ਜੈੱਟ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Jet (ਜੈੱਟ) ਜੈੱਟ: ਕਾਲੇ ਲਿਗਨਾਇਟ (lignite) ਦੀ ਅਤਿਅੰਤ ਠੋਸ ਬਣਤਰ, ਜਿਸ ਦਾ ਪ੍ਰਯੋਗ ਗਹਿਣਿਆਂ ਵਿਚ ਕੀਤਾ ਜਾਂਦਾ ਹੈ ਕਿਉਂਕਿ ਇਸ ਤੇ ਉਕਰਿਆ ਅਤੇ ਪੋਲਿਸ਼ ਵੀ ਕੀਤਾ ਜਾ ਸਕਦਾ ਹੈ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 27391, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਜੈੱਟ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੈੱਟ [ਨਾਂਇ] ਪਾਣੀ/ਗੈਸ ਆਦਿ ਦੀ ਤਤੀਹਰੀ, ਇੱਕ ਨਿੱਕੀ ਜਿਹੀ ਮੋਰੀ ਵਿੱਚੋਂ ਨਿਕਲ਼ਦੀ ਪਾਣੀ ਜਾਂ ਗੈਸ ਆਦਿ ਦੀ ਤੇਜ਼ ਧਾਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 27485, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਜੈੱਟ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ

ਜੈੱਟ : ਕਿਸੇ ਸੁਰਾਖ ਵਿਚੋਂ ਤਰਲ ਦੇ ਬਾਹਰ ਨਿਕਲਣ ਦੇ ਪ੍ਰਵਾਹ ਨੂੰ ਜੈੱਟ ਕਿਹਾ ਜਾਂਦਾ ਹੈ। ਜੈੱਟ ਵਿਸ਼ੇਸ਼ ਕਰਕੇ ਗੈਸ ਜੈੱਟ, ਭਾਫ਼ ਜੈੱਟ ਅਤੇ ਪਾਣੀ ਵਾਲੇ ਜੈੱਟ ਇੰਜੀਨੀਅਰਿੰਗ ਲਈ ਮਹੱਤਵਪੂਰਨ ਹਨ।

          ਭਾਫ਼ ਵਾਲਾ ਜੈੱਟ ਉੱਚ ਦਬਾਉ ਤੋਂ ਘੱਟ ਦਬਾਉ ਵੱਲ ਭਾਫ਼ ਦੇ ਫੈਲਣ ਨਾਲ ਉਤਪੰਨ ਹੁੰਦਾ ਹੈ। ਨਾੱਜਲਾਂ ਵਿਚੋਂ ਦਬੀਣਯੋਗ ਪ੍ਰਵਾਹ ਦੇ ਸਿਧਾਂਤ ਉੱਤੇ ਆਧਾਰਿਤ ਬੜੇ ਧਿਆਨ ਨਾਲ ਨਾੱਜ਼ਲਾਂ ਬਣਾਈਆਂ ਜਾ ਸਕਦੀਆਂ ਹਨ ਜਾਂ ਫਿਰ ਸਾਧਾਰਣ ਨਾੱਜ਼ਲ ਜਿਵੇਂ ਕਿ ਕਿਸੇ ਪਲੇਟ ਵਿਚ ਛੋਟਾ ਜਿਹਾ ਛੇਕ ਹੋ ਸਕਦਾ ਹੈ। ਨਾੱਜ਼ਲ ਜਿੰਨੀ ਘੱਟ ਪੂਰਨ ਹੋਵੇਗੀ ਉੰਨਾ ਹੀ ਘੱਟ ਭਾਫ਼ ਜੈੱਟ ਵੇਗ ਹੋਵੇਗਾ ਅਤੇ ਜੈੱਟ ਦੀ ਦਿਸ਼ਾ ਵੀ ਘੱਟ ਨਿਸ਼ਚਿਤ ਹੋਵੇਗੀ। ਭਾਵ ਜੈੱਟਾਂ ਦੀ ਘਣਤਾ ਭਾਵੇਂ ਘੱਟ ਹੁੰਦੀ ਹੈ ਫਿਰ ਵੀ ਸਾਧਾਰਣ ਦਬਾਉ ਦੇ ਤੁਪਕਿਆਂ ਨਾਲ ਉਤਪੰਨ ਹੋਏ ਬਹੁਤ ਉੱਚ ਵੇਗਾਂ ਕਾਰਨ ਇਹ ਉੱਚ ਸ਼ਕਤੀ ਦਰਸਾਉਂਦੇ ਹਨ। ਭਾਫ਼ ਦੀਆਂ ਟਰਬਾਈਨਾਂ ਜੈੱਟ ਸ਼ਕਤੀ ਉਤਪੰਨ ਕਰਨ ਵਾਲੀਆਂ ਮਸ਼ੀਨਾਂ ਹਨ ਅਤੇ ਮਗਰੋਂ ਇਸ ਨੂੰ ਬਲੇਡਾਂ ਜਜ਼ਬ ਕਰਦੀਆਂ ਹਨ, ਜਿਹੜੇ ਮਗਰੋਂ ਇਕ ਸ਼ਾਫ਼ਟ (ਜਿਸ ਨਾਲ ਬਲੇਡ ਅਸਿੱਧੇ ਤੌਰ ਤੇ ਜੁੜੇ ਹੁੰਦੇ ਹਨ) ਉੱਤੇ ਘੁੰਮਣਸ਼ੀਲ ਟਾੱਰਕ ਦੇ ਤੌਰ ਤੇ ਸ਼ਕਤੀ ਉਤਪੰਨ ਕਰਦੇ ਹਨ। ਕਈ ਸੀਤਲ ਉਪਕਰਣਾਂ ਵਿਚ ਵੀ ਨਪੀੜਨ ਲਈ ਭਾਫ਼ ਜੈੱਟ ਵਰਤੇ ਜਾਂਦੇ ਹਨ। ਭਾਫ਼ ਵਾਲੇ ਜੈੱਟ ਇੰਜੈਕਟਰ (ਭਰਨ ਵਾਲੇ) ਪੰਪਾਂ ਲਈ ਸ਼ਕਤੀ ਸ੍ਰੋਤ ਹਨ ਅਤੇ ਅਕਸਰ ਇਨ੍ਹਾਂ ਦੀ ਵਰਤੋਂ ਉਡਾਉਣ ਅਤੇ ਸਫ਼ਾਈ ਵਾਲੇ ਕੰਮਾਂ ਵਿਚ ਕੀਤੀ ਜਾਂਦੀ ਹੈ।

          ਹ. ਪੁ.––ਵਾ. ਨਾ. ਸ. ਐਨ. : 961 


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 18845, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-05-31, ਹਵਾਲੇ/ਟਿੱਪਣੀਆਂ: no

ਜੈੱਟ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ

ਜੈੱਟ : ਇਹ ਸਬ-ਬਿਟਿਊਮਿਨੀ ਕੋਲੇ ਜਾਂ ਲਿਗਨਾਟੀਟ ਦੀ ਸੰਘਣੀ, ਸੂਖਮ ਕਣਾਂ ਵਾਲੀ ਇਕ ਪੁਖਤਾ ਕਿਸਮ ਹੈ। ਇਸ ਦਾ ਰੰਗ ਕੋਲੇ ਵਰਗਾ ਕਾਲਾ, ਕਠੋਰਤਾ 2 ਅਤੇ ਵਿਸ਼ਿਸ਼ਟ ਘਣਤਾ 1.1 ਤੋਂ 1.4 ਹੈ। ਲਿਗਨਾਈਟ ਦੇ ਉਲਟ ਇਸ ਦੀਆਂ ਪਰਤਾਂ ਨਹੀਂ ਬਣਦੀਆਂ ਜਿਸ ਕਾਰਨ ਇਸ ਨੂੰ ਦਰਾੜਾਂ ਬਹੁਤ ਘੱਟ ਪੈਂਦੀਆਂ ਹਨ। ਇਸ ਨੂੰ ਬੜੀ ਆਸਾਨੀ ਨਾਲ ਖਰਾਦਿਆ ਜਾ ਸਕਦਾ ਹੈ ਅਤੇ ਇਹ ਬਹੁਤ ਚਮਕ ਜਾਂਦਾ ਹੈ।

          ਗਹਿਣਿਆਂ ਅਤੇ ਬਟਨਾਂ ਲਈ ਵਰਤਿਆ ਜਾਣ ਵਾਲਾ ਜੈੱਟ ਬਰਤਾਨੀਆ ਵਿਚ ਕਾਂਸੀ ਯੁੱਗ ਦੀਆਂ ਕਬਰਾਂ ਵਿਚੋਂ ਮਿਲਿਆ ਹੈ। ਇਹ ਯਾਰਕਸ਼ਿਰ ਵਿਚ ਵਿਟਬੀ ਨੇੜੇ ਮਿਲਦਾ ਹੈ ਅਤੇ ਮੂਲ ਰੂਪ ਵਿਚ ਗੰਢਾਂ ਜਾਂ ਲੈਂਜ਼ਾਕਾਰ ਪੁੰਜਾਂ ਦੀ ਸ਼ਕਲ ਵਿਚ ਹੁੰਦਾ ਹੈ। ਇਹ ਪੁੰਜ ਸਖ਼ਤ ਸ਼ੇਲਾਂ ਵਿਚੋਂ ਛਿੱਜ ਕੇ ਨਦੀਆਂ ਵਿਚ ਯਾਰਕਸ਼ਿਰ ਤਟ ਤੋਂ ਮਿਲੇ ਸਨ। ਮਗਰੋਂ ਸਪਲਾਈ ਵਧਾਉਣ ਲਈ ਸ਼ੇਲ ਵਿਚ ਛੋਟੀਆਂ ਖਾਣਾਂ ਬਣਾਈਆਂ ਗਈਆਂ। ਅਜਿਹਾ ਪਦਾਰਥ ਕਈ ਹੋਰ ਕੋਲ ਸਮੂਹਾਂ ਵਿਚੋਂ ਵੀ ਮਿਲਿਆ ਹੈ।

          ਪੂਰਵ-ਇਤਿਹਾਸਕ ਸੋਮਿਆਂ ਤੋਂ 20ਵੀਂ ਸਦੀ ਤੱਕ ਅੰਗਰੇਜ਼ਾਂ ਦੇ ਗਹਿਣਿਆਂ ਵਿਚ ਜੈੱਟ ਦੀ ਵਰਤੋਂ ਬਹੁਤ ਜ਼ਿਆਦਾ ਕੀਤੀ ਜਾਂਦੀ ਸੀ। ਸੋਗ ਵੇਲੇ ਪਹਿਨਣ ਵਾਲੇ ਗਹਿਣਿਆਂ ਵਿਚ ਇਸ ਦੀ ਵਰਤੋਂ ਇਕ ਪ੍ਰਥਾ ਸੀ। ਨਰਮ ਹੋਣ ਕਰਕੇ ਇਸ ਵਿਚ ਖਾੜੀ ਬੜੀ ਜਲਦੀ ਝਰੀਟਾਂ ਪੈ ਜਾਂਦੀਆਂ ਹਨ। ਇਸ ਦੀ ਥਾਂ ਕਠੋਰ ਕੈਲਸੇਡੋਨੀ (ਜਿਸ ਤੇ ਗੂੜ੍ਹਾ ਕਾਲਾ ਰੰਗ ਚਾੜ੍ਹਿਆ ਜਾ ਸਕਦਾ ਹੈ) ਨੇ ਲੈ ਲਈ ਸੀ। ਭਾਵੇਂ ਇਹ ਕਠੋਰ ਹੈ ਪਰੰਤੂ ਭਾਰੀ ਹੋਣ ਕਾਰਨ ਲੰਬੇ ਹਾਰ ਪਹਿਣਨ ਵਾਲੇ ਲਈ ਬਹੁਤ ਬੋਝ ਬਣ ਜਾਂਦੇ ਹਨ। ਰੰਗਦਾਰ ਪਲਾਸਟਿਕਾਂ ਦੀ ਆਮਦ ਕਾਰਨ ਜੈੱਟ ਅੱਜਕਲ੍ਹ ਕੇਵਲ ਪੁਰਾਣੇ ਜੇਵਰਾਂ ਅਤੇ ਅਜਾਇਬ ਘਰਾਂ ਵਿਚ ਹੀ ਵੇਖਿਆ ਜਾਂਦਾ ਹੈ। ਪੁਰਾਤੱਤਤਵ-ਵਿਗਿਆਨੀਆਂ ਲਈ ਇਸ ਦੀ ਹਾਲੇ ਵੀ ਕਾਫ਼ੀ ਮਹੱਤਤਾ ਹੈ ਪਰੰਤੂ ਗਹਿਣਿਆਂ ਦੇ ਤੌਰ ਤੇ ਇਸ ਦੀ ਵਰਤੋਂ ਬਿਲਕੁਲ ਖ਼ਤਮ ਹੋ ਗਈ ਹੈ।

          ਹ. ਪੁ.––ਐਨ. ਬ੍ਰਿ. 12 : 1028


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 18840, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-05-31, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.