ਟਾਂਡੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਟਾਂਡੀ (ਨਾਂ,ਇ) ਪਸ਼ੂਆਂ ਦੇ ਚਾਰੇ ਲਈ ਸੰਘਣੀ ਬੀਜੀ ਮਕਈ ਦੀ ਫ਼ਸਲ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 880, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਟਾਂਡੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਟਾਂਡੀ [ਨਾਂਇ] ਚਾਰੇ ਵਾਸਤੇ ਬੀਜੀ ਮਕੱਈ, ਖੱਸੜ ਮੱਕੀ ਦੇ ਉਹ ਟਾਂਡੇ ਜਿਨ੍ਹਾਂ ਨੂੰ ਛੱਲੀਆਂ ਨਾ ਲੱਗਣ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 880, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਟਾਂਡੀ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਗਿਆਰਵੀਂ, ਭਾਸ਼ਾ ਵਿਭਾਗ ਪੰਜਾਬ

ਟਾਂਡੀ : ਇਹ ਭਾਰਤ ਦੇ ਹਿਮਾਚਲ ਪ੍ਰਦੇਸ਼ ਰਾਜ ਦੇ ਲਾਹੁਲ ਅਤੇ ਸਪਿਤੀ ਜ਼ਿਲ੍ਹੇ ਦਾ ਇਕ ਪੁਰਾਣਾ ਪਿੰਡ ਹੈ ਜੋ ਜ਼ਿਲ੍ਹੇ ਦੇ ਸਦਰ ਮੁਕਾਮ ਸ਼ਹਿਰ ਕੇਲਾਂਗ ਤੋਂ 6 ਕਿ. ਮੀ. ਦੀ ਦੂਰੀ ਤੇ ਚੰਦਰਾ ਅਤੇ ਭਾਗਾ ਨਦੀਆਂ ਦੇ ਸੰਗਮ ਤੇ ਵਸਿਆ ਹੋਇਆ ਹੈ। ਸਮੁੰਦਰੀ ਸਤ੍ਹਾ ਤੋਂ ਇਸ ਦੀ ਉਚਾਈ ਲ. 3000 ਮੀ. (10,000 ਫੁੱਟ) ਹੈ। ਚੰਦਰਾ, ਭਾਗਾ ਅਤੇ ਪਤਨ ਵਾਦੀਆਂ ਤੋਂ ਆਉਣ ਵਾਲੀਆਂ ਤਿੰਨਾਂ ਸੜਕਾਂ ਦਾ ਸੰਗਮ ਵੀ ਟਾਂਡੀ ਵਿਖੇ ਹੀ ਹੁੰਦਾ ਹੈ। ਪਿੰਡ ਦੇ ਮੁੱਢ ਬਾਰੇ ਕਈ ਰਵਾਇਤਾਂ ਪ੍ਰਚਲਤ ਹਨ। ਇਕ ਰਵਾਇਤ ਅਨੁਸਾਰ ਇਸ ਦੀ ਸਥਾਪਨਾ ਰਾਜਾ ਰਾਣਾ ਚਾਂਦ ਰਾਮ ਨੇ ਕੀਤੀ ਸੀ ਤੇ ਉਸ ਨੇ ਇਸ ਦਾ ਨਾਉਂ ਚਾਂਦੀ ਰੱਖਿਆ ਸੀ ਜੋ ਵਿਗੜਦਾ ਵਿਗੜਦਾ ਅਜੋਕਾ ਰੂਪ ਧਾਰ ਗਿਆ। ਇਕ ਹੋਰ ਰਵਾਇਤ ਅਨੁਸਾਰ ਪਾਂਡਵਾਂ ਦੀ ਰਾਣੀ ਦ੍ਰੋਪਤੀ ਨੇ ਆਪਣਾ ਸਰੀਰ ਇਥੇ ਹੀ ਤਿਆਗਿਆ ਸੀ ਜਿਸ ਤੋਂ ਇਸ ਪਿੰਡ ਦਾ ਨਾਂ ‘ਤੰਨ ਦੇਹੀ’ ਪਿਆ ਤੇ ਟਾਂਡੀ ਸ਼ਬਦ ‘ਤਨ ਦੇਹੀ’ ਦਾ ਹੀ ਵਿਗੜਿਆ ਰੂਪ ਹੈ।

          ਆਵਾਜਾਈ ਦੀ ਸਹੂਲਤ ਲਈ ਹੁਣ ਭਾਗਾ ਦਰਿਆ ਤੇ ਇਕ ਤੋੜੇਦਾਰ ਪੁਲ ਬਣਾਇਆ ਗਿਆ ਹੈ। ਪਿੰਡ ਵਿਚ ਡਾਕਖਾਨਾ ਅਤੇ ਇਕ ਪ੍ਰਾਇਮਰੀ ਸਕੂਲ ਵੀ ਹੈ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਗਿਆਰਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 614, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-12-26-04-24-24, ਹਵਾਲੇ/ਟਿੱਪਣੀਆਂ: ਹ. ਪੁ.––ਡਿ. ਸੈਂ. ਹੈਂਡ ਬੁੱਕ––ਪੰਜਾਬ, ਲਾਹੁਲ ਐਂਡ ਸਪਿਤੀ 1961 : 10

ਟਾਂਡੀ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਟਾਂਡੀ : ਅਣਵੰਡੇ ਪੰਜਾਬ ਦੇ ਸਪਿਤੀ ਜ਼ਿਲ੍ਹੇ (ਹੁਣ ਹਿਮਾਚਲ ਪ੍ਰਦੇਸ਼) ਵਿਚ ਇਹ ਇਕ ਪੁਰਾਣਾ ਪਿੰਡ ਹੈ । ਜਿਹੜਾ ਚੰਦਰ ਅਤੇ ਭਾਗਾ ਨਦੀਆਂ ਦੇ ਸੰਗਮ ਉਪਰ ਕੇਲਾਂਗ ਸ਼ਹਿਰ ਤੋਂ ਲਗਭਗ 6 ਕਿ. ਮੀ. ਦੂਰ ਵਸਿਆ ਹੋਇਆ ਹੈ। ਇਸ ਪਿੰਡ ਦੇ ਮੁੱਢ ਬਾਰੇ ਕਈ ਰਵਾਇਤਾਂ ਪ੍ਰਚਲਿਤ ਹਨ। ਇਕ ਰਵਾਇਤ ਅਨੁਸਾਰ ਪਹਾੜੀ ਰਾਜਾ ਰਾਣਾ ਚਾਂਦ ਰਾਮ ਨੇ ਇਸ ਪਿੰਡ ਦਾ ਮੁੱਢ ਬੰਨ੍ਹਿਆ ਅਤੇ ਇਸ ਦਾ ਨਾਂ ਚਾਂਦੀ ਰੱਖਿਆ । ਇਹ ਚਾਂਦੀ ਨਾਂ ਸਮੇਂ ਦੇ ਨਾਲ ਨਾਲ ਵਿਗੜ ਕੇ ਟਾਂਡੀ ਬਣ ਗਿਆ ।

ਇਕ ਹੋਰ ਰਵਾਇਤ ਅਨੁਸਾਰ ਪੰਜ ਪਾਂਡਵਾਂ ਦੀ ਰਾਣੀ ਦ੍ਰੋਪਦੀ ਨੇ ਆਪਣਾ ਸਰੀਰ ਇਸੇ ਥਾਂ ਤਿਆਗਿਆ ਸੀ । ਇਸੇ ਲਈ ਪਹਿਲਾਂ ਪਹਿਲ ਇਸ ਪਿੰਡ ਦਾ ਨਾਂ ‘ਤਨ ਦੇਹੀ’ ਪਿਆ ਅਤੇ ਫਿਰ ਵਿਗੜ ਕੇ ਟਾਂਡੀ ਬਣ ਗਿਆ । ਆਵਾਜਾਈ ਦੀ ਸਹੂਲਤ ਲਈ ਭਾਗਾ ਦਰਿਆ ਉਪਰ ਇਕ ਪੁਲ ਬਣ ਚੁੱਕਾ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 382, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-18-03-10-12, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.