ਜਤੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜਤੀ [ਨਾਂਪੁ] ਆਪਣੀਆਂ ਇੱਛਾਵਾਂ ਅਤੇ ਇੰਦਰੀਆਂ ਉੱਪਰ ਕਾਬੂ ਰੱਖਣ ਵਾਲ਼ਾ , ਬ੍ਰਹਮਚਾਰੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14232, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਜਤੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜਤੀ. ਸੰ. यतिन्. ਵਿ—ਯਤ ਰੱਖਣ ਵਾਲਾ. ਇੰਦ੍ਰੀਆਂ ਨੂੰ ਕ਼ਾਬੂ ਕਰਨ ਵਾਲਾ. “ਜਤੀ ਸਤੀ ਕੇਤੇ ਬਨਬਾਸੀ.” (ਮਾਰੂ ਸੋਲਹੇ ਮ: ੧) ੨ ਸੰਗ੍ਯਾ—ਮੁਨਿ. ਗੁਰਮੁਖ । ੩ ਕਈ ਲੇਖਕਾਂ ਨੇ ਛੀ ਜਤੀ ਗਿਣੇ ਹਨ—“ਅਬ ਜੇ ਜਤੀ ਸੁਨਹੁ ਦੇ ਕਾਨਾ । ਲਛਮਨ ਗੋਰਖ ਅਰੁ ਹਨੁਮਾਨਾ। ਭੀ੄ਮ ਭੈਰਵ ਦੱਤ ਪਛਾਨੋ.” (ਨਾਪ੍ਰ) ਦੇਖੋ, ਛਿਅ ਜਤੀ। ੪ ਬ੍ਰਹਮਚਾਰੀ. “ਨਾ ਇਹੁ ਜਤੀ ਕਹਾਵੈ ਸੇਉ.” (ਗੌਂਡ ਕਬੀਰ) ਨਾ ਬ੍ਰਹਮਚਾਰੀ ਨਾ ਸੰਨ੍ਯਾਸੀ। ੫ ਜੈਨਮਤ ਦਾ ਸਾਧੂ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14023, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਜਤੀ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਜਤੀ (ਸੰ.। ਸੰਸਕ੍ਰਿਤ ਯਤੀ) ਇੰਦ੍ਰੀਆਂ ਦੇ ਰੋਕਣ ਵਾਲਾ, ਜੋ ਇਸਤ੍ਰੀ ਸਪਰਸ਼ ਤੋਂ ਬਚੇ। ਐਸੇ ਪ੍ਰਸਿਧ ਛੇ ਜਤੀ ਗਿਣੇ ਹਨ। ਯਥਾ-‘ਛੇ ਜਤੀ ਮਾਇਆ ਕੇ ਬੰਦਾ ’। ਦੇਖੋ , ‘ਛਿਅ ਜਤੀ’


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 13989, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.