ਜੋਕ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੋਕ (ਨਾਂ,ਇ) ਨਿੱਕੀ ਥੈਲੀ ਦੀ ਸ਼ਕਲ ਦਾ ਪਾਣੀ ਦੀ ਨਮੀਂ ਵਿੱਚ ਰਹਿਣ ਅਤੇ ਪਿੰਡੇ ਨਾਲ ਚੰਬੜ ਕੇ ਲਹੂ ਪੀਣ ਵਾਲਾ ਜੀਵ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5798, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਜੋਕ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੋਕ [ਨਾਂਇ] ਪਾਣੀ/ਸਿੱਲ ਵਿੱਚ ਮਿਲ਼ਨ ਵਾਲ਼ਾ ਲਹੂ ਚੂਸਣ ਵਾਲ਼ਾ ਇੱਕ ਕੀੜਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5796, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਜੋਕ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੋਕ. ਸੰ. ਜਲੌਕਾ. (leech). ਸੰਗ੍ਯਾ—ਪਾਣੀ ਅਤੇ ਨਮੀ ਵਿੱਚ ਰਹਿਣ ਵਾਲਾ ਇੱਕ ਕੀੜਾ, ਜੋ ਥੈਲੀ ਦੀ ਸ਼ਕਲ ਦਾ ਹੁੰਦਾ ਹੈ. ਇਹ ਸ਼ਰੀਰ ਨਾਲ ਚਿਮਟਕੇ ਲਹੂ ਚੂਸ ਲੈਂਦਾ ਹੈ. ਬਹੁਤ ਲੋਕ ਗੰਦਾ ਲਹੂ ਕੱਢਣ ਲਈ ਜੋਕਾਂ ਲਗਵਾਉਂਦੇ ਹਨ. ਇਸ ਦੇ ਨਾਮ ਰਕ੍ਤਪਾ, ਵਮਨੀ, ਵੇਧਿਨੀ ਆਦਿ ਭੀ ਹਨ. “ਜਿਉ ਕੁਸਟੀ ਤਨਿ ਜੋਕ.” (ਸਾਰ ਸੂਰਦਾਸ) ਭਾਵ ਬਹੁਤ ਗੰਦਾ ਲਹੂ ਜੋਕ ਨੂੰ ਮਿਲਦਾ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5219, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਜੋਕ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਜੋਕ (ਅ.। ਪੰਜਾਬੀ) ਲਹੂ ਪੀਣ ਵਾਲਾ ਜਲ ਦਾ ਜੀਵ। ਯਥਾ-‘ਜਿਉ ਕੁਸਟੀ ਤਨਿ ਜੋਕ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 5124, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਜੋਕ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ

ਜੋਕ : ਇਹ ਐਨੇਲਿਡਾ ਫ਼ਾਈਲਮ ਦੀ ਹਿਰੂਡੀਨੀਆ ਸ਼੍ਰੇਣੀ ਦਾ ਵਰਮ ਹੈ। ਇਨ੍ਹਾਂ ਦੀਆਂ ਲਗਭਗ 300 ਜਾਤੀਆਂ ਹਨ ਜਿਹੜੀਆਂ ਸਮੁੰਦਰਾਂ, ਅਲੂਣੇ ਪਾਣੀ ਅਤੇ ਧਰਤੀ ਤੇ ਮਿਲਦੀਆਂ ਹਨ। ਇਹ ਦੂਜੇ ਪ੍ਰਾਣੀਆਂ ਤੇ ਸ਼ਿਕਾਰਖ਼ੋਰ ਬਣਕੇ ਜਾਂ ਪਰਜੀਵੀ ਬਣ ਕੇ ਰਹਿੰਦੀਆਂ ਜਾਂ ਕੁਝ ਕਾਰਬਨੀ ਮਾਦੇ ਤੋਂ ਆਹਾਰ ਕਰਦੀਆਂ ਹਨ।

          ਸਰੀਰ ਦੀ ਲੰਬਾਈ ਤਕਰੀਬਨ 20 ਸੈਂ. ਮੀ. ਜਾਂ ਇਸ ਤੋਂ ਵੱਧ (ਜਦੋਂ ਸਰੀਰ ਖਿੱਚਿਆ ਹੋਵੇ) ਹੁੰਦੀ ਹੈ ਅਤੇ ਸਰੀਰ ਦੇ 34 ਖੰਡ ਹੁੰਦੇ ਹਨ। ਅਗਲੇ ਸਿਰੇ ਤੇ ਇਕ ਛੋਟਾ ਜਿਹਾ ਚੂਸਕ ਜਿਸ ਵਿਚ ਮੂੰਹ ਹੁੰਦਾ ਹੈ ਅਤੇ ਪਿਛਲੇ ਸਿਰੇ ਤੇ ਵੱਡਾ ਚੂਸਕ ਹੁੰਦਾ ਹੈ। ਅਗਲੇ ਸਿਰੇ ਤੇ 1-4 ਜੋੜੇ ਅੱਖਾਂ ਦੇ ਹੁੰਦੇ ਹਨ।

          ਇਹ ਚਮੜੀ ਰਾਹੀਂ ਸਾਹ ਲੈਂਦੀਆਂ ਹਨ। ਇਨ੍ਹਾਂ ਦੇ ਅੰਨ-ਪੋਟੇ ਵਿਚ ਕਈ ਮਹੀਨਿਆਂ ਲਈ ਭੋਜਨ ਜਮ੍ਹਾਂ ਰਹਿ ਸਕਦਾ ਹੈ। ਇਹ ਦੋ-ਲਿੰਗੀ ਪ੍ਰਾਣੀ ਹਨ। ਨਰ ਅਤੇ ਮਾਦਾ ਜਣਨ ਅੰਗ ਇਕੋ ਪ੍ਰਾਣੀ ਵਿਚ ਹੁੰਦੇ ਹਨ ਪਰ ਸਵੈ-ਨਿਸ਼ੇਚਨ ਨਹੀਂ ਹੁੰਦਾ। ਅੰਡੇ ਕਾਕੂਨਾਂ ਵਿਚ ਧਰਤੀ ਉੱਤੇ ਜਾਂ ਪਾਣੀ ਵਿਚ ਦਿੱਤੇ ਜਾਂਦੇ ਹਨ, ਵਿਕਾਸ ਸਿੱਧਾ ਹੀ ਬਿਨਾਂ ਕਿਸੇ ਲਾਰਵਾ ਅਵਸਥਾ ਤੋਂ ਹੁੰਦਾ ਹੈ।

          ਜਲੀ-ਜੋਕਾਂ ਮੱਛੀਆਂ, ਜਲ-ਥਲੀ ਜੀਵਾਂ, ਪੰਛੀਆਂ ਅਤੇ ਥਣਧਾਰੀ ਪ੍ਰਾਣੀਆਂ ਦਾ ਲਹੂ ਚੂਸਦੀਆਂ ਜਾਂ ਸਨੇਲ, ਕੀੜਿਆਂ ਦੇ ਲਾਰਵੇ ਅਤੇ ਵਰਮ ਖਾਂਦੀਆਂ ਹਨ। ਧਰਤੀ ਤੇ ਰਹਿਣ ਵਾਲੀਆਂ ਜੋਕਾਂ ਥਣਧਾਰੀ ਪ੍ਰਾਣੀਆਂ ਦਾ ਲਹੂ ਚੂਸਦੀਆਂ ਹਨ। ਇਨ੍ਹਾਂ ਦੇ ਤਿੰਨ ਜਬਾੜਿਆਂ ਉੱਤੇ ਤਿੱਖੇ ਦੰਦ ਹੁੰਦੇ ਹਨ ਜਿਨ੍ਹਾਂ ਦੀ ਸਹਾਇਤਾ ਨਾਲ ਅੰਗਰੇਜ਼ੀ ਦੇ ਅੱਖਰ ‘Y' ਦੀ ਸ਼ਕਲ ਦਾ ਕੱਟ ਦਿੰਦੀਆਂ ਹਨ। ਜੋਕਾਂ ਦੇ ਲੁਆਬ ਵਿਚ ਇਕ ਪਦਾਰਥ ਹੁੰਦਾ ਹੈ ਜਿਹੜਾ ਜ਼ਖ਼ਮ ਵਾਲੀ ਥਾਂ ਨੂੰ ਸੁੰਨ ਕਰ ਦਿੰਦਾ ਹੈ, ਲਹੂ ਵਹਿਣੀਆਂ ਨੂੰ ਜ਼ਿਆਦਾ ਫੈਲਾ ਦਿੰਦਾ ਹੈ ਜਿਸ ਨਾਲ ਜ਼ਿਆਦਾ ਲਹੂ ਬਾਹਰ ਆਉਣ ਲੱਗਦਾ ਹੈ ਅਤੇ ਲਹੂ ਜੰਮਣ ਤੋਂ ਵੀ ਰੋਕਦਾ ਹੈ। ਯੂਰਪੀ ਡਾਕਟਰ ਮਹੱਤਤਾ ਵਾਲੀ ਜੋਕ (Hirudo Medicinalis) ਤੋਂ ਪ੍ਰਾਪਤ ਹੋਣ ਵਾਲਾ ਐਂਟੀਕੋਐਗੂਲੈਂਟ ਹਿਰੂਡਿਨ, ਡਾਕਟਰੀ ਦੇ ਪੱਖੋਂ ਵਰਤਿਆ ਜਾਂਦਾ ਹੈ। ਜੋਕਾਂ ਗਿੱਲੀ ਬਨਸਪਤੀ ਵਿਚ ਚਿਪਕੀਆਂ ਇਕ ਸਿਰੇ ਨੂੰ ਸ਼ਿਕਾਰ ਦੀ ਭਾਲ ਵਿਚ ਉਪਰ ਹਵਾ ਵਿਚ ਲਹਿਰਾਂਦੀਆਂ ਰਹਿੰਦੀਆਂ ਹਨ। ਇਸ ਦੇ ਕੱਟਣ ਦਾ ਉਦੋਂ ਹੀ ਪਤਾ ਲਗਦਾ ਹੈ ਜਦੋਂ ਲਹੂ ਵਗਦਾ ਦਿਸ ਜਾਵੇ।

          ਮਨੁੱਖ ਤੇ ਆਹਾਰ ਕਰਨ ਵਾਲੀਆਂ ਜੋਕਾਂ ਨੈਥਾੱਬਡੈਲਿਡੀ ਕੁਲ ਵਿਚ ਸ਼ਾਮਲ ਕੀਤੀਆਂ ਗਈਆਂ ਹਨ। ਟਿਊਮਰ, ਚਮੜੀ ਦੀਆਂ ਕਈ ਬੀਮਾਰੀਆਂ, ਕਈ ਦਿਮਾਗੀ ਬੀਮਾਰੀਆਂ, ਗਠੀਆ, ਕਾਲੀ ਖਾਂਸੀ, ਸਿਰ ਦਰਦ ਆਦਿ ਬੀਮਾਰੀਆਂ ਜੋਕਾਂ ਲਗਾ ਕੇ ਵੀ ਠੀਕ ਕੀਤੀਆਂ ਜਾਂਦੀਆਂ ਰਹੀਆਂ ਹਨ। ਜਲੀ-ਜੋਕਾਂ ਪੀਣ ਵਾਲੇ ਪਾਣੀ ਵਿਚੋਂ ਜਾਂ ਪਾਣੀ ਵਿਚ ਨਹਾਉਣ ਨਾਲ ਸਰੀਰ ਵਿਚ ਦਾਖ਼ਲ ਹੋ ਜਾਂਦੀਆਂ ਹਨ। ਜਿਸ ਮਨੁੱਖ ਦੇ ਅੰਦਰ ਚਲੀਆਂ ਜਾਣ ਉਸ ਨੂੰ ਜ਼ਿਆਦਾ ਲਹੂ ਨਿਕਲਣ ਕਰਕੇ ਅਨੀਮੀਆ ਹੋ ਜਾਂਦਾ ਹੈ। ਬਾਹਰੋਂ ਕੱਟਣ ਤਾਂ ਅਨੀਮੀਆ ਤੋਂ ਇਲਾਵਾ ਉਸ ਥਾਂ ਤੇ ਕੋਈ ਹੋਰ ਲਾਗ ਲੱਗਣ ਦਾ ਡਰ ਵੀ ਰਹਿੰਦਾ ਹੈ। ਇਹ ਸਾਹ ਨਲੀਆਂ ਨੂੰ ਰੋਕ ਕੇ ਪਰਪੋਸ਼ੀ ਵਿਚ ਘੁੱਟਣ ਪੈਦਾ ਕਰਕੇ ਮੌਤ ਦਾ ਕਾਰਨ ਵੀ ਬਣ ਸਕਦੀਆਂ ਹਨ। ਖ਼ਾਸ ਤੌਰ ਤੇ ਏਸ਼ੀਆ ਵਿਚ ਕਈ ਪਾਲਤੂ ਜਾਨਵਰ ਇਸ ਤਰ੍ਹਾਂ ਮਰਦੇ ਹਨ।

          ਹ. ਪੁ.––ਐਨ. ਬ੍ਰਿ. ਮਾ. 6 : 118; ਐਨ. ਬ੍ਰਿ. 13 : 891


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2872, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-05-31, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.