ਝੋਲ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਝੋਲ. ਸੰਗ੍ਯਾ—ਕੇਸ਼ ਸਾਫ ਕਰਨ ਲਈ ਪਾਣੀ ਵਿੱਚ ਘੋਲਿਆ ਖਾਰ । ੨ ਗਿਲਟ. ਚਾਂਦੀ ਸੁਵਰਣ ਦਾ ਕਿਸੇ ਧਾਤੁ ਤੇ ਪੋਚਾ। ੩ ਹਿਲਾਉਣ ਦੀ ਕ੍ਰਿਯਾ. ਦਹੀਂ ਰਿੜਕਣ ਪਿੱਛੋਂ ਮੱਖਣ ਕੱਢਣ ਲਈ ਲੱਸੀ ਨੂੰ ਝਕੋਲਣ ਦੀ ਕ੍ਰਿਯਾ. “ਸਾਕਤ ਕਰਮ ਪਾਣੀ ਜਿਉ ਮਥੀਐ ਨਿਤ ਪਾਣੀ ਝੋਲ ਝੁਲਾਰੇ.” (ਨਟ ਅ: ਮ: ੪) ੪ ਨਿਵਾਰਣ (ਹਟਾਉਣ) ਦਾ ਭਾਵ. “ਜੈਸੇ ਤੋ ਸਰੋਵਰ ਸਿਵਾਲਕੈ ਅਛਾਦ੍ਯੋ ਜਲ, ਝੋਲ ਪੀਐ ਨਿਰਮਲ ਦੇਖਿਯੇ ਅਛੋਤ ਹੈ.” (ਭਾਗੁ ਕ) ੫ ਬੁਛਾੜ. ਵਰਖਾ ਦਾ ਜ਼ੋਰ ਨਾਲ ਗਿਰਨਾ. “ਕਾਲਾਂ ਗੰਢੁ ਨਦੀਆਂ ਮੀਹ ਝੋਲ.” (ਮ: ੧ ਵਾਰ ਮਾਝ ) ੬ ਝੂਟਾ. ਹਿਲੋਰਾ. “ਮਾਇਆ ਤਾਸੁ ਨ ਝੋਲੈ ਦੇਵ.” (ਬਿਲਾ ਕਬੀਰ) ੭ ਹਵਾ ਦਾ ਝੋਕਾ । ੮ ਪਸੂ ਪੰਛੀਆਂ ਦੇ ਇੱਕ ਵਾਰ ਦੇ ਜਣੇ ਹੋਏ ਬੱਚੇ। ੯ ਹਾਥੀ ਦਾ ਝੁੱਲ. ਝੂਲ. “ਟਿਰੜੰਤ ਟੀਕ ਝਿਰੜੰਤ ਝੋਲ.” (ਕਲਕੀ) ਹਾਥੀਆਂ ਦੇ ਮੱਥੇ ਦੇ ਟਿੱਕੇ ਡਿਗਦੇ ਅਤੇ ਝੁੱਲ ਝਰੀਟੀਦੇ ਹਨ। ੧੦ ਖ਼ਮ. ਝੁਕਾਉ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12730, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.