ਚੱਕਰਵਾਤ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Cyclone (ਸਾਇਕਲਅਉਨ) ਚੱਕਰਵਾਤ: ਇਹ ਇਕ ਪੌਣ ਪ੍ਰਣਾਲੀ ਹੈ, ਜਿਹੜੀ ਚੱਕਰ ਵਿੱਚ ਵਗਦੀ ਹੈ। ਇਕ ਚੱਕਰਵਾਤ ਦੇ ਕੇਂਦਰੀ ਭਾਗ ਵਿੱਚ ਹਵਾ ਦਾ ਦਬਾਅ ਘੱਟ ਅਤੇ ਆਲੇ-ਦੁਆਲੇ ਵੱਧ ਹੁੰਦਾ ਹੈ। ਚੱਕਰਵਾਤ ਵਿੱਚ ਯਕਸਾਨ ਹਵਾ ਦੇ ਦਬਾਅ ਦੀਆਂ ਗੋਲੇਦਾਰ ਰੇਖਾਵਾਂ ਖਿੱਚ ਕੇ ਦਰਸਾਇਆ ਜਾਂਦਾ ਹੈ। ਇਸ ਦਾ ਘੇਰਾ 100 ਤੋਂ 500 ਕਿਲੋਮੀਟਰ ਤੱਕ ਹੁੰਦਾ ਹੈ। ਉੱਤਰੀ ਅਰਧ-ਗੋਲੇ ਵਿੱਚ ਚੱਕਰਵਾਤ ਦੀਆਂ ਪੌਣਾਂ ਦੀ ਦਿਸ਼ਾ ਘੜੀ ਦੀਆਂ ਸੂਈਆਂ ਦੇ ਉਲਟ (anticlockwise) ਅਤੇ ਦੱਖਣੀ ਅਰਧ ਗੋਲੇ ਵਿੱਚ ਘੜੀ ਦੀਆਂ ਸੂਈਆਂ ਅਨੁਸਾਰ (clock-wise) ਹੁੰਦੀ ਹੈ। ਚੱਕਰਵਾਤ ਦੋ ਤਰ੍ਹਾਂ ਦੇ ਹੁੰਦੇ ਹਨ ਜਿਵੇਂ ਸ਼ੀਤ ਖੰਡ ਵਿੱਚ ਇਹਨਾਂ ਨੂੰ ਡਿਪਰੈਸ਼ਨ (depression) ਕਹਿੰਦੇ ਹਨ ਅਤੇ ਤਪਤ ਖੰਡ ਵਿੱਚ ਤਪਤਖੰਡੀ ਚੱਕਰਵਾਤ ਆਖਿਆ ਜਾਂਦਾ ਹੈ। ਡਿਪਰੈਸ਼ਨ ਆਕਾਰ ਵਿੱਚ ਵੱਡਾ ਹੁੰਦਾ ਹੈ ਅਤੇ ਇਹ ਦੱਖਣ-ਪੱਛਮੀ ਪੌਣਾਂ ਦੇ ਅਸਰ ਹੇਠ ਸਰਦ ਰੁੱਤ ਵਿੱਚ ਵਧੇਰੇ ਚਲਦੇ ਹਨ। ਤਪਤ ਖੰਡੀ ਚੱਕਰਵਾਤ ਦਾ ਆਕਾਰ ਛੋਟਾ ਹੁੰਦਾ ਹੈ ਪਰ ਇਹਨਾਂ ਵਿੱਚ ਪੌਣ ਦੀ ਰਫ਼ਤਾਰ ਤੇਜ਼ ਹੁੰਦੀ ਹੈ ਅਤੇ ਵਰਖਾ ਵੀ ਵੱਧ ਹੁੰਦੀ ਹੈ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3513, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.