ਜੋਤੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੋਤੀ. ਦੇਖੋ, ਜੋਤਿ। ੨ ਦੇਹ ਨੂੰ ਪ੍ਰਕਾਸ਼ ਦੇਣ ਵਾਲਾ, ਜੀਵਾਤਮਾ. “ਸਭ ਤੇਰੀ ਜੋਤਿ ਜੋਤੀ ਵਿਚਿ ਵਰਤਹਿ.” (ਮ: ੪ ਵਾਰ ਕਾਨ) ੩ ਪਾਰਬ੍ਰਹਮ. ਕਰਤਾਰ. “ਤਿਉ ਜੋਤੀ ਸੰਗਿ ਜੋਤਿ ਸਮਾਨਾ.” (ਸੁਖਮਨੀ) ੪ ਆਤਮਵਿਦ੍ਯਾ. ਗ੍ਯਾਨਪ੍ਰਕਾਸ਼. “ਜੋਤੀ ਹੂ ਪ੍ਰਭੁ ਜਾਪਦਾ.” (ਸ੍ਰੀ ਮ: ੩) ੫ ਦੇਖੋ, ਜਾਤਿ ੭.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14017, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਜੋਤੀ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਜੋਤੀ (ਸੰ.। ਸੰਸਕ੍ਰਿਤ ਦ੍ਯੋਤ। ਜ੍ਯੋਤਸੑ)

੧. ਪ੍ਰਕਾਸ਼, ਚਾਨਣਾ।

੨. ਭਾਵ ਜੋਤਿ ਸਰੂਪ ਅਕਾਲ ਪੁਰਖ

੩. ਚੇਤਨ ਸੱਤਾ

੪. ਬੁਧਿ। ਯਥਾ-‘ਜੋਤਿ ਕੀ ਜਾਤਿ ਜਾਤਿ ਕੀ ਜੋਤੀ’। (ਜੋਤੀ) ਅਕਾਲ ਪੁਰਖ ਦੀ ਜੋ (ਜਾਤਿ) ਸ੍ਰਿਸ਼ਟੀ , ਤਿਸ ਸ੍ਰਿਸਟੀ ਦੀ (ਜੋਤੀ) ਬੁਧੀ ਜੋ ਹੈ ਉਸਦੇ ਨਾਲ ਕੰਚੂਆ ਫਲ ਤੇ ਮੋਤੀ ਲਗੇ ਹਨ, ਅਰਥਾਤ ਗੁਣ ਅਵਗੁਣ ਮਿਲੇ ਹੋਏ ਹਨ। ਅਥਵਾ ੨. ਜੋਤੀ ਵਿਖੇ ਜਾਤ ਅਰ ਜਾਤ ਵਿਖੇ ਜੋਤੀ ਅਧ੍ਯਸਤ ਵਾਦ ਜਾਣਦੇ ਹਨ, ਉਸ ਗ੍ਯਾਨੀ ਦੀ ਦ੍ਰਿਸਟੀ ਵਿਚ ਮੋਤੀ ਵਤ ਪਦਾਰਥ (ਕਚ) ਨਿਸਫਲ ਪ੍ਰਤੀਤ ਹੁੰਦੇ ਹਨ। ਤਥਾ-‘ਜਿਚਰੁ ਤੇਰੀ ਜੋਤਿ ਤਿਚਰੁ ਜੋਤੀ ਵਿਚਿ ਤੂੰ ਬੋਲਹਿ ਵਿਣੁ ਜੋਤੀ ਕੋਈ ਕਿਛੁ ਕਰਿਹੁ ਦਿਖਾ ਸਿਆਣੀਐ’।       ਦੇਖੋ , ‘ਜਿਚਰੁ’

੫. ਵਾਹਿਗੁਰੂ ਪ੍ਰਕਾਸ਼ ਮੂਲ ਹੈ, ਇਹ ਜਗਤ ਉਸ ਦਾ ਪ੍ਰਕਾਸ਼ ਹੈ, ਤਾਂਤੇ ਇਸ ਪ੍ਰਕਾਸ਼ ਦਾ ਅਰਥ -ਕੁਦਰਤ- ਹੈ। ਯਥਾ-‘ਜੋਤੀ ਹੂ ਪ੍ਰਭੁ ਜਾਪਦਾ’। ਕੁਦਰਤ ਦ੍ਵਾਰੇ ਈਸ਼੍ਵਰ ਜਾਪਦਾ ਹੈ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 13991, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.