ਛਿੰਝ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਛਿੰਝ (ਨਾਂ,ਇ) ਮਿਥ ਕੇ ਕੀਤਾ ਜਾਣ ਵਾਲਾ ਘੋਲ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4691, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਛਿੰਝ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਛਿੰਝ [ਨਾਂਪੁ] ਕੁਸ਼ਤੀ, ਇੱਕ ਖੇਡ; ਅਖਾੜਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4691, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਛਿੰਝ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਛਿੰਝ. ਸੰਗ੍ਯਾ—ਮੱਲਅਖਾੜਾ. “ਹਉ ਬਾਹੁੜਿ ਛਿੰਝ ਨ ਨਚਊ.” (ਸ੍ਰੀ ਮ: ੫ ਪੈਪਾਇ) ੨ ਮੱਲਯੁੱਧ. ਘੋਲ. ਕੁਸ਼ਤੀ। ੩ ਮੱਲਯੁੱਧ ਵੇਖਣ ਲਈ ਜੁੜੇ ਹੋਏ ਲੋਕਾਂ ਦਾ ਸਮੁਦਾਯ. “ਸਭ ਹੋਈ ਛਿੰਝ ਇਕਠੀਆ.” (ਸ੍ਰੀ ਮ: ੫ ਪੈਪਾਇ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4607, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਛਿੰਝ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਛਿੰਝ (ਸੰ.। ਪੰਜਾਬੀ) ੧. ਕੁਸ਼ਤੀ, ਇਕ ਖਾਸ ਪ੍ਰਕਾਰ ਦੀ ਖੇਲ ਕੁਸ਼ਤੀ ਵਰਗੀ। ਯਥਾ-‘ਆਪੇ ਛਿੰਝ ਪਵਾਇ ਮਲਾਖਾੜਾ ਰਚਿਆ’।

੨. ਅਖਾੜਾ ਜਿਥੇ ਕੁਸ਼ਤੀ ਹੁੰਦੀ ਹੈ। ਯਥਾ-‘ਹਉ ਬਾਹੜਿ ਛਿੰਝ ਨ ਨਚਊ ਨਾਨਕ ਅਉਸਰੁ ਲਧਾ ਭਾਲਿ ਜੀਉ’। (ਸੰਸਾਰ) ਅਖਾੜੇ ਵਿਚ ਮੈਂ ਫੇਰ ਨਹੀਂ ਨੱਚਾਂਗਾ ਕਿਉਂ ਜੋ ਇਹ ਮਨੁਖ ਦੇਹੀ ਚਿਰ ਪਿਛੋਂ ਮਿਲੀ ਹੈ ਭਾਵ ਇਹ ਸਫਲ ਕਰਾਂਗਾ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 4588, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਛਿੰਝ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਛਿੰਝ : ਛਿੰਝ ਤੋਂ ਭਾਵ ਕੁਸ਼ਤੀ ਟੂਰਨਾਮੈਂਟ ਹੈ। ਕਿਸੇ ਨਿਸ਼ਚਿਤ ਮਿਤੀ ਨੂੰ ਕਿਸੇ ਨਿਸ਼ਚਿਤ ਥਾਂ ਤੇ ਇਸ਼ਤਿਹਾਰਾਂ ਆਦਿ ਰਾਹੀ ਲੋਕਾਂ ਦਾ ਇਕੱਠ ਕੀਤਾ ਜਾਂਦਾ ਹੈ। ਕਈ ਪਹਿਲਵਾਨਾਂ ਨੂੰ ਇਸ ਵਿਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਜਾਂਦਾ ਹੈ। ਜਿੱਤਣ ਵਾਲੇ ਅਤੇ ਹਾਰਨ ਵਾਲੇ ਲਈ ਇਨਾਮ ਦੀ ਰਕਮ ਨਿਸ਼ਚਿਤ ਕੀਤੀ ਜਾਂਦੀ ਹੈ। ਛਿੰਝ ਪੈਣ ਤੋਂ ਕੁਝ ਦਿਨ ਪਹਿਲਾਂ ਹੀ ਪਹਿਲਵਾਨ ਟੂਰਨਾਮੈਂਟ ਵਾਲੇ ਪਿੰਡ/ਕਸਬੇ ਆ ਟਿਕਦੇ ਹਨ। ਪਿੰਡ ਦੇ ਲੋਕ ਦੁੱਧ, ਘਿਉ ਆਦਿ ਨਾਲ ਉਨ੍ਹਾਂ ਦੀ ਸੇਵਾ ਕਰਦੇ ਹਨ। ਛਿੰਝ ਆਰੰਭ ਕਰਨ ਵੇਲੇ ਇਕ ਵੱਡਾ ਮਿੱਠਾ ਰੋਟ ਪਕਾ ਕੇ ਲੋਕਾਂ ਵਿਚ ਵੰਡਿਆ ਜਾਂਦਾ ਹੈ। (ਅੱਜਕੱਲ੍ਹ ਇਹ ਰਸਮ ਲੋਪ ਹੋ ਗਈ ਹੈ) ਜਿੱਤਣ ਵਾਲੇ ਪਹਿਲਵਾਨ ਦਾ ਇਨਾਮ ਪੱਗ ਵਿਚ ਬੰਨ੍ਹ ਕੇ ਝੰਡੀ ਨਾਲ ਬੰਨ੍ਹ ਦਿੱਤਾ ਜਾਂਦਾ ਹੈ। ਢੋਲ ਦੀ ਬੀਰ ਰਸੀ ਧੁਨ ਫ਼ਿਜ਼ਾ ਵਿਚ ਗੂੰਜ ਉਠਦੀ ਹੈ ਤੇ ਵੱਖ ਵੱਖ ਅਖਾੜਿਆਂ ਦੇ ਪਹਿਲਵਾਨ ਕੁਸ਼ਤੀ ਲਈ ਅਖਾੜੇ ਵਿਚ ਆਉਂਦੇ ਹਨ। ਜੇ ਕੋਈ ਕਿਸੇ ਪਹਿਲਵਾਨ ਦਾ ਮੁਕਾਬਲਾ ਕਰਨ ਲਈ ਅੱਗੋਂ ਚੁਣੌਤੀ ਪਰਵਾਨ ਕਰੇ ਤਾਂ ਉਹ ਉਸ ਨੂੰ ਹਰਾ ਕੇ ਆਪਣਾ ਇਨਾਮ ਪਾਉਂਦਾ ਹੈ ਅਤੇ ਜੇ ਹਾਰ ਜਾਵੇ ਤਾਂ ਉਸ ਦਾ ਇਨਾਮ ਜਿੱਤਣ ਵਾਲੇ ਨੂੰ ਦਿੱਤਾ ਜਾਂਦਾ ਹੈ। ਵੱਡਾ ਪਹਿਲਵਾਨ ਢੋਲਚੀ ਨੂੰ ਨਾਲ ਲੈ ਕੇ, ਸਾਰੇ ਅਖਾੜੇ ਦਾ ਚੱਕਰ ਲਾ ਕੇ ਆਪਣੇ ਇਨਾਮ ਵਾਲੀ ਝੰਡੀ ਕੋਲ ਜਾ ਖਲੋਂਦਾ ਹੈ। ਜੇ ਝੰਡੀ ਪੁੱਟਣ ਤੋਂ ਪਹਿਲਾਂ ਉਸ ਦੀ ਕੋਈ ਬਾਂਹ ਫੜ ਲਵੇ ਤਾਂ ਉਨ੍ਹਾਂ ਦੀ ਕੁਸ਼ਤੀ ਹੁੰਦੀ ਹੈ। ਜਿੱਤਣ ਵਾਲਾ ਝੰਡੀ ਪੁੱਟਦਾ ਹੈ ਅਤੇ ਇਨਾਮ ਪ੍ਰਾਪਤ ਕਰਦਾ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2782, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-28-04-18-27, ਹਵਾਲੇ/ਟਿੱਪਣੀਆਂ: ਹ. ਪੁ. –ਪੰ. -ਰੰਧਾਵਾ; ਪੰਜਾਬ ਦੀਆਂ ਲੋਕ ਖੇਡਾਂ-ਮਾਦਪੁਰੀ; ਪੰ. ਖਿ. -ਸਰਵਣ ਸਿੰਘ

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.