ਜਨਮਸਾਖੀਆਂ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਜਨਮਸਾਖੀਆਂ (ਰਲਗਡ): ਸੰਨ 1969 ਈ. ਤੋਂ ਕੁਝ ਅਜਿਹੀਆਂ ਜਨਮਸਾਖੀਆਂ ਦਾ ਸੰਪਾਦਨ ਹੋਣ ਲਗਿਆ ਹੈ ਜੋ ਆਪਣੀ ਕੋਈ ਵਿਸ਼ੇਸ਼ ਮੌਲਿਕਤਾ ਨਹੀਂ ਰਖਦੀਆਂ, ਸਗੋਂ ਆਪਣੀਆਂ ਪੂਰਬ-ਵਰਤੀ ਜਨਮਸਾਖੀਆਂ (ਵਿਸ਼ੇਸ਼ ਕਰਕੇ ‘ਪੁਰਾਤਨ ਜਨਮਸਾਖੀਅਤੇਮਿਹਰਬਾਨ ਜਨਮਸਾਖੀ’) ਤੋਂ ਸਾਖੀਆਂ ਲੈ ਕੇ ਉਨ੍ਹਾਂ ਵਿਚ ਪਾਠ-ਗਤ, ਕ੍ਰਮ-ਗਤ ਅਤੇ ਭਾਵਨਾ-ਗਤ ਕੁਝ ਅੰਤਰ ਲਿਆ ਕੇ ਨਵੇਂ ਸਿਰਿਓਂ ਸੰਕਲਿਤ ਕੀਤਾ ਗਿਆ ਹੈ। ਇਸ ਪ੍ਰਕਾਰ ਦੀਆਂ ਹੇਠ ਲਿਖੀਆਂ ਚਾਰ ਸਾਖੀਆਂ ਮਹੱਤਵਪੂਰਣ ਹਨ :

(ੳ)   ਆਦਿ ਸਾਖੀਆਂ (ਸ਼ੰਭੂ ਨਾਥ ਵਾਲੀ ਜਨਮਪਤ੍ਰੀ ਬਾਬੇ ਨਾਨਕ ਜੀ ਕੀ)

(ਅ)   ਪੁਰਾਤਨ ਜਨਮਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਕੀ,

(ੲ)   ਪ੍ਰਾਚੀਨ ਜਨਮਸਾਖੀ , ਅਤੇ

(ਸ)  ਜਨਮਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ (ਬੀ-40)।

ਇਨ੍ਹਾਂ ਸੰਬੰਧੀ ਅਧਿਕ ਜਾਣਕਾਰੀ ਇਨ੍ਹਾਂ ਦੇ ਇੰਦਰਾਜਾਂ ਅਧੀਨ ਵੇਖੋ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2075, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.