ਘੋਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਘੋਰ [ਵਿਸ਼ੇ] ਭਿਆਨਕ, ਸੰਗੀਨ, ਬਹੁਤ ਜ਼ਿਆਦਾ, ਬਹੁਤਾ; ਗਾੜ੍ਹਾ, ਸੰਘਣਾ; ਗਹਿਰਾ, ਘਣਾ , ਘੁੱਪ (ਹਨ੍ਹੇਰਾ)


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 24617, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਘੋਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਘੋਰ. ਸੰਗ੍ਯਾ—ਘੋਟ. ਘੋੜਾ. “ਮ੍ਰਿਗ ਪਕਰੇ ਬਿਨ ਘੋਰ ਹਥੀਆਰ.” (ਭੈਰ ਮ: ੫) “ਘੋਰ ਬਿਨਾ ਕੈਸੇ ਅਸਵਾਰ?” (ਗੌਂਡ ਕਬੀਰ) ੨ ਸੰ. ਵਿ—ਗਾੜ੍ਹਾ. ਸੰਘਣਾ। ੩ ਭਯੰਕਰ. ਡਰਾਉਣਾ. “ਗੁਰ ਬਿਨੁ ਘੋਰ ਅੰਧਾਰ.” (ਮ: ੨ ਵਾਰ ਆਸਾ) ੪ ਦਯਾਹੀਨ. ਕ੍ਰਿਪਾ ਰਹਿਤ. ਬੇਰਹਮ। ੫ ਸੰਗ੍ਯਾ—ਗਰਜਨ. ਗੱਜਣ ਦੀ ਕ੍ਰਿਯਾ. “ਚਾਤ੍ਰਕ ਮੋਰ ਬੋਲਤ ਦਿਨ ਰਾਤੀ ਸੁਨਿ ਘਨਹਰ ਕੀ ਘੋਰ.” (ਮਲਾ ਮ: ੪ ਪੜਤਾਲ) ੬ ਧ੍ਵਨਿ. ਗੂੰਜ. “ਤਾਰ ਘੋਰ ਬਾਜਿੰਤ੍ਰ ਤਹਿ.” (ਮ: ੧ ਵਾਰ ਮਲਾ) ੭ ਦੇਖੋ, ਘੋਲਨਾ. “ਮ੍ਰਿਗਮਦ ਗੁਲਾਬ ਕਰਪੂਰ ਘੋਰ.” (ਕਲਕੀ) “ਹਲਾਹਲ ਘੋਰਤ ਹੈਂ.” (ਰਾਮਾਵ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 24303, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਘੋਰ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਘੋਰ (ਸੰ.। ਸੰਸਕ੍ਰਿਤ ਘੋਟਕਾ। ਪ੍ਰਾਕ੍ਰਿਤ ਘੋੜਾ। ਪੰਜਾਬੀ ਘੋੜਾ। ਹਿੰਦੀ ਘੋੜਾ, ਘੋਰਾ , ਘੋਰ) ੧. ਘੋੜਾ। ਯਥਾ-‘ਮ੍ਰਿਗ ਪਕਰੇ ਬਿਨੁ ਘੋਰ’ ਘੋੜੇ ਥੋਂ ਬਾਝ ਸ਼ਿਕਾਰ ਕਾਬੂ ਆਇਆ ਭਾਵ ਨਿਰਯਤਨ ਮਨ ਕਾਬੂ ਹੋ ਗਿਆ ਹੈ।

੨. (ਗੁ.। ਸੰਸਕ੍ਰਿਤ) ਭ੍ਯਾਨਕ, ਡਰਾਉਣਾ। ਯਥਾ-‘ਘੋਰ ਮਹਲ ਸਦਾ ਰੰਗਿ ਰਾਤਾ’।

ਦੇਖੋ, ‘ਘੋਰ ਅੰਧਾਰ’


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 24252, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.