇ ਹੁੰਦੇ ਹਨ। ਸ਼ਾਸਤਰੀ ਨ੍ਰਿਤ ਕਰਨ ਵਾਲੇ ਦੇ ਪੈਰ ਦੀ ਰੱਸੀ ਵਿਚ ਆਮ ਤੌਰ ਤੇ ਇਕ ਸੌ ਤੋਂ ਲੈ ਕੇ ਢਾਈ ਸੌ ਤਕ ਘੁੰਗਰੂ ਹੁੰਦੇ ਹਨ।

ਆਮ ਤੌਰ ਤੇ ਘੁੰਗਰੂ ਪਿੱਤਲ (ਧਾਤ) ਦੇ ਬਣੇ ਹੁੰਦੇ ਹਨ ਪਰ ਕਈ ਵਾਰ ਕਿਸੇ ਹੋਰ ਧਾਤ ਦੇ ਘੁੰਗਰੂ ਵੀ ਦੇਖਣ ਵਿਚ ਮਿਲਦੇ ਹਨ। ਘੁੰਗਰੂਆਂ ਦੀ ਬਨਾਵਟ ਦੋ ਤਰ੍ਹਾਂ ਦੀ ਹੁੰਦੀ ਹੈ। ਇਕ ਕਿਸਮ ਵਿਚ ਇਕ ਮੂੰਹ ਵਾਲੇ ਅਤੇ ਦੂਜੀ ਕਿਸਮ ਵਿਚ ਚਾਰ ਮੂੰਹ ਵਾਲੇ ਹੁੰਦੇ ਹਨ। ਹਰੇਕ ਘੁੰਗਰੂ ਵਿਚ ਕਾਲੀ ਛੋਟੀ ਗੋਲ ਮਿਰਚ ਦੇ ਬਰਾਬਰ ਲੋਹੇ ਦੀ ਗੋਲੀ ਹੁੰਦੀ ਹੈ। ਰੱਸੀ ਵਿਚ ਘੁੰਗਰੂ ਪਰੋਣ ਵੇਲੇ ਪਹਿਲਾਂ ਇਕ ਗੰਢ ਪਾ ਕੇ ਇਕ ਘੁੰਗਰੂ ਪਰੋਇਆ ਜਾਂਦਾ ਹੈ ਅਤੇ ਫਿਰ ਇਕ ਗੰਢ ਮਾਰੀ ਜਾਂਦੀ ਹੈ। ਘੁੰਗਰੂ ਉੱਤੇ ਕੋਈ ਗੰਢ ਨਹੀਂ ਆਉਣੀ ਚਾਹੀਦੀ, ਖ਼ਾਲੀ ਰੱਸੀ ਤੇ ਗੰਢ ਪਾਉਣੀ ਚਾਹੀਦੀ ਹੈ। ਘੁੰਗਰੂ ਘਸ ਘਸ ਕੇ ਜਿੰਨੇ ਪੁਰਾਣੇ ਹੋ ਜਾਣ ਉਨੇ ਹੀ ਚੰਗੇ ਹੁੰਦੇ ਹਨ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3311, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-13-05-07-42, ਹਵਾਲੇ/ਟਿੱਪਣੀਆਂ: ਹ. ਪੁ. –ਪੰ. ਲੋ. ਸਾ.-ਅਨਿਲ ਨਰੂਲ: 41

ਵਿਚਾਰ / ਸੁਝਾਅ

ਘੱਗਰ ਪਾਰ ਦੇ ਇਲਾਕੇ ਨੂੰ ਕਿ ਕਿਹਾ ਜਾਂਦਾ ਹੈ?


HUNNY Singh, ( 2024/04/06 07:3831)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.